ਹੈਲਥ ਡੈਸਕ - ਕੈਂਸਰ ਵਰਗੀ ਮੁਸੀਬਤਾਂ ਤੋਂ ਬਚਣ ਲਈ ਸਹੀ ਜੀਵਨਸ਼ੈਲੀ ਅਤੇ ਸਹੀ ਖਾਣ-ਪੀਣ ਬਹੁਤ ਜ਼ਰੂਰੀ ਹੈ। ਅੱਜ ਦੇ ਦਿਨ ਕੈਂਸਰ ਦੇ ਕੇਸ ਵੱਧ ਰਹੇ ਹਨ, ਪਰ ਕੁਝ ਸਧਾਰਨ ਆਦਤਾਂ ਅਤੇ ਜੀਵਨਸ਼ੈਲੀ ਦੇ ਫੈਸਲੇ ਤੁਹਾਨੂੰ ਇਸ ਭਿਆਨਕ ਬਿਮਾਰੀ ਤੋਂ ਬਚਾਉਣ ਵਿਚ ਮਦਦਗਾਰ ਹੋ ਸਕਦੇ ਹਨ। ਆਓ ਜਾਣੀਏ, ਕਿਵੇਂ ਅਸੀਂ ਆਪਣੇ ਰੋਜ਼ਾਨਾ ਦੇ ਰੂਟੀਨ 'ਚ ਕੁਝ ਛੋਟੇ ਬਦਲਾਵਾਂ ਕਰਕੇ ਕੈਂਸਰ ਦੇ ਖ਼ਤਰੇ ਤੋਂ ਦੂਰ ਰਹਿ ਸਕਦੇ ਹਾਂ। ਆਓ ਇਸ ਲੇਖ ਰਾਹੀਂ ਵਿਸਥਾਰ ਨਾਲ ਜਾਣਦੇ ਹਾਂ।
ਨਿਯਮਿਤ ਤੌਰ 'ਤੇ ਫਲ ਤੇ ਸਬਜ਼ੀਆਂ ਖਾਓ
- ਬਰੋਕਲੀ, ਗਾਜਰ, ਟਮਾਟਰ, ਅਨਾਰ, ਬੇਰੀਆਂ ਅਤੇ ਹਰੇ ਪੱਤੇ ਵਾਲੀਆਂ ਸਬਜ਼ੀਆਂ ਵਿਚ ਐਂਟੀ-ਆਕਸੀਡੈਂਟ ਹੁੰਦੇ ਹਨ ਜੋ ਸਰੀਰ ਨੂੰ ਕੈਂਸਰਕਾਰਕ ਤੱਤਾਂ ਤੋਂ ਬਚਾਉਂਦੇ ਹਨ।
ਤੰਬਾਕੂ ਤੇ ਸ਼ਰਾਬ ਤੋਂ ਬਣਾਓ ਦੂਰੀ
- ਇਨ੍ਹਾਂ ਦਾ ਸਿੱਧਾ ਸੰਬੰਧ ਫੇਫੜਿਆਂ, ਜਿਗਰ ਅਤੇ ਮੂੰਹ ਦੇ ਕੈਂਸਰ ਨਾਲ ਹੈ। ਪੂਰੀ ਤਰ੍ਹਾਂ ਛੱਡਣਾ ਸਭ ਤੋਂ ਵਧੀਆ ਵਿਕਲਪ ਹੈ।
ਰੋਜ਼ਾਨਾ ਕਸਰਤ ਕਰੋ
- ਦਿਨ ਦੇ ਘੱਟੋ ਘੱਟ 30 ਮਿੰਟ ਕਸਰਤ ਜਾਂ ਤੇਜ਼ ਚੱਲਣ ਨਾਲ ਸਰੀਰ ਦੀ ਸੋਜ ਘੱਟਦੀ ਹੈ ਜੋ ਕੈਂਸਰ ਦੇ ਖ਼ਤਰੇ ਨੂੰ ਘਟਾਉਂਦੀ ਹੈ।
ਵਿਟਾਮਿਨ ਡੀ ਦੀ ਪੂਰੀ ਲੋੜ ਪੂਰੀ ਕਰੋ
- ਰੋਜ਼ ਸਵੇਰੇ ਸੂਰਜ ਦੀ ਹਲਕੀ ਧੁੱਪ ਲੈਣਾ ਜਾਂ ਡਾਕਟਰੀ ਸਲਾਹ 'ਤੇ ਸਪਲੀਮੈਂਟ ਲੈਣਾ, ਕੁਝ ਤਰ੍ਹਾਂ ਦੇ ਕੈਂਸਰ ਤੋਂ ਬਚਾਉਂਦਾ ਹੈ।
ਪ੍ਰੋਸੈੱਸਡ ਫੂਡ ਬਚੋ
- ਜ਼ਿਆਦਾ ਤਲਿਆ ਹੋਇਆ, ਜਲਿਆ ਹੋਇਆ ਜਾਂ ਪ੍ਰੋਸੈੱਸਡ ਖਾਣਾ ਕੈਂਸਰਕਾਰਕ ਰਸਾਇਣ ਪੈਦਾ ਕਰ ਸਕਦਾ ਹੈ। ਇਸ ਨੂੰ ਘੱਟੋ-ਘੱਟ ਵਰਤੋ।
ਤਣਾਅ ਤੋਂ ਦੂਰ ਰਹੋ
- ਲੰਮੇ ਸਮੇਂ ਤੱਕ ਤਣਾਅ ਵਿਚ ਰਹਿਣਾ ਸਰੀਰ ਦੀ ਪ੍ਰਤੀਰੋਧਕ ਸ਼ਕਤੀ ਨੂੰ ਕਮਜ਼ੋਰ ਕਰਦਾ ਹੈ। ਧਿਆਨ, ਯੋਗ ਅਤੇ ਸੌਖਾ ਜੀਵਨ ਜੀਉਣਾ ਵੀ ਬਚਾਅ ਕਰ ਸਕਦਾ ਹੈ।
ਖਾਣਾ ਖਾਂਦੇ ਵੇਲੇ ਛੱਡ ਦਿਓ Mobile ਦੇਖਣਾ! ਨਹੀਂ ਤਾਂ ਭੁਗਤਣੇ ਪੈ ਸਕਦੇ ਨੇ ਗੰਭੀਰ ਨਤੀਜੇ
NEXT STORY