ਨਵੀਂ ਦਿੱਲੀ : ਭਾਰਤੀ ਰਸੋਈ 'ਚ ਅਜਿਹੇ ਕਈ ਮਸਾਲੇ ਮਿਲ ਜਾਂਦੇ ਹਨ ਜਿਹੜੇ ਖਾਣੇ ਦਾ ਸਵਾਦ ਵਧਾਉਣ ਦੇ ਨਾਲ-ਨਾਲ ਸਾਡੀ ਸਿਹਤ ਲਈ ਵੀ ਫ਼ਾਇਦੇਮੰਦ ਹੁੰਦੇ ਹਨ। ਇਨ੍ਹਾਂ ਮਸਾਲਿਆਂ ਦਾ ਇਸਤੇਮਾਲ ਕਰ ਕੇ ਤੁਸੀਂ ਕਈ ਬਿਮਾਰੀਆਂ ਨੂੰ ਦੂਰ ਰੱਖ ਸਕਦੇ ਹੋ। ਇਨ੍ਹਾਂ ਦੀ ਸਭ ਤੋਂ ਚੰਗੀ ਗੱਲ ਇਹੀ ਹੈ ਕਿ ਇਸ ਦੇ ਲਈ ਤੁਹਾਨੂੰ ਐਕਸਟ੍ਰਾ ਪੈਸਾ ਖ਼ਰਚ ਨਹੀਂ ਕਰਨਾ ਪੈਂਦਾ ਅਤੇ ਇਹ ਤੁਹਾਡੀ ਰਸੋਈ 'ਚ ਆਸਾਨੀ ਨਾਲ ਮਿਲ ਜਾਂਦੇ ਹਨ। ਇਨ੍ਹਾਂ ਮਸਾਲਿਆਂ 'ਚੋਂ ਇਕ ਹੈ ਕਲੌਂਜੀ।
ਕਲੌਂਜੀ ਨੂੰ ਆਮ ਭਾਸ਼ਾ 'ਚ ਮੰਗਰੇਲਾ ਕਹਿੰਦੇ ਹਨ। ਕਲੌਂਜੀ ਦਾ ਇਸਤੇਮਾਲ ਅਕਸਰ ਕਚੌਰੀ ਅਤੇ ਸਮੋਸੇ ਬਣਾਉਣ 'ਚ ਕੀਤਾ ਜਾਂਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਛੋਟੇ-ਛੋਟੇ ਕਾਲੇ ਦਾਣੇ ਤੁਹਾਡੀ ਸਿਹਤ ਲਈ ਕਿੰਨੇ ਫ਼ਾਇਦੇਮੰਦ ਹਨ? ਜੇਕਰ ਨਹੀਂ, ਤਾਂ ਅੱਜ ਅਸੀਂ ਦੱਸਦੇ ਹਾਂ। ਕਲੌਂਜੀ 'ਚ ਭਰਪੂਰ ਮਾਤਰਾ 'ਚ ਫਾਈਬਰ ਸਮੇਤ ਵਿਟਾਮਿਨ, ਅਮੀਨੋ ਐਸਿਡ, ਫੈਟੀ ਐਸਿਡ, ਆਇਰਨ ਅਤੇ ਕਈ ਤੱਤ ਮੌਜੂਦ ਹੁੰਦੇ ਹਨ। ਇਹ ਸਾਰੇ ਸਿਹਤ ਲਈ ਫ਼ਾਇਦੇਮੰਦ ਹੁੰਦੇ ਹਨ। ਅੱਜ ਅਸੀਂ ਦੱਸ ਰਹੇ ਹਾਂ ਕਲੌਂਜੀ ਦੇ ਸਿਹਤ ਨਾਲ ਜੁੜੇ ਫ਼ਾਇਦਿਆਂ ਦੇ ਬਾਰੇ 'ਚ।
1. ਕਲੌਂਜੀ 'ਚ ਮੌਜੂਦ ਫਾਈਬਰ ਭਾਰ ਨੂੰ ਕੰਟਰੋਲ 'ਚ ਰੱਖਦਾ ਹੈ। ਨਾਲ ਹੀ ਢਿੱਡ ਦੀ ਚਰਬੀ ਵੀ ਘਟਾਉਂਦਾ ਹੈ। ਇਸ ਦੇ ਲਈ ਹਰ ਰੋਜ਼ ਸਵੇਰੇ ਪਹਿਲਾਂ ਇਕ ਕੱਪ ਗਰਮ ਪਾਣੀ 'ਚ ਨਿੰਬੂ ਦਾ ਰਸ ਨਚੋੜ ਕੇ ਪੀਓ। ਇਸ ਤੋਂ ਬਾਅਦ 3-5 ਕਲੌਂਜੀ ਦੇ ਬੀਜ ਲਓ ਅਤੇ ਗਰਮ ਪਾਣੀ ਨਾਲ ਖਾਓ। ਆਖ਼ਿਰ 'ਚ ਇਕ ਛੋਟਾ ਚਮਚਾ ਸ਼ਹਿਦ ਖਾਓ।
2. ਸ਼ੂਗਰ ਦੇ ਮਰੀਜ਼ਾਂ ਲਈ ਕਲੌਂਜੀ ਦਾ ਇਸਤੇਮਾਲ ਕਿਸੇ ਵਰਦਾਨ ਤੋਂ ਘੱਟ ਨਹੀਂ। ਇਸ ਦਾ ਨਿਯਮਤ ਸੇਵਨ ਕਰਨ ਨਾਲ ਸਰੀਰ 'ਚ ਵਧਿਆ ਹੋਇਆ ਗਲੁਕੂਜ਼ ਪੱਧਰ ਕੰਟਰੋਲ ਹੁੰਦਾ ਹੈ। ਰੋਜ਼ਾਨਾ ਸਵੇਰੇ ਅੱਧਾ ਛੋਟਾ ਚਮਚਾ ਕਲੌਂਜੀ ਦੇ ਤੇਲ ਨੂੰ ਇਕ ਕੱਪ ਬਲੈਕ-ਟੀ 'ਚ ਮਿਲਾ ਕੇ ਪੀਓ। ਇਸ ਤੋਂ ਇਲਾਵਾ ਤੁਸੀਂ ਕੋਸੇ ਪਾਣੀ ਨਾਲ ਵੀ ਰੋਜ਼ ਸਵੇਰੇ ਕਲੌਂਜੀ ਦੇ ਬੀਜ ਦਾ ਸੇਵਨ ਕਰ ਸਕਦੇ ਹਨ।
3. ਕਲੌਂਜੀ ਦਾ ਤੇਲ ਜੋੜਾਂ ਦੇ ਦਰਦ ਅਤੇ ਸਿਰਦਰਦ 'ਚ ਤੇਜ਼ੀ ਨਾਲ ਆਰਾਮ ਦਿੰਦਾ ਹੈ। ਇਸ ਦੇ ਲਈ ਕਲੌਂਜੀ ਦਾ ਤੇਲ ਲਓ ਅਤੇ ਚੰਗੀ ਤਰ੍ਹਾਂ ਸਿਰ ਜਾਂ ਜੋੜਾਂ 'ਤੇ ਲਗਾ ਕੇ ਮਾਲਸ਼ ਕਰੋ। ਬਿਹਤਰ ਰਿਜ਼ਲਟ ਲਈ ਤੁਸੀਂ ਇਸ ਨੂੰ ਸਰ੍ਹੋਂ ਦੇ ਤੇਲ ਨਾਲ ਮਿਲਾ ਕੇ ਇਸਤੇਮਾਲ ਕਰੋ। ਇਸ ਨੂੰ ਨੈਚੁਰਲ ਪੇਨਕਿਲਰ ਵੀ ਕਿਹਾ ਜਾਂਦਾ ਹੈ।
4. ਕਲੌਂਜੀ 'ਚ ਮੌਜੂਦ ਥਾਈਮੋਕਵਿਨੋਨ ਦਮੇ ਦੀ ਪਰੇਸ਼ਾਨੀ ਦੂਰ ਕਰਨ 'ਚ ਕਾਰਗਰ ਹੁੰਦਾ ਹੈ। ਇਕ ਕੱਪ ਗਰਮ ਪਾਣੀ 'ਚ ਇਕ ਚਮਚਾ ਸ਼ਹਿਦ ਅਤੇ ਅੱਧਾ ਚਮਚਾ ਕਲੌਂਜੀ ਦਾ ਤੇਲ ਮਿਲਾ ਕੇ ਸਵੇਰੇ-ਸ਼ਾਮ ਖਾਣ ਤੋਂ ਪਹਿਲਾਂ ਪੀਓ। ਕਰੀਬ ਇਕ ਮਹੀਨਾ ਰੋਜ਼ ਇਸ ਦਾ ਦੋ ਵਾਰ ਇਸਤੇਮਾਲ ਕਰੋ।
5. ਸਰਦੀ-ਜ਼ੁਕਾਮ 'ਚ ਕਲੌਂਜੀ ਦਾ ਕਾੜ੍ਹਾ ਬਣਾ ਕੇ ਇਸ ਨੂੰ ਕਾਲੇ ਲੂਣ ਨਾਲ ਮਿਲਾ ਕੇ ਪੀਣ ਨਾਲ ਆਰਾਮ ਮਿਲਦਾ ਹੈ, ਉੱਥੇ ਹੀ ਇਸ ਦੇ ਤੇਲ ਨਾਲ ਸਿਰ ਦੀ ਨਿਯਮਤ ਮਾਲਸ਼ ਕਰ ਕੇ ਗੰਜੇਪਣ ਦੀ ਪਰੇਸ਼ਾਵੀ ਵੀ ਦੂਰ ਹੋ ਸਕਦੀ ਹੈ।
Health Tips: ਭਾਰ ਘਟਾਉਣ ਲਈ ਲਾਹੇਵੰਦ ਹੈ ਦੁੱਧ ਅਤੇ ਓਟਸ ਸਣੇ ਇਹ ਚੀਜ਼ਾਂ, ਨਾਸ਼ਤੇ 'ਚ ਜ਼ਰੂਰ ਕਰੋ ਸ਼ਾਮਲ
NEXT STORY