ਜਲੰਧਰ— ਕਈ ਵਾਰ ਸਰੀਰ ਦੇ ਕੁਝ ਹਿੱਸਿਆਂ ਵਿਚ ਦਰਦ ਹੋਣ ਲੱਗਦਾ ਹੈ। ਵਧਦੀ ਤਕਲੀਫ ਤੋਂ ਰਾਹਤ ਪਾਉਣ ਲਈ ਲੋਕ ਪੇਨ ਕਿਲਰ ਦਾ ਸਹਾਰਾ ਲੈਂਦੇ ਹਨ। ਇਨ੍ਹਾਂ ਦਵਾਈਆਂ ਨਾਲ ਛੇਤੀ ਰਾਹਤ ਤਾਂ ਮਿਲ ਜਾਂਦੀ ਹੈ ਪਰ ਹੋਲੀ-ਹੋਲੀ ਇਹ ਕਈ ਬੀਮਾਰੀਆਂ ਦਾ ਕਾਰਨ ਵੀ ਬਣ ਜਾਂਦੀਆਂ ਹਨ। ਅਜਿਹੀ ਹਾਲਤ ਵਿਚ ਤੁਹਾਡੇ ਕਿਚਨ ਵਿਚ ਮੌਜੂਦ ਕੁਝ ਸੁਪਰਫੂਡਸ ਨੈਚੂਰਲ ਪੇਨ ਕਿਲਰ ਦਾ ਕੰਮ ਕਰਦੇ ਹਨ। ਇਸ ਤੋਂ ਕਿਸੇ ਤਰ੍ਹਾਂ ਦੇ ਸਾਈਡ ਇਫੈਕਟ ਦਾ ਡਰ ਵੀ ਨਹੀਂ ਰਹਿੰਦਾ ਅਤੇ ਦਰਦ ਤੋਂ ਰਾਹਤ ਵੀ ਮਿਲ ਜਾਂਦੀ ਹੈ। ਆਓ ਜਾਣਦੇ ਹਾਂ ਕਿ ਉਹ ਕਿਹੜੇ ਸੁਪਰਫੂਡਸ ਹਨ।
1. ਹਲਦੀ
ਹਲਦੀ ਦੇ ਐਂਟੀ ਸੈਪਟਿਕ ਅਤੇ ਐਂਟੀ ਇੰਫਲੇਮੈਟਰੀ ਗੁਣ ਕੁਦਰਤੀ ਪੇਨ ਕਿਲਰ ਦਾ ਕੰਮ ਕਰਦੇ ਹਨ। ਸਰੀਰ ਦੀ ਅੰਦਰੂਨੀ ਅਤੇ ਬਾਹਰੀ ਦੋਵਾਂ ਤਰ੍ਹਾਂ ਦੀਆਂ ਸੱਟਾਂ ਨੂੰ ਠੀਕ ਕਰਨ 'ਚ ਇਹ ਬਹੁਤ ਪ੍ਰਭਾਵੀ ਹੈ। ਅੰਦਰੂਨੀ ਸੱਟ ਨੂੰ ਠੀਕ ਕਰਨ ਲਈ ਦੁੱਧ ਵਿਚ ਹਲਦੀ ਪਾ ਕੇ ਕੁਝ ਦਿਨ ਲਗਾਤਾਰ ਪੀਓ। ਬਾਹਰੀ ਸੱਟ ਹੈ ਤਾਂ ਇਸ ਦੇ ਲਈ ਹਲਦੀ ਨੂੰ ਪਿਆਜ਼ ਦੇ ਰਸ ਵਿਚ ਮਿਲਾ ਕੇ ਸੱਟ 'ਤੇ ਲਗਾਓ। ਇਸ ਨਾਲ ਸੋਜ ਅਤੇ ਦਰਦ ਤੋਂ ਰਾਹਤ ਮਿਲ ਜਾਂਦੀ ਹੈ।

2. ਅਦਰਕ
ਪੇਟ ਦਰਦ ਜਾਂ ਪਾਚਨ ਸੰਬੰਧੀ ਪ੍ਰੇਸ਼ਾਨੀ ਹੈ ਤਾਂ ਨਿੰਬੂ ਦੇ ਰਸ 'ਚ ਕੁਝ ਬੂੰਦਾਂ ਅਦਰਕ ਦੇ ਰਸ ਦੀਆਂ ਮਿਲਾ ਕੇ ਪੀਓ। ਇਸ ਨਾਲ ਜਲਦ ਆਰਾਮ ਮਿਲੇਗਾ। ਇਸ ਦਾ ਸੇਵਨ ਕਰਨ ਨਾਲ ਜੋੜਾਂ ਅਤੇ ਮਾਸਪੇਸ਼ੀਆਂ 'ਚ ਦਰਦ ਤੋਂ ਆਰਾਮ ਮਿਲੇਗਾ। ਸੋਜ ਵਾਲੀ ਥਾਂ 'ਤੇ ਅਦਰਕ ਦੇ ਤੇਲ ਨਾਲ ਮਸਾਜ ਕਰਨ ਨਾਲ ਕਾਫੀ ਫਾਇਦਾ ਮਿਲਦਾ ਹੈ।

3. ਕੌਫੀ
ਕੌਫੀ 'ਚ ਮੌਜੂਦ ਲੋ ਡੋਜ ਵਾਲੇ ਕੈਫਿਨ ਦਰਦ ਨੂੰ ਕੁਦਰਤੀ ਤਰੀਕੇ ਨਾਲ ਦੂਰ ਕਰਨ ਦਾ ਕੰਮ ਕਰਦਾ ਹੈ। ਸਿਰ ਦਰਦ ਜਾਂ ਤਣਾਅ ਮਹਿਸੂਸ ਕਰ ਰਹੇ ਹੋ ਤਾਂ 1 ਕੱਪ ਕੌਫੀ ਦਾ ਸੇਵਨ ਕਰੋ। ਇਸ ਗੱਲ ਦਾ ਖਿਆਲ ਰੱਖੋ ਕਿ ਦਿਨ 'ਚ 2 ਕੱੱਪ ਤੋਂ ਜ਼ਿਆਦਾ ਕੌਫੀ ਹੀ ਪੀਓ।

4. ਮਿੰਟ
ਮਿੰਟ ਯਾਨੀ ਪੁਦੀਨਾ ਵੀ ਦਰਦ ਤੋਂ ਰਾਹਤ ਦਿਵਾਉਣ ਦਾ ਕੰਮ ਕਰਦਾ ਹੈ। ਪੇਟ ਦੀ ਗੈਸ, ਸੀਨੇ ਦੀ ਜਲਨ, ਪੇਟ ਦਰਦ ਆਦਿ ਦੀ ਪ੍ਰੇਸ਼ਾਨੀ ਹੈ ਤਾਂ ਮਿੰਟ ਵਾਲੀ ਗ੍ਰੀਨ ਟੀ ਦਾ ਸੇਵਨ ਕਰੋ। ਇਹ ਭਾਰ ਘੱਟ ਕਰਨ 'ਚ ਵੀ ਮਦਦਗਾਰ ਹੈ।

ਰੋਜ਼ਾਨਾ ਇਕ ਸੇਬ ਖਾਣ ਨਾਲ ਹੁੰਦੇ ਹਨ ਕਈ ਫਾਇਦੇ
NEXT STORY