ਜਲੰਧਰ : ਵਧਿਆ ਹੋਇਆ ਢਿੱਡ ਨਾ ਸਿਰਫ਼ ਤੁਹਾਡੀ ਸ਼ਖਸੀਅਤ ਨੂੰ ਪ੍ਰਭਾਵਿਤ ਕਰਦਾ ਹੈ ਸਗੋਂ ਬੀਮਾਰੀਆਂ ਦਾ ਵੀ ਕਾਰਨ ਬਣਦਾ ਹੈ। ਇਸ ਨੂੰ ਘੱਟ ਕਰਨ ਲਈ ਕਈ ਲੋਕ ਦਵਾਈਆਂ ਦਾ ਇਸਤੇਮਾਲ ਕਰਦੇ ਹਨ, ਜੋ ਸਿਹਤ 'ਤੇ ਹੋਰ ਜ਼ਿਆਦਾ ਮਾੜਾ ਅਸਰ ਕਰਦੀਆਂ ਹਨ। ਇਸ ਕਾਰਨ ਕਈ ਲੋਕ ਆਪਣੀ ਪਸੰਦ ਦੇ ਕੱਪੜੇ ਪਾਉਣ ਤੋਂ ਵੀ ਝਿੱਜਕਦੇ ਹਨ ਤੇ ਕਾਫ਼ੀ ਪਰੇਸ਼ਾਨ ਰਹਿੰਦੇ ਹਨ। ਤੁਸੀਂ ਆਪਣੀ ਇਸ ਪਰੇਸ਼ਾਨੀ ਤੋਂ ਕੁਝ ਘਰੇਲੂ ਨੁਸਖਿਆਂ ਨਾਲ ਕੁਝ ਦਿਨਾਂ 'ਚ ਹੀ ਛੁਟਕਾਰਾ ਪਾ ਸਕਦੇ ਹੋ। ਆਓ ਜਾਣਦੇ ਹਾਂ ਇਸ ਨੂੰ ਘਟਾਉਣ ਦੇ ਕੁਝ ਆਸਾਨ ਘਰੇਲੂ ਨੁਸਖਿਆਂ ਬਾਰੇ:-
ਕਾਲਾ ਜੀਰਾ, ਲੌਂਗ, ਕਲੌਂਜੀ ਅਤੇ ਜਵੈਣ
ਕਾਲਾ ਜੀਰਾ, ਲੌਂਗ, ਕਲੌਂਜੀ ਅਤੇ ਜਵੈਣ ਦੇ ਪੱਤੇ 50 ਗ੍ਰਾਮ ਲੈ ਕੇ ਪੀਸ ਲਓ। ਨਾਸ਼ਤੇ ਤੋਂ ਪਹਿਲਾਂ ਇਕ ਚਮਚ ਪਾਣੀ ਨਾਲ ਅਤੇ ਇਕ ਚਮਚ ਖਾਣਾ ਖਾਣ ਤੋਂ ਬਾਅਦ ਘੱਟੋ ਘੱਟ 40 ਦਿਨਾਂ ਤਕ ਖਾਓ। ਵਰਤੋਂ ਤੋਂ ਬਾਅਦ, ਤੁਸੀਂ ਭਾਰ 'ਚ ਇਕ ਸਪੱਸ਼ਟ ਕਮੀ ਵੇਖੋਗੇ।
ਦਾਲਚੀਨੀ ਤੇ ਅਦਰਕ
ਭੋਜਨ ਵਿੱਚ ਦਾਲਚੀਨੀ ਤੇ ਅਦਰਕ ਦਾ ਜ਼ਿਆਦਾ ਸੇਵਨ ਪੇਟ ਨੂੰ ਘਟਾਉਣ 'ਚ ਮਦਦ ਕਰਦਾ ਹੈ। ਦਾਲਚੀਨੀ ਅਤੇ ਅਦਰਕ ਦਾ ਪਾਊਡਰ ਵੀ ਵਰਤਿਆ ਜਾ ਸਕਦਾ ਹੈ। ਭਾਰ ਘਟਾਉਣ ਲਈ, ਰੋਜ਼ਾਨਾ ਨਾਸ਼ਤੇ ਤੋਂ ਅੱਧੇ ਘੰਟੇ ਪਹਿਲਾਂ, ਖਾਲੀ ਪੇਟ ਤੇ ਰਾਤ ਨੂੰ ਸੌਣ ਤੋਂ ਪਹਿਲਾਂ ਇਕ ਚਮਚ ਦਾਲਚੀਨੀ ਤੇ ਇਕ ਚਮਚ ਸ਼ਹਿਦ ਨੂੰ ਕੋਸੇ ਪਾਣੀ 'ਚ ਮਿਲਾ ਕੇ ਪੀਓ।
ਨਿੰਬੂ
ਨਿੰਬੂ ਦੀਆਂ ਕੁਝ ਬੂੰਦਾਂ ਭਾਰ ਘਟਾਉਣ ਲਈ ਲਾਭਦਾਇਕ ਹੁੰਦੀਆਂ ਹਨ। ਇਕ ਗਲਾਸ ਕੋਸੇ ਪਾਣੀ 'ਚ ਨਿੰਬੂ ਦਾ ਰਸ ਅਤੇ ਸ਼ਹਿਦ ਮਿਲਾਓ ਤੇ ਇਸ ਦਾ ਸੇਵਨ ਰੋਜ਼ ਸਵੇਰੇ ਖਾਲੀ ਪੇਟ ਕਰੋ।
ਗ੍ਰੀਨ-ਟੀ
ਗ੍ਰੀਨ ਟੀ ਦੀ ਵਰਤੋਂ ਪੇਟ ਨੂੰ ਘਟਾਉਣ ਲਈ ਬਹੁਤ ਫਾਇਦੇਮੰਦ ਹੈ। ਗ੍ਰੀਨ ਟੀ 'ਚ ਮੌਜੂਦ ਤੱਤ ਸਰੀਰ ਦੀ ਵਧੇਰੇ ਚਰਬੀ ਨੂੰ ਘਟਾਉਣ 'ਚ ਮਹੱਤਵਪੂਰਣ ਭੂਮਿਕਾ ਅਦਾ ਕਰਦੇ ਹਨ।
ਆਖ਼ਰ ਕਿਉਂ ਹੁੰਦਾ ਹੈ ਢਿੱਡ ਦੇ ਹੇਠਲੇ ਹਿੱਸੇ 'ਚ ਦਰਦ, ਜਾਣੋ ਕਾਰਨ
NEXT STORY