ਜਲੰਧਰ (ਬਿਊਰੋ) - ਬਹੁਤ ਸਾਰੇ ਲੋਕ ਅਜਿਹੇ ਹਨ, ਜਿਨ੍ਹਾਂ ਨੂੰ ਪਪੀਤਾ ਖਾਣਾ ਬਹੁਤ ਪੰਸਦ ਹੈ। ਪਪੀਤਾ ਖਾਣ ਨਾਲ ਸਰੀਰ ਨੂੰ ਬਹੁਤ ਸਾਰੇ ਫ਼ਾਇਦੇ ਹੁੰਦੇ ਹਨ। ਕੀ ਤੁਸੀਂ ਜਾਣਦੇ ਹੋ ਕਿ ਪਪੀਤਾ ਖਾਣ ਦੇ ਨਾਲ-ਨਾਲ ਇਸ ਦੇ ਪੱਤਿਆਂ ਦਾ ਜੂਸ ਵੀ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਮੀਂਹ ਦੇ ਮੌਸਮ ’ਚ ਪਪੀਤੇ ਦੇ ਪੱਤੇ ਦਾ ਜੂਸ ਪੀਣ ਨਾਲ ਸਰੀਰ ਨੂੰ ਕਈ ਫ਼ਾਇਦੇ ਹੁੰਦੇ ਹਨ, ਕਿਉਂਕਿ ਇਸ ਨਾਲ ਸਰੀਰ ਦੀਆਂ ਕਈ ਬੀਮਾਰੀਆਂ ਦੂਰ ਹੁੰਦੀਆਂ ਹਨ। ਡੇਂਗੂ ਅਤੇ ਚਿਕਨਗੁਨੀਆ ਦੇ ਰੋਗੀਆਂ ਨੂੰ ਇਹ ਜੂਸ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ। ਪਪੀਤੇ ਦੇ ਪੱਤਿਆਂ ਦੇ ਜੂਸ ਨੂੰ ਆਪਣੀ ਖੁਰਾਕ ’ਚ ਰੋਜ਼ਾਨਾ ਜ਼ਰੂਰ ਸ਼ਾਮਲ ਕਰੋ, ਕਿਉਂਕਿ ਇਸ ਨਾਲ ਕਈ ਬੀਮਾਰੀਆਂ ਤੋਂ ਹਮੇਸ਼ਾ ਲਈ ਛੁਟਕਾਰਾ ਮਿਲਦਾ ਹੈ...
ਪਪੀਤੇ ਦੇ ਪੱਤੇ ਨੂੰ ਇਸ ਤਰ੍ਹਾਂ ਕਰੋ ਇਸਤੇਮਾਲ
ਪਪੀਤੇ ਦੇ ਪੱਤੇ ਨੂੰ ਪੀਸ ਕੇ ਉਸਦਾ ਜੂਸ ਕੱਢ ਲਓ। ਇਸ ਤੋਂ ਬਾਅਦ ਇਸ ਦਾ ਦਿਨ ਵਿੱਚ 2-3 ਵਾਰ ਸੇਵਨ ਕਰੋ। ਧਿਆਨ ਦੇਵੋਂ ਕਿ ਇਹ ਇੱਕ ਵਾਰ ਵਿੱਚ 2 ਚਮਚ ਤੱਕ ਪੀਣਾ ਚਾਹੀਦਾ ਹੈ। ਇਸਦੇ ਕੌੜੇਪਨ ਨੂੰ ਦੂਰ ਕਰਨ ਲਈ ਇਸ ਵਿੱਚ ਸ਼ਹਿਦ ਅਤੇ ਫ਼ਲਾਂ ਦੇ ਜੂਸ ਨੂੰ ਵੀ ਮਿਲਾਇਆ ਜਾ ਸਕਦਾ ਹੈ। ਇਹ ਡੇਂਗੂ ਦੇ ਬੁਖ਼ਾਰ ਨੂੰ ਦੂਰ ਕਰਨ 'ਚ ਮਦਦਗਾਰ ਸਾਬਤ ਹੁੰਦਾ ਹੈ।
ਪੜ੍ਹੋ ਇਹ ਵੀ ਖ਼ਬਰ- ਵਾਸਤੂ ਸ਼ਾਸਤਰ : ਘਰ ਦੇ ਇਸ ਕੋਨੇ ’ਚ ਰੱਖੋ ‘ਲੂਣ’, ਕਲੇਸ਼ ਖ਼ਤਮ ਹੋਣ ਦੇ ਨਾਲ-ਨਾਲ ਹੋਣਗੇ ਇਹ ਫ਼ਾਇਦੇ
1. ਕੈਂਸਰ ਦੇ ਸੈੱਲਸ ਨੂੰ ਵਧਣ ਤੋਂ ਰੋਕੇ
ਪਪੀਤੇ ਦੇ ਪੱਤਿਆਂ ਵਿੱਚ ਕੈਂਸਰ ਰੋਧੀ ਗੁਣ ਹੁੰਦੇ ਹਨ। ਇਹ ਗੁਣ ਇਮਊਨਿਟੀ ਨੂੰ ਵਧਾਉਣ ਵਿੱਚ ਮਦਦ ਕਰਦੇ ਹਨ। ਇਸ ਤੋਂ ਇਲਾਵਾ ਇਹ ਸਰਵਾਈਕਲ ਕੈਂਸਰ, ਬ੍ਰੈਸਟ ਕੈਂਸਰ ਵਰਗੇ ਸੈੱਲਸ ਨੂੰ ਬਣਨ ਤੋਂ ਰੋਕਦੇ ਹਨ।
2. ਇਨਫੈਕਸ਼ਨ ਤੋਂ ਬਚਾਏ
ਸਰੀਰ ਦੀ ਇਮਊਨਿਟੀ ਵਧਾਉਣ ਦੇ ਨਾਲ ਹੀ ਪਪੀਤੇ ਦੇ ਪੱਤਿਆਂ ਦਾ ਜੂਸ ਸਰੀਰ ਵਿੱਚ ਬੈਕਟੀਰੀਆ ਦੀ ਗ੍ਰੋਥ ਨੂੰ ਰੋਕਣ ਵਿੱਚ ਸਹਾਈ ਹੁੰਦੇ ਹਨ। ਇਹ ਖੂਨ ਵਿੱਚ ਵਾਈਟ ਸੈਲਸ ਨੂੰ ਵਧਾਉਣ ਵਿੱਚ ਮਦਦ ਕਰਦੇ ਹਨ।
ਪੜ੍ਹੋ ਇਹ ਵੀ ਖ਼ਬਰ- Health tips:ਦੁੱਧ ਤੋਂ ਹੋਣ ਵਾਲੀ ‘ਐਲਰਜੀ’ ਤੋਂ ਪਰੇਸ਼ਾਨ ਲੋਕਾਂ ਲਈ ਖ਼ਾਸ ਖ਼ਬਰ,ਰੋਜ਼ਾਨਾ ਕਰੋ ਇਨ੍ਹਾਂ ਚੀਜ਼ਾਂ ਦਾ ਸੇਵਨ
3. ਡੇਂਗੂ ਦਾ ਦਵਾਈ
ਡੇਂਗੂ ਅਤੇ ਮਲੇਰੀਆ ਨਾਲ ਲੜਣ ਵਿੱਚ ਪਪੀਤੇ ਦੀਆਂ ਪੱਤੀਆਂ ਦਾ ਜੂਸ ਪੀਣਾ ਕਾਫ਼ੀ ਲਾਭਕਾਰੀ ਹੁੰਦਾ ਹੈ। ਇਹ ਬੁਖ਼ਾਰ ਦੇ ਕਾਰਨ ਹੋਣ ਵਾਲੇ ਪਲੇਟੇਲੇਟਸ ਨੂੰ ਵਧਾਉਣ ਅਤੇ ਸਰੀਰ ਵਿਚ ਕਮਜ਼ੋਰੀ ਨੂੰ ਵਧਣ ਤੋਂ ਰੋਕਣ ਦਾ ਕੰਮ ਕਰਦਾ ਹੈ।
4. ਮਾਹਾਂਵਾਰੀ ਦੇ ਦਰਦ ਨੂੰ ਕਰੇ ਦੂਰ
ਮਾਹਾਂਵਾਰੀ ਵਿਚ ਹੋਣ ਵਾਲਾ ਦਰਦ ਬਹੁਤ ਜਾਨਲੇਵਾ ਹੁੰਦਾ ਹੈ। ਅਜਿਹੇ ਵਿਚ ਜੇਕਰ ਪਪੀਤੇ ਦੀ ਪੱਤੀਆਂ ਨੂੰ ਇਮਲੀ, ਨਮਕ ਅਤੇ 1 ਗਲਾਸ ਪਾਣੀ ’ਚ ਮਿਲਾ ਲਓ ਅਤੇ ਇਸ ਦਾ ਕਾੜ੍ਹਾ ਬਣਾ ਲਓ। ਇਸ ਕਾੜੇ ਨੂੰ ਤੁਸੀਂ ਠੰਡਾ ਕਰਕੇ ਪੀਓ, ਜਿਸ ਨਾਲ ਤੁਹਾਨੂੰ ਕਾਫ਼ੀ ਆਰਾਮ ਮਿਲੇਗਾ।
ਪੜ੍ਹੋ ਇਹ ਵੀ ਖ਼ਬਰ- Health Tips: ਦੁੱਧ ਤੇ ਕੇਲਾ ਇਕੱਠੇ ਖਾਣ ਵਾਲੇ ਲੋਕ ਹੋ ਜਾਣ ਸਾਵਧਾਨ! ਐਲਰਜੀ ਸਣੇ ਹੋ ਸਕਦੀਆਂ ਨੇ ਇਹ ਸਮੱਸਿਆਵਾਂ
5. ਖੂਨ ਦੀ ਘਾਟ ਵਿੱਚ ਲਾਭਕਾਰੀ
ਪਪੀਤੇ ਦੇ ਪੱਤਿਆਂ ਦਾ ਰਸ ਔਸ਼ਧੀ ਦਾ ਕੰਮ ਹੀ ਨਹੀਂ ਕਰਦਾ, ਸਗੋਂ ਹੋਰ ਵੀ ਬਹੁਤ ਸਾਰੇ ਕੰਮ ਕਰਦਾ ਹੈ। ਜੇਕਰ ਤੁਹਾਡੀ ਬਲੱਡ ਪਲੇਟਲੇਟਸ ਘੱਟ ਹੋ ਰਹੀਆਂ ਹਨ ਤਾਂ ਇਸ ਜੂਸ ਦੀ ਵਰਤੋਂ ਕਰਨ ਨਾਲ ਪਲੇਟਲੇਟਸ ਵਧ ਜਾਂਦੀ ਹੈ। ਰੋਜ਼ਾਨਾ ਇਸ ਜੂਸ ਦੇ ਦੋ ਚਮਚ ਲੱਗਭਗ ਤਿੰਨ ਮਹੀਨੇ ਤੱਕ ਪੀਓ, ਜਿਸ ਨਾਲ ਤੁਹਾਨੂੰ ਫ਼ਾਇਦਾ ਹੋਵੇਗਾ।
Health tips:ਦੁੱਧ ਤੋਂ ਹੋਣ ਵਾਲੀ ‘ਐਲਰਜੀ’ ਤੋਂ ਪਰੇਸ਼ਾਨ ਲੋਕਾਂ ਲਈ ਖ਼ਾਸ ਖ਼ਬਰ,ਰੋਜ਼ਾਨਾ ਕਰੋ ਇਨ੍ਹਾਂ ਚੀਜ਼ਾਂ ਦਾ ਸੇਵਨ
NEXT STORY