ਜਲੰਧਰ— ਕੈਲਸ਼ੀਅਮ ਸਰੀਰ ਲਈ ਬਹੁਤ ਹੀ ਮਹੱਤਵਪੂਰਨ ਹੈ। ਇਸ ਨਾਲ ਹੱਡੀਆਂ ਅਤੇ ਦੰਦਾਂ ਨੂੰ ਮਜਬੂਤੀ ਮਿਲਦੀ ਹੈ। ਜਦੋਂ ਕੈਲਸ਼ੀਅਮ ਦੀ ਕਮੀ ਹੋ ਜਾਵੇ ਤਾਂ ਹੱਡੀਆਂ ਨਾਲ ਜੁੜੀਆਂ ਬੀਮਾਰੀਆਂ ਇਨਸਾਨ ਨੂੰ ਘੇਰ ਲੈਂਦੀਆਂ ਹਨ। ਜੋੜਾਂ ਦਾ ਦਰਦ, ਗਠੀਆ ਆਦਿ ਦਾ ਕਾਰਨ ਕੈਲਸ਼ੀਅਮ ਦੀ ਕਮੀ ਹੈ। ਮਹਿਲਾਵਾਂ ਦੇ ਸਰੀਰ 'ਚ ਇਸ ਤੱਤ ਦੀ ਕਮੀ ਜ਼ਿਆਦਾ ਹੁੰਦੀ ਹੈ। ਕੁਝ ਲੋਕਾਂ ਨੂੰ ਤਾਂ ਰੋਜ਼ਾਨਾ ਕੈਲਸ਼ੀਅਮ ਦੀ ਦਵਾਈਆਂ ਦੀ ਸੇਵਨ ਕਰਨਾ ਪੈਂਦਾ ਹੈ ਪਰ ਇਸ ਤੋਂ ਇਲਾਵਾ ਖਾਣ-ਪੀਣ ਦਾ ਖਿਆਲ ਰੱਖ ਕੇ ਵੀ ਕੈਲਸ਼ੀਅਮ ਦੀ ਪੂਰਤੀ ਕੀਤੀ ਜਾ ਸਕਦੀ ਹੈ। ਕੁਝ ਆਹਾਰ ਅਜਿਹੇ ਹਨ ਜਿਸ ਦਾ ਨਿਯਮਿਤ ਸੇਵਨ ਕਰਨ ਨਾਲ ਇਸ ਪ੍ਰੇਸ਼ਾਨੀ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
1. ਆਂਵਲਾ
ਦੁੱਧ ਨਾਲ ਆਂਵਲੇ ਦਾ ਮੁਰੱਬਾ ਖਾਓ।

2. ਅੰਜੀਰ
ਦੁਪਹਿਰ ਅਤੇ ਰਾਤ ਨੂੰ ਖਾਣ ਤੋਂ ਬਾਅਦ ਅੰਜੀਰ ਦਾ ਸੇਵਨ ਕਰੋ।

3. ਬਾਦਾਮ
ਹਰ ਰੋਜ਼ ਬਾਦਾਮ ਭਿਓਂ ਕੇ ਸਵੇਰੇ ਖਾਲੀ ਪੇਟ ਖਾਓ।

4. ਸੋਇਆ ਮਿਲਕ
ਸੋਇਆ ਮਿਲਕ ਜਾਂ ਪਨੀਰ ਖਾਣ ਨਾਲ ਕੈਲਸ਼ੀਅਮ ਦੀ ਕਮੀ ਪੂਰੀ ਹੁੰਦਾ ਹੈ।

ਦਿਲ ਦੇ ਮਰੀਜ਼ ਫਾਲੋ ਕਰਨ ਇਹ ਬੈਸਟ ਡਾਈਟ ਚਾਰਟ
NEXT STORY