ਨਵੀਂ ਦਿੱਲੀ: ਕੋਰੋਨਾ ਵਾਇਰਸ ਦੀ ਦੂਜੀ ਲਹਿਰ ਸਿਹਤ ਲਈ ਬਹੁਤ ਖ਼ਤਰਨਾਕ ਦੱਸੀ ਜਾ ਰਹੀ ਹੈ। ਇਸ ਲਈ ਹਰ ਉਮਰ ਦੇ ਇਨਸਾਨ ਨੂੰ ਖ਼ੁਦ ਦਾ ਬਚਾਅ ਰੱਖਣ ਦੀ ਸਖ਼ਤ ਜ਼ਰੂਰਤ ਹੈ। ਕੋਰੋਨਾ ਦੀ ਦੂਜੀ ਲਹਿਰ ’ਚ ਵਿਅਕਤੀ ਦਾ ਆਕਸੀਜਨ ਲੈਵਲ ਡਿੱਗਣਾ ਸ਼ੁਰੂ ਹੋ ਜਾਂਦਾ ਹੈ ਅਤੇ ਫੇਫੜੇ ਬੁਰੀ ਤਰ੍ਹਾਂ ਨਾਲ ਇੰਫੈਕਟਿਡ ਹੋ ਜਾਂਦੇ ਹਨ ਜਿਸ ਦੇ ਚੱਲਦੇ ਲੋਕ ਆਪਣੀ ਜਾਨ ਗਵਾ ਰਹੇ ਹਨ। ਸਰਕਾਰ ਅਤੇ ਹੈਲਥ ਕੇਅਰ ਸਿਸਟਮ ਲਗਾਤਾਰ ਬਚਾਅ ਦੇ ਸੁਝਾਅ ਵੀ ਸਾਂਝੇ ਕਰ ਰਹੀ ਹੈ। ਬਹੁਤ ਸਾਰੇ ਡਾਕਟਰ ਇਸ ਵਾਇਰਸ ਨਾਲ ਜੁੜੇ ਟਿਪਸ ਸਾਂਝੇ ਕਰ ਰਹੇ ਹਨ।
ਅੱਜ ਦੇ ਇਸ ਆਰਟੀਕਲ ’ਚ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਕੋਰੋਨਾ ਵਾਇਰਸ ਦੀ ਚਪੇਟ ’ਚ ਆਏ ਮਰੀਜ਼ ਦੀ ਦੇਖ਼ਭਾਲ ਕਿੰਝ ਕਰਨੀ ਹੈ, ਗਰਭ ਅਵਸਥਾ ’ਚ ਜੇਕਰ ਮਹਿਲਾ ਕੋਰੋਨਾ ਦਾ ਸ਼ਿਕਾਰ ਹੋ ਜਾਂਦੀ ਹੈ ਤਾਂ ਮਾਂ ਅਤੇ ਬੱਚੇ ’ਤੇ ਇਸ ਦਾ ਕੀ ਅਸਰ ਹੋਵੇਗਾ।
1. ਜੇਕਰ ਮਹਿਲਾ ਕੋਰੋਨਾ ਸੰਕਰਮਿਤ ਹੋ ਗਈ ਹੈ ਤਾਂ ਉਹ ਆਪਣਾ ਇਲਾਜ ਤੁਰੰਤ ਸ਼ੁਰੂ ਕਰਵਾਏ। ਭਾਵ ਸ਼ੁਰੂਆਤੀ 5-6 ਦਿਨਾਂ ’ਚ ਵਿਚਕਾਰ। ਡਾਕਟਰੀ ਸਲਾਹ ਨਾਲ ਜ਼ਰੂਰੀ ਦਵਾਈਆਂ ਲੈਣੀਆਂ ਸ਼ੁਰੂ ਕਰੋ। ਜੇਕਰ ਮਰੀਜ਼ ਦਾ ਆਕਸੀਜਨ ਲੈਵਲ ਘੱਟ ਹੋ ਰਿਹਾ ਹੈ ਤਾਂ ਆਕਸੀਜਨ ਵੀ ਦਿੱਤੀ ਜਾਵੇ ਤਾਂ ਜੋ ਇੰਫੈਕਸ਼ਨ ਨੂੰ ਸਮੇਂ ਰਹਿੰਦੇ ਰੋਕਿਆ ਜਾ ਸਕੇ।
2. ਜੇਕਰ ਕੋਰੋਨਾ ਮਰੀਜ਼ ਘਰ ’ਚ ਇਕਾਂਤਵਾਸ ਹੈ ਜਾਂ ਲੱਛਣ ਘੱਟ ਨਜ਼ਰ ਆ ਰਹੇ ਹਨ ਤਾਂ ਵੀ ਡਾਕਟਰੀ ਸਲਾਹ ਲਏ ਬਿਨ੍ਹਾਂ ਦਵਾਈਆਂ ਦੀ ਵਰਤੋਂ ਨਾ ਕਰੋ ਅਤੇ ਨਾ ਹੀ ਐਂਟੀ-ਬਾਇਓਟਿਕ ਦੀ ਵਰਤੋਂ ਕਰੋ।
3. ਕੋਰੋਨਾ ਨੂੰ ਲੈ ਕੇ ਬਹੁਤ ਸਾਰੇ ਮਿੱਥ ਵੀ ਹਨ ਕਿ ਗਰਭਅਵਸਥਾ ’ਚ ਕੋਰੋਨਾ ਮਿਸਕੈਰੇਜ ਦੀ ਵਜ੍ਹਾ ਤਾਂ ਨਹੀਂ ਬਣੇਗੀ। ਦੱਸ ਦੇਈਏ ਕਿ ਕੋਰੋਨਾ ਵਾਇਰਸ ’ਚ ਸ਼ੁਰੂਆਤੀ ਪ੍ਰੈਗਨੈਂਸੀ ’ਚ ਮਿਸਕੈਰੇਜ ਹੋਣ ਦੇ ਚਾਂਸੇਜ ਨਹੀਂ ਹਨ ਅਤੇ ਨਾ ਹੀ ਅਣਜੰਮੇ ਬੱਚੇ ਦੇ ਅੰਗਾਂ ’ਤੇ ਇਸ ਦਾ ਅਸਰ ਪੈਂਦਾ ਹੈ।
4. ਸੰਕਰਮਿਤ ਮਾਂ ਦੀ ਡਿਲਿਵਰੀ ਹੋਣ ’ਤੇ ਬੱਚਾ ਵੀ ਸੰਕਰਮਿਤ ਹੋਵੇ ਅਜਿਹੇ ਮਾਮਲੇ ਵੀ ਬਹੁਤ ਘੱਟ ਹਨ ਇਸ ਲਈ ਗਰਭਵਤੀ ਔਰਤਾਂ ਨੂੰ ਘਬਰਾਉਣ ਦੀ ਲੋੜ ਨਹੀਂ। ਜੇਕਰ ਕੋਰੋਨਾ ਸੰਕਰਮਣ ਦੌਰਾਨ ਉਨ੍ਹਾਂ ਨੂੰ ਹਲਕਾ ਬੁਖ਼ਾਰ ਆਉਂਦਾ ਹੈ ਤਾਂ ਉਹ ਡਾਕਟਰ ਦੀ ਸਲਾਹ ਨਾਲ ਪੈਰਾਸਿਟਾਮੋਲ ਦੀ ਵਰਤੋਂ ਕਰ ਸਕਦੀਆਂ ਹਨ।
5. ਬਹੁਤ ਸਾਰੀਆਂ ਔਰਤਾਂ ਨੂੰ ਇਹ ਸਵਾਲ ਵੀ ਸਤਾ ਰਿਹਾ ਹੈ ਕਿ ਜੇਕਰ ਉਹ ਕੋਰੋਨਾ ਸੰਕਰਮਿਤ ਹਨ ਤਾਂ ਕੀ ਉਹ ਬੱਚੇ ਨੂੰ ਦੁੱਧ ਪਿਲਾ ਸਕਦੀਆਂ ਹਨ ਤਾਂ ਦੱਸ ਦੇਈਏ ਕਿ ਜੇਕਰ ਮਾਂ ਬਣੀ ਮਹਿਲਾ ਕੋਰੋਨਾ ਦੀ ਸ਼ਿਕਾਰ ਹੋ ਗਈ ਤਾਂ ਵੀ ਉਹ ਬੱਚੇ ਨੂੰ ਦੁੱਧ ਪਿਲਾਉਂਦੀਆਂ ਰਹਿਣ ਕਿਉਂਕਿ ਦੁੱਧ ਪਿਲਾਉਣ ਨਾਲ ਬੱਚਾ ਕਈ ਬਿਮਾਰੀਆਂ ਤੋਂ ਸੁਰੱਖਿਅਤ ਰਹਿੰਦਾ ਹੈ।
6. ਲੋਕਾਂ ’ਚ ਵੈਕਸੀਨੇਸ਼ਨ ਨੂੰ ਲੈ ਕੇ ਬਹੁਤ ਸਾਰੀਆਂ ਚਿੰਤਾਵਾਂ ਹਨ ਜਦਕਿ ਹਰ ਵਿਅਕਤੀ ਲਈ ਕੋਰੋਨਾ ਟੀਕਾਕਰਨ ਜ਼ਰੂਰੀ ਹੈ। ਕੋ-ਵੈਕਸੀਨ ਅਤੇ ਕੋਵਿਡਸ਼ੀਲਡ ਤੁਸੀਂ ਕੋਈ ਵੀ ਵੈਕਸੀਨੇਸ਼ਨ ਦੀ ਚੋਣ ਕਰ ਸਕਦੇ ਹੋ।
7. ਜੋ ਲੋਕ ਪਹਿਲਾਂ ਤੋਂ ਹੀ ਹਾਰਟ, ਕਿਡਨੀ ਜਾਂ ਹੋਰ ਗੰਭੀਰ ਸਮੱਸਿਆਵਾਂ ਤੋਂ ਪੀੜਤ ਹਨ ਉਨ੍ਹਾਂ ਨੂੰ ਕੋਵਿਡ-19 ਵੈਕਸੀਨੇਸ਼ਨ ਜ਼ਰੂਰ ਲਗਵਾਉਣੀ ਚਾਹੀਦੀ ਹੈ ਕਿਉਂਕਿ ਕੋਰੋਨਾ ਸੰਕਰਮਣ ਦਾ ਖ਼ਤਰਾ ਉਨ੍ਹਾਂ ਨੂੰ ਜ਼ਿਆਦਾ ਹੈ।
8. ਜੇਕਰ ਵਿਅਕਤੀ ਕੋਰੋਨਾ ਸੰਕਰਮਿਤ ਹੋ ਗਿਆ ਹੈ ਤਾਂ ਉਹ 4 ਹਫ਼ਤੇ ਭਾਵ ਕਿ ਕਰੀਬ ਇਕ ਮਹੀਨੇ ਤੋਂ ਬਾਅਦ ਅਤੇ ਜੋ ਵੈਂਟੀਲੇਟਰ ’ਤੇ ਹੈ ਉਹ ਕਰੀਬ 2 ਮਹੀਨੇ ਬਾਅਦ ਕੋਰੋਨਾ ਟੀਕਾਕਰਨ ਕਰਵਾਏ। ਕੋਰੋਨਾ ਟੀਕਾਕਰਨ ਕਰਵਾਉਣ ਨਾਲ ਤੁਹਾਨੂੰ ਹਲਕਾ-ਫੁਲਕਾ ਦਰਦ ਅਤੇ ਬੁਖ਼ਾਰ ਰਹਿ ਸਕਦਾ ਹੈ।
ਕੋਰੋਨਾ ਵਾਇਰਸ ਦੇ ਮਰੀਜ਼ ਦੀ ਘਰ ’ਚ ਕਿੰਝ ਕਰੀਏ ਦੇਖਭਾਲ?
1. ਮਰੀਜ਼ ਨੂੰ ਆਰਾਮ ਦੀ, ਪੌਸ਼ਟਿਕ ਭੋਜਨ ਅਤੇ ਖ਼ੂਬ ਸਾਰਾ ਪਾਣੀ ਪੀਣ ਅਤੇ ਪਰਿਵਾਰਿਕ ਸਪੋਰਟ ਦੀ ਸਖ਼ਤ ਲੋੜ ਹੁੰਦੀ ਹੈ। ਪੈਰਾਸਿਟਾਮੋਲ ਲੈਣ ਨਾਲ ਬੁਖ਼ਾਰ ਘੱਟ ਹੋ ਸਕਦਾ ਹੈ ਪਰ ਜੇਕਰ ਲੱਛਣ ਗੰਭੀਰ ਹੁੰਦੇ ਜਾਣ ਤਾਂ ਡਾਕਟਰ ਦੀ ਸਲਾਹ ਜ਼ਰੂਰ ਲਓ।
ਇਹ ਵੀ ਪੜ੍ਹੋ-ਕੋਰੋਨਾ ਕਾਲ ’ਚ ਜ਼ਰੂਰ ਪੀਓ ਕੀਵੀ ਦਾ ਜੂਸ, ਗਰਮੀ ਤੋਂ ਵੀ ਦਿਵਾਉਂਦਾ ਹੈ ਨਿਜ਼ਾਤ
2. ਮਰੀਜ਼ ਨੂੰ ਤੁਰੰਤ ਇਕਾਂਤਵਾਸ ਕਰ ਦਿਓ। ਘੱਟ ਤੋਂ ਘੱਟ ਉਸ ਨੂੰ 14 ਦਿਨਾਂ ਲਈ ਇਕਾਂਤਵਾਸ ’ਚ ਰੱਖੋ। ਉਨ੍ਹਾਂ ਨੂੰ ਇਕ ਵੱਖਰੇ ਕਮਰੇ ’ਚ ਰੱਖੋ ਅਤੇ ਖਾਣਾ ਵੀ ਕਮਰੇ ਦੇ ਬਾਹਰ ਹੀ ਛੱਡ ਦਿਓ ਪਰ ਅਜਿਹਾ ਮੁਮਕਿਨ ਨਹੀਂ ਹੈ, ਤਾਂ ਹਰ ਸਮੇਂ ਮਾਸਕ ਪਾ ਕੇ ਰੱਖੋ ਪਰ ਉਸ ਨੂੰ ਛੂਹਣਾ ਨਹੀਂ। ਨਾਲ ਹੀ ਜਦੋਂ ਕਮਰੇ ਤੋਂ ਬਾਹਰ ਜਾਓ ਤਾਂ ਮਾਕਸ ਨੂੰ ਕਮਰੇ ’ਚ ਰੱਖੇ ਡਸਟਬਿਨ ’ਚ ਪਾ ਕੇ ਜਾਓ।
3. ਕੋਸ਼ਿਸ਼ ਕਰੋ ਮਰੀਜ਼ ਦਾ ਬਾਥਰੂਮ ਵੱਖਰਾ ਹੋਵੇ ਪਰ ਅਜਿਹਾ ਨਾ ਹੋ ਪਾਏ ਤਾਂ ਮਰੀਜ਼ ਤੋਂ ਪਹਿਲੇ ਤੁਸੀਂ ਖ਼ੁਦ ਬਾਥਰੂਮ ਦੀ ਵਰਤੋਂ ਕਰ ਲਓ ਅਤੇ ਬਾਅਦ ’ਚ ਇਸ ਨੂੰ ਸਾਫ਼ ਕਰ ਲਓ।
4. ਮਰੀਜ਼ ਜਿਸ ਚੀਜ਼ ਨੂੰ ਛੂਹੇਗਾ ਉਹ ਸੰਕਰਮਿਤ ਹੋ ਸਕਦੀ ਹੈ ਇਸ ਲਈ ਦਰਵਾਜ਼ੇ ਦੇ ਹੈਂਡਲ ਬੈੱਡਸ਼ੀਟ, ਤੌਲੀਏ ਵਰਗੀਆਂ ਚੀਜ਼ਾਂ ਹਮੇਸ਼ਾ ਸਾਫ਼ ਕਰੋ। ਮਰੀਜ਼ਾਂ ਨੂੰ ਖਾਣਾ ਦੇਣ ਅਤੇ ਕੱਪੜੇ ਧੌਣ ਤੋਂ ਬਾਅਦ ਖ਼ੁਦ ਨੂੰ ਸਾਫ਼ ਕਰਨਾ ਨਾ ਭੁੱਲੋ।
ਇਹ ਵੀ ਪੜ੍ਹੋ-Cookin Tips: ਘਰ ਦੀ ਰਸੋਈ 'ਚ ਇੰਝ ਬਣਾਓ ਰੈਸਟੋਰੈਂਟ ਵਰਗਾ ਚਨਾ ਮਸਾਲਾ
5. ਮਰੀਜ਼ ਦੇ ਨਾਲ ਪਰਿਵਾਰ ਖ਼ੁਦ ਨੂੰ ਵੀ ਇਕਾਂਤਵਾਸ ਕਰ ਲਏ। ਖ਼ਾਸ ਕਰਕੇ ਉਹ ਮੈਂਬਰ ਜੋ ਮਰੀਜ਼ ਦੀ ਦੇਖ਼ਭਾਲ ਕਰ ਰਿਹਾ ਹੈ।
6. ਜੇਕਰ ਤੁਸੀਂ ਦਵਾਈਆਂ ਅਤੇ ਖਾਣਾ ਆਰਡਰ ਕੀਤਾ ਹੈ ਤਾਂ ਉਸ ਨੂੰ ਦਰਵਾਜ਼ੇ ’ਤੇ ਹੀ ਛੱਡਣ ਲਈ ਕਹੋ। ਧਿਆਨ ਰਹੇ ਤੁਹਾਡੀ ਸੁਰੱਖਿਆ ਤੁਹਾਡੇ ਖ਼ੁਦ ਦੇ ਹੱਥ ’ਚ ਹੈ। ਜੇਕਰ ਲੱਛਣ ਗੰਭੀਰ ਹੁੰਦੇ ਦਿਖਾਈ ਦੇਣ ਤਾਂ ਤੁਰੰਤ ਡਾਕਟਰ ਦੀ ਸਲਾਹ ਲਓ ਅਤੇ ਜਾਂਚ ਕਰਵਾਓ।
ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।
Health Tips: ਇਸ ਮੌਸਮ 'ਚ ਕੀ ਤੁਸੀਂ ‘ਗਲੇ ਤੇ ਛਾਤੀ ਦੀਆਂ ਸਮੱਸਿਆਵਾਂ’ ਤੋਂ ਹੋ ਪਰੇਸ਼ਾਨ ਤਾਂ ਜ਼ਰੂਰ ਅਪਣਾਓ ਇਹ ਤਰੀਕੇ
NEXT STORY