ਜਲੰਧਰ (ਬਿਊਰੋ)– ਕਈ ਵਾਰ ਅਸੀਂ ਬਾਹਰ ਦਾ ਭੋਜਨ ਲਗਾਤਾਰ ਖਾਣਾ ਸ਼ੁਰੂ ਕਰ ਦਿੰਦੇ ਹਾਂ ਜਾਂ ਘਰ ਦਾ ਕੁਝ ਅਜਿਹਾ ਖਾਂਦੇ ਹਾਂ, ਜਿਸ ਨੂੰ ਢਿੱਡ ਹਜ਼ਮ ਕਰਨ ਦੇ ਸਮਰੱਥ ਨਹੀਂ ਹੁੰਦਾ। ਅਜਿਹੇ ’ਚ ਅਸੀਂ ਗੈਸ, ਕਬਜ਼, ਢਿੱਡ ਦਰਦ, ਕੜਵੱਲ, ਟੱਟੀਆਂ ਲੱਗਣ ਵਰਗੀਆਂ ਸਮੱਸਿਆਵਾਂ ਦੀ ਲਪੇਟ ’ਚ ਆ ਜਾਂਦੇ ਹਾਂ। ਇਹ ਸਾਰੀਆਂ ਸਮੱਸਿਆਵਾਂ ਕਈ ਵਾਰ ਲੰਬੇ ਸਮੇਂ ਤੱਕ ਪ੍ਰੇਸ਼ਾਨ ਕਰਦੀਆਂ ਹਨ, ਜਿਸ ਕਾਰਨ ਪੂਰੀ ਜੀਵਨਸ਼ੈਲੀ ਵਿਗੜ ਜਾਂਦੀ ਹੈ। ਇਸ ਗੱਲ ਨੂੰ ਧਿਆਨ ’ਚ ਰੱਖਦਿਆਂ ਢਿੱਡ ਨਾਲ ਜੁੜੀਆਂ ਬੀਮਾਰੀਆਂ ਤੋਂ ਛੁਟਕਾਰਾ ਪਾਉਣ ਲਈ ਕੁਝ ਆਸਾਨ ਘਰੇਲੂ ਨੁਸਖ਼ੇ ਦੱਸੇ ਗਏ ਹਨ, ਜਿਨ੍ਹਾਂ ਨਾਲ ਜਲਦ ਹੀ ਰਾਹਤ ਮਿਲੇਗੀ–
ਕੇਲਾ
ਟੱਟੀਆਂ ਲੱਗਣ ’ਤੇ ਕੇਲਾ ਸਭ ਤੋਂ ਕਾਰਗਰ ਸਾਬਿਤ ਹੁੰਦਾ ਹੈ ਕਿਉਂਕਿ ਇਸ ’ਚ ਪੋਟਾਸ਼ੀਅਮ ਭਰਪੂਰ ਮਾਤਰਾ ’ਚ ਪਾਇਆ ਜਾਂਦਾ ਹੈ। ਜਦੋਂ ਤੁਹਾਨੂੰ ਟੱਟੀਆਂ ਲੱਗਦੀਆਂ ਹਨ ਤਾਂ ਸਰੀਰ ’ਚ ਪੋਟਾਸ਼ੀਅਮ ਇਲੈਕਟ੍ਰੋਲਾਈਟਸ ਦੀ ਘਾਟ ਹੋ ਜਾਂਦੀ ਹੈ, ਜਿਸ ਨੂੰ ਕੇਲਾ ਪੂਰਾ ਕਰਦਾ ਹੈ।
ਨਾਰੀਅਲ ਪਾਣੀ
ਢਿੱਡ ਨਾਲ ਜੁੜੀਆਂ ਸਮੱਸਿਆਵਾਂ ’ਚ ਨਾਰੀਅਲ ਪਾਣੀ ਬਹੁਤ ਫ਼ਾਇਦੇਮੰਦ ਹੁੰਦਾ ਹੈ ਕਿਉਂਕਿ ਇਸ ’ਚ ਪੋਟਾਸ਼ੀਅਮ ਤੇ ਸੋਡੀਅਮ ਵਰਗੇ ਇਲੈਕਟ੍ਰੋਲਾਈਟਸ ਹੁੰਦੇ ਹਨ, ਜੋ ਸਰੀਰ ’ਚ ਇਲੈਕਟ੍ਰੋਲਾਈਟਸ ਨੂੰ ਸੰਤੁਲਿਤ ਕਰਦੇ ਹਨ। ਨਾਰੀਅਲ ਪਾਣੀ ਡੀਹਾਈਡ੍ਰੇਸ਼ਨ ਦੀ ਸਮੱਸਿਆ ਤੋਂ ਵੀ ਰਾਹਤ ਦਿਵਾਉਂਦਾ ਹੈ।
ਜੀਰੇ ਦਾ ਪਾਣੀ
ਇਕ ਗਲਾਸ ਪਾਣੀ ’ਚ 1 ਚਮਚ ਜੀਰਾ ਪਾ ਕੇ ਉਬਾਲ ਲਓ। ਇਸ ਤੋਂ ਬਾਅਦ ਇਸ ਪਾਣੀ ਨੂੰ ਫਿਲਟਰ ਕਰਕੇ ਸੇਵਨ ਕਰੋ। ਇਸ ਨਾਲ ਟੱਟੀਆਂ ਲੱਗਣ ’ਤੇ ਤੁਰੰਤ ਰਾਹਤ ਮਿਲੇਗੀ।
ਲੂਣ, ਖੰਡ ਤੇ ਪਾਣੀ
ਇਹ ਹੱਲ ਟੱਟੀਆਂ ਲੱਗਣ ’ਤੇ ਸਭ ਤੋਂ ਪ੍ਰਭਾਵਸ਼ਾਲੀ ਹੈ। ਟੱਟੀਆਂ ਲੱਗਣ ’ਤੇ ਲੂਣ, ਖੰਡ ਤੇ ਪਾਣੀ ਦੇ ਘੋਲ ਨੂੰ ਥੋੜੇ-ਥੋੜ੍ਹੇ ਸਮੇਂ ਬਾਅਦ ਪੀਂਦੇ ਰਹੋ ਤਾਂ ਕਿ ਟੱਟੀਆਂ ਕਾਰਨ ਤੁਹਾਡੇ ਸਰੀਰ ’ਚ ਪਾਣੀ ਦੀ ਘਾਟ ਨਾ ਹੋਵੇ।
ਨਿੰਬੂ
ਟੱਟੀਆਂ ਲੱਗਣ ’ਤੇ ਨਿੰਬੂ ਦਾ ਰਸ ਬਹੁਤ ਫ਼ਾਇਦੇਮੰਦ ਹੁੰਦਾ ਹੈ। ਤੁਹਾਨੂੰ ਇਕ ਕੱਪ ਪਾਣੀ ’ਚ ਇਕ ਨਿੰਬੂ ਦਾ ਰਸ ਨਿਚੋੜਨਾ ਹੈ ਤੇ ਥੋੜ੍ਹੀ ਦੇਰ ਬਾਅਦ ਇਸ ਨੂੰ ਪੀਣਾ ਹੈ। ਇਸ ਨਾਲ ਤੁਹਾਡੀਆਂ ਅੰਤੜੀਆਂ ਵੀ ਚੰਗੀ ਤਰ੍ਹਾਂ ਸਾਫ਼ ਹੁੰਦੀਆਂ ਹਨ।
ਨੋਟ– ਇਹ ਆਰਟੀਕਲ ਸਿਰਫ਼ ਸਲਾਹ ਸਮੇਤ ਆਮ ਜਾਣਕਾਰੀ ਪ੍ਰਦਾਨ ਕਰਦਾ ਹੈ। ਇਹ ਕਿਸੇ ਵੀ ਤਰ੍ਹਾਂ ਯੋਗ ਡਾਕਟਰੀ ਰਾਏ ਦਾ ਬਦਲ ਨਹੀਂ ਹੈ। ਵਧੇਰੇ ਵੇਰਵਿਆਂ ਲਈ ਹਮੇਸ਼ਾ ਕਿਸੇ ਮਾਹਿਰ ਜਾਂ ਆਪਣੇ ਡਾਕਟਰ ਨਾਲ ਸਲਾਹ ਕਰੋ।
Health Tips: ਸਵੇਰੇ ਬੁਰਸ਼ ਕਰਨ ਤੋਂ ਪਹਿਲਾਂ ਪੀਓ 'ਕੋਸਾ ਪਾਣੀ', ਇਹ ਬੀਮਾਰੀਆਂ ਹੋਣਗੀਆਂ ਹਮੇਸ਼ਾ ਲਈ ਦੂਰ
NEXT STORY