ਜਲੰਧਰ (ਬਿਊਰੋ)– ਕੁਝ ਮਹਿਲਾਵਾਂ ਨੂੰ ਗਰਭਵਤੀ (ਪ੍ਰੈਗਨੈਂਟ) ਹੋਣ ’ਚ ਸਮੱਸਿਆਵਾਂ ਆਉਂਦੀਆਂ ਹਨ। ਜੇਕਰ ਤੁਸੀਂ ਪ੍ਰੈਗਨੈਂਸੀ ਦੀ ਸੋਚ ਰਹੇ ਹੋ ਤਾਂ ਪਹਿਲਾਂ ਤੋਂ ਪਲਾਨਿੰਗ ਕਰ ਲੈਣਾ ਬਿਹਤਰ ਰਹੇਗਾ। ਇਸ ਲਈ ਬੇਬੀ ਪਲਾਨ ਕਰਨ ਸਮੇਂ ਇਨ੍ਹਾਂ ਗੱਲਾਂ ਦਾ ਧਿਆਨ ਰੱਖੋ–
ਭਾਰ
ਭਾਰ ਦਾ ਜ਼ਿਆਦਾ ਜਾਂ ਘੱਟ ਹੋਣਾ ਦੋਵੇਂ ਹੀ ਪ੍ਰੈਗਨੈਂਸੀ ’ਚ ਦਿੱਕਤਾਂ ਪੈਦਾ ਕਰ ਸਕਦੇ ਹਨ। ਇਸ ਲਈ ਆਪਣੇ ਬਾਡੀ ਫੈਟ ਇੰਡੈਕਟਸ ’ਤੇ ਧਿਆਨ ਦਿਓ। ਇਹ 19 ਤੋਂ ਘੱਟ ਤੋਂ 35 ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ।
ਉਮਰ ਦਾ ਧਿਆਨ
ਕੁਝ ਮਹਿਲਾਵਾਂ ਲੇਟ ਬੇਬੀ ਪਲਾਨ ਕਰਦੀਆਂ ਹਨ। ਉਥੇ 34 ਦੀ ਉਮਰ ਤੋਂ ਬਾਅਦ ਐੱਗ ਕੁਆਲਿਟੀ ਪ੍ਰਭਾਵਿਤ ਹੋਣ ਲੱਗਦੀ ਹੈ। ਇਸ ਲਈ ਲੇਟ ਪ੍ਰੈਗਨੈਂਸੀ ਲਈ ਐੱਗ ਫ੍ਰੀਜ਼ਿੰਗ ਦਾ ਆਪਸ਼ਨ ਵੀ ਚੁਣ ਸਕਦੇ ਹੋ।
ਇਮਿਊਨਿਟੀ ਵਧਾਓ
ਇਮਿਊਨਿਟੀ ਮਜ਼ਬੂਤ ਰਹੇਗੀ ਤਾਂ ਤੁਹਾਡਾ ਸਰੀਰ ਵੀ ਸਿਹਤਮੰਦ ਰਹੇਗਾ। ਇਸ ਲਈ ਪੌਸ਼ਕ ਤੱਤਾਂ ਨਾਲ ਭਰਪੂਰ ਸਿਹਤਮੰਦ ਡਾਈਟ ਦਾ ਸੇਵਨ ਕਰਨਾ ਸ਼ੁਰੂ ਕਰੋ, ਜੋ ਸਰੀਰ ਨੂੰ ਪ੍ਰੈਗਨੈਂਸੀ ਲਈ ਤਿਆਰ ਕਰੇ।
ਇਹ ਖ਼ਬਰ ਵੀ ਪੜ੍ਹੋ : ਬਾਈਪੋਲਰ ਡਿਸਆਰਡਰ ਵਾਲੇ ਬੱਚਿਆਂ ’ਚ ਦਿਖਾਈ ਦਿੰਦੇ ਨੇ ਇਹ 5 ਲੱਛਣ, ਜਾਣੋ ਇਸ ਦਾ ਇਲਾਜ
ਕਸਰਤ ਕਰੋ
ਕਸਰਤ ਕਰਨਾ ਸਰੀਰ ਲਈ ਬਹੁਤ ਹੀ ਫ਼ਾਇਦੇਮੰਦ ਹੁੰਦਾ ਹੈ, ਜੋ ਸਰੀਰ ਨੂੰ ਮਜ਼ਬੂਤ ਵੀ ਬਣਾਉਂਦਾ ਹੈ। ਕਸਰਤ ਨਾਲ ਸਰੀਰ ’ਚ ਹਾਰਮੋਨਜ਼ ਬੈਲੇਂਸ ਹੋਣਗੇ ਤੇ ਤਣਾਅ ਦੂਰ ਕਰਨ ’ਚ ਮਦਦ ਮਿਲੇਗੀ। ਉਥੇ ਬਹੁਤ ਜ਼ਿਆਦਾ ਕਸਰਤ ਕਰਨ ਤੋਂ ਬਚੋ।
ਡਾਕਟਰ ਨੂੰ ਮਿਲੋ
ਬੇਬੀ ਪਲਾਨ ਕਰ ਰਹੇ ਹੋ ਤਾਂ ਡਾਕਟਰ ਦੀ ਸਲਾਹ ਲੈਣਾ ਬਿਹਤਰ ਰਹੇਗਾ। ਤੁਹਾਡੀ ਬਾਡੀ ਹੈਲਥ ਅਨੁਸਾਰ ਤੁਸੀਂ ਕੀ ਕਰਨਾ ਹੈ ਤੇ ਕੀ ਨਹੀਂ ਕਰਨਾ ਹੈ, ਡਾਕਟਰ ਤੁਹਾਨੂੰ ਇਸ ਦੀ ਜਾਣਕਾਰੀ ਦੇਣਗੇ।
ਸਿਹਤਮੰਦ ਲਾਈਫਸਟਾਈਲ
ਸਿਹਤਮੰਦ ਤੇ ਖ਼ੁਸ਼ ਰਹਿਣ ਲਈ ਸਿਹਤਮੰਦ ਲਾਈਫਸਟਾਈਲ ਅਪਣਾਓ। ਭਰਪੂਰ ਨੀਂਦ ਲੈਣ, ਸ਼ਰਾਬ ਤੇ ਸਿਗਰੇਟਨੋਸ਼ੀ ਤੋਂ ਪ੍ਰਹੇਜ਼ ਕਰਨ ਤੇ ਹਾਈਡ੍ਰੇਟਿਡ ਰਹਿਣ ਨਾਲ ਸਰੀਰ ਸਿਹਤਮੰਦ ਤੇ ਖ਼ੁਸ਼ ਰਹਿੰਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਜੇਕਰ ਤੁਸੀਂ ਵੀ ਪ੍ਰੈਗਨੈਂਸੀ ਦੀ ਸੋਚ ਰਹੇ ਹੋ ਤਾਂ ਇਸ ਆਰਟੀਕਲ ’ਚ ਦੱਸੇ ਟਿਪਸ ਨੂੰ ਅਪਣਾਓ ਤੇ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਗਰਭ ਅਵਸਥਾ ਦੌਰਾਨ ਜ਼ਿਆਦਾਤਰ ਔਰਤਾਂ ਨੂੰ ਹੁੰਦੀਆਂ ਨੇ ਇਹ ਸਮੱਸਿਆਵਾਂ, ਮਾਨਸਿਕ ਤੌਰ 'ਤੇ ਰਹੋ ਤਿਆਰ
NEXT STORY