ਨਵੀਂ ਦਿੱਲੀ : ਆਯੁਰਵੈਦ ’ਚ ਹਲਦੀ ਦਵਾਈ ਦੇ ਰੂਪ ’ਚ ਇਸਤੇਮਾਲ ਕੀਤੀ ਜਾ ਸਕਦੀ ਹੈ। ਇਸ ’ਚ ਦਵਾਈਆਂ ਦੇ ਗੁਣ ਪਾਏ ਜਾਂਦੇ ਹਨ ਜੋ ਕਈ ਤਰ੍ਹਾਂ ਦੀਆਂ ਬਿਮਾਰੀਆਂ ’ਚ ਫ਼ਾਇਦੇਮੰਦ ਹੁੰਦੇ ਹਨ। ਆਮ ਤੌਰ ’ਤੇ ਲੋਕ ਹਲਦੀ ਪਾਊਡਰ ਦੀ ਵਰਤੋਂ ਕਰਦੇ ਹਨ ਪਰ ਕੱਚੀ ਹਲਦੀ ਜ਼ਿਆਦਾ ਫ਼ਾਇਦੇਮੰਦ ਹੁੰਦੀ ਹੈ।
ਖ਼ਾਸ ਕਰਕੇ ਸ਼ੂਗਰ ’ਚ ਕੱਚੀ ਹਲਦੀ ਰਾਮਬਾਣ ਦਵਾਈ ਹੈ। ਇਸ ਦੇ ਤਹਿਤ ਕਈ ਬਿਮਾਰੀਆਂ ’ਚ ਕੱਚੀ ਹਲਦੀ ਰਾਮਬਾਣ ਉਪਾਅ ਹੈ। ਹਾਲਾਂਕਿ ਕੱਚੀ ਹਲਦੀ ਦਾ ਸੇਵਨ ਕਰਨਾ ਔਖਾ ਹੁੰਦਾ ਹੈ। ਜੇ ਤੁਸੀਂ ਵੀ ਕੱਚੀ ਹਲਦੀ ਦੇ ਸੇਵਨ ਤੋਂ ਗੁਰੇਜ ਕਰਦੇ ਹੋ ਤਾਂ ਤੁਸੀਂ ਇਸ ਤਰ੍ਹਾਂ ਕੱਚੀ ਹਲਦੀ ਦਾ ਸੇਵਨ ਕਰਕੇ ਬਿਮਾਰੀਆਂ ਤੋਂ ਬਚ ਸਕਦੇ ਹੋ।
ਕੈਂਸਰ ’ਚ ਫ਼ਾਇਦੇਮੰਦ
ਕਈ ਖੋਜਾਂ ’ਚ ਖੁਲਾਸਾ ਹੋ ਚੁੱਕਾ ਹੈ ਕਿ ਕੱਚੀ ਹਲਦੀ ’ਚ ਕੈਂਸਰ ਨੂੰ ਠੀਕ ਕਰਨ ਵਾਲੇ ਗੁਣ ਪਾਏ ਜਾਂਦੇ ਹਨ। ਇਸ ਦੇ ਸੇਵਨ ਨਾਲ ਕੈਂਸਰ ਦਾ ਖ਼ਤਰਾ ਘੱਟ ਹੋ ਜਾਂਦਾ ਹੈ। ਨਾਲ ਹੀ ਕੱਚੀ ਹਲਦੀ ਟਿਊਮਰ ਨੂੰ ਵੀ ਖਤਮ ਕਰਨ ’ਚ ਸਮਰਥ ਹੈ। ਟਿਊਮਰ ਉਸ ਸਮੇਂ ਹੁੰਦਾ ਹੈ ਜਦ ਕੋਸ਼ਿਕਾਵਾਂ ਦੇ ਡੀ.ਏ.ਐੱਨ ’ਚ ਖ਼ਰਾਬੀ ਆ ਜਾਂਦੀ ਹੈ।
ਭਾਰ ਘੱਟ ਕਰਨ ’ਚ ਸਹਾਇਕ
ਭਾਰ ਨੂੰ ਘੱਟ ਕਰਨ ਲਈ ਕੱਚੀ ਹਲਦੀ ਦਾ ਸੇਵਨ ਕਰਨ ਦੀ ਸਲਾਹ ਦਿੰਦੇ ਹਨ। ਇਸ ਬਾਰੇ ’ਚ ਉਨ੍ਹਾਂ ਦਾ ਕਹਿਣਾ ਹੈ ਕਿ ਕਰਕਊਮਿਨ ਨਾਲ ਵਾਧੂ ਫੈਟ ਬਰਨ ਹੁੰਦੀ ਹੈ। ਇਸ ਦੇ ਸੇਵਨ ਨਾਲ ਵਧਦੇ ਭਾਰ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਇਸ ਲਈ ਕੱਚੀ ਹਲਦੀ ਨੂੰ ਪੀਸ ਕੇ ਦੁੱਧ ਦੇ ਨਾਲ ਸੇਵਨ ਕਰ ਸਕਦੇ ਹੋ।
ਕਿਵੇਂ ਕਰੀਏ ਕੱਚੀ ਹਲਦੀ ਦਾ ਸੇਵਨ
ਜੇ ਤੁਹਾਨੂੰ ਕੱਚੀ ਹਲਦੀ ਦਾ ਸੇਵਨ ਕਰਨ ’ਚ ਤਕਲੀਫ਼ ਹੁੰਦੀ ਹੈ ਤਾਂ ਤੁਸੀਂ ਕੱਚੀ ਹਲਦੀ ਦਾ ਅਚਾਰ ਬਣਾ ਕੇ ਖਾਣੇ ’ਚ ਸ਼ਾਮਲ ਕਰ ਸਕਦੇ ਹੋ। ਨਾਲ ਹੀ ਤੁਸੀਂ ਕੱਚੀ ਹਲਦੀ ਨੂੰ ਪੀਸ ਕੇ ਦੁੱਧ ’ਚ ਮਿਲਾ ਕੇ ਸੇਵਨ ਕਰ ਸਕਦੇ ਹੋ।
ਬਦਹਜ਼ਮੀ ਤੋਂ ਹੋ ਪਰੇਸ਼ਾਨ ਤਾਂ ਦਾਲਚੀਨੀ ਦੀ ਚਾਹ ਸਣੇ ਇਨ੍ਹਾਂ ਚੀਜ਼ਾਂ ਨੂੰ ਕਰੋ ਖੁਰਾਕ 'ਚ ਸ਼ਾਮਲ
NEXT STORY