ਭਾਰਤੀ ਖਾਣੇ ਅਤੇ ਰਸੋਈ 'ਚ ਅਜਿਹੇ ਮਸਾਲੇ ਅਤੇ ਚੀਜ਼ਾਂ ਦੀ ਵਰਤੋਂ ਕੀਤੀਆਂ ਜਾਂਦੀਆਂ ਹਨ ਜੋ ਨਾ ਸਿਰਫ ਖਾਣੇ ਦਾ ਸਵਾਦ ਵਧਾਉਂਦੀਆਂ ਹਨ ਸਗੋਂ ਸਿਹਦ ਦੇ ਲਈ ਵੀ ਫਾਇਦੇਮੰਦ ਹੁੰਦੀਆਂ ਹਨ। ਕੁਝ ਚੀਜ਼ਾਂ ਤਾਂ ਖੂਬਸੂਰਤੀ 'ਤੇ ਨਿਖਾਰ ਲਿਆਉਣ ਦੇ ਲਈ ਵਰਤੋਂ ਕੀਤੀਆਂ ਜਾਂਦੀਆਂ ਹਨ। ਅੱਜ ਅਸੀਂ ਰਸੋਈ ਘਰ 'ਚ ਵਰਤੋਂ ਹੋਣ ਵਾਲੀ ਜਿਸ ਚੀਜ਼ ਦੀ ਗੱਲ ਕਰ ਰਹੇ ਉਹ ਹੈ ਬੇਕਿੰਗ ਸੋਡਾ। ਆਓ ਜਾਣਦੇ ਹਾਂ ਇਸ ਦੇ ਫਾਇਦਿਆਂ ਬਾਰੇ।
ਸਿਹਤ ਲਈ ਫਾਇਦੇਮੰਦ ਹੈ ਬੇਕਿੰਗ ਸੋਡਾ—
1. ਸੀਨੇ ਦੀ ਜਲਣ ਹੋਣ 'ਤੇ ਬੇਕਿੰਗ ਸੋਡਾ ਬਹੁਤ ਹੀ ਫਾਇਦੇਮੰਦ ਹੈ। ਇਸ ਲਈ 1 ਗਲਾਸ ਪਾਣੀ 'ਚ 1 ਚਮਚ ਬੇਕਿੰਗ ਪਾਊਡਰ ਪਾ ਕੇ ਪੀਣ ਨਾਲ ਲਾਭ ਮਿਲਦਾ ਹੈ।
2. ਪੇਟ 'ਚ ਐਸਿਡ ਬਣਨ ਦੇ ਕਾਰਨ ਅਪਚ ਦੀ ਪਰੇਸ਼ਾਨੀ ਹੋ ਜਾਂਦੀ ਹੈ। ਇਸ ਲਈ ਬੇਕਿੰਗ ਸੋਡੇ ਨੂੰ ਪਾਣੀ 'ਚ ਮਿਲਾ ਕੇ ਪੀਓ।
3. ਸਰਦੀ ਜਾਂ ਫਲੂ ਦੀ ਸਮੱਸਿਆ ਹੋਣ 'ਤੇ 1 ਗਲਾਸ ਪਾਣੀ 'ਚ ਬੇਕਿੰਗ ਸੋਡਾ ਮਿਲਾ ਕੇ ਹਰ 2 ਘੰਟੇ ਬਾਅਦ ਪੀਓ।
4. ਕਿਡਨੀ ਨਾਲ ਜੁੜੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਬੇਕਿੰਗ ਸੋਡਾ ਫਾਇਦੇਮੰਦ ਹੈ। ਪਾਣੀ ਦੇ ਨਾਲ ਮਿਲਾ ਕੇ ਇਸ ਨੂੰ ਪੀਓ।
5. ਗਲਾ ਖਰਾਬ ਹੈ ਜਾਂ ਖਾਰਸ਼ ਤੋਂ ਪਰੇਸ਼ਾਨ ਹੋ ਤਾਂ ਗੁਣਗੁਣੇ ਪਾਣੀ 'ਚ ਬੇਕਿੰਗ ਸੋਡਾ ਪਾ ਕੇ ਗਰਾਰੇ ਕਰੋ। ਇਸ ਨਾਲ ਆਰਾਮ ਮਿਲ ਜਾਵੇਗਾ।
ਅੰਕੁਰਿਤ ਹਰੀ ਮੂੰਗ ਦੀ ਦਾਲ ਖਾਣ ਨਾਲ ਹੋਣਗੇ ਤੁਹਾਨੂੰ ਇਹ ਫਾਇਦੇ
NEXT STORY