ਹੈਲਥ ਡੈਸਕ - ਭਾਰਤੀ ਖਾਣੇ 'ਚ ਕੱਚੇ ਪਿਆਜ਼ ਦੀ ਵਰਤੋਂ ਬਹੁਤ ਆਮ ਹੈ, ਚਾਹੇ ਉਹ ਸਲਾਦ ਹੋਵੇ ਜਾਂ ਦਾਲ-ਰੋਟੀ ਦੇ ਨਾਲ। ਇਸ 'ਚ ਵਿਟਾਮਿਨ C, ਐਂਟੀਆਕਸੀਡੈਂਟ ਅਤੇ ਕਈ ਜ਼ਰੂਰੀ ਪੋਸ਼ਕ ਤੱਤ ਪਾਏ ਜਾਂਦੇ ਹਨ ਜੋ ਸਰੀਰ ਲਈ ਫਾਇਦੇਮੰਦ ਹੁੰਦੇ ਹਨ ਪਰ ਹਰ ਚੀਜ਼ ਹਰ ਕਿਸੇ ਲਈ ਸਹੀ ਨਹੀਂ ਹੁੰਦੀ ਅਤੇ ਕੁਝ ਲੋਕਾਂ ਲਈ ਕੱਚਾ ਪਿਆਜ਼ ਨੁਕਸਾਨ ਵੀ ਪਹੁੰਚਾ ਸਕਦਾ ਹੈ। ਆਓ ਇਸ ਖਬਰ ਰਾਹੀਂ ਅਸੀਂ ਵਿਸਥਾਰ ਨਾਲ ਜਾਣਦੇ ਹਾਂ ਕਿ ਕਿਨ੍ਹਾਂ ਲੋਕਾਂ ਨੂੰ ਪਿਆਜ਼ ਬਿਲਕੁਲ ਵੀ ਨਹੀਂ ਖਾਣਾ ਚਾਹੀਦਾ।
ਪਾਚਨ ਦੀ ਸਮੱਸਿਆ ਵਾਲੇ ਲੋਕ
- ਜਿਨ੍ਹਾਂ ਲੋਕਾਂ ਨੂੰ ਗੈਸ, ਪੇਟ ਫੁੱਲਣ ਜਾਂ ਬਦਹਜ਼ਮੀ ਦੀ ਸ਼ਿਕਾਇਤ ਰਹਿੰਦੀ ਹੈ, ਉਨ੍ਹਾਂ ਨੂੰ ਕੱਚਾ ਪਿਆਜ਼ ਨਹੀਂ ਖਾਣਾ ਚਾਹੀਦਾ। ਕੱਚੇ ਪਿਆਜ਼ 'ਚ ਅਜਿਹੇ ਕਾਰਬੋਹਾਈਡ੍ਰੇਟਸ ਹੁੰਦੇ ਹਨ ਜੋ ਪੇਟ 'ਚ ਠੀਕ ਤਰ੍ਹਾਂ ਨਹੀਂ ਪਚਦੇ ਅਤੇ ਗੈਸ ਬਣਨ ਦਾ ਕਾਰਨ ਬਣਦੇ ਹਨ, ਜਿਸ ਨਾਲ ਪੇਟ ਦਰਦ ਅਤੇ ਭਾਰੀਪਨ ਵਧ ਸਕਦਾ ਹੈ।
ਐਸੀਡਿਟੀ ਜਾਂ ਸੀਨੇ 'ਚ ਜਲਣ
- ਜੇਕਰ ਤੁਹਾਨੂੰ ਅਕਸਰ ਐਸੀਡਿਟੀ ਹੁੰਦੀ ਹੈ, ਤਾਂ ਕੱਚਾ ਪਿਆਜ਼ ਪੇਟ 'ਚ ਐਸਿਡ ਦਾ ਪੱਧਰ ਵਧਾ ਸਕਦਾ ਹੈ। ਇਸ ਨਾਲ ਐਸਿਡ ਰਿਫਲਕਸ, ਖੱਟੇ ਡਕਾਰ ਅਤੇ ਸੀਨੇ 'ਚ ਦਰਦ ਦੀ ਸਮੱਸਿਆ ਵਧ ਸਕਦੀ ਹੈ।
ਐਲਰਜੀ ਵਾਲੇ ਲੋਕ
- ਕੁਝ ਲੋਕਾਂ ਨੂੰ ਪਿਆਜ਼ ਤੋਂ ਐਲਰਜੀ ਹੋ ਸਕਦੀ ਹੈ, ਜਿਸ ਕਾਰਨ ਖੁਜਲੀ, ਚਮੜੀ 'ਤੇ ਲਾਲ ਨਿਸ਼ਾਨ, ਸੋਜ ਜਾਂ ਸਾਹ ਲੈਣ 'ਚ ਤਕਲੀਫ਼ ਹੋ ਸਕਦੀ ਹੈ। ਅਜਿਹੇ ਲੱਛਣ ਦਿਖਣ 'ਤੇ ਤੁਰੰਤ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।
ਦਵਾਈਆਂ ਲੈਣ ਵਾਲੇ ਲੋਕ
- ਜੋ ਲੋਕ ਬਲੱਡ ਪ੍ਰੈਸ਼ਰ ਜਾਂ ਖੂਨ ਪਤਲਾ ਕਰਨ ਵਾਲੀਆਂ ਦਵਾਈਆਂ ਲੈਂਦੇ ਹਨ, ਉਨ੍ਹਾਂ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ। ਕੱਚਾ ਪਿਆਜ਼ ਖੂਨ ਨੂੰ ਪਤਲਾ ਕਰਨ ਦਾ ਕੰਮ ਕਰਦਾ ਹੈ, ਜੋ ਦਵਾਈਆਂ ਦੇ ਨਾਲ ਮਿਲ ਕੇ ਨੁਕਸਾਨਦਾਇਕ ਹੋ ਸਕਦਾ ਹੈ।
ਆਪ੍ਰੇਸ਼ਨ ਦੇ ਸਮੇਂ
- ਜੇਕਰ ਤੁਹਾਡਾ ਹਾਲ ਹੀ 'ਚ ਆਪ੍ਰੇਸ਼ਨ ਹੋਇਆ ਹੈ ਜਾਂ ਹੋਣ ਵਾਲਾ ਹੈ, ਤਾਂ ਕੱਚਾ ਪਿਆਜ਼ ਖਾਣ ਤੋਂ ਬਚੋ। ਇਹ ਖੂਨ ਨੂੰ ਪਤਲਾ ਕਰਦਾ ਹੈ, ਜਿਸ ਨਾਲ ਬਲੀਡਿੰਗ ਦਾ ਖਤਰਾ ਵਧ ਸਕਦਾ ਹੈ ਅਤੇ ਜ਼ਖਮ ਭਰਨ ਦੀ ਪ੍ਰਕਿਰਿਆ ਹੌਲੀ ਹੋ ਸਕਦੀ ਹੈ।
ਸਿਹਤਮੰਦ ਰਹਿਣ ਲਈ ਜ਼ਰੂਰੀ ਹੈ ਕਿ ਤੁਸੀਂ ਆਪਣੀ ਸਰੀਰਕ ਸਥਿਤੀ ਅਨੁਸਾਰ ਹੀ ਖੁਰਾਕ ਦੀ ਚੋਣ ਕਰੋ ਅਤੇ ਕਿਸੇ ਵੀ ਸਮੱਸਿਆ ਦੀ ਸੂਰਤ 'ਚ ਡਾਕਟਰੀ ਸਲਾਹ ਜ਼ਰੂਰ ਲਓ।
ਸ਼ੂਗਰ ਦੇ ਮਰੀਜ਼ਾਂ ਲਈ ਮੌਤ ਦੇ ਬਰਾਬਰ ਹਨ ਇਹ ਗਲਤੀਆਂ ! ਨਜ਼ਰਅੰਦਾਜ਼ ਕਰਨਾ ਪੈ ਸਕਦੈ ਮਹਿੰਗਾ
NEXT STORY