ਸਰਦੀਆਂ ਆ ਗਈਆਂ ਹਨ ਅਤੇ ਮੂੰਗਫਲੀ ਦਾ ਵੀ ਮੌਸਮ ਆ ਗਿਆ ਹੈ। ਮੂੰਗਫਲੀ ਉਂਝ ਤਾਂ ਸਾਰਾ ਸਾਲ ਹੀ ਮਿਲਦੀ ਹੁੰਦੀ ਹੈ ਪਰ ਸਰਦੀਆਂ ਵਿੱਚ ਭਾਰਤੀ ਲੋਕ ਇਸ ਨੂੰ ਵਧੇਰੇ ਪਸੰਦ ਕਰਦੇ ਹਨ। ਲੋਹੜੀ ਦੇ ਤਿਉਹਾਰ ਨਾਲ ਇਸ ਦੀ ਵਿਸ਼ੇਸ਼ ਸਾਂਝ ਹੈ। ਮੂੰਗਫਲੀ ਸਿਹਤ ਲਈ ਪੋਸ਼ਟਿਕ-ਤੱਤਾਂ ਨਾਲ ਭਰਪੂਰ ਹੁੰਦੀ ਹੈ।
1. ਮਨੁੱਖ ਲਈ ਲੋੜੀਂਦੀ ਚਰਬੀ ਅਤੇ ਪ੍ਰੋਟੀਨ ਦਾ ਇੱਕ ਉੱਤਮ ਸਰੋਤ ਹੈ। ਇਸ ਵਿੱਚ ਪ੍ਰੋਟੀਨ ਦੀ ਮਾਤਰਾ ਮਾਸ ਨਾਲੋਂ 1.3 ਗੁਣਾ, ਆਂਡਿਆਂ ਨਾਲੋਂ ਤਕਰੀਬਨ 2.5 ਗੁਣਾ ਅਤੇ ਫਲਾਂ ਨਾਲੋਂ ਕਰੀਬ 8 ਗੁਣਾ ਹੁੰਦੀ ਹੈ। 100 ਗ੍ਰਾਮ ਕੱਚੀ ਮੂੰਗਫਲੀ ਵਿੱਚ 1 ਲਿਟਰ ਦੁੱਧ ਜਿੰਨਾ ਪ੍ਰੋਟੀਨ ਹੁੰਦਾ ਹੈ।
2. ਮੂੰਗਫਲੀ ਵਿੱਚ ਕਾਰਬੋਹਾਈਡਰੇਟਸ, ਵਿਟਾਮਿਨ 'ਬੀ', 'ਸੀ', 'ਈ' ਅਤੇ 'ਕੇ' ਹੁੰਦੇ ਹਨ। ਇਸ ਕਾਰਨ ਮੂੰਗਫਲੀ ਇੱਕ ਵਧੀਆ ਭੋਜਨ ਮੰਨੀ ਜਾਂਦੀ ਹੈ। ਇਹ ਚਮੜੀ ਨੂੰ ਚਮਕਦਾਰ ਬਣਾਉਂਦੀ ਹੈ, ਪਾਚਨ ਸ਼ਕਤੀ ਵਧਾਉਂਦੀ ਹੈ ਅਤੇ ਸਰਦੀਆਂ ਵਿੱਚ ਠੰਢ ਤੋਂ ਬਚਾਉਂਦੀ ਹੈ। ਇਹ ਫੇਫੜਿਆਂ ਨੂੰ ਤਾਕਤ ਦਿੰਦੀ ਹੈ
3. ਇਹ ਦਿਲ ਲਈ ਵਧੀਆ ਹੁੰਦੀ ਹੈ। ਮੂੰਗਫਲੀ ਵਿੱਚ ਐਂਟੀਆਕਸੀਡੈਂਟ ਹੋਣ ਕਾਰਨ ਇਹ ਬੁਢਾਪੇ ਵਾਲੇ ਲੱਛਣ ਜਿਵੇਂ ਕਿ ਚਮੜੀ 'ਤੇ ਝੁਰੜੀਆਂ ਪੈਣਾ ਅਤੇ ਦਿਮਾਗੀ ਸਮਝ ਸਬੰਧੀ ਹੋਰ ਸਮੱਸਿਆਵਾਂ ਪੈਦਾ ਹੋਣ ਦੀ ਕਿਰਿਆ ਧੀਮੀ ਕਰਦੀ ਹੈ।
4. ਮੂੰਗਫਲੀ ਵਿੱਚ ਚਰਬੀ ਵਧੀਆ ਮਾਤਰਾ ਵਿੱਚ ਹੋਣ ਕਾਰਨ ਇਹ ਕਬਜ਼ ਰੋਕਣ ਵਿੱਚ ਕਾਫ਼ੀ ਮਦਦਗਾਰ ਹੋ ਸਕਦੀ ਹੈ। ਮੂੰਗਫਲੀ ਵਿਚਲਾ ਫਾਸਫੋਰਸ ਹੱਡੀਆਂ ਨੂੰ ਤਾਕਤ ਦਿੰਦਾ ਹੈ ਅਤੇ ਕੋਸ਼ਿਕਾਵਾਂ ਦੇ ਵਾਧੇ ਵਿੱਚ ਮਦਦ ਕਰਦਾ ਹੈ। ਇਸ ਵਿਚਲਾ ਤਾਂਬਾ ਨਾੜੀਆਂ, ਹੱਡੀਆਂ ਅਤੇ ਲਾਲ ਰਕਤਾਣੂਆਂ ਦੀ ਤੰਦਰੁਸਤੀ ਲਈ ਜ਼ਰੂਰੀ ਹੁੰਦਾ ਹੈ। ਮੈਗਨੀਸ਼ੀਅਮ ਮਾਸ-ਪੇਸ਼ੀਆਂ ਦੇ ਠੀਕ ਕੰਮ ਕਰਨ ਅਤੇ ਸਰੀਰ ਅੰਦਰ ਊਰਜਾ ਪੈਦਾ ਲਈ ਜ਼ਰੂਰੀ ਹੁੰਦਾ ਹੈ।
5. ਮੂੰਗਫਲੀ ਵਿੱਚ ਦਿਲ ਦੇ ਰੋਗਾਂ ਅਤੇ ਕੈਂਸਰ ਵਰਗੀਆਂ ਬੀਮਾਰੀਆਂ ਤੋਂ ਰੱਖਿਆ ਕਰਦੀ ਹੈ। ਇਸ ਪੱਖੋਂ ਇਸ ਦੀ ਗਿਰੀ ਹੀ ਨਹੀਂ ਸਗੋਂ ਲਾਲ ਛਿਲਕਾ ਵੀ ਕਾਫ਼ੀ ਗੁਣਕਾਰੀ ਹੁੰਦਾ ਹੈ।
6. ਮੂੰਗਫਲੀ ਵਿੱਚ ਬੀਟਾ-ਸਿਸਟਰੌਲ ਵੀ ਹੁੰਦਾ ਹੈ ਜੋ ਕਿ ਟਿਊਮਰ ਦੇ ਬਣਨ ਤੋਂ ਰੋਕਦਾ ਹੈ। ਮੂੰਗਫਲੀ ਵਿਚਲਾ ਵਿਟਾਮਿਨ ਬੀ-3 ਯਾਦ ਸ਼ਕਤੀ ਵਧਾਉਂਦਾ ਹੈ। ਦਿਮਾਗ਼ ਨੂੰ ਜਾਣ ਵਾਲੀ ਖ਼ੂਨ ਦੀ ਸਪਲਾਈ ਵਿੱਚ 30 ਫ਼ੀਸਦੀ ਤਕ ਦਾ ਵਾਧਾ ਕਰ ਸਕਦਾ ਹੈ। ਦਿਮਾਗ਼ ਨੂੰ ਖ਼ੂਨ-ਸਪਲਾਈ ਵਧਣ ਨਾਲ ਦਿਮਾਗ਼ੀ ਥਕਾਵਟ ਘਟਦੀ ਹੈ ਅਤੇ ਦਿਮਾਗ਼ ਦੀ ਕਾਰਜ-ਸਮਰਥਾ ਵਧਦੀ ਹੈ।
7. ਮੂੰਗਫਲੀ ਖਾਣ ਨਾਲ ਪਿੱਤੇ ਦੀ ਪੱਥਰੀ ਹੋਣ ਦਾ ਖ਼ਤਰਾ 25 ਫੀਸਦੀ ਘਟ ਜਾਂਦਾ ਹੈ।
8. ਮੂੰਗਫਲੀ ਗਰਭਵਤੀ ਔਰਤਾਂ ਲਈ ਵੀ ਕਾਫ਼ੀ ਲਾਹੇਵੰਦ ਹੁੰਦੀ ਹੈ। ਇੱਕ ਅਧਿਐਨ ਤੋਂ ਪਤਾ ਲੱਗਾ ਹੈ ਕਿ ਜਿਹੜੀਆਂ ਗਰਭਵਤੀ ਔਰਤਾਂ ਮੂੰਗਫਲੀ ਅਤੇ ਹੋਰ ਗਿਰੀਆਂ ਖਾਂਦੀਆਂ ਹਨ ਉਨਾਂਂ ਦੇ ਬੱਚਿਆਂ ਨੂੰ ਦਮੇ ਵਰਗੇ ਐਲਰਜੀ-ਰੋਗ ਘੱਟ ਹੁੰਦੇ ਹਨ।
9. ਮੂੰਗਫਲੀ ਵਧ ਰਹੇ ਬੱਚਿਆਂ ਲਈ ਵੀ ਵਧੀਆ ਹੁੰਦੀ ਹੈ। ਇਸ ਵਿਚਲੇ ਪ੍ਰੋਟੀਨ, ਚਿਕਨਾਈ, ਖਣਿਜ ਅਤੇ ਵਿਟਾਮਿਨ ਬੱਚਿਆਂ ਦੇ ਵਾਧੇ ਲਈ ਕਾਫ਼ੀ ਜ਼ਰੂਰੀ ਹੁੰਦੇ ਹਨ। ਮੂੰਗਫਲੀ ਵਿਚਲਾ ਰੇਸ਼ੇਦਾਰ ਅੰਸ਼ ਸਾਡੇ ਸਰੀਰ ਵਿੱਚੋਂ ਜ਼ਹਿਰੀਲੇ ਤੱਤਾਂ (ਟਾਕਸਿਨਜ਼) ਨੂੰ ਸਰੀਰ ਵਿੱਚੋਂ ਬਾਹਰ ਕੱਢਣ ਵਿੱਚ ਮਦਦ ਕਰਦਾ ਹੈ।
10. ਮੂੰਗਫਲੀ ਦੀ ਕੱਚੀ ਗਿਰੀ ਭੁੰਨੀ ਹੋਈ ਗਿਰੀ ਨਾਲੋਂ ਕੁਝ ਵਧੇਰੇ ਪੌਸ਼ਟਿਕ ਹੁੰਦੀ ਹੈ ਕਿਉਂਕਿ ਭੁੰਨਣ ਨਾਲ ਕੁਝ ਪੌਸ਼ਟਿਕਤਾ ਨਸ਼ਟ ਹੋ ਜਾਂਦੀ ਹੈ।
ਜਾਣੋ ਕਿਸ ਤਰ੍ਹਾਂ ਹੱਸਮੁੱਖ ਲੋਕ ਜ਼ਿਆਦਾ ਸਫ਼ਲ ਹੁੰਦੇ ਹਨ।
NEXT STORY