ਜਲੰਧਰ (ਬਿਊਰੋ)- ਦੁੱਧ ਇਕ ਸੰਪੂਰਨ ਆਹਾਰ ਮੰਨਿਆ ਜਾਂਦਾ ਹੈ ਕਿਉਂਕਿ ਦੁੱਧ 'ਚ ਲਗਭਗ ਸਾਰੇ ਤਰ੍ਹਾਂ ਦੇ ਪੌਸ਼ਟਿਕ ਤੱਤ ਪਾਏ ਜਾਂਦੇ ਹਨ। ਭਾਰਤੀ ਖੁਰਾਕ 'ਚ ਦੁੱਧ ਦਾ ਵਿਸ਼ੇਸ਼ ਸਥਾਨ ਹੈ। ਬਾਲਗ ਹੋਣ ਜਾਂ ਛੋਟੇ ਬੱਚੇ, ਹਰ ਕੋਈ ਰੋਜ਼ਾਨਾ ਇੱਕ ਗਲਾਸ ਦੁੱਧ ਪੀਣ ਦੀ ਕੋਸ਼ਿਸ਼ ਕਰਦਾ ਹੈ। ਖਾਸ ਤੌਰ 'ਤੇ ਬੱਚਿਆਂ ਦੇ ਚੰਗੇ ਵਾਧੇ ਲਈ ਉਨ੍ਹਾਂ ਨੂੰ ਦੁੱਧ ਜ਼ਰੂਰ ਦਿੱਤਾ ਜਾਂਦਾ ਹੈ, ਜਦਕਿ ਵੱਡਿਆਂ ਨੂੰ ਹੱਡੀਆਂ ਦੀ ਮਜ਼ਬੂਤੀ ਲਈ ਦੁੱਧ ਜ਼ਰੂਰ ਪੀਣਾ ਚਾਹੀਦਾ ਹੈ। ਦੁੱਧ ਵਿੱਚ ਕਈ ਤਰ੍ਹਾਂ ਦੇ ਫਲੇਵਰ ਮਿਲਾ ਕੇ ਵੀ ਪੀਤਾ ਜਾ ਸਕਦਾ ਹੈ। ਕਈ ਲੋਕ ਸਵੇਰੇ ਇਸ ਨੂੰ ਪੀਣਾ ਪਸੰਦ ਕਰਦੇ ਹਨ, ਜਦਕਿ ਕਈ ਸੌਣ ਤੋਂ ਪਹਿਲਾਂ ਇਸ ਨੂੰ ਪੀਂਦੇ ਹਨ। ਪਰ, ਕੀ ਤੁਸੀਂ ਜਾਣਦੇ ਹੋ ਕਿ ਦੁੱਧ ਪੀਣ ਦਾ ਸਹੀ ਸਮਾਂ ਕੀ ਹੈ?
ਦੁੱਧ ਪੀਣ ਦਾ ਸਭ ਤੋਂ ਵਧੀਆ ਸਮਾਂ ਕੀ ਹੈ?
ਆਯੁਰਵੇਦ ਅਨੁਸਾਰ, ਬਾਲਗਾਂ ਲਈ ਦੁੱਧ ਪੀਣ ਦਾ ਸਭ ਤੋਂ ਵਧੀਆ ਸਮਾਂ ਰਾਤ ਨੂੰ ਸੌਣ ਤੋਂ ਪਹਿਲਾਂ ਹੈ। ਜਦਕਿ ਬੱਚਿਆਂ ਨੂੰ ਸਵੇਰੇ ਹੀ ਦੁੱਧ ਪੀਣਾ ਚਾਹੀਦਾ ਹੈ। ਰਾਤ ਨੂੰ ਦੁੱਧ ਪੀਣ ਨਾਲ ਓਜਸ ਨੂੰ ਬੜ੍ਹਾਵਾ ਮਿਲਦਾ ਹੈ। ਆਯੁਰਵੇਦ ਵਿਚ ਓਜਸ ਨੂੰ ਇਕ ਅਵਸਥਾ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ ਜਦੋਂ ਸਹੀ ਪਾਚਨ ਪ੍ਰਾਪਤ ਹੁੰਦਾ ਹੈ। ਦੁੱਧ ਪੀਣ ਨਾਲ ਚੰਗੀ ਨੀਂਦ ਆਉਂਦੀ ਹੈ। ਨਾਲ ਹੀ, ਨੀਂਦ ਦੌਰਾਨ ਐਕਟੀਵਿਟੀ ਦਾ ਪੱਧਰ ਵੀ ਘੱਟ ਹੁੰਦਾ ਹੈ, ਇਸ ਲਈ ਸਰੀਰ ਦੁੱਧ ਤੋਂ ਵੱਧ ਤੋਂ ਵੱਧ ਕੈਲਸ਼ੀਅਮ ਨੂੰ ਸੋਖ ਲੈਂਦਾ ਹੈ।
ਇਹ ਵੀ ਪੜ੍ਹੋ : ਆਈਸਕ੍ਰੀਮ ਖਾਣ ਨਾਲ ਸਰੀਰ ਨੂੰ ਹੁੰਦੇ ਨੇ ਕਈ ਫ਼ਾਇਦੇ, ਨਾਲ ਜਾਣ ਲਓ ਇਸ ਦੇ ਨੁਕਸਾਨ
ਇਕ ਦਿਨ ਵਿਚ ਕਿੰਨਾ ਦੁੱਧ ਪੀਣਾ ਚਾਹੀਦਾ?
ਤੁਸੀਂ ਪੂਰੇ ਦਿਨ ਵਿਚ ਆਰਾਮ ਨਾਲ 2 ਤੋਂ 3 ਕੱਪ ਦੁੱਧ ਪੀ ਸਕਦੇ ਹੋ, ਪਰ ਇਸ ਦੇ ਨਾਲ ਹੀ ਯਾਦ ਰੱਖੋ ਕਿ ਕਿਸੇ ਵੀ ਚੀਜ਼ ਦੀ ਜ਼ਿਆਦਾ ਮਾਤਰਾ ਨੁਕਸਾਨਦੇਹ ਹੋ ਸਕਦੀ ਹੈ। ਜੇਕਰ ਤੁਸੀਂ ਫੁੱਲ-ਕ੍ਰੀਮ ਦੁੱਧ ਪੀ ਰਹੇ ਹੋ ਤਾਂ ਇੱਕ ਜਾਂ ਦੋ ਕੱਪ ਤੋਂ ਵੱਧ ਨਾ ਪੀਓ, ਨਹੀਂ ਤਾਂ ਇਸ ਨਾਲ ਭਾਰ ਵਧ ਸਕਦਾ ਹੈ।
ਦੁੱਧ ਪੀਣ ਦਾ ਸਹੀ ਤਰੀਕਾ ਕੀ ਹੈ?
ਆਯੁਰਵੇਦ ਵਿਚ ਦੁੱਧ ਵਿਚ ਫਲਾਂ ਨੂੰ ਮਿਲਾਉਣ ਦੀ ਸਿਫਾਰਸ਼ ਨਹੀਂ ਕੀਤੀ ਜਾਂਦੀ। ਅਜਿਹੇ 'ਚ ਸਵਾਲ ਇਹ ਹੈ ਕਿ ਫਿਰ ਦੁੱਧ ਪੀਣ ਦਾ ਸਹੀ ਤਰੀਕਾ ਕੀ ਹੈ? ਦੁੱਧ ਚਾਹੇ ਠੰਢਾ ਹੋਵੇ ਜਾਂ ਗਰਮ, ਦੋਵੇਂ ਤਰ੍ਹਾਂ ਨਾਲ ਸਰੀਰ ਨੂੰ ਲਾਭ ਪਹੁੰਚਾਉਂਦਾ ਹੈ, ਪਰ ਇਸ ਨਾਲ ਦਾ ਵੀ ਫਰਕ ਪੈਂਦਾ ਹੈ ਕਿ ਤੁਸੀਂ ਕਿਸ ਸਮੇਂ ਦੁੱਧ ਪੀ ਰਹੇ ਹੋ। ਜੇਕਰ ਤੁਸੀਂ ਦਿਨ ਦੇ ਸਮੇਂ ਦੁੱਧ ਪੀ ਰਹੇ ਹੋ ਤਾਂ ਤੁਸੀਂ ਇਸਨੂੰ ਠੰਢਾ ਜਾਂ ਗਰਮ ਪੀ ਸਕਦੇ ਹੋ। ਜਦੋਂ ਕਿ ਜੇਕਰ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਪੀ ਰਹੇ ਹੋ, ਤਾਂ ਸਿਰਫ ਕੋਸਾ ਜਾਂ ਗਰਮ ਦੁੱਧ ਹੀ ਪੀਓ। ਰਾਤ ਨੂੰ ਠੰਡਾ ਦੁੱਧ ਪੀਣ ਨਾਲ ਪੇਟ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
ਇਹ ਵੀ ਪੜ੍ਹੋ : ਆਯੁਰਵੇਦ ਮੁਤਾਬਕ ਸੌਂਫ ਹੈ ਮਹਾਔਸ਼ਧੀ, ਤੇਜ਼ ਯਾਦਦਾਸ਼ਤ ਤੋਂ ਲੈ ਕੇ ਦਰੁਸਤ ਪਾਚਨ ਲਈ ਹੈ ਰਾਮਬਾਣ
ਦੁੱਧ ਪੀਣ ਦੇ ਫਾਇਦੇ
ਕੈਲਸ਼ੀਅਮ ਦੀ ਕਮੀ ਕਰਦੈ ਦੂਰ
ਹੱਡੀਆਂ ਅਤੇ ਦੰਦਾਂ ਦੇ ਵਾਧੇ ਅਤੇ ਮਜ਼ਬੂਤੀ ਲਈ ਸਾਡੇ ਸਰੀਰ ਨੂੰ ਕੈਲਸ਼ੀਅਮ ਦੀ ਲੋੜ ਹੁੰਦੀ ਹੈ। ਅਜਿਹੇ 'ਚ ਰੋਜ਼ ਰਾਤ ਨੂੰ ਗਰਮ ਦੁੱਧ ਦਾ ਸੇਵਨ ਕਰਨ ਨਾਲ ਸਾਡੇ ਦੰਦ ਅਤੇ ਹੱਡੀਆਂ ਮਜ਼ਬੂਤ ਬਣ ਜਾਂਦੀਆਂ ਹਨ।
ਦੁੱਧ ਊਰਜਾ ਵਧਾਉਂਦੈ
ਦੁੱਧ ਵਿੱਚ ਪ੍ਰੋਟੀਨ ਦੀ ਮਾਤਰਾ ਬਹੁਤ ਹੁੰਦੀ ਹੈ। ਇਸ ਲਈ ਰੋਜ਼ਾਨਾ ਦੁੱਧ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ। ਰੋਜ਼ ਰਾਤ ਨੂੰ ਇੱਕ ਗਲਾਸ ਗਰਮ ਦੁੱਧ ਪੀਣ ਨਾਲ ਅਗਲੇ ਦਿਨ ਲਈ ਊਰਜਾ ਬਣੀ ਰਹਿੰਦੀ ਹੈ। ਇਸ ਦੇ ਨਾਲ ਹੀ ਦੁੱਧ ਪੀਣ ਨਾਲ ਮਾਸਪੇਸ਼ੀਆਂ ਦਾ ਵਿਕਾਸ ਵੀ ਹੁੰਦਾ ਹੈ।
ਕਬਜ਼ ਦੀ ਸਮੱਸਿਆ ਤੋਂ ਪਾਓ ਛੁਟਕਾਰਾ
ਜੇਕਰ ਤੁਸੀਂ ਕਬਜ਼ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਦੁੱਧ ਤੁਹਾਡੇ ਲਈ ਬਹੁਤ ਫਾਇਦੇਮੰਦ ਸਾਬਤ ਹੋਵੇਗਾ। ਕਬਜ਼ ਦੀ ਸਮੱਸਿਆ ਤੋਂ ਪਰੇਸ਼ਾਨ ਲੋਕਾਂ ਲਈ ਗਰਮ ਦੁੱਧ ਦਵਾਈ ਦੇ ਰੂਪ ਵਿੱਚ ਕਾਰਗਰ ਮੰਨਿਆ ਜਾਂਦਾ ਹੈ।
ਅੱਜ ਦੇ ਸਮੇਂ ਵਿੱਚ ਲੋਕ ਕੰਮ ਵਿੱਚ ਇੰਨੇ ਰੁੱਝੇ ਹੋਏ ਹਨ ਕਿ ਉਹ ਆਪਣੇ ਵੱਲ ਧਿਆਨ ਨਹੀਂ ਦੇ ਪਾ ਰਹੇ ਹਨ। ਅਜਿਹੀ ਸਥਿਤੀ ਵਿੱਚ, ਥਕਾਵਟ ਅਤੇ ਚਿੜਚਿੜਾਪਨ ਹੋਣਾ ਲਾਜ਼ਮੀ ਹੈ। ਅਜਿਹੀ ਸਥਿਤੀ ਵਿੱਚ, ਤੁਹਾਨੂੰ ਗਰਮ ਦੁੱਧ ਨੂੰ ਆਪਣੀ ਰੋਜ਼ਾਨਾ ਰੁਟੀਨ ਦਾ ਹਿੱਸਾ ਬਣਾਉਣਾ ਚਾਹੀਦਾ ਹੈ। ਇਸ ਨਾਲ ਤੁਹਾਡੀ ਸਮੱਸਿਆ ਦੂਰ ਹੋ ਜਾਵੇਗੀ।
ਗਲੇ ਲਈ ਵੀ ਫਾਇਦੇਮੰਦ ਹੈ
ਰੋਜ਼ਾਨਾ ਰਾਤ ਨੂੰ ਕੋਸੇ ਦੁੱਧ ਦਾ ਸੇਵਨ ਕਰਨ ਨਾਲ ਗਲੇ ਨਾਲ ਜੁੜੀ ਕੋਈ ਸਮੱਸਿਆ ਨਹੀਂ ਹੁੰਦੀ। ਇਸ ਦੇ ਨਾਲ ਹੀ ਜੇਕਰ ਤੁਹਾਨੂੰ ਗਲੇ 'ਚ ਕਿਸੇ ਤਰ੍ਹਾਂ ਦੀ ਸਮੱਸਿਆ ਹੈ ਤਾਂ ਦੁੱਧ 'ਚ ਇਕ ਚੁਟਕੀ ਕਾਲੀ ਮਿਰਚ ਮਿਲਾ ਕੇ ਪੀਣਾ ਸ਼ੁਰੂ ਕਰ ਦਿਓ।
ਤਣਾਅ ਕਰੇ ਦੂਰ
ਅਕਸਰ ਅਜਿਹਾ ਹੁੰਦਾ ਹੈ ਕਿ ਦਫਤਰ ਤੋਂ ਘਰ ਪਰਤਣ ਤੋਂ ਬਾਅਦ ਵੀ ਅਸੀਂ ਤਣਾਅ ਵਿਚ ਰਹਿੰਦੇ ਹਾਂ। ਅਜਿਹੇ 'ਚ ਹਲਕਾ ਗਰਮ ਦੁੱਧ ਤੁਹਾਨੂੰ ਤਣਾਅ ਤੋਂ ਮੁਕਤ ਕਰੇਗਾ ਅਤੇ ਤੁਸੀਂ ਰਾਹਤ ਮਹਿਸੂਸ ਕਰੋਗੇ।
ਉਨੀੰਦਰੇ ਦੀ ਸਮੱਸਿਆ ਕਰੇ ਦੂਰ
ਰੋਜ਼ਾਨਾ ਦੁੱਧ ਪੀਣ ਨਾਲ ਤੁਹਾਨੂੰ ਨੀਂਦ ਨਾ ਆਉਣ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ। ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਹਲਕਾ ਗਰਮ ਦੁੱਧ ਪੀਣ ਨਾਲ ਚੰਗੀ ਅਤੇ ਪੂਰੀ ਨੀਂਦ ਆਉਂਦੀ ਹੈ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਟ ਕਰਕੇ ਦਿਓ ਜਵਾਬ।
ਕਈ ਗੁਣਾਂ ਨਾਲ ਭਰਪੂਰ ਹੈ 'ਹਲਦੀ', ਹੱਡੀਆਂ ਨੂੰ ਕਰੇ ਮਜ਼ਬੂਤ ਤੇ ਚਿਹਰੇ 'ਤੇ ਲਿਆਏ ਚਮਕ
NEXT STORY