ਹੈਲਥ ਡੈਸਕ- ਕਿਡਨੀ ਸਾਡੇ ਸਰੀਰ ਦਾ ਇਕ ਬਹੁਤ ਹੀ ਅਹਿਮ ਅੰਗ ਹੈ, ਜੋ ਸਰੀਰ 'ਚੋਂ ਵੇਸਟ ਪਦਾਰਥਾਂ ਨੂੰ ਬਾਹਰ ਕੱਢਣ, ਖ਼ੂਨ ਨੂੰ ਸਾਫ਼ ਕਰਨ ਅਤੇ ਤਰਲ ਪਦਾਰਥਾਂ ਦਾ ਸੰਤੁਲਨ ਬਣਾਈ ਰੱਖਣ ਦਾ ਕੰਮ ਕਰਦੀ ਹੈ। ਪਰ ਗਲਤ ਜੀਵਨਸ਼ੈਲੀ, ਖੁਰਾਕ ਅਤੇ ਆਦਤਾਂ ਕਾਰਨ ਕਿਡਨੀ ਹੌਲੀ-ਹੌਲੀ ਖ਼ਰਾਬ ਹੋ ਸਕਦੀ ਹੈ। ਇਸ ਦੇ ਲੱਛਣਾਂ ਨੂੰ ਸਮੇਂ 'ਤੇ ਪਛਾਣਣਾ ਬਹੁਤ ਜ਼ਰੂਰੀ ਹੈ, ਨਹੀਂ ਤਾਂ ਬਾਅਦ 'ਚ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਕਿਡਨੀ ਖ਼ਰਾਬ ਹੋਣ ਦੇ ਮੁੱਖ ਲੱਛਣ
ਕਿਡਨੀ 'ਚ ਨੇਫਰੋਨ ਨਾਮਕ ਛੋਟੇ-ਛੋਟੇ ਫ਼ਿਲਟਰ ਹੁੰਦੇ ਹਨ ਜੋ ਖ਼ੂਨ ਨੂੰ ਸਾਫ਼ ਕਰਦੇ ਹਨ। ਜਦੋਂ ਇਹ ਠੀਕ ਤਰ੍ਹਾਂ ਕੰਮ ਕਰਨਾ ਬੰਦ ਕਰਦੇ ਹਨ ਤਾਂ ਕਿਡਨੀ ਡੈਮੇਜ਼ ਹੋਣ ਲੱਗਦੀ ਹੈ, ਜਿਸ ਨੂੰ ਨੇਫਰੋਸਿਸ ਕਿਹਾ ਜਾਂਦਾ ਹੈ। ਇਹ ਕੋਈ ਬੀਮਾਰੀ ਨਹੀਂ, ਪਰ ਕਿਡਨੀ ਦੀ ਕਾਰਗੁਜ਼ਾਰੀ ਨੂੰ ਪ੍ਰਭਾਵਿਤ ਕਰਦੀ ਹੈ।
Cleveland Clinic ਦੇ ਅਨੁਸਾਰ, ਕਿਡਨੀ ਖ਼ਰਾਬ ਹੋਣ ਦੇ ਕੁਝ ਮੁੱਖ ਲੱਛਣ ਇਹ ਹਨ:
ਯੂਰਿਨ 'ਚ ਜ਼ਿਆਦਾ ਪ੍ਰੋਟੀਨ ਆਉਣਾ – ਪਿਸ਼ਾਬ ਝੱਗਦਾਰ ਦਿੱਸਣ ਲੱਗਦਾ ਹੈ।
ਖ਼ੂਨ 'ਚ ਪ੍ਰੋਟੀਨ ਦੀ ਕਮੀ – ਪਿਸ਼ਾਬ ਰਾਹੀਂ ਪ੍ਰੋਟੀਨ ਨਿਕਲ ਜਾਣ ਨਾਲ ਸਰੀਰ 'ਚ ਇਸ ਦੀ ਮਾਤਰਾ ਘੱਟ ਹੋ ਜਾਂਦੀ ਹੈ।
ਥਕਾਵਟ ਤੇ ਕਮਜ਼ੋਰੀ – ਪ੍ਰੋਟੀਨ ਅਤੇ ਊਰਜਾ ਦੀ ਘਾਟ ਕਾਰਨ ਸਰੀਰ ਜਲਦੀ ਥੱਕ ਜਾਂਦਾ ਹੈ।
ਭੁੱਖ ਨਾ ਲੱਗਣਾ ਅਤੇ ਸਰੀਰ 'ਚ ਸੋਜ ਆਉਣਾ – ਚਿਹਰੇ, ਹੱਥਾਂ ਜਾਂ ਪੈਰਾਂ ‘ਤੇ ਸੋਜ ਦਿਖਾਈ ਦੇ ਸਕਦੀ ਹੈ।
ਪਿਸ਼ਾਬ ਦੀ ਮਾਤਰਾ 'ਚ ਬਦਲਾਅ – ਕਈ ਵਾਰ ਪਿਸ਼ਾਬ ਘੱਟ ਹੋ ਜਾਂਦਾ ਹੈ।
ਬਲੱਡ ਪ੍ਰੈਸ਼ਰ ਦਾ ਵੱਧਣਾ – ਹਾਈ ਬੀਪੀ ਦੀ ਸਮੱਸਿਆ ਸ਼ੁਰੂ ਹੋ ਸਕਦੀ ਹੈ।
ਪਿਸ਼ਾਬ ਵਿੱਚ ਖ਼ੂਨ ਆਉਣਾ – ਕੁਝ ਮਾਮਲਿਆਂ 'ਚ ਪਿਸ਼ਾਬ ਨਾਲ ਖ਼ੂਨ ਨਿਕਲਣ ਲੱਗਦਾ ਹਨ।
ਕੀ ਕਰਨਾ ਚਾਹੀਦਾ ਹੈ?
ਜੇਕਰ ਤੁਹਾਨੂੰ ਉਪਰੋਕਤ 'ਚੋਂ ਕੋਈ ਵੀ ਲੱਛਣ ਮਹਿਸੂਸ ਹੋਵੇ, ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ। ਸਮੇਂ ਸਿਰ ਜਾਂਚ ਅਤੇ ਇਲਾਜ ਨਾਲ ਕਿਡਨੀ ਦੀ ਸਮੱਸਿਆ ਨੂੰ ਕਾਬੂ ਕੀਤਾ ਜਾ ਸਕਦਾ ਹੈ।
ਸਲਾਹ: ਕਿਡਨੀ ਦੀ ਸਿਹਤ ਲਈ ਹਰ ਰੋਜ਼ ਪੂਰੀ ਮਾਤਰਾ 'ਚ ਪਾਣੀ ਪੀਓ, ਸੰਤੁਲਿਤ ਖੁਰਾਕ ਲਓ ਅਤੇ ਲੂਣ, ਜੰਕ ਫੂਡ ਜਾਂ ਬਹੁਤ ਜ਼ਿਆਦਾ ਪ੍ਰੋਸੈਸਡ ਭੋਜਨ ਤੋਂ ਬਚੋ।
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਰਦੀਆਂ 'ਚ ਖਾ ਲਵੋ ਇਹ ਚੀਜ਼, ਸਰਦੀ-ਜ਼ੁਕਾਮ ਸਣੇ ਹੋਰ ਕਈ ਬੀਮਾਰੀਆਂ ਤੋਂ ਮਿਲੇਗੀ ਰਾਹਤ
NEXT STORY