ਮੁੰਬਈ— ਕਾਲੇ ਨਮਕ ਦੇ ਬਾਰੇ ਸਾਰੇ ਹੀ ਜਾਣਦੇ ਹਨ, ਹਰ ਘਰ 'ਚ ਕਾਲਾ ਨਮਕ ਪਾਇਆ ਜਾਂਦਾ ਹੈ ਪਰ ਕਿ ਤੁਸੀਂ ਜਾਣਦੇ ਹੋ ਕਿ ਇਹ ਸਾਡੀ ਸਿਹਤ ਲਈ ਬਹੁਤ ਲਾਭਕਾਰੀ ਹੈ। ਕਾਲੇ ਨਮਕ ਨੂੰ ਰੋਜ਼ ਸਵੇਰੇ ਖਾਲੀ ਪੇਟ ਇਕ ਗਿਲਾਸ ਕੋਸੇ ਪਾਣੀ 'ਚ 1/3 ਛੋਟਾ ਚਮਚ ਕਾਲਾ ਨਮਕ ਪਾ ਕੇ ਪੀਣ ਨਾਲ ਸਰੀਰ ਨੂੰ ਕਈ ਫਾਇਦੇ ਹੁੰਦੇ ਹਨ। ਜਿਸ ਦੇ ਬਾਰੇ 'ਚ ਬਹੁਤ ਘੱਟ ਲੋਕ ਜਾਣਦੇ ਹਨ। ਕਾਲੇ ਨਮਕ 'ਚ ਬਹੁਤ ਜ਼ਰੂਰੀ ਤੱਤ ਹੁੰਦੇ ਹਨ ਜੋ ਸਰੀਰ ਦੇ ਲਈ ਬਹੁਤ ਜ਼ਰੂਰੀ ਹੁੰਦੇ ਹਨ। ਆਓ ਜਾਣਦੇ ਹਾਂ ਕਾਲੇ ਨਮਕ ਦੇ ਫਾਇਦਿਆਂ ਬਾਰੇ।
1. ਪਾਚਣ ਸ਼ਕਤੀ ਮਜ਼ਬੂਤ ਹੁੰਦੀ ਹੈ
ਕਈ ਲੋਕਾਂ ਦੀ ਪਾਚਣ ਸ਼ਕਤੀ ਖਰਾਬ ਰਹਿੰਦੀ ਹੈ ਅਤੇ ਪੇਟ ਖਰਾਬ ਰਹਿਦਾ ਹੈ ਇਸ ਨਾਲ ਖਾਦਾ ਪੀਂਦਾ ਕੁੱਝ ਪਚਦਾ ਵੀ ਨਹੀਂ ਹੈ। ਅਜਿਹੀ ਹਾਲਤ 'ਚ ਕਾਲਾ ਨਮਕ ਵਾਲਾ ਪਾਣੀ ਪੀਣਾ ਚਾਹੀਦਾ ਹੈ। ਇਸ ਨਾਲ ਪਾਚਣ ਸ਼ਕਤੀ ਠੀਕ ਰਹਿੰਦੀ ਹੈ।
2. ਹੱਡੀਆਂ ਮਜ਼ਬੂਤ
ਉਮਰ ਦੇ ਵਧਣ ਨਾਲ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ ਅਤੇ ਉਨ੍ਹਾਂ 'ਚ ਦਰਦ ਰਹਿਣ ਲੱਗਦਾ ਹੈ। ਅਜਿਹੀ ਹਾਲਤ 'ਚ ਨਮਕ ਵਾਲਾ ਪਾਣੀ ਹੱਡੀਆਂ ਨੂੰ ਮਜ਼ਬੂਤੀ ਦਿੰਦਾ ਹੈ।
3. ਚਮੜੀ ਦੀਆਂ ਪਰੇਸ਼ਾਨੀਆਂ
ਕਾਲੇ ਨਮਕ ਦਾ ਪਾਣੀ ਪੀਣ ਨਾਲ ਚਮੜੀ ਦੀਆਂ ਕਈ ਪਰੇਸ਼ਾਨੀਆਂ ਦੂਰ ਹੁੰਦੀਆਂ ਹਨ।
4. ਚੰਗੀ ਨੀਂਦ
ਕਈ ਲੋਕਾਂ ਨੂੰ ਰਾਤੀ ਨੀਂਦ ਨਾ ਆਉਣ ਦੀ ਸਮੱਸਿਆ ਹੁੰਦੀ ਹੈ, ਜਿਸ ਵਜ੍ਹਾ ਨਾਲ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਹੋ ਜਾਂਦੀਆਂ ਹਨ। ਅਜਿਹੀ ਹਾਲਤ 'ਚ ਹਰ ਰੋਜ਼ ਸਵੇਰੇ ਨਮਕ ਵਾਲਾ ਪਾਣੀ ਪੀਣ ਦੀ ਆਦਤ ਪਾਓ। ਤੁਹਾਡੀ ਨੀਂਦ ਦੀ ਪਰੇਸ਼ਾਨੀ ਵੀ ਦੂਰ ਹੋ ਜਾਵੇਗੀ।
ਇਨ੍ਹਾਂ ਲੱਛਣਾਂ ਨਾਲ ਜਾਣੋ ਕਿ ਸਰੀਰ 'ਚ ਹੈ ਨਮਕ ਦੀ ਜ਼ਿਆਦਾ ਮਾਤਰਾ
NEXT STORY