ਹੈਲਥ ਡੈਸਕ- ਅੱਜਕੱਲ੍ਹ ਗਲਤ ਖਾਣ-ਪੀਣ ਕਾਰਨ ਕੋਲੈਸਟ੍ਰੋਲ ਦੀ ਸਮੱਸਿਆ ਆਮ ਹੋ ਗਈ ਹੈ। ਜ਼ਿਆਦਾਤਰ ਲੋਕ ਇਸ ਨੂੰ ਕੰਟਰੋਲ ਕਰਨ ਲਈ ਦਵਾਈਆਂ 'ਤੇ ਨਿਰਭਰ ਹੋ ਜਾਂਦੇ ਹਨ ਪਰ ਕੁਝ ਸਾਧਾਰਣ ਘਰੇਲੂ ਨੁਸਖੇ ਅਤੇ ਆਪਣੀ ਰੁਟੀਨ 'ਚ ਤਬਦੀਲੀ ਲਿਆ ਕੇ ਤੁਸੀਂ ਬਿਨਾਂ ਦਵਾਈ ਵੀ ਕੋਲੈਸਟ੍ਰੋਲ ਨੂੰ ਕੰਟਰੋਲ ਕਰ ਸਕਦੇ ਹੋ।
ਸਿਹਤਮੰਦ ਭੋਜਨ
ਡਾਇਟ 'ਚ ਓਟਸ, ਹਰੀਆਂ ਸਬਜ਼ੀਆਂ, ਫਲ ਅਤੇ ਫਾਇਬਰ ਵਾਲੀਆਂ ਚੀਜ਼ਾਂ ਸ਼ਾਮਲ ਕਰੋ। ਇਹ ਚੰਗੇ ਕੋਲੈਸਟ੍ਰੋਲ (HDL) ਨੂੰ ਵਧਾਉਂਦੀਆਂ ਹਨ ਅਤੇ ਮਾੜੇ ਕੋਲੈਸਟ੍ਰੋਲ (LDL) ਨੂੰ ਘਟਾਉਂਦੀਆਂ ਹਨ।
ਤਲੇ ਅਤੇ ਜੰਕ ਫੂਡ ਤੋਂ ਦੂਰ ਰਹੋ
ਫਾਸਟ ਫੂਡ ਅਤੇ ਵੱਧ ਤੇਲ ਵਾਲੀਆਂ ਚੀਜ਼ਾਂ LDL ਕੋਲੇਸਟਰੋਲ ਵਧਾਉਂਦੀਆਂ ਹਨ। ਇਸ ਦੀ ਬਜਾਏ ਆਲਿਵ ਆਇਲ, ਅਖਰੋਟ, ਬਦਾਮ ਅਤੇ ਹੋਰ ਡ੍ਰਾਈ ਫਰੂਟ ਖਾਓ।
ਇਹ ਵੀ ਪੜ੍ਹੋ : ਬੱਚਿਆਂ 'ਚ ਵੱਧ ਰਿਹੈ ਮੋਟਾਪਾ ਤੇ ਸ਼ੂਗਰ, ਇਹ ਆਦਤਾਂ ਹਨ ਸਭ ਤੋਂ ਵੱਡਾ ਕਾਰਨ
ਰੋਜ਼ਾਨਾ ਕਸਰਤ ਕਰੋ
ਦਿਨ 'ਚ ਘੱਟੋ-ਘੱਟ 30 ਮਿੰਟ ਤਕ ਟਹਿਲਣਾ, ਯੋਗਾ ਜਾਂ ਹਲਕੀ ਐਕਸਰਸਾਈਜ਼ ਕਰੋ। ਇਸ ਨਾਲ ਸਰੀਰ ਦਾ ਸੰਤੁਲਨ ਬਣਿਆ ਰਹਿੰਦਾ ਹੈ, HDL ਵਧਦਾ ਹੈ ਅਤੇ ਭਾਰ ਵੀ ਕੰਟਰੋਲ 'ਚ ਰਹਿੰਦਾ ਹੈ।
ਗ੍ਰੀਨ ਟੀ ਤੇ ਹਰਬਲ ਡ੍ਰਿੰਕ
ਗ੍ਰੀਨ ਟੀ, ਅਦਰਕ ਦੀ ਚਾਹ ਜਾਂ ਨਿੰਬੂ ਪਾਣੀ ਵਰਗੇ ਹਰਬਲ ਡ੍ਰਿੰਕ ਸਰੀਰ ਤੋਂ ਜ਼ਹਿਰੀਲੇ ਪਦਾਰਥ ਬਾਹਰ ਕੱਢਣ 'ਚ ਮਦਦ ਕਰਦੇ ਹਨ ਅਤੇ ਕੋਲੈਸਟ੍ਰੋਲ ਦਾ ਪੱਧਰ ਨਾਰਮਲ ਰੱਖਦੇ ਹਨ।
ਸਿਗਰਟ ਅਤੇ ਸ਼ਰਾਬ ਤੋਂ ਬਚੋ
ਸਿਗਰਟ ਤੇ ਸ਼ਰਾਬ ਦਿਲ ਦੀ ਸਿਹਤ ਅਤੇ ਕੋਲੈਸਟ੍ਰੋਲ ਦੋਵਾਂ ਲਈ ਨੁਕਸਾਨਦਾਇਕ ਹਨ। ਇਨ੍ਹਾਂ ਨੂੰ ਛੱਡਣ ਨਾਲ ਦਿਲ ਦੀ ਸਿਹਤ ਸੁਧਰਦੀ ਹੈ।
ਇਹ ਵੀ ਪੜ੍ਹੋ : ਤੁਸੀਂ ਵੀ ਤੋੜ ਕੇ ਖਾਂਦੇ ਹੋ ਦਵਾਈ ਤਾਂ ਪੜ੍ਹੋ ਇਹ ਖ਼ਬਰ ! ਕਿਤੇ ਕਰਾ ਨਾ ਬੈਠਿਓ ਨੁਕਸਾਨ
ਭਾਰ 'ਤੇ ਕੰਟਰੋਲ ਰੱਖੋ
ਵੱਧ ਭਾਰ ਅਤੇ ਮੋਟਾਪਾ ਕੋਲੈਸਟ੍ਰੋਲ ਵਧਣ ਦੇ ਮੁੱਖ ਕਾਰਨਾਂ 'ਚੋਂ ਇਕ ਹੈ। ਸਿਹਤਮੰਦ ਖੁਰਾਕ ਤੇ ਸਰਗਰਮ ਜੀਵਨਸ਼ੈਲੀ ਨਾਲ ਭਾਰ ਸੰਤੁਲਿਤ ਰੱਖਿਆ ਜਾ ਸਕਦਾ ਹੈ।
ਤਣਾਅ ਘਟਾਓ
ਧਿਆਨ, ਸੰਗੀਤ ਸੁਣਨਾ ਜਾਂ ਸ਼ੌਂਕ ਪੂਰੇ ਕਰਨ ਨਾਲ ਤਣਾਅ ਘੱਟਦਾ ਹੈ। ਇਸ ਨਾਲ ਦਿਲ ਦੀਆਂ ਬੀਮਾਰੀਆਂ ਅਤੇ ਕੋਲੇਸਟ੍ਰੋਲ ਦਾ ਖ਼ਤਰਾ ਵੀ ਘਟਦਾ ਹੈ।
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬੱਚਿਆਂ 'ਚ ਵੱਧ ਰਿਹੈ ਮੋਟਾਪਾ ਤੇ ਸ਼ੂਗਰ, ਇਹ ਆਦਤਾਂ ਹਨ ਸਭ ਤੋਂ ਵੱਡਾ ਕਾਰਨ
NEXT STORY