ਨਵੀਂ ਦਿੱਲੀ— ਬਚਪਨ 'ਚ ਖਾਂਸੀ ਅਤੇ ਜ਼ੁਕਾਮ ਕਰਨ ਵਾਲਾ ਰੈਟਰੋਵਾਇਰਸ ਸ਼ੁਰੂਆਤ 'ਚ ਲਿਵਰ ਕੈਂਸਰ ਨਾਲ ਲੜਨ 'ਚ ਮਦਦਗਾਰ ਸਾਬਿਤ ਹੋ ਸਕਦਾ ਹੈ। ਲੀਡਸ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਆਪਣੀ ਇਕ ਖੋਜ 'ਚ ਪਾਇਆ ਕਿ ਰੈਟਰੋਵਾਇਰਸ ਸਰੀਰ ਦੀ ਇਮਿਊਨ ਪ੍ਰਕਿਰਿਆ ਨੂੰ ਉਤਸ਼ਾਹਿਤ ਕਰਦਾ ਹੈ, ਜੋ ਕੈਂਸਰ ਕੋਸ਼ਿਕਾਵਾਂ ਨੂੰ ਮਾਰਨ 'ਚ ਅਹਿਮ ਭੂਮਿਕਾ ਨਿਭਾਉਂਦੀ ਹੈ। ਖੋਜ ਦੇ ਇਹ ਨਤੀਜੇ ਵਿਗਿਆਨਕ ਜਰਨਲ 'ਗਟ' 'ਚ ਪ੍ਰਕਾਸ਼ਿਤ ਹੋਏ ਹਨ।
ਖੋਜ ਟੀਮ ਦੇ ਸਹਿ-ਇੰਚਾਰਜ ਅਤੇ ਲੀਡਸ ਯੂਨੀਵਰਸਿਟੀ 'ਚ ਵਾਇਰਲ ਓਂਕੋਲਾਜੀ ਵਿਭਾਗ 'ਚ ਐਸੋਸੀਏਟ ਪ੍ਰੋਫੈਸਰ ਡਾ. ਸਟੀਫਨ ਗ੍ਰਿਫਿਨ ਮੁਤਾਬਕ ਕੈਂਸਰ ਅਤੇ ਹੈਪੇਟਾਈਟਸ ਦੇ ਇਕੱਠੇ ਇਲਾਜ ਨਾਲ ਸਾਨੂੰ ਪੂਰੀ ਆਸ ਹੈ ਕਿ ਇਹ ਮਰੀਜ਼ਾਂ ਲਈ ਪੂਰੀ ਤਰ੍ਹਾਂ ਪ੍ਰਭਾਵੀ ਥੈਰੇਪੀ ਸਾਬਿਤ ਹੋਵੇਗੀ ਤੇ ਇਸ ਦੇ ਨਤੀਜੇ ਵੀ ਬਿਹਤਰ ਹੋਣਗੇ। ਰੈਟਰੋਵਾਇਰਸ ਬੱਚਿਆਂ 'ਚ ਸਾਹ ਸਬੰਧੀ ਇਨਫੈਕਸ਼ਨ ਅਤੇ ਪੇਟ ਦੀਆਂ ਬੀਮਾਰੀਆਂ ਦੇ ਕਾਰਕ ਹਨ ਤੇ ਬਾਲਿਗ ਹੁੰਦੇ-ਹੁੰਦੇ ਸਾਰੇ ਬੱਚੇ ਇਸ ਦਾ ਇਨਫੈਕਸ਼ਨ ਝੱਲ ਚੁੱਕੇ ਹੁੰਦੇ ਹਨ।
ਸਰਦੀਆਂ ਦੇ ਮੌਸਮ 'ਚ ਦਿਲ ਦਾ ਇਨ੍ਹਾਂ 5 ਤਰੀਕਿਆਂ ਨਾਲ ਰੱਖੋ ਖਿਆਲ
NEXT STORY