ਵਾਸ਼ਿੰਗਟਨ– ਅਜਿਹੀਅਾਂ ਔਰਤਾਂ, ਜਿਨ੍ਹਾਂ ਦੀ ਗਰਭ ਅਵਸਥਾ ਦੇ ਆਖਰੀ ਮਹੀਨਿਅਾਂ ਦੇ ਦੌਰਾਨ ਦਿਨ ਛੋਟੇ ਰਹਿੰਦੇ ਹਨ ਅਤੇ ਉਨ੍ਹਾਂ ਨੂੰ ਸੂਰਜ ਦੀ ਰੌਸ਼ਨੀ ਘੱਟ ਮਿਲਦੀ ਹੈ, ਨੂੰ ਡਲਿਵਰੀ ਤੋਂ ਬਾਅਦ ਡਿਪ੍ਰੈਸ਼ਨ ਪੈਦਾ ਹੋਣ ਦਾ ਖਤਰਾ ਜ਼ਿਆਦਾ ਹੁੰਦਾ ਹੈ। ਭਾਰਤੀ ਮੂਲ ਦੀ ਇਕ ਵਿਗਿਆਨੀ ਦੀ ਅਗਵਾਈ ’ਚ ਕੀਤੇ ਗਏ ਅਧਿਐਨ ’ਚ ਦੇਖਿਆ ਗਿਆ ਹੈ।
ਇਹ ਅਧਿਐਨ ‘ਜਨਰਲ ਆਫ ਬਿਹੇਵੀਅਰਲ ਮੈਡੀਸਨ’ ਵਿਚ ਪ੍ਰਕਾਸ਼ਿਤ ਹੋਇਆ ਹੈ। ਅਧਿਐਨ ਸੂਰਜ ਦੀ ਰੌਸ਼ਨੀ ਅਤੇ ਡਿਪ੍ਰੈਸ਼ਨ ਦਰਮਿਆਨ ਸਬੰਧਾਂ ਬਾਰੇ ਪਹਿਲਾਂ ਤੋਂ ਮੌਜੂਦ ਜਾਣਕਾਰੀ ਦੇ ਮੁਤਾਬਕ ਹੈ। ਅਮਰੀਕਾ ਸਥਿਤ ਸਾਨ ਜੋਸ ਸਟੇਟ ਯੂਨੀਵਰਸਿਟੀ ਦੀ ਦੀਪਿਕਾ ਗੋਇਲ ਅਤੇ ਉਨ੍ਹਾਂ ਦੇ ਸਹਿ-ਮੁਲਾਜ਼ਮਾਂ ਨੇ ਜੋ ਪਤਾ ਲਾਇਆ ਹੈ, ਉਹ ਮਾਹਿਰਾਂ ਲਈ ਜੋਖਮ ਵਾਲੀਅਾਂ ਗਰਭਵਤੀ ਔਰਤਾਂ ਨੂੰ ਵਿਟਾਮਿਨ ਡੀ ਦੀ ਮਾਤਰਾ ਵਧਾਉਣ ਦੀ ਸਲਾਹ ’ਚ ਮਦਦਗਾਰ ਹੋ ਸਕਦਾ ਹੈ। ਖੋਜਕਾਰਾਂ ਨੇ ਅਧਿਐਨ ’ਚ ਸ਼ਾਮਲ ਕੀਤੀਅਾਂ ਗਈਅਾਂ 293 ਔਰਤਾਂ ਤੋਂ ਮਿਲੀ ਸੂਚਨਾ ਦਾ ਵਿਸ਼ਲੇਸ਼ਣ ਕੀਤਾ।
ਸ਼ਾਕਾਹਾਰੀ ਲੋਕਾਂ ਲਈ ਖੁਸ਼ਖਬਰੀ, ਇਹ ਆਹਾਰ ਕਰਨਗੇ ਕੈਲਸ਼ੀਅਮ ਦੀ ਕਮੀ ਪੂਰੀ
NEXT STORY