ਨਵੀਂ ਦਿੱਲੀ - ਛੋਟੀ ਉਮਰ ਵਿਚ ਬੱਚਿਆਂ ਦਾ ਤੁਤਲਾ ਕੇ ਬੋਲਣਾ ਆਮ ਗੱਲ ਹੁੰਦੀ ਹੈ । ਪਰ ਕਈ ਵਾਰ ਬਚਪਨ ਵਿਚ ਬੱਚਿਆਂ ਦੇ ਤੁਤਲਾਉਣ ਦੀ ਆਦਤ ਵੱਡੇ ਹੋ ਕੇ ਵੀ ਨਹੀਂ ਜਾਂਦੀ । ਅਕਸਰ ਬੱਚਿਆਂ ਦੇ ਮਾਤਾ-ਪਿਤਾ ਬੱਚਿਆਂ ਦੇ ਤੁਤਲਾ ਕੇ ਬੋਲਣ ਦੀ ਆਦਤ ਤੋਂ ਪ੍ਰੇਸ਼ਾਨ ਰਹਿੰਦੇ ਹਨ ।
ਉਹ ਬੱਚਿਆਂ ਦੀ ਇਸ ਆਦਤ ਨੂੰ ਦੂਰ ਕਰਨ ਲਈ ਕਈ ਕੋਸ਼ਿਸ਼ਾਂ ਕਰਦੇ ਹਨ । ਪਰ ਕੋਈ ਫਰਕ ਨਹੀਂ ਪੈਂਦਾ । ਜੇਕਰ ਛੋਟੀ ਉਮਰ ਵਿਚ ਇਸ ਦਾ ਇਲਾਜ ਨਾ ਕੀਤਾ ਜਾਵੇ ਤਾਂ ਬੱਚੇ ਦਾ ਤੁਤਲਾ ਕੇ ਬੋਲਣਾ ਜ਼ਿੰਦਗੀ ਭਰ ਨਹੀਂ ਜਾਂਦਾ ।
ਦਵਾਈਆਂ ਅਤੇ ਟ੍ਰੀਟਮੈਂਟ ਦੇ ਨਾਲ-ਨਾਲ ਇਸ ਸਮੱਸਿਆ ਨੂੰ ਘਰੇਲੂ ਨੁਸਖਿਆਂ ਨਾਲ ਵੀ ਦੂਰ ਕੀਤਾ ਜਾ ਸਕਦਾ ਹੈ । ਹੁਣ ਗੱਲ ਕਰਦੇ ਹਾਂ ਤੋਤਲਾ ਕੇ ਬੋਲਣ ਦੀ ਸਮੱਸਿਆ ਨੂੰ ਦੂਰ ਕਰਨ ਲਈ ਘਰੇਲੂ ਨੁਸਖਿਆਂ ਬਾਰੇ ।
ਘਰੇਲੂ ਨੁਸਖੇ
ਆਵਲਾ
ਬੱਚੇ ਦੇ ਤੁਤਲਾ ਕੇ ਬੋਲਣ ਦੀ ਸਮੱਸਿਆ ਦੂਰ ਕਰਨ ਲਈ ਆਂਵਲੇ ਦੇ ਪਾਊਡਰ ਵਿਚ ਦੇਸੀ ਘਿਉ ਮਿਲਾ ਕੇ ਖਵਾਉਣ ਨਾਲ ਬੱਚੇ ਦੇ ਤੁਤਲਾ ਕੇ ਬੋਲਣ ਦੀ ਸਮੱਸਿਆ ਦੂਰ ਹੋ ਜਾਵੇਗੀ ।
ਬਾਦਾਮ
ਰੋਜ਼ਾਨਾ ਰਾਤ ਨੂੰ 10 ਬਦਾਮ ਪਾਣੀ ਵਿਚ ਭਿਓਂ ਕੇ ਰੱਖੋ ਅਤੇ ਸਵੇਰੇ ਛਿਲਕਾ ਉਤਾਰ ਕੇ ਪੀਸ ਕੇ ਮੱਖਣ ਮਿਲਾ ਕੇ ਬੱਚੇ ਨੂੰ ਖਿਲਾਓ।
ਕਾਲੀ ਮਿਰਚ
ਬੱਚੇ ਨੇ ਤੋਤਲਾ ਕੇ ਬੋਲਣ ਦੀ ਸਮੱਸਿਆ ਦੂਰ ਕਰਨ ਲਈ ਕਾਲੀਆਂ ਮਿਰਚਾਂ ਅਤੇ ਬਾਦਾਮ ਪੀਸ ਲਓ ਅਤੇ ਮਿਸ਼ਰੀ ਮਿਲਾ ਕੇ ਬੱਚੇ ਨੂੰ 10 ਦਿਨ ਤੱਕ ਦਿਓ ।
ਛੁਹਾਰਾ
ਰਾਤ ਨੂੰ ਬੱਚੇ ਨੂੰ ਸੌਣ ਤੋਂ ਪਹਿਲਾਂ ਇਕ ਗਲਾਸ ਦੁੱਧ ਵਿਚ 3-4 ਛੁਹਾਰੇ ਉਬਾਲ ਕੇ ਬੱਚੇ ਨੂੰ ਪਿਲਾਓ ਅਤੇ ਬੱਚੇ ਨੂੰ ਇੱਕ ਘੰਟੇ ਤੱਕ ਪਾਣੀ ਨਾਂ ਪੀਣ ਦਿਓ । ਕੁਝ ਦਿਨਾਂ ਵਿਚ ਹੀ ਤੁਤਲਾ ਕੇ ਬੋਲਣ ਦੀ ਸਮੱਸਿਆ ਦੂਰ ਹੋ ਜਾਵੇਗੀ ।
ਸੌਂਫ
ਇੱਕ ਗਿਲਾਸ ਪਾਣੀ ਵਿਚ 5 ਗ੍ਰਾਮ ਸੌਂਫ ਨੂੰ ਕੁੱਟ ਕੇ ਕੁਝ ਸਮੇਂ ਲਈ ਉਬਾਲੋ । ਜਦੋਂ ਪਾਣੀ ਅੱਧਾ ਰਹਿ ਜਾਵੇ ਤਾਂ ਇਸ ਵਿਚ ਮਿਸ਼ਰੀ ਅਤੇ ਗਾਂ ਦਾ ਦੁੱਧ ਮਿਲਾ ਕੇ ਬੱਚੇ ਨੂੰ ਪਿਲਾਓ । ਤੋਤਲਾ ਕੇ ਬੋਲਣ ਦੀ ਸਮੱਸਿਆ ਠੀਕ ਹੋ ਜਾਵੇਗੀ ।
ਰੋਜ਼ਾਨਾ ਮਖ਼ਾਨੇ ਖਾਣ ਨਾਲ ਹਰ ਵਰਗ ਦੇ ਵਿਅਕਤੀ ਨੂੰ ਮਿਲਦਾ ਹੈ ਭਰਪੂਰ ਲਾਭ
NEXT STORY