ਜਲੰਧਰ—ਆਪਣੀ ਡਾਈਟ 'ਚ ਰੋਜ਼ ਇਕ ਸੇਬ ਨੂੰ ਸ਼ਾਮਲ ਕਰਨ ਨਾਲ ਤੁਸੀਂ ਅਤੇ ਤੁਹਾਡੇ ਪਰਿਵਾਰ ਦੇ ਮੈਂਬਰ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਬਚੇ ਰਹਿੰਦੇ ਹਨ। ਰੋਜ਼ ਸੇਬ ਖਾਣ ਨਾਲ ਡਾਕਟਰ ਦੇ ਕੋਲ ਜਾਣ ਦੀ ਬਹੁਤ ਹੀ ਘੱਟ ਲੋੜ ਪੈਂਦੀ ਹੈ ਪਰ ਅੱਜ ਕੱਲ ਸੇਬ ਖਾਣਾ ਬਹੁਤ ਹੀ ਹਾਨੀਕਾਰਕ ਹੋ ਚੁੱਕਾ ਹੈ। ਮਾਰਕਿਟ 'ਚ ਮਿਲਣ ਵਾਲੇ ਸੇਬ 'ਤੇ ਵੈਕਸ ਦੀ ਪਰਤ ਚੜ੍ਹੀ ਹੁੰਦੀ ਹੈ ਜੋ ਕਿ ਸਾਡੀ ਸਿਹਤ ਲਈ ਕਾਫੀ ਨੁਕਸਾਨਦਾਇਕ ਹੁੰਦੀ ਹੈ। ਇਹ ਪਰਤ ਇਸ ਲਈ ਚੜ੍ਹਾਈ ਜਾਂਦੀ ਹੈ ਕਿ ਤਾਂ ਜੋ ਸੇਬ ਚਮਕਦਾਰ ਨਜ਼ਰ ਆਉਣ। ਇਸ ਨਾਲ ਸੇਬ ਇੰਨਾ ਸ਼ਾਇਨੀ ਹੋ ਜਾਂਦਾ ਹੈ ਕਿ ਲੱਗਦਾ ਹੀ ਨਹੀਂ ਹੈ ਕਿ ਇਸ 'ਤੇ ਕੁਝ ਵੱਖਰਾ ਲਗਾਇਆ ਹੋਇਆ ਹੈ। ਇਨ੍ਹਾਂ ਆਸਾਨ ਟਿਪਸ ਦੇ ਮਾਧਿਅਮ ਨਾਲ ਤੁਸੀਂ ਆਸਾਨੀ ਨਾਲ ਸੇਬ ਤੋਂ ਵੈਕਸ ਦੀ ਪਰਤ ਨੂੰ ਉਤਾਰ ਸਕਦੇ ਹੋ।
ਸਾਹ ਲੈਣ 'ਚ ਹੁੰਦੀ ਹੈ ਪ੍ਰੇਸ਼ਾਨੀ
ਸੇਬ 'ਤੇ ਲੱਗੀ ਵੈਕਸ ਦੀ ਪਰਤ ਨਾਲ ਕੋਲੋਨ ਅਤੇ ਸਾਹ ਲੈਣ ਦੀ ਪ੍ਰਕਿਰਿਆ ਕਾਫੀ ਪ੍ਰਭਾਵਿਤ ਹੁੰਦੀ ਹੈ। ਇਸ ਨਾਲ ਕਈ ਤਰ੍ਹਾਂ ਦੀ ਇੰਫੈਕਸ਼ਨ ਹੋਣ ਦਾ ਖਤਰਾ ਰਹਿੰਦਾ ਹੈ। ਜ਼ਿਆਦਾਤਰ ਸੇਬ 'ਤੇ ਵੈਕਸ ਦੀ ਸਿੰਥੈਟਿਕ ਲੇਅਰ ਲੱਗੀ ਹੁੰਦੀ ਹੈ ਜੋ ਪਾਣੀ ਨਾਲ ਘੁਲਣ ਤੋਂ ਬਾਅਦ ਵੀ ਪੂਰੀ ਤਰ੍ਹਾਂ ਨਾਲ ਸਾਫ ਨਹੀਂ ਹੁੰਦੀ ਹੈ। ਇਸ ਲਈ ਲੇਅਰ ਦੀ ਮਦਦ ਨਾਲ ਸੇਬ ਕਾਫੀ ਸਮੇਂ ਤੱਕ ਸੁਰੱਖਿਅਤ ਰਹਿੰਦਾ ਹੈ। ਐੱਫ.ਐੱਸ.ਐੱਸ.ਏ.ਆਈ. ਵਲੋਂ ਕੁਝ ਖਾਸ ਤਰ੍ਹਾਂ ਦੀ ਫੂਡ ਗ੍ਰੇਡ ਵੈਕਸ ਨੂੰ ਪਾਸ ਕੀਤਾ ਗਿਆ ਹੈ ਜੋ ਕਿ ਖਾਣ ਲਈ ਸੁਰੱਖਿਅਤ ਹੁੰਦੀ ਹੈ ਪਰ ਮਾਰਕਿਟ 'ਚ ਤੈਅ ਮਾਤਰਾ ਤੋਂ ਜ਼ਿਆਦਾ ਇਸ ਦੀ ਵਰਤੋਂ ਕੀਤੀ ਜਾਂਦੀ ਹੈ।
ਇਨ੍ਹਾਂ ਟਿਪਸ ਦੀ ਮਦਦ ਨਾਲ ਹਟਾਓ ਵੈਕਸ
ਸੇਬ ਨੂੰ 1 ਮਿੰਟ ਲਈ ਗਰਮ ਪਾਣੀ 'ਚ ਰੱਖ ਕੇ ਇਸ ਨੂੰ ਖੁਰਦਰੇ ਕੱਪੜੇ ਨਾਲ ਸਾਫ ਕਰੋ। ਇਸ ਨਾਲ ਵੈਕਸ ਪਿਘਲ ਕੇ ਸੇਬ ਤੋਂ ਹੱਟ ਜਾਵੇਗੀ।
ਗਰਮ ਪਾਣੀ 'ਚ ਸੇਬ ਦਾ ਸਿਰਕਾ ਪਾ ਕੇ ਸੇਬ ਨੂੰ ਕੁਝ ਦੇਰ ਰੱਖੋ, ਇਸ ਨਾਲ ਵੈਕਸ ਦੀ ਪਰਤ ਪੂਰੀ ਤਰ੍ਹਾਂ ਨਾਲ ਸਾਫ ਹੋ ਜਾਵੇਗੀ।
ਗਰਮ ਪਾਣੀ 'ਚ ਵੈਕਸ ਅਤੇ ਨਿੰਬੂ ਮਿਲਾ ਕੇ ਤੁਸੀਂ ਵੈਕਸ ਦੀ ਪਰਤ ਨੂੰ ਆਸਾਨੀ ਨਾਲ ਹਟਾ ਸਕਦੇ ਹੋ।
ਕੱਚੇ ਪਿਆਜ਼ ਅਤੇ ਲਸਣ ਦੀ ਚਟਣੀ ਖਾਣ ਨਾਲ ਬ੍ਰੈਸਟ ਕੈਂਸਰ ਦਾ ਖਤਰਾ ਘੱਟ
NEXT STORY