ਨਵੀਂ ਦਿੱਲੀ— ਅਕਸਰ ਬੱਚਿਆਂ ਵਿਚ ਵੱਡੇ ਹੋਣ ਦੇ ਬਾਅਦ ਕਈ ਚੀਜ਼ਾਂ ਨਾਲ ਐਲਰਜੀ ਦੀ ਸਮੱਸਿਆ ਹੋ ਜਾਂਦੀ ਹੈ। ਜ਼ਿਆਦਾ ਪੇਰੇਂਟਸ ਇਸ ਨੂੰ ਆਮ ਸਮੱਸਿਆ ਸਮੱਝ ਕੇ ਇਗਨੋਰ ਕਰ ਦਿੰਦੇ ਹਨ ਪਰ ਬੱਚਿਆਂ ਦੇ ਵੱਡੇ ਹੋ ਜਾਣ 'ਤੇ ਇਹ ਸਮੱਸਿਆ ਹੋਰ ਵੀ ਵਧ ਜਾਂਦੀ ਹੈ। ਹਾਲ ਹੀ ਵਿਚ ਹੋਈ ਇਕ ਨਵੀਂ ਸਟਡੀ ਦੇ ਮੁਤਾਬਕ ਬੱਚਿਆਂ ਨੂੰ ਛੋਟੀ ਉਮਰ ਵਿਚ ਹੀ ਮੂੰਗਫਲੀ ਖਿਲਾÀਣ ਨਾਲ ਉਨ੍ਹਾਂ ਨੂੰ ਵੱਡੇ ਹੋਣ 'ਤੇ ਐਲਰਜੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ।
ਅਮਰੀਕਾ ਵਿਚ ਇਕ ਸ਼ੋਧ ਦੁਆਰਾ ਇਸ ਗੱਲ ਨੂੰ ਸਿੱਧ ਕੀਤਾ ਗਿਆ ਹੈ ਕਿ ਅਕਸਰ ਬੱਚਿਆਂ ਨੂੰ ਚਾਰ ਸਾਲ ਦੀ ਉਮਰ ਵਿਚ ਮੂੰਗਫਲੀ ਦੀ ਵਰਤੋਂ ਕਰਾਈ ਜਾਵੇ ਤਾਂ ਉਨ੍ਹਾਂ ਨੂੰ ਬਾਅਦ ਵਿਚ ਐਲਰਜੀ ਦੀ ਸਮੱਸਿਆ ਨਹੀਂ ਹੁੰਦੀ ਹੈ।
ਮੂੰਗਫਲੀ ਬੱਚਿਆਂ ਵਿਚ ਐਲਰਜੀ ਦੀ ਸਮੱਸਿਆ ਨੂੰ 80 % ਘੱਟ ਕਰ ਦਿੰਦੀ ਹੈ। ਇਸ ਨਵੇਂ ਸ਼ੋਧ ਦੇ ਮੁਤਾਬਕ ਬੱਚਿਆਂ ਨੂੰ ਚਾਰ ਸਾਲ ਦੀ ਉਮਰ ਵਿਚ ਹੀ ਮੂੰਗਫਲੀ ਦੀ ਵਰਤੋਂ ਕਰਵਾ ਦੇਣੀ ਚਾਹੀਦੀ ਹੈ। ਹਾਲਾਂਕਿ ਪੇਰੇਂਟਸ ਬੱਚਿਆਂ ਨੂੰ ਮੂੰਗਫਲੀ ਖਿਲਾਉਣ ਨੂੰ ਲੈ ਕੇ ਸਾਵਧਾਨ ਰਹਿੰਦੇ ਹਨ ਪਰ ਉਨ੍ਹਾਂ ਨੂੰ ਪੂਰਾ ਦਿਨ ਮੂੰਗਫਲੀ ਖਿਲਾਉਣ ਦੀ ਬਜਾਅ ਤੁਸੀਂ ਟਾਈਮ ਟੂ ਟਾਈਮ ਮੂੰਗਫਲੀ ਜਾਂ ਉਸ ਨਾਲ ਬਣੀਆਂ ਚੀਜ਼ਾਂ ਖਿਲਾ ਸਕਦੀਆਂ ਹਨ।
ਬੱਚਿਆਂ ਨੂੰ ਐਲਰਜੀ ਅਤੇ ਐਕਜਿਮਾ ਤੋਂ ਬਚਾਉਣ ਲਈ ਮੈਡੀਕਲ ਨਿਗਰਾਨੀ ਵਿਚ ਮੂੰਗਫਲੀ ਜਾਂ ਉਸ ਨਾਲ ਬਣੀਆਂ ਖਾਣ ਵਾਲੀਆਂ ਚੀਜ਼ਾਂ ਜਿਵੇਂ ਪੀਨਟ ਬਟਰ ਦੇਣਾ ਚਾਹੀਦਾ ਹੈ। ਐਕਜਿਮਾ ਨਾਲ ਬੀਮਾਰ ਬੱਚੇ ਨੂੰ ਮੂੰਗਫਲੀ ਖਿਲਾਉਣ ਨਾਲ ਉਨ੍ਹਾਂ ਨੂੰ ਇਸ ਬੀਮਾਰੀ ਤੋਂ ਛੁਟਕਾਰਾ ਮਿਲ ਸਕਦਾ ਹੈ।
ਇਕ ਹਫਤੇ ਵਿਚ ਵਿਕਸ ਵੈਪੋਰਬ ਨਾਲ ਕਰੋ ਬੈਲੀ ਫੈਟ ਨੂੰ ਘੱਟ
NEXT STORY