ਹੈਲਥ ਡੈਸਕ- ਕੀ ਤੁਸੀਂ ਵੀ ਇਹੀਂ ਲੱਗਦਾ ਹੈ ਕਿ ਨਾਰੀਅਲ ਪਾਣੀ ਪੀਣਾ ਸਿਰਫ਼ ਤੁਹਾਡੀ ਸਿਹਤ ਲਈ ਹੀ ਫਾਇਦੇਮੰਦ ਹੈ? ਜੇਕਰ ਹਾਂ ਤਾਂ ਤੁਹਾਨੂੰ ਇਸ ਗਲਤਫਹਿਮੀ ਨੂੰ ਜਲਦੀ ਤੋਂ ਜਲਦੀ ਦੂਰ ਕਰਨਾ ਚਾਹੀਦਾ ਹੈ। ਨਾਰੀਅਲ ਪਾਣੀ ਕੁਝ ਲੋਕਾਂ ਦੀ ਸਿਹਤ 'ਤੇ ਮਾੜਾ ਪ੍ਰਭਾਵ ਪਾ ਸਕਦਾ ਹੈ। ਜੇਕਰ ਤੁਸੀਂ ਹਰ ਰੋਜ਼ ਨਾਰੀਅਲ ਪਾਣੀ ਪੀਂਦੇ ਹੋ, ਤਾਂ ਤੁਹਾਨੂੰ ਇਸਦੇ ਮਾੜੇ ਪ੍ਰਭਾਵਾਂ ਬਾਰੇ ਵੀ ਪਤਾ ਹੋਣਾ ਚਾਹੀਦਾ ਹੈ।
ਹਾਈ ਬਲੱਡ ਸ਼ੂਗਰ ਲੈਵਲ
ਨਾਰੀਅਲ ਪਾਣੀ ਸ਼ੂਗਰ ਦੇ ਮਰੀਜ਼ਾਂ ਲਈ ਨੁਕਸਾਨਦੇਹ ਸਾਬਤ ਹੋ ਸਕਦਾ ਹੈ। ਤੁਹਾਡੀ ਜਾਣਕਾਰੀ ਲਈ, ਅਸੀਂ ਤੁਹਾਨੂੰ ਦੱਸ ਦੇਈਏ ਕਿ ਨਾਰੀਅਲ ਪਾਣੀ ਪੀਣ ਨਾਲ ਬਲੱਡ ਸ਼ੂਗਰ ਦਾ ਪੱਧਰ ਵਧ ਸਕਦਾ ਹੈ। ਇਸੇ ਕਰਕੇ ਜੇਕਰ ਤੁਹਾਡੇ ਬਲੱਡ ਸ਼ੂਗਰ ਦਾ ਪੱਧਰ ਉੱਚਾ ਰਹਿੰਦਾ ਹੈ ਤਾਂ ਤੁਹਾਨੂੰ ਨਾਰੀਅਲ ਪਾਣੀ ਪੀਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਜੇਕਰ ਤੁਸੀਂ ਗੁਰਦੇ ਨਾਲ ਸਬੰਧਤ ਕਿਸੇ ਵੀ ਸਮੱਸਿਆ ਤੋਂ ਪੀੜਤ ਹੋ ਤਾਂ ਤੁਹਾਨੂੰ ਜ਼ਿਆਦਾ ਮਾਤਰਾ ਵਿੱਚ ਨਾਰੀਅਲ ਪਾਣੀ ਪੀਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਜ਼ੁਕਾਮ ਅਤੇ ਖੰਘ ਵਧ ਸਕਦੀ ਹੈ
ਜੇਕਰ ਤੁਹਾਨੂੰ ਜ਼ੁਕਾਮ ਜਾਂ ਖੰਘ ਦੀ ਸਮੱਸਿਆ ਹੈ ਤਾਂ ਆਪਣੀ ਡਾਈਟ ਪਲਾਨ ਵਿੱਚ ਨਾਰੀਅਲ ਪਾਣੀ ਨੂੰ ਸ਼ਾਮਲ ਨਾ ਕਰੋ। ਦਰਅਸਲ ਨਾਰੀਅਲ ਪਾਣੀ ਦਾ ਠੰਡਾ ਪ੍ਰਭਾਵ ਹੁੰਦਾ ਹੈ ਅਤੇ ਇਹੀ ਕਾਰਨ ਹੈ ਕਿ ਜ਼ੁਕਾਮ ਦੌਰਾਨ ਨਾਰੀਅਲ ਪਾਣੀ ਪੀਣ ਨਾਲ ਤੁਹਾਡੀ ਸਿਹਤ ਵਿਗੜ ਸਕਦੀ ਹੈ। ਕੁਝ ਲੋਕਾਂ ਨੂੰ ਨਾਰੀਅਲ ਪਾਣੀ ਪੀਣ ਤੋਂ ਬਾਅਦ ਐਲਰਜੀ ਵੀ ਹੋ ਸਕਦੀ ਹੈ। ਐਲਰਜੀ ਦੇ ਕਾਰਨ ਤੁਹਾਨੂੰ ਖੁਜਲੀ, ਜਲਣ ਜਾਂ ਸਾਹ ਲੈਣ ਵਿੱਚ ਮੁਸ਼ਕਲ ਮਹਿਸੂਸ ਹੋ ਸਕਦੀ ਹੈ।
ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ
ਜੇਕਰ ਤੁਹਾਡਾ ਬਲੱਡ ਪ੍ਰੈਸ਼ਰ ਘੱਟ ਹੈ ਤਾਂ ਤੁਸੀਂ ਨਾਰੀਅਲ ਪਾਣੀ ਪੀ ਸਕਦੇ ਹੋ ਕਿਉਂਕਿ ਨਾਰੀਅਲ ਪਾਣੀ ਵਿੱਚ ਪਾਏ ਜਾਣ ਵਾਲੇ ਸਾਰੇ ਪੌਸ਼ਟਿਕ ਤੱਤ ਬਲੱਡ ਪ੍ਰੈਸ਼ਰ ਨੂੰ ਵਧਾ ਸਕਦੇ ਹਨ। ਪਰ ਜੇਕਰ ਤੁਹਾਡਾ ਬਲੱਡ ਪ੍ਰੈਸ਼ਰ ਹਾਈ ਰਹਿੰਦਾ ਹੈ ਤਾਂ ਨਾਰੀਅਲ ਪਾਣੀ ਪੀਣਾ ਤੁਹਾਡੀ ਸਿਹਤ ਲਈ ਨੁਕਸਾਨਦੇਹ ਸਾਬਤ ਹੋ ਸਕਦਾ ਹੈ।
ਸਿਹਤ ਲਈ ਵਰਦਾਨ ਹਨ ਫੁੱਲ ਮਖਾਣੇ, ਬਲੱਡ ਪ੍ਰੈਸ਼ਰ ਕੰਟਰੋਲ ਕਰਨ ਸਣੇ ਜਾਣੋ ਹੋਰ ਵੀ ਫਾਇਦੇ
NEXT STORY