ਜਲੰਧਰ (ਬਿਊਰੋ) : ਆਧੁਨਿਕ ਸਮੇਂ ਤੋਂ ਇਸਬਗੋਲ ਦੀ ਵਰਤੋਂ ਲਗਾਤਾਰ ਵਧਦੀ ਜਾ ਰਹੀ ਹੈ। ਪਾਚਨ ਤੰਤਰ ਨਾਲ ਸਬੰਧਤ ਸਮੱਸਿਆਵਾਂ ਨੂੰ ਦੂਰ ਕਰਨ ਲਈ ਇਸਬਗੋਲ ਦੀ ਵਰਤੋਂ ਦਵਾਈਆਂ ਦੇ ਰੂਪ ’ਚ ਕੀਤੀ ਜਾਂਦੀ ਹੈ। ਈਸਬਗੋਲ ਦੇ ਬੀਜਾਂ ਅਤੇ ਛਿਲਕੇ ਵਿੱਚ ਮਿਊਸੀਲੇਜ ਨਾਂ ਦਾ ਤੱਤ ਹੁੰਦਾ ਹੈ, ਜੋ ਢਿੱਡ ਨਾਲ ਸਬੰਧਤ ਬੀਮਾਰੀਆਂ ਨੂੰ ਜੜ੍ਹ ਤੋਂ ਖ਼ਤਮ ਕਰ ਦਿੰਦਾ ਹੈ। ਕੁਦਰਤੀ ਹੋਣ ਕਰਕੇ ਇਸਬਗੋਲ ਨਾਲ ਸਰੀਰ ਨੂੰ ਕੋਈ ਸਾਈਡ ਇਫੈਕਟ ਨਹੀਂ ਹੁੰਦਾ। ਇਸਬਗੋਲ ਇੱਕ ਅਜਿਹੀ ਚੀਜ਼ ਹੈ, ਜੋ ਕਬਜ਼ ਅਤੇ ਦਸਤ/ਡਾਇਰੀਆ ਨੂੰ ਦੂਰ ਕਰਨ ਲਈ ਇਸਤੇਮਾਲ ਕੀਤਾ ਜਾਂਦਾ ਹੈ। ਇਸ ਤੋਂ ਬਿਨਾਂ ਇਹ ਹੋਰ ਕਿਹੜੀਆਂ ਬੀਮਾਰੀਆਂ ਨੂੰ ਦੂਰ ਕਰਦਾ ਹੈ, ਦੇ ਬਾਰੇ ਅੱਜ ਅਸੀਂ ਤੁਹਾਨੂੰ ਦੱਸਾਂਗੇ....
ਦਿਲ ਨੂੰ ਰੱਖੇ ਤੰਦਰੁਸਤ
ਈਸਬਗੋਲ ਵਿਚਲੇ ਫ਼ਾਈਬਰ ਕੋਲੈਸਟ੍ਰੋਲ ਦੇ ਲੈਵਲ ਨੂੰ ਕੰਟਰੋਲ ਵਿੱਚ ਰੱਖਦੇ ਹਨ। ਇਸ ਤਰ੍ਹਾਂ ਦਿਲ ਨਾਲ ਸਬੰਧਤ ਬੀਮਾਰੀਆਂ ਦਾ ਨਾਸ਼ ਹੁੰਦਾ ਹੈ। ਇਸ ਤੋਂ ਬਿਨਾਂ ਐਸੀਡਿਟੀ ਤੋਂ ਛੁਟਕਾਰਾ ਪਾਉਣ ਲਈ ਵੀ ਇਸਬਗੋਲ ਵਧੀਆ ਦਵਾਈ ਹੈ।
ਕਬਜ਼ ਤੋਂ ਛੁਟਕਾਰਾ
ਹਾਈਬ੍ਰੋਸਕੋਪਿਕ ਗੁਣਾਂ ਨਾਲ ਭਰਪੂਰ ਇਸਬਗੋਲ ਕਬਜ਼ ਨੂੰ ਦੂਰ ਕਰਨ ਦਾ ਸਭ ਤੋਂ ਉੱਤਮ ਉਪਾਅ ਹੈ। ਇਸ ਦੇ ਲਈ ਦੁੱਧ ’ਚ 2 ਚਮਚੇ ਇਸਬਗੋਲ ਮਿਲਾ ਕੇ ਰਾਤ ਨੂੰ ਸੌਣ ਤੋਂ ਪਹਿਲਾਂ ਪੀਓ, ਜਿਸ ਨਾਲ ਤੁਹਾਨੂੰ ਫ਼ਾਇਦਾ ਹੋਵੇਗਾ।
ਪੜ੍ਹੋ ਇਹ ਵੀ ਖ਼ਬਰ - Health Tips: ਖੂਨ ਦੀ ਘਾਟ ਹੋਣ ’ਤੇ ਵਿਖਾਈ ਦਿੰਦੇ ਨੇ ਇਹ ‘ਲੱਛਣ’, ਕਿਸ਼ਮਿਸ਼ ਸਣੇ ਅਪਣਾਓ ਇਹ ਘੇਰਲੂ ਨੁਸਖ਼ੇ
ਬਲੱਡ ਸ਼ੂਗਰ ਕਰੇ ਕੰਟਰੋਲ
ਇਸਬਗੋਲ ਖੂਨ ‘ਚ ਗਲੂਕੋਜ਼ ਦੀ ਮਾਤਰਾ ਨੂੰ ਵੀ ਕੰਟਰੋਲ ਕਰਦਾ ਹੈ। ਇਸ ਨਾਲ ਬਲੱਡ ਸ਼ੂਗਰ ਲੈਵਲ ਨਹੀਂ ਵਧਦਾ। ਇਹ ਸ਼ੂਗਰ ਦੇ ਮਰੀਜ਼ਾਂ ਲਈ ਲਾਭਕਾਰੀ ਹੈ।
ਭਾਰ ਕਰੇ ਘੱਟ
ਜੇਕਰ ਤੁਹਾਡਾ ਭਾਰ ਘੱਟ ਨਹੀਂ ਹੋ ਰਿਹਾ ਤਾਂ ਤੁਸੀਂ ਇਸਬਗੋਲ ਦੀ ਵਰਤੋਂ ਕਰ ਸਕਦੇ ਹੋ। ਇਹ ਨੁਸਖ਼ਾ ਤੁਹਾਡੇ ਲਈ ਫ਼ਾਇਦੇਮੰਦ ਹੋ ਸਕਦਾ ਹੈ। 2 ਚਮਚੇ ਇਸਬਗੋਲ ਪਾਊਡਰ, ਨਿੰਬੂ ਦਾ ਰਸ ਨੂੰ 1 ਗਿਲਾਸ ਪਾਣੀ ਜਾਂ ਜੂਸ ‘ਚ ਮਿਲਾ ਕੇ ਪੀਣ ਨਾਲ ਭਾਰ ਘਟਾਉਣ ‘ਚ ਮਦਦ ਮਿਲੇਗੀ।
ਪੜ੍ਹੋ ਇਹ ਵੀ ਖ਼ਬਰ - Health Tips:ਚਾਹ ’ਚ ਖੰਡ ਦੀ ਥਾਂ ਕਰੋ ਗੁੜ ਦੀ ਵਰਤੋ,‘ਮਾਈਗ੍ਰੇਨ’ ਸਣੇ ਇਨ੍ਹਾਂ ਬੀਮਾਰੀਆਂ ਤੋਂ ਹੋਵੇਗਾ ਤੁਹਾਡਾ ਬਚਾਅ
ਬਵਾਸੀਰ
ਬਵਾਸੀਰ ਕਾਰਨ ਮਲ ਤਿਆਗਣ ‘ਚ ਮੁਸ਼ਕਲ ਆਉਂਦੀ ਹੈ ਤਾਂ ਤੁਸੀਂ ਇਸਬਗੋਲ ਲੈ ਸਕਦੇ ਹੋ। ਡਾਕਟਰ ਵੀ ਬਵਾਸੀਰ ਦੀ ਸਮੱਸਿਆ ਹੋਣ ’ਤੇ ਇਸ ਦੀ ਵਰਤੋਂ ਕਰਨ ਦੀ ਸਲਾਹ ਦਿੰਦੇ ਹਨ।
ਕੋਲੇਸਟ੍ਰੋਲ ਨੂੰ ਘੱਟ ਕਰੇ
ਇਹ ਐਸਿਡ ਨੂੰ ਰੋਕ ਕੇ ਖ਼ਰਾਬ ਕੋਲੇਸਟ੍ਰੋਲ ਦੇ ਲੈਵਲ ਨੂੰ ਘਟਾਉਂਦਾ ਹੈ। ਜੇ ਕੋਲੈਸਟ੍ਰੋਲ ਕੰਟਰੋਲ ‘ਚ ਰਹੇਗਾ ਤਾਂ ਤੁਸੀਂ ਦਿਲ ਦੀਆਂ ਬਿਮਾਰੀਆਂ ਤੋਂ ਵੀ ਸੁਰੱਖਿਅਤ ਹੋਵੋਗੇ। ਇਹ ਦਿਲ ਦੀਆਂ ਮਾਸਪੇਸ਼ੀਆਂ ਨੂੰ ਵੀ ਮਜ਼ਬੂਤ ਬਣਾਉਂਦਾ ਹੈ।
ਬਲੱਡ ਪ੍ਰੈਸ਼ਰ ਰਹੇ ਕੰਟਰੋਲ
ਇਸਬਗੋਲ ਸਰੀਰ ‘ਚ ਟ੍ਰਾਈਗਲਾਈਸਰਾਈਡ ਨੂੰ ਘਟਾਉਣ ਦੇ ਨਾਲ ਲਿਪਿਡ ਲੈਵਲ ਨੂੰ ਵਧਾਉਂਦਾ ਹੈ। ਇਸ ਨਾਲ ਬਲੱਡ ਪ੍ਰੈਸ਼ਰ ਕੰਟਰੋਲ ‘ਚ ਰਹਿੰਦਾ ਹੈ।
ਪੜ੍ਹੋ ਇਹ ਵੀ ਖ਼ਬਰ - Health Tips: ਸਿਰ ਦਰਦ ਦੀ ਸਮੱਸਿਆ ਤੋਂ ਪਰੇਸ਼ਾਨ ਲੋਕ ‘ਤੁਲਸੀ’ ਸਣੇ ਅਪਣਾਉਣ ਇਹ ਘਰੇਲੂ ਨੁਸਖ਼ੇ
ਇਰੀਟੇਬਲ ਬਾਊਲ ਸਿੰਡਰੋਮ
ਇਰੀਟੇਬਲ ਬਾਊਲ ਸਿੰਡਰੋਮ ਕਾਰਨ ਢਿੱਡ ਫੁੱਲਣਾ, ਮੋਟਾਪਾ, ਅਲਸਰ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਅਜਿਹੇ ‘ਚ ਇਸਬਗੋਲ ਦੀ ਵਰਤੋਂ ਤੁਹਾਡੇ ਲਈ ਲਾਭਕਾਰੀ ਹੈ, ਕਿਉਂਕਿ ਇਸ ਨਾਲ ਇਹ ਸਮੱਸਿਆ ਨਹੀਂ ਹੁੰਦੀ।
Health Tips: ਖੂਨ ਦੀ ਘਾਟ ਹੋਣ ’ਤੇ ਵਿਖਾਈ ਦਿੰਦੇ ਨੇ ਇਹ ‘ਲੱਛਣ’, ਕਿਸ਼ਮਿਸ਼ ਸਣੇ ਅਪਣਾਓ ਇਹ ਘਰੇਲੂ ਨੁਸਖ਼ੇ
NEXT STORY