ਨਵੀਂ ਦਿੱਲੀ: ਗਰਮੀ ਦਾ ਮੌਸਮ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਲੈ ਕੇ ਆਉਂਦਾ ਹੈ ਜਿਸ ’ਚ ਡਿਹਾਈਡਰੇਸ਼ਨ, ਲੂ ਲੱਗਣਾ ਸ਼ਾਮਲ ਹੈ। ਇਹੀਂ ਨਹੀਂ ਪਾਚਨ ਤੰਤਰ ਵੀ ਕਮਜ਼ੋਰ ਪੈ ਜਾਂਦਾ ਹੈ। ਗਰਮੀਆਂ ’ਚ ਹੋਣ ਵਾਲੀਆਂ ਬਿਮਾਰੀਆਂ ਅਤੇ ਤਕਲੀਫ਼ਾਂ ਤੋਂ ਬਚਣ ਅਤੇ ਚੰਗੀ ਸਿਹਤ ਲਈ ਆਹਾਰ ’ਤੇ ਧਿਆਨ ਦੇਣਾ ਮਹੱਤਵਪੂਰਨ ਹੈ। ਕੋਈ ਵਿਅਕਤੀ ਗਰਮੀ ਦੇ ਇਸ ਮੌਸਮ ’ਚ ਕੀ ਖੁਰਾਕ ਲੈ ਰਿਹਾ ਹੈ ਇਸ ਤੋਂ ਹੀ ਪਤਾ ਚੱਲੇਗਾ ਕਿ ਉਹ ਗਰਮੀ ਦੀ ਮਾਰ ਕਿੰਝ ਝੱਲੇਗਾ। ਸਹੀ ਖੁਰਾਕ ਨਾ ਹੋਣ ’ਤੇ ਬਿਮਾਰ ਪੈਣ ਦਾ ਖਦਸ਼ਾ ਜ਼ਿਆਦਾ ਹੈ। ਨਾਲ ਜੁੜੀ ਡਾ. ਮੇਧਾਵੀ ਅਗਰਵਾਲ ਦਾ ਕਹਿਣਾ ਹੈ ਕਿ ਗਰਮੀ ਦੇ ਮੌਸਮ ’ਚ ਤਾਜ਼ਾ ਅਤੇ ਪੋਸ਼ਣ ਨਾਲ ਭਰਪੂਰ ਖਾਧ ਪਦਾਰਥ ਨਾ ਸਿਰਫ਼ ਸਰੀਰ ਨੂੰ ਪੋਸ਼ਣ ਦਿੰਦੇ ਹਨ ਸਗੋਂ ਗਰਮੀਆਂ ’ਚ ਹੋਰ ਸਿਹਤਮੰਦ ਸਮੱਸਿਆਵਾਂ ਤੋਂ ਵੀ ਛੁਟਕਾਰਾ ਦਿਵਾਉਣ ’ਚ ਮਦਦ ਕਰਦੇ ਹਨ। ਇਹ ਜਾਣਨਾ ਜ਼ਰੂਰੀ ਹੈ ਕਿ ਇਸ ਮੌਸਮ ’ਚ ਕੀ ਖਾਣਾ ਚਾਹੀਦਾ ਅਤੇ ਕੀ ਨਹੀਂ। ਗਰਮੀ ਦੇ ਮੌਸਮ ’ਚ ਖਾਣੇ ’ਚ ਉਨ੍ਹਾਂ ਵਸਤੂਆਂ ਨੂੰ ਸ਼ਾਮਲ ਕਰਨਾ ਜ਼ਰੂਰੀ ਹੈ ਜਿਸ ’ਚ ਪਾਣੀ ਦੀ ਘਾਟ ਨਾ ਹੋਵੇ।
ਇਨ੍ਹਾਂ ਵਸਤੂਆਂ ਦੀ ਕਰੋ ਵਰਤੋ
ਤਰਬੂਜ਼ ਦੀ ਵਰਤੋਂ ਗਰਮੀਆਂ ’ਚ ਬਹੁਤ ਫ਼ਾਇਦੇਮੰਦ ਹੈ ਕਿਉਂਕਿ ਇਸ ’ਚ 92 ਫੀਸਦੀ ਪਾਣੀ ਦੀ ਮਾਤਰਾ ਹੁੰਦੀ ਹੈ। ਗਰਮੀਆਂ ’ਚ ਇਹ ਸਰੀਰ ਨੂੰ ਠੰਡਾ ਰੱਖਣ ਅਤੇ ਹਾਈਡ੍ਰੇਟਿਡ ਰੱਖਣ ’ਚ ਮਦਦ ਕਰਦਾ ਹੈ। ਇਸ ’ਚ ਮੌਜੂਦ ਵਿਟਾਮਿਨ ਏ, ਸੀ ਅਤੇ ਲਾਈਕੋਪਿਨ ਖ਼ੂਬ ਐਂਟੀ-ਆਕਸੀਡੈਂਟ ਦਿੰਦਾ ਹੈ ਜੋ ਕਿ ਕਈ ਬਿਮਾਰੀਆਂ ਦੀ ਰੋਕਥਾਮ ਲਈ ਚੰਗਾ ਹੈ।
ਨਾਰੀਅਲ ਪਾਣੀ
ਕਈ ਪੋਸ਼ਕ ਤੱਤਾਂ ਨਾਲ ਭਰਪੂਰ ਨਾਰੀਅਲ ਪਾਣੀ ਵੀ ਸਰੀਰ ਨੂੰ ਠੰਡਕ ਦਿੰਦਾ ਹੈ। ਇਸ ’ਚ ਇਲੈਕਟ੍ਰੋਲਾਈਟਸ ਪਾਏ ਜਾਂਦੇ ਹਨ ਜੋ ਸਰੀਰ ਨੂੰ ਡੀ-ਹਾਈਡਰੇਸ਼ਨ ਤੋਂ ਬਚਾਉਂਦੇ ਹਨ। ਇਸ ’ਚ ਬਹੁਤ ਘੱਟ ਮਾਤਰਾ ’ਚ ਵਸਾ, ਕੋਲੈਸਟ੍ਰਾਲ ਅਤੇ ਕਲੋਰਾਈਟ ਹੁੰਦੇ ਹਨ ਜੋ ਸਰੀਰ ਲਈ ਲਾਹੇਵੰਦ ਹਨ।
ਅੰਬ
ਅੰਬ ਸਵਾਦ ’ਚ ਚੰਗਾ ਹੈ ਹੀ ਹੈ ਸਿਹਤ ਲਈ ਵੀ ਇਹ ਚੰਗਾ ਮੰਨਿਆ ਜਾਂਦਾ ਹੈ। ਇਸ ’ਚ ਵਿਟਾਮਿਨ ਏ, ਸੀ, ਈ ਪਾਇਆ ਜਾਂਦਾ ਹੈ ਜੋ ਕਿ ਸਿਹਤ ਨੂੰ ਠੀਕ ਰੱਖਦਾ ਹੈ। ਅੰਬ ਨੂੰ ਦੁੱਧ ’ਚ ਮਿਲਾ ਕੇ ਮਿਲਕ ਸ਼ੇਕ ਬਣਾ ਕੇ ਵੀ ਪੀ ਸਕਦੇ ਹੋ। ਜਿਸ ਨਾਲ ਸਰੀਰ ਨੂੰ ਊਰਜਾ ਮਿਲਦੀ ਹੈ। ਇਸ ਦੀ ਵਰਤੋਂ ਸਟ੍ਰੋਕ ਅਤੇ ਥਕਾਵਟ ਦੂਰ ਕਰਨ ’ਚ ਮਦਦ ਕਰਦਾ ਹੈ।
ਲੀਚੀ
ਲੀਚੀ ’ਚ ਐਂਟੀ-ਆਕਸੀਡੈਂਟ ਹੁੰਦੇ ਹਨ ਜੋ ਸਰੀਰ ਦੇ ਇਮਿਊੁਨ ਸਿਸਟਮ ਨੂੰ ਮਜ਼ਬੂਤ ਬਣਾਉਂਦੇ ਹਨ। ਗਰਮੀਆਂ ’ਚ ਲੀਚੀ ਖਾਣ ਨਾਲ ਸਰੀਰ ਨੂੰ ਵਿਟਾਮਿਨ ਏ, ਸੀ, ਅਤੇ ਪਾਣੀ ਭਰਪੂਰ ਮਾਤਰਾ ’ਚ ਮਿਲਦਾ ਹੈ। ਇਹ ਚਮੜੀ ਲਈ ਵੀ ਫ਼ਾਇਦੇਮੰਦ ਹੁੰਦੀ ਹੈ।
ਖਰਬੂਜਾ
ਖਰਬੂਜਾ ਗਰਮੀ ਦੇ ਮੌਸਮ ਦੇ ਲਈ ਬਿਹਤਰੀਨ ਫ਼ਲਾਂ ’ਚੋਂ ਇਕ ਮੰਨਿਆ ਜਾਂਦਾ ਹੈ ਪਰ ਇਹ ਧਿਆਨ ਰਹੇ ਕਿ ਖਰਬੂਜੇ ਦੇ ਨਾਲ ਪਾਣੀ ਨਾ ਪੀਓ।
ਕੀ ਨਹੀਂ ਖਾਣਾ ਚਾਹੀਦੈ
-ਗਰਮੀ ਤੋਂ ਬਚਣ ਲਈ ਜ਼ਿਆਦਾ ਫਰਾਈ, ਮਸਾਲੇਦਾਰ ਖਾਣਾ ਨਾ ਖਾਓ, ਕਿਉਂਕਿ ਇਸ ਤਰ੍ਹਾਂ ਦੇ ਭੋਜਨ ਨੂੰ ਪਚਾਉਣ ’ਚ ਢਿੱਡ ਨੂੰ ਜ਼ਿਆਦਾ ਮੁਸ਼ਕਿਲ ਹੁੰਦੀ ਹੈ।
-ਜ਼ਿਆਦਾ ਚਰਬੀ ਵਾਲੇ ਖਾਣੇ ਤੋਂ ਦੂਰ ਰਹੋ।
-ਕੈਫੀਨ ਤੋਂ ਦੂਰ ਰਹੋ ਕਿਉਂਕਿ ਇਸ ਨਾਲ ਡੀਹਾਈਡਰੇਸ਼ਨ ਵੱਧਦਾ ਹੈ।
-ਗਰਮੀ ਦੇ ਮੌਸਮ ’ਚ ਬੇਹਾ ਖਾਣਾ ਨਾ ਖਾਓ। ਇਸ ਨਾਲ ਫੂਡ ਪੁਆਜ਼ਨਿੰਗ ਦਾ ਡਰ ਰਹਿੰਦਾ ਹੈ।
-ਜੰਕ ਫੂਡ, ਪ੍ਰੋਸੈਸਡ ਅਤੇ ਪੈਕੇਟ ਵਾਲੇ ਫੂਡ ਖਾਣ ਤੋਂ ਬਚੋ।
-ਮਾਸ ਅਤੇ ਮੱਛੀ ਦੀ ਵਰਤੋਂ ਤੋਂ ਬਚੋ ਕਿਉਂਕਿ ਗਰਮੀਆਂ ’ਚ ਪ੍ਰੋਟੀਨ ਨੂੰ ਪਚਾਉਣ ’ਚ ਕਾਫ਼ੀ ਸਮਾਂ ਲੱਗਦਾ ਹੈ।
-ਗਰਮੀਆਂ ’ਚ ਆਈਸ ਕਦੀ ਨਾ ਖਾਓ ਕਿਉਂਕਿ ਆਈਸਕ੍ਰੀਮ ਠੰਡੀ ਹੋਣ ਦੀ ਬਜਾਏ ਗਰਮ ਹੁੰਦੀ ਹੈ। ਇਹ ਸਰੀਰ ਨੂੰ ਠੰਡਾ ਕਰਨ ਦੀ ਬਜਾਏ ਗਰਮ ਕਰਦੀ ਹੈ। ਆ ਜਾਂਦਾ ਹੈ ਪਰ ਇਹ ਧਿਆਨ ਰਹੇ ਕਿ ਖਰਬੂਜੇ ਦੇ ਨਾਲ ਪਾਣੀ ਨਾ ਪੀਓ।
Health Tips : ‘ਬਲੱਡ ਪ੍ਰੈਸ਼ਰ’ ਦੀ ਸਮੱਸਿਆ ਨੂੰ ਕੁਝ ਦਿਨਾਂ ’ਚ ਠੀਕ ਕਰਨਾ ਚਾਹੁੰਦੇ ਹੋ ਤਾਂ ਅਪਣਾਓ ਇਹ ਘਰੇਲੂ ਨੁਸਖ਼ੇ
NEXT STORY