ਵੈੱਬ ਡੈਸਕ- ਨਹਾਉਣਾ ਸਿਰਫ਼ ਸਰੀਰ ਨੂੰ ਸਾਫ਼ ਕਰਨ ਦਾ ਤਰੀਕਾ ਨਹੀਂ, ਬਲਕਿ ਇਹ ਦਿਨ ਭਰ ਦੀ ਥਕਾਵਟ, ਤਣਾਅ ਅਤੇ ਨਕਾਰਾਤਮਕ ਊਰਜਾ ਨੂੰ ਦੂਰ ਕਰਨ ਦਾ ਸਭ ਤੋਂ ਆਸਾਨ ਹੱਲ ਮੰਨਿਆ ਜਾਂਦਾ ਹੈ। ਪਰ ਕੀ ਤੁਹਾਨੂੰ ਪਤਾ ਹੈ ਕਿ ਨਹਾਉਣ ਤੋਂ ਬਾਅਦ ਕੀਤੀਆਂ ਕੁਝ ਛੋਟੀਆਂ-ਛੋਟੀਆਂ ਗਲਤੀਆਂ ਤੁਹਾਡੀ ਸਿਹਤ ‘ਤੇ ਵੱਡਾ ਅਸਰ ਪਾ ਸਕਦੀਆਂ ਹਨ? ਇਹ ਗਲਤੀਆਂ ਨਾ ਸਿਰਫ਼ ਚਮੜੀ ਅਤੇ ਵਾਲਾਂ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ, ਸਗੋਂ ਇਨਫੈਕਸ਼ਨ, ਫੰਗਲ ਸਮੱਸਿਆਵਾਂ ਅਤੇ ਘਰ ਵਿੱਚ ਨਕਾਰਾਤਮਕਤਾ ਦਾ ਕਾਰਨ ਵੀ ਬਣ ਸਕਦੀਆਂ ਹਨ।
ਆਓ ਜਾਣੀਏ ਇਹ 5 ਆਮ ਗਲਤੀਆਂ
- ਮੌਇਸ਼ਚਰਾਈਜ਼ਰ ਨਾ ਲਗਾਉਣਾ– ਨਹਾਉਣ ਤੋਂ ਬਾਅਦ ਚਮੜੀ ਦੇ ਪੋਰਸ ਖੁੱਲੇ ਹੁੰਦੇ ਹਨ। ਜੇ ਇਸ ਵੇਲੇ ਮੌਇਸ਼ਚਰਾਈਜ਼ਰ ਨਾ ਲਗਾਇਆ ਜਾਵੇ ਤਾਂ ਚਮੜੀ ਸੁੱਕੀ ਅਤੇ ਬੇਜਾਨ ਹੋ ਸਕਦੀ ਹੈ।
- ਗਿੱਲੇ ਪੈਰਾਂ ਨਾਲ ਬਾਹਰ ਨਿਕਲਣਾ- ਗਿੱਲੇ ਪੈਰਾਂ ਨਾਲ ਬਾਹਰ ਆਉਣ ਨਾਲ ਫਿਸਲਣ ਦਾ ਖ਼ਤਰਾ ਵੱਧਦਾ ਹੈ ਅਤੇ ਫੰਗਲ ਇਨਫੈਕਸ਼ਨ ਦੀ ਸੰਭਾਵਨਾ ਵੀ ਬਣਦੀ ਹੈ।
- ਬਾਥਰੂਮ ਦਾ ਦਰਵਾਜ਼ਾ ਬੰਦ ਛੱਡਣਾ– ਇਸ ਨਾਲ ਅੰਦਰ ਨਮੀ ਟਿਕੀ ਰਹਿੰਦੀ ਹੈ ਜੋ ਫੰਗਸ ਅਤੇ ਮੋਲਡ ਪੈਦਾ ਕਰਦੀ ਹੈ। ਇਹ ਸਿਰਫ਼ ਦੀਵਾਰਾਂ ‘ਤੇ ਦਾਗ ਹੀ ਨਹੀਂ ਲਾਉਂਦੀ, ਸਗੋਂ ਚਮੜੀ ਅਤੇ ਸਾਹ ਨਾਲ ਜੁੜੀਆਂ ਸਮੱਸਿਆਵਾਂ ਨੂੰ ਵੀ ਵਧਾਉਂਦੀ ਹੈ।
- ਗਿੱਲੇ ਕੱਪੜੇ ਬਾਥਰੂਮ 'ਚ ਛੱਡਣਾ- ਇਹ ਆਦਤ ਬੈਕਟੀਰੀਆ ਅਤੇ ਫੰਗਸ ਨੂੰ ਵਧਾਉਂਦੀ ਹੈ। ਇਸ ਨਾਲ ਕੱਪੜਿਆਂ 'ਚ ਬੱਦਬੂ ਅਤੇ ਚਮੜੀ ਦੇ ਇਨਫੈਕਸ਼ਨ ਦਾ ਖ਼ਤਰਾ ਹੁੰਦਾ ਹੈ।
- ਫਰਸ਼ ‘ਤੇ ਵਾਲ ਛੱਡ ਦੇਣਾ– ਬਾਥਰੂਮ ਦੇ ਫਰਸ਼ ‘ਤੇ ਡਿੱਗੇ ਵਾਲ ਗੰਦਗੀ ਦਾ ਕਾਰਨ ਬਣਦੇ ਹਨ ਅਤੇ ਘਰ 'ਚ ਨਕਾਰਾਤਮਕ ਊਰਜਾ ਵਧਾਉਂਦੇ ਹਨ।
ਕੀ ਕਰਨਾ ਚਾਹੀਦਾ ਹੈ?
- ਪੈਰਾਂ ਨੂੰ ਤੌਲੀਏ ਨਾਲ ਚੰਗੀ ਤਰ੍ਹਾਂ ਸਾਫ਼ ਕਰੋ।
- ਬਾਥਰੂਮ ਦਾ ਦਰਵਾਜ਼ਾ ਖੁੱਲ੍ਹਾ ਛੱਡੋ।
- ਗਿੱਲੇ ਕੱਪੜੇ ਤੁਰੰਤ ਬਾਹਰ ਸੁਕਾਉਣ ਲਈ ਲਗਾਓ।
- ਫਰਸ਼ ਦੀ ਸਫਾਈ ਕਰੋ।
- ਚਮੜੀ ਦੀ ਨਮੀ ਬਰਕਰਾਰ ਰੱਖਣ ਲਈ ਮੌਇਸਚਰਾਈਜ਼ਰ ਲਗਾਓ।
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਰਦਾਂ ਤੋਂ ਜ਼ਿਆਦਾ ਔਰਤਾਂ ਨੂੰ ਪੇਸ਼ ਆਉਂਦੀ ਹੈ ਇਹ ਸਮੱਸਿਆ, ਜਾਣੋ ਕਾਰਨ ਤੇ ਹੱਲ
NEXT STORY