ਹੈਲਥ ਡੈਸਕ : ਅੱਜ ਕੱਲ੍ਹ ਔਰਤਾਂ 'ਚ ਥਾਈਰਾਇਡ ਦੀ ਸਮੱਸਿਆ ਤੇਜੀ ਨਾਲ ਵਧ ਰਹੀ ਹੈ। ਅਸਲ 'ਚ ਇਹ ਇਕ ਹਾਰਮੋਨਲ ਗੜਬੜੀ ਹੁੰਦੀ ਹੈ ਅਤੇ ਇਸ ਨਾਲ ਸਰੀਰ ਦੀਆਂ ਕਈ ਜ਼ਰੂਰੀ ਪ੍ਰਕਿਰਿਆਵਾਂ ਪ੍ਰਭਾਵਿਤ ਹੁੰਦੀਆਂ ਹਨ। ਸੋ ਔਰਤਾਂ ਦੇ ਸਰੀਰ 'ਚ ਥਾਇਰਾਇਡ ਦਾ ਸੰਤੁਲਨ ਹੋਣਾ ਬੇਹੱਦ ਜਰੂਰੀ ਹੈ। ਖਾਸ ਕਰਕੇ ਉਦੋਂ, ਜਦੋਂ ਕੋਈ ਔਰਤ ਬੱਚਾ ਪਲਾਨ ਕਰ ਰਹੀ ਹੋਵੇ।
ਦਰਅਸਲ ਪ੍ਰੈਗਨੈਂਸੀ ਦੌਰਾਨ ਔਰਤਾਂ ਦੇ ਸਰੀਰ 'ਚ ਤੇਜੀ ਨਾਲ ਹਾਰਮੋਨਲ ਬਦਲਾਅ ਹੁੰਦੇ ਹਨ। ਅਜਿਹੀ ਸਥਿਤੀ 'ਚ ਮਾਂ ਅਤੇ ਹੋਣ ਵਾਲੇ ਬੱਚੇ ਦੀ ਚੰਗੀ ਸਿਹਤ ਲਈ ਥਾਈਰਾਇਡ ਦਾ ਬੈਲੈਂਸ ਹੋਣਾ ਜਰੂਰੀ ਹੁੰਦਾ ਹੈ। ਕਈ ਵਾਰ ਔਰਤਾਂ ਬਿਨਾਂ ਜਾਂਚ ਦੇ ਗਰਭ ਧਾਰਣ ਦੀ ਕੋਸ਼ਿਸ਼ ਕਰਦੀਆਂ ਹਨ ਜਿਨ੍ਹਾਂ ਨੂੰ ਅੱਗੇ ਚੱਲ ਕੇ ਮੁਸ਼ਕਿਲਾਂ ਆਉਂਦੀਆਂ ਹਨ। ਚਲੋ ਜਾਣਦੇ ਹਾਂ ਕਿ ਬੱਚਾ ਪਲਾਨ ਕਰਨ ਤੋਂ ਪਹਿਲਾਂ ਥਾਈਰਾਇਡ ਨੂੰ ਕੰਟਰੋਲ ਕਰਨਾ ਕਿਉਂ ਜਰੂਰੀ ਹੁੰਦਾ ਹੈ।
ਥਾਈਰਾਇਡ ਕੰਟਰੋਲ ਕਰਨਾ ਕਿਉਂ ਹੈ ਜਰੂਰੀ ?
ਔਰਤਾਂ ਦੀ ਮਾਹਿਰ ਡਾਕਟਰਾਂ ਅਨੁਸਾਰ ਥਾਈਰਾਇਡ ਹਾਰਮੋਨ ਸਰੀਰ ਦੇ ਮੈਟਾਬੋਲਿਜ਼ਮ, ਐਨਰਜ਼ੀ ਅਤੇ ਹਾਰਮੋਨਲ ਸੰਤੁਲਨ ਨੂੰ ਕੰਟਰੋਲ ਕਰਦਾ ਹੈ। ਔਰਤ ਨੂੰ ਪ੍ਰੈਗਨੈਂਸੀ ਪਲਾਨ ਕਰਨ ਸਮੇਂ ਹਾਰਮੋਨਲ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ। ਥਾਈਰਾਇਡ ਦੀ ਗੜਬੜੀ ਕਾਰਨ ਗਰਭ ਧਾਰਣ 'ਚ ਦੇਰੀ ਜਾਂ ਰੁਕਾਵਟ ਹੋ ਸਕਦੀ ਹੈ।
ਥਾਈਰਾਇਡ ਹਾਰਮੋਨ ਗੜਬੜ ਹੋਣ 'ਤੇ ਕੀ ਆਉਂਦੀ ਹੈ ਸਮੱਸਿਆ ?
ਥਾਈਰਾਇਡ ਹਾਰਮੋਨ ਦੀ ਗੜਬੜੀ ਹੋਣ 'ਤੇ ਪ੍ਰੈਗਨੈਂਸੀ 'ਚ ਕਈ ਮੁਸ਼ਕਿਲਾਂ ਪੇਸ਼ ਆਉਂਦੀਆਂ ਹਨ। ਸ਼ੁਰੂਆਤੀ ਦਿਨਾਂ 'ਚ ਮਿਸਕੈਰੇਜ਼ ਦਾ ਖਤਰਾ ਜਾਂ ਫਿਰ ਸਮੇਂ ਤੋਂ ਪਹਿਲਾਂ ਡਲਿਵਰੀ ਦਾ ਖਤਰਾ ਵਧ ਜਾਂਦਾ ਹੈ। ਜਦਕਿ ਕੁਝ ਮਾਮਲਿਆਂ 'ਚ ਮਾਨਸਿਕ ਅਤੇ ਸਰੀਰਿਕ ਤੌਰ 'ਤੇ ਖਤਰਾ ਵੀ ਵਧ ਜਾਂਦਾ ਹੈ।
ਮਾਂ ਨੂੰ ਹੁੰਦੀਆਂ ਹਨ ਇਹ ਸਮੱਸਿਆਵਾਂ
ਥਾਈਰਾਇਡ ਦੀ ਸਮੱਸਿਆ ਹੋਣ 'ਤੇ ਗਰਭਵਤੀ ਔਰਤ ਨੂੰ ਹਾਈ ਬਲੱਡ ਪ੍ਰੈਸ਼ਰ, ਸੋਜ ਅਤੇ ਹਾਰਮੋਨ ਅਸੰਤੁਲਨ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਤੋਂ ਇਲਾਵਾ ਡਲਿਵਰੀ ਤੋਂ ਬਾਅਦ ਸਮੱਸਿਆਵਾਂ ਹੋਰ ਵੀ ਵਧ ਜਾਂਦੀਆਂ ਹਨ। ਇਸ ਲਈ ਥਾਈਰਾਇਡ ਨੂੰ ਨਜ਼ਰ ਅੰਦਾਜ਼ ਕਰਨਾ ਮਾਂ ਅਤੇ ਬੱਚੇ ਦੋਨਾਂ ਲਈ ਖਤਰਨਾਕ ਹੋ ਸਕਦਾ ਹੈ।
ਥਾਈਰਾਇਡ ਨੂੰ ਕੰਟਰੋਲ ਕਰਨ ਦਾ ਤਰੀਕਾ
ਡਾਕਟਰ ਦੀ ਸਲਾਹ ਨਾਲ ਥਾਈਰਾਇਡ ਦਾ ਟੈਸਟ ਕਰਵਾਓ
ਸੰਤੁਲਿਤ ਅਤੇ ਪੋਸ਼ਟਿਕ ਆਹਾਰ ਖਾਓ
ਤਣਾਅ ਲੈਣ ਤੋਂ ਬਚੋ
ਸਮੇਂ ਸਿਰ ਦਵਾਈ ਖਾਓ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਸ਼ਕਰਕੰਦੀ ਖਾਣ ਨਾਲ ਅਨੇਕਾਂ ਬਿਮਾਰੀਆੰ ਹੁੰਦੀਆਂ ਹਨ ਦੂਰ ! ਜਾਣ ਲਓ ਖਾਣ ਦਾ ਤਰੀਕਾ
NEXT STORY