ਜਲੰਧਰ - ਸੇਬ ਇੱਕ ਅਜਿਹਾ ਫਲ ਹੈ, ਜੋ ਕਈ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਇਸ ਵਿੱਚ ਡਾਇਟਰੀ ਫਾਈਬਰ, ਪੋਟਾਸ਼ੀਅਮ, ਮੈਗਨੀਸ਼ੀਅਮ, ਫਾਸਫੋਰਸ, ਵਿਟਾਮਿਨ-ਸੀ, ਬੀ6, ਵਿਟਾਮਿਨ-ਈ, ਵਿਟਾਮਿਨ-ਕੇ, ਪ੍ਰੋਟੀਨ, ਕਾਰਬੋਹਾਈਡਰੇਟ ਅਤੇ ਐਂਟੀਆਕਸੀਡੈਂਟ ਹੁੰਦੇ ਹਨ। ਸੇਬ ਵੀ ਤੇਜ਼ਾਬ ਵਾਲਾ ਹੁੰਦਾ ਹੈ, ਇਸਦਾ pH ਪੱਧਰ 3 ਅਤੇ 3.5 ਤੱਕ ਹੋ ਸਕਦਾ ਹੈ। ਹਾਲਾਂਕਿ ਇਹ ਨਿੰਬੂ ਨਾਲੋਂ ਘੱਟ ਤੇਜ਼ਾਬੀ ਹੁੰਦਾ ਹੈ ਪਰ ਇਸ ਦਾ ਸੇਵਨ ਹੋਰ ਭੋਜਨਾਂ ਵਾਂਗ ਨਹੀਂ ਕੀਤਾ ਜਾ ਸਕਦਾ। ਸੇਬ ਵਿੱਚ ਮਲਿਕ ਅਤੇ ਐਸਕੋਰਬਿਕ ਐਸਿਡ ਹੁੰਦੇ ਹਨ। ਮਾਹਿਰਾਂ ਮੁਤਾਬਕ ਸੇਬ ਖਾਂਦੇ ਸਮੇਂ ਕੁਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ, ਨਹੀਂ ਤਾ ਫ਼ਾਇਦੇ ਦੀ ਥਾਂ ਸੇਬ ਖਾਣ ਨਾਲ ਸਰੀਰ ਨੂੰ ਕਈ ਨੁਕਸਾਨ ਹੋ ਸਕਦੇ ਹਨ।
ਸੇਬ ਖਾਣ ਤੋਂ ਪਹਿਲਾਂ ਰੱਖੋ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ
ਖਾਲੀ ਢਿੱਡ ਕਦੇ ਨਾ ਕਰੋ ਸੇਬ ਦਾ ਸੇਵਨ
ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਸਵੇਰੇ ਖਾਲੀ ਢਿੱਡ ਸੇਬ ਦਾ ਸੇਵਨ ਕਰ ਲੈਂਦੇ ਹਨ। ਅਜਿਹਾ ਕਰਨਾ ਸਹੀ ਨਹੀਂ ਹੈ। ਜਿਨ੍ਹਾਂ ਲੋਕਾਂ ਨੂੰ ਢਿੱਡ ਨਾਲ ਸਬੰਧਿਤ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ, ਉਹਨਾਂ ਨੂੰ ਸੇਬ ਦਾ ਸੇਵਨ ਖਾਲੀ ਢਿੱਡ ਨਹੀਂ ਕਰਨਾ ਚਾਹੀਦਾ। ਇਸ ਤੋਂ ਇਲਾਵਾ ਖਾਣਾ ਖਾਣ ਤੋਂ ਕਰੀਬ 2 ਘੰਟੇ ਬਾਅਦ ਹੀ ਸੇਬ ਨੂੰ ਖਾਓ, ਜੋ ਸਿਹਤ ਲਈ ਸਹੀ ਹੈ।
ਵੱਧ ਸਕਦਾ ਹੈ ਤੁਹਾਡਾ ਭਾਰ
ਜੇਕਰ ਤੁਸੀਂ ਰੋਜ਼ਾਨਾ ਜ਼ਰੂਰਤ ਤੋਂ ਜ਼ਿਆਦਾ ਸੇਬ ਦਾ ਸੇਵਨ ਕਰਦੇ ਹੋ ਤਾਂ ਸਾਵਧਾਨ ਹੋ ਜਾਵੋ। ਜ਼ਿਆਦਾ ਮਾਤਰਾ ਵਿਚ ਸੇਬ ਖਾਣ ਨਾਲ ਤੁਹਾਡਾ ਭਾਰ ਵੱਧ ਸਕਦਾ ਹੈ, ਕਿਉਂਕਿ ਸੇਬ ਵਿੱਚ ਕੈਲੋਰੀ ਅਤੇ ਸ਼ੂਗਰ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ। ਅਜਿਹੀ ਸਥਿਤੀ ਵਿਚ ਸੇਬ ਦਾ ਜ਼ਿਆਦਾ ਸੇਵਨ ਕਰਨ ਨਾਲ ਸਰੀਰ ਵਿਚ ਫੈਟ ਦੀ ਮਾਤਰਾ ਜ਼ਿਆਦਾ ਵੱਧ ਜਾਂਦੀ ਹੈ।
ਬਲੱਡ ਸ਼ੂਗਰ
ਸੇਬ ਦਾ ਜ਼ਿਆਦਾ ਸੇਵਨ ਕਰਨਾ ਬਲੱਡ ਸ਼ੂਗਰ ਦੇ ਮਰੀਜ਼ਾਂ ਲਈ ਵੀ ਨੁਕਸਾਨਦਾਇਕ ਸਾਬਿਤ ਹੋ ਸਕਦਾ ਹੈ। ਸੇਬ ਵਿੱਚ ਕਾਰਬੋਹਾਈਡਰੇਟ, ਫਾਈਬਰ ਅਤੇ ਹੋਰ ਪੋਸ਼ਕ ਤੱਤ ਪਾਏ ਜਾਂਦੇ ਹਨ। ਕਾਰਬੋਹਾਈਡਰੇਟ ਸਰੀਰ ਵਿੱਚ ਊਰਜਾ ਲਈ ਵਰਤੇ ਜਾਂਦੇ ਹਨ। ਅਜਿਹੇ 'ਚ ਇਸ ਦਾ ਜ਼ਿਆਦਾ ਮਾਤਰਾ 'ਚ ਸੇਵਨ ਕਰਨ ਨਾਲ ਬਲੱਡ ਸ਼ੂਗਰ ਲੈਵਲ ਵਧ ਸਕਦਾ ਹੈ।
ਦੰਦ ਖ਼ਰਾਬ ਹੋਣਾ
ਸੇਬ ਵਿੱਚ ਐਸਿਡ ਦੀ ਮਾਤਰਾ ਜ਼ਿਆਦਾ ਪਾਈ ਜਾਂਦੀ ਹੈ। ਇਸ ਲਈ ਇਹ ਦੰਦਾਂ ਨੂੰ ਵੀ ਖ਼ਰਾਬ ਕਰ ਸਕਦਾ ਹੈ। ਇਸ ਲਈ ਸੇਬ ਦਾ ਸੇਵਨ ਜ਼ਰੂਰਤ ਤੋਂ ਜ਼ਿਆਦਾ ਕਦੇ ਨਾ ਕਰੋ।
ਡੇਅਰੀ ਉਤਪਾਦਾਂ ਨਾਲ ਨਾ ਕਰੋ ਸੇਬ ਦਾ ਸੇਵਨ
ਕੁਝ ਲੋਕ ਸੇਬ ਦਾ ਸੇਵਨ ਡੇਅਰੀ ਉਤਪਾਦਾਂ ਨਾਲ ਕਰਦੇ ਹਨ, ਜੋ ਸਹੀ ਨਹੀਂ ਹੈ। ਸੇਬ ਵਿੱਚ ਸਿਟਰਿਕ ਐਸਿਡ ਪਾਇਆ ਜਾਂਦਾ ਹੈ, ਜੋ ਦੁੱਧ ਵਿੱਚ ਪਾਏ ਜਾਣ ਵਾਲੇ ਲੈਕਟਿਕ ਐਸਿਡ ਨਾਲ ਪ੍ਰਤੀਕਿਰਿਆ ਕਰ ਸਕਦਾ ਹੈ। ਇਸ ਕਾਰਨ ਤੁਹਾਨੂੰ ਕੋਈ ਚੀਜ਼ ਹਜ਼ਮ ਨਹੀਂ ਹੋਵੇਗੀ। ਬਾਜ਼ਾਰ 'ਚ ਮਿਲਣ ਵਾਲਾ ਐਪਲ ਸ਼ੇਕ ਵੀ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ। ਇਸ ਨਾਲ ਆਂਤੜੀਆਂ 'ਤੇ ਮਾੜਾ ਪ੍ਰਭਾਵ ਪੈਂਦਾ ਹੈ। ਦੁੱਧ ਦੇ ਉਤਪਾਦਾਂ ਨਾਲ ਸੇਬ ਦਾ ਸੇਵਨ ਕਰਨ ਨਾਲ ਚਮੜੀ ਸਬੰਧੀ ਬੀਮਾਰੀਆਂ ਵੀ ਹੋ ਸਕਦੀਆਂ ਹਨ।
ਦਸਤ ਦੀ ਸਮੱਸਿਆ
ਸਵੇਰੇ ਖਾਲੀ ਢਿੱਡ ਜ਼ਿਆਦਾ ਮਾਤਰਾ 'ਚ ਸੇਬ ਕਰਨ ਨਾਲ ਢਿੱਡ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ, ਕਿਉਂਕਿ ਸੇਬ 'ਚ ਫਾਈਬਰ ਦੀ ਚੰਗੀ ਮਾਤਰਾ ਹੁੰਦੀ ਹੈ। ਜੇਕਰ ਕੋਈ ਇਸ ਨੂੰ ਜ਼ਿਆਦਾ ਮਾਤਰਾ 'ਚ ਸੇਵਨ ਕਰੇ ਤਾਂ ਇਸ ਨਾਲ ਦਸਤ ਲੱਗ ਸਕਦੇ ਹਨ। ਗੈਸ ਅਤੇ ਐਸੀਡਿਟੀ ਵਾਲੇ ਲੋਕਾਂ ਨੂੰ ਵੀ ਖਾਲੀ ਢਿੱਡ ਸੇਬ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
'ਲਸਣ' ਹੈ ਕਈ ਬੀਮਾਰੀਆਂ ਦਾ ਰਾਮਬਾਣ ਇਲਾਜ, ਬਲੱਡ ਪ੍ਰੈਸ਼ਰ ਸਣੇ ਕਰੇ ਸਾਹ ਦੇ ਰੋਗ ਦੂਰ
NEXT STORY