ਹੈਲਥ ਡੈਸਕ- ਸਰਦੀਆਂ ਸ਼ੁਰੂ ਹੋ ਚੁੱਕੀਆਂ ਹਨ ਅਤੇ ਬਜ਼ਾਰਾਂ 'ਚ ਮੂਲੀਆਂ ਵਿਕਣ ਲੱਗੀਆਂ ਹਨ। ਮੂਲੀ 'ਚ ਫੋਲਿਕ ਐਸਿਡ, ਵਿਟਾਮਿਨ C, ਕੈਲਸ਼ੀਅਮ ਅਤੇ ਆਇਰਨ ਵਰਗੇ ਪੋਸ਼ਕ ਤੱਤ ਮਿਲਦੇ ਹਨ। ਇਸ ਦੇ ਨਾਲ ਹੀ ਇਸ 'ਚ ਐਂਟੀ-ਆਕਸੀਡੈਂਟ ਅਤੇ ਐਂਟੀ-ਬੈਕਟੀਰੀਅਲ ਗੁਣ ਵੀ ਹੁੰਦੇ ਹਨ, ਜੋ ਸਰੀਰ ਨੂੰ ਕਈ ਬੀਮਾਰੀਆਂ ਤੋਂ ਬਚਾਉਂਦੇ ਹਨ। ਪਰ ਆਯੁਰਵੈਦ ਅਨੁਸਾਰ ਕੁਝ ਖਾਣੇ ਅਜਿਹੇ ਹਨ, ਜਿਨ੍ਹਾਂ ਨਾਲ ਮੂਲੀ ਖਾਣਾ ਸਰੀਰ ਲਈ ਨੁਕਸਾਨਦਾਇਕ ਸਾਬਤ ਹੋ ਸਕਦਾ ਹੈ। ਆਓ ਜਾਣੀਏ ਕਿ ਮੂਲੀ ਖਾਂਦੇ ਸਮੇਂ ਕਿਹੜੀਆਂ ਗਲਤੀਆਂ ਤੋਂ ਬਚਣਾ ਚਾਹੀਦਾ ਹੈ:-
ਇਹ ਵੀ ਪੜ੍ਹੋ : ਵਿਆਹਾਂ ਦੇ ਸੀਜ਼ਨ 'ਚ 10, 20, 50 ਦੇ ਨਵੇਂ ਨੋਟਾਂ ਦੀ ਲੋੜ ! ਬਿਨਾਂ ਕਿਸੇ ਸਿਫਾਰਿਸ਼ ਤੋਂ ਇੰਝ ਕਰੋ ਹਾਸਲ
ਖੀਰੇ ਨਾਲ ਨਾ ਖਾਓ ਮੂਲੀ
ਅਕਸਰ ਲੋਕ ਸਲਾਦ 'ਚ ਖੀਰਾ ਅਤੇ ਮੂਲੀ ਇਕੱਠੇ ਕੱਟ ਲੈਂਦੇ ਹਨ, ਪਰ ਇਹ ਜੋੜ ਸਰੀਰ ਲਈ ਠੀਕ ਨਹੀਂ। ਦੋਵੇਂ ਦੀ ਤਾਸੀਰ ਵੱਖਰੀ ਹੈ ਅਤੇ ਇਹ ਮਿਲ ਕੇ ਪਾਚਣ-ਤੰਤਰ 'ਤੇ ਬੁਰਾ ਅਸਰ ਪਾ ਸਕਦੇ ਹਨ। ਇਸ ਲਈ ਸਲਾਦ 'ਚ ਖੀਰਾ ਜਾਂ ਮੂਲੀ — ਦੋ ਵਿਚੋਂ ਇਕ ਹੀ ਚੀਜ਼ ਸ਼ਾਮਲ ਕਰੋ।
ਮੂਲੀ ਖਾਣ ਤੋਂ ਬਾਅਦ ਦੁੱਧ ਨਾ ਪੀਓ
ਆਯੁਰਵੈਦ ਅਨੁਸਾਰ, ਮੂਲੀ ਖਾਣ ਤੋਂ ਬਾਅਦ ਦੁੱਧ ਪੀਣਾ ਬਿਲਕੁਲ ਮਨ੍ਹਾ ਹੈ। ਇਸ ਨਾਲ ਚਮੜੀ 'ਤੇ ਰੈਸ਼ ਆ ਸਕਦੇ ਹਨ, ਸਕਿਨ ਖਰਾਬ ਹੋ ਸਕਦੀ ਹੈ ਅਤੇ ਐਲਰਜੀ ਵੀ ਹੋ ਸਕਦੀ ਹੈ। ਮੂਲੀ ਦੇ ਪਰਾਂਠੇ ਜਾਂ ਮੂਲੀ ਦੀ ਸਬਜ਼ੀ ਖਾਣ ਸਮੇਂ ਵੀ ਦੁੱਧ ਦਾ ਸੇਵਨ ਨਾ ਕਰੋ।
ਇਹ ਵੀ ਪੜ੍ਹੋ : 16 ਨਵੰਬਰ ਤੋਂ ਇਨ੍ਹਾਂ ਰਾਸ਼ੀਆਂ ਦੀ ਬਦਲਣ ਵਾਲੀ ਹੈ ਕਿਸਮਤ! ਵਰ੍ਹੇਗਾ ਨੋਟਾਂ ਦਾ ਮੀਂਹ
ਸੰਤਰਾ ਖਾਣ ਤੋਂ ਬਾਅਦ ਮੂਲੀ ਨਾ ਖਾਓ
ਸੰਤਰਾ ਅਤੇ ਮੂਲੀ ਦਾ ਜੋੜ ਆਯੁਰਵੈਦ 'ਚ “ਜ਼ਹਿਰ ਸਮਾਨ” ਮੰਨਿਆ ਗਿਆ ਹੈ। ਦੋਵਾਂ ਨੂੰ ਇਕੱਠੇ ਜਾਂ ਛੋਟੀ ਸਮੇਂ ਦੀ ਦੂਰੀ 'ਚ ਖਾਣ ਨਾਲ ਪੇਟ ਦਰਦ, ਗੈਸ ਅਤੇ ਹਜ਼ਮੇ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਸੰਤਰਾ ਖਾਣ ਤੋਂ ਘੱਟੋ-ਘੱਟ 10 ਘੰਟਿਆਂ ਬਾਅਦ ਹੀ ਮੂਲੀ ਖਾਓ।
ਚਾਹ ਪੀਣ ਤੋਂ ਬਾਅਦ ਮੂਲੀ ਖਾਣੀ ਖਤਰਨਾਕ
ਚਾਹ ਦੀ ਤਾਸੀਰ ਗਰਮ ਹੁੰਦੀ ਹੈ ਤੇ ਮੂਲੀ ਦੀ ਠੰਡੀ। ਦੋਵਾਂ ਨੂੰ ਇਕੱਠੇ ਲੈਣ ਨਾਲ ਕਬਜ਼ ਅਤੇ ਐਸੀਡਿਟੀ ਦੀ ਸਮੱਸਿਆ ਹੋ ਸਕਦੀ ਹੈ। ਇਸ ਲਈ ਚਾਹ ਪੀਣ ਤੋਂ ਤੁਰੰਤ ਬਾਅਦ ਮੂਲੀ ਨਾ ਖਾਓ।
ਮੂਲੀ ਖਾਣ ਤੋਂ ਤੁਰੰਤ ਬਾਅਦ ਪਾਣੀ ਨਾ ਪੀਓ
ਮੂਲੀ ਖਾਣ ਤੋਂ ਤੁਰੰਤ ਬਾਅਦ ਪਾਣੀ ਪੀਣ ਨਾਲ ਖੰਘ, ਗਲੇ ਦੀ ਖਰਾਸ਼ ਅਤੇ ਪਾਚਣ ਦੀ ਗੜਬੜ ਹੋ ਸਕਦੀਆਂ ਹਨ। ਇਹ ਸਰੀਰ ਦੇ ਹਾਜ਼ਮੇ ਅਤੇ ਸਾਹ ਪ੍ਰਣਾਲੀ ਦੋਵੇਂ 'ਤੇ ਅਸਰ ਪਾਉਂਦਾ ਹੈ।
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Cancer ਦੇ ਮਰੀਜ਼ਾਂ ਲਈ ਖੁਸ਼ਖਬਰੀ! ਮਿਲ ਗਈ ਦਵਾਈ, 20,000 ਗੁਣਾ ਤੇਜ਼ੀ ਨਾਲ ਕਰਦੀ ਕੰਮ
NEXT STORY