ਨਵੀਂ ਦਿੱਲੀ-ਕੋਰੋਨਾ ਕਾਲ 'ਚ ਹਰ ਕੋਈ ਆਪਣੇ ਸਰੀਰ ਦੀ ਇਮਿਊਨਿਟੀ ਵਧਾਉਣ ਲਈ ਤਰ੍ਹਾਂ-ਤਰ੍ਹਾਂ ਦੀ ਵਸਤੂਆਂ ਦੀ ਵਰਤੋਂ ਕਰ ਰਿਹਾ ਹੈ ਪਰ ਇਨ੍ਹਾਂ ਸਭ 'ਚ ਇਕ ਕੱਚਾ ਅੰਬ ਵੀ ਬਹੁਤ ਲਾਹੇਵੰਦ ਹੈ। ਕੱਚੇ ਅੰਬ ਜਾਂ ਕੈਰੀ ਦਾ ਨਾਮ ਸੁਣਦੇ ਹੀ ਮੂੰਹ 'ਚ ਪਾਣੀ ਆਉਣ ਲੱਗਦਾ ਹੈ। ਗਰਮੀਆਂ ਆਉਂਦੇ ਹੀ ਬਾਜ਼ਾਰ ਅਤੇ ਸਬਜ਼ੀ ਮੰਡੀ 'ਚ ਖੁਸ਼ਬੂਦਾਰ ਅਤੇ ਹਰੇ-ਹਰੇ ਕੱਚੇ ਅੰਬ ਦੇਖ ਕੇ ਮਨ ਲਲਚਾ ਜਾਂਦਾ ਹੈ। ਹਾਲਾਂਕਿ ਗਰਮੀਆਂ ਸ਼ੁਰੂ ਹੁੰਦੇ ਹੀ ਘਰਾਂ 'ਚ ਕੱਚੇ ਅੰਬਾਂ ਦੀ ਚਟਨੀ ਜਾਂ ਕੈਰੀ ਦਾ ਆਚਾਰ ਮੁੱਖ ਤੌਰ 'ਤੇ ਬਣਾਇਆ ਜਾਂਦਾ ਹੈ। ਗਰਮੀਆਂ ਦੇ ਮੌਸਮ 'ਚ ਨਾ ਸਿਰਫ ਖੱਟਾ-ਮਿੱਠਾ ਕੱਚੇ ਅੰਬਾਂ ਦੀ ਕੈਰੀ ਸੁਆਦ ਲੱਗਦੀ ਹੈ ਸਗੋਂ ਇਹ ਸਰੀਰ ਲਈ ਇਸ ਮੌਸਮ 'ਚ ਖ਼ੂਬ ਫ਼ਾਇਦੇਮੰਦ ਵੀ ਹੁੰਦੀ ਹੈ। ਕੱਚਾ ਅੰਬ ਚਮੜੀ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਸਰੀਰ ਤੋਂ ਦੂਰ ਰੱਖਦਾ ਹੈ। ਕੱਚੇ ਅੰਬ 'ਚ ਵਿਟਾਮਿਨ-ਸੀ ਦੀ ਮਾਤਰਾ ਸ਼ਭ ਤੋਂ ਜ਼ਿਆਦਾ ਹੁੰਦੀ ਹੈ। ਆਓ ਜਾਣਦੇ ਹਾਂ ਗਰਮੀਆਂ 'ਚ ਕੱਚਾ ਅੰਬ ਖਾਣ ਦੇ ਫ਼ਾਇਦਿਆਂ ਬਾਰੇ...
ਐਸੀਡਿਟੀ
ਜੇ ਤੁਹਾਨੂੰ ਐਸੀਡਿਟੀ ਜਾਂ ਛਾਤੀ 'ਚ ਜਲਣ ਦੀ ਸਮੱਸਿਆ ਰਹਿੰਦੀ ਹੈ ਤਾਂ ਕੱਚਾ ਅੰਬ ਤੁਹਾਡੇ ਲਈ ਸਭ ਤੋਂ ਚੰਗਾ ਫ਼ਲ ਹੈ। ਐਸੀਡਿਟੀ ਨੂੰ ਘੱਟ ਕਰਨ ਲਈ ਇਕ ਕੱਚੇ ਅੰਬ ਦੀ ਰੋਜ਼ਾਨਾ ਵਰਤੋਂ ਕਰਨੀ ਚਾਹੀਦੀ ਹੈ।
ਗਰਮੀ ਤੋਂ ਬਚਾਉਂਦਾ ਹੈ
ਕੱਚੇ ਅੰਬ ਨੂੰ ਨਮਕ ਨਾਲ ਖਾਣ ਨਾਲ ਪਾਣੀ ਦੀ ਘਾਟ ਨਹੀਂ ਹੁੰਦੀ ਅਤੇ ਗਰਮੀ ਵੀ ਘੱਟ ਮਹਿਸੂਸ ਹੁੰਦੀ ਹੈ।
ਖ਼ੂਨ ਸਾਫ਼ ਕਰੇ
ਕੱਚੇ ਅੰਬਾਂ 'ਚ ਵਿਟਾਮਿਨ-ਸੀ ਕਾਫ਼ੀ ਜ਼ਿਆਦਾ ਮਾਤਰਾ 'ਚ ਮੌਜੂਦ ਹੁੰਦਾ ਹੈ, ਜੋ ਖ਼ੂਨ 'ਚ ਮੌਜੂਦ ਕਿਸੇ ਵੀ ਤਰ੍ਹਾਂ ਦੀ ਅਸ਼ੁੱਧੀ ਨੂੰ ਦੂਰ ਕਰਨ 'ਚ ਮਦਦਗਾਰ ਸਾਬਤ ਹੁੰਦਾ ਹੈ।
ਥਕਾਵਟ
ਗਰਭਵਤੀ ਔਰਤਾਂ ਨੂੰ ਆਚਾਰ ਜਾਂ ਹੋਰ ਕੁਝ ਖੱਟਾ ਖਾਣ ਦਾ ਮਨ ਕਰਦਾ ਹੈ। ਇਸ ਲਈ ਕੱਚੇ ਹਰੇ ਅੰਬ ਨਾਲ ਉਨ੍ਹਾਂ ਦੀ ਸਰੀਰਕ ਥਕਾਵਟ ਵੀ ਦੂਰ ਹੋ ਜਾਂਦੀ ਹੈ।
ਪਿੱਤ ਤੋਂ ਛੁਟਕਾਰਾ
ਪਿੱਤ ਲਈ ਇਹ ਬਹੁਤ ਹੀ ਚੰਗਾ ਉਪਾਅ ਹੈ। ਸਗੋਂ ਇਸ 'ਚ ਕੁਝ ਅਜਿਹੇ ਤੱਤ ਮੌਜੂਦ ਹੁੰਦੇ ਹਨ ਜੋ ਤੁਹਾਨੂੰ ਸੂਰਜ ਦੇ ਪ੍ਰਭਾਵ ਤੋਂ ਬਚਾਉਂਦੇ ਹਨ।
ਇਮਿਊਨਿਟੀ ਵਧਾਏ
ਕੱਚਾ ਅੰਬ ਸਰੀਰ ਨੂੰ ਰੋਗਾਂ ਪ੍ਰਤੀਰੋਧਕ ਸਮਰਥਾ ਮਤਲਬ ਇਮਿਊਨਿਟੀ ਨੂੰ ਵਧਾਉਂਦਾ ਹੈ। ਨਾਲ ਹੀ ਇਹ ਸਾਨੂੰ ਰੋਗਾਂ ਨਾਲ ਲੜਣ ਦੀ ਤਾਕਤ ਵੀ ਦਿੰਦਾ ਹੈ।
ਇਹ ਵੀ ਪੜ੍ਹੋ: Summer Care : ਗਰਮੀ ਦੇ ਮੌਸਮ ’ਚ ਜ਼ਰੂਰ ਰੱਖੋ ਆਪਣੀ ਖੁਰਾਕ ਦਾ ਖ਼ਾਸ ਧਿਆਨ, ਜਾਣੋ ਕੀ ਖਾਓ ਅਤੇ ਕੀ ਨਹੀਂ
ਭਾਰ ਨਹੀਂ ਵਧਣ ਦਿੰਦਾ
ਅੰਬ 'ਚ ਉੱਚ ਮਾਤਰਾ 'ਚ ਫਾਈਬਰ ਮੌਜੂਦ ਹੁੰਦੇ ਹਨ ਜੋ ਸਾਡੇ ਸਰੀਰ 'ਚੋਂ ਫਾਲਤੂ ਚਰਬੀ ਨੂੰ ਦੂਰ ਕਰਦਾ ਹੈ। ਨਾਲ ਹੀ ਇਸ 'ਚ ਖੰਡ ਦੀ ਮਾਤਰਾ ਵੀ ਘੱਟ ਹੀ ਮੌਜੂਦ ਹੁੰਦੀ ਹੈ ਜਿਸ ਨਾਲ ਭਾਰ ਵੀ ਨਹੀਂ ਵਧਦਾ।
ਸ਼ੂਗਰ ਦੇ ਮਰੀਜ਼ਾਂ ਲਈ ਫ਼ਾਇਦੇਮੰਦ
ਕੱਚਾ ਅੰਬ ਸ਼ੂਗਰ ਦੇ ਮਰੀਜ਼ਾਂ ਲਈ ਲਾਭਕਾਰੀ ਹੁੰਦਾ ਹੈ। ਸ਼ੂਗਰ ਲੈਵਲ ਨੂੰ ਘੱਟ ਕਰਨ ਲਈ ਕੱਚੇ ਅੰਬ ਨੂੰ ਦਹੀਂ ਅਤੇ ਚੌਲਾਂ ਨਾਲ ਖਾ ਸਕਦੇ ਹੋ।
ਨੋਟ- ਇਸ ਖ਼ਬਰ ਸਬੰਧੀ ਅਾਪਣੀ ਰਾਏ ਕੁਮੈਂਟ ਕਰਕੇ ਜ਼ਰੂਰ ਦੱਸੋ।
Child Care: ਜੇਕਰ ਬੱਚਿਆਂ ’ਚ ਨਜ਼ਰ ਆ ਰਹੇ ਹਨ ਪੋਸਟ ਕੋਵਿਡ ਲੱਛਣ ਤਾਂ ਜਾਣੋ ਕੀ ਕਰਨਾ ਚਾਹੀਦੈ ਅਤੇ ਕੀ ਨਹੀਂ
NEXT STORY