ਜ਼ਿਆਦਾਤਰ ਲੋਕ ਸਿਰ ਦਰਦ, ਸਰਦੀ-ਜ਼ੁਕਾਮ ਹੋਣ 'ਤੇ ਘਰ 'ਹੀ ਪਈ ਦਵਾਈ ਦੀ ਵਰਤੋਂ ਕਰਦੇ ਹਨ। ਕੁਝ ਲੋਕ ਸੋਚਦੇ ਹਨ ਕਿ ਅਜਿਹੀ ਛੋਟੀ-ਛੋਟੀ ਤਕਲੀਫਾਂ ਦਾ ਇਲਾਜ ਘਰ 'ਚ ਪਈਆਂ ਦਵਾਈਆਂ ਨਾਲ ਵੀ ਹੋ ਸਕਦਾ ਹੈ। ਇਨ੍ਹਾਂ ਦਵਾਈਆਂ 'ਚ ਸਭ ਤੋਂ ਜ਼ਿਆਦਾ ਸ਼ਾਮਲ ਪੈਰਾਸੀਟਾਮੋਲ ਹੈ। ਇਹ ਦਵਾਈ ਆਸਾਨੀ ਨਾਲ ਮੈਡੀਕਲ ਸਟੋਰ 'ਚੋਂ ਮਿਲ ਜਾਂਦੀ ਹੈ। ਸਿਰਦਰਦ ਹੋਣ 'ਤੇ ਲੋਕ ਪੈਰਾਸੀਟਾਮੋਲ ਦੀ ਵਰਤੋਂ ਕਰਦੇ ਹਨ ਪਰ ਸ਼ਾਇਦ ਤੁਸੀਂ ਇਹ ਨਹੀਂ ਜਾਣਦੇ ਕਿ ਇਸ ਦੀ ਜ਼ਿਆਦਾ ਵਰਤੋਂ ਕਰਨ ਨਾਲ ਤੁਹਾਡੀ ਸਿਹਤ ਲਈ ਖਤਰਨਾਕ ਸਾਬਿਤ ਹੋ ਸਕਦੀ ਹੈ। ਅੱਜ ਤੁਹਾਨੂੰ ਦੱਸਾਂਗੇ ਕਿ ਪੈਰਾਸੀਟਾਮੋਲ ਦੀ ਵਰਤੋਂ ਕਰਨ ਨਾਲ ਤੁਸੀਂ ਕਿਹੜੀਆਂ-ਕਿਹੜੀਆਂ ਬੀਮਾਰੀਆਂ ਦਾ ਸ਼ਿਕਾਰ ਹੋ ਸਕਦੇ ਹੋ।
1. ਪੇਟ 'ਚ ਗੈਸ ਦੀ ਸਮੱਸਿਆ— ਇਸ ਦਵਾਈ ਦੀ ਜ਼ਿਆਦਾ ਵਰਤੋਂ ਕਰਨ ਨਾਲ ਪੇਟ ਗੈਸ ਦੀ ਸਮੱਸਿਆ ਪੈਦਾ ਹੋ ਸਕਦੀ ਹੈ। ਇਸ ਲਈ ਡਾਕਟਰ ਦੀ ਸਲਾਹ ਲੈ ਕੇ ਹੀ ਇਸ ਦੀ ਵਰਤੋਂ ਕਰੋ।
2. ਅਸਥਮਾ— ਕੁਝ ਲੋਕ ਬੱਚੇ ਨੂੰ ਬੁਖਾਰ ਹੋਣ 'ਤੇ ਪੈਰਾਸੀਟਾਮੋਲ ਦੇ ਦਿੰਦੇ ਹਨ ਪਰ ਘੱਟ ਉਮਰ 'ਚ ਬੱਚਿਆਂ ਨੂੰ ਇਹ ਦਵਾਈ ਦੇਣ ਨਾਲ ਅਸਥਮਾ ਦਾ ਖਤਰਾ ਵੱਧ ਸਕਦਾ ਹੈ।
3. ਐਲਰਜੀ— ਪੈਰਾਸੀਟਾਮੋਲ ਦੀ ਵਰਤੋਂ ਕਰਨ ਨਾਲ ਚਮੜੀ ਸੰਬੰਧੀ ਕਈ ਬੀਮਾਰੀਆਂ ਹੋ ਸਕਦੀਆਂ ਹਨ। ਇਸ ਨਾਲ ਚਮੜੀ 'ਤੇ ਐਲਰਜੀ ਹੋ ਸਕਦੀ ਹੈ। ਖੁਜਲੀ ਅਤੇ ਜਲਨ ਹੋਣ ਲੱਗਦੀ ਹੈ।
4. ਸੁਸਤੀ ਮਹਿਸੂਸ ਹੋਣਾ— ਪੈਰਾਸੀਟਾਮੋਲ ਖਾਣ ਨਾਲ ਤੁਹਾਨੂੰ ਦਰਦ ਤੋਂ ਆਰਾਮ ਮਿਲਦਾ ਹੈ ਪਰ ਇਸ ਨਾਲ ਜ਼ਿਆਦਾ ਸੁਸਤੀ ਮਹਿਸੂਸ ਹੋਣ ਲੱਗਦੀ ਹੈ।
5. ਲੀਵਰ ਦੇ ਲਈ ਹਾਨੀਕਾਰਕ— ਲੀਵਰ ਨਾਲ ਸੰਬੰਧਿਤ ਸਮੱਸਿਆ ਨਾਲ ਪੀੜਿਤ ਵਿਅਕਤੀ ਨੂੰ ਪੈਰਾਸੀਟਾਮੋਲ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਇਸ ਨਾਲ ਲੀਵਰ ਖਰਾਬ ਹੋ ਸਕਦਾ ਹੈ।
6. ਕਿਡਨੀ ਦੇ ਲਈ ਖਤਰਨਾਕ— ਪੇਨਕਿਲਰ ਦੇ ਰੂਪ 'ਚ ਪੈਰਾਸੀਟਾਮੋਲ ਦੀ ਲੰਬੇ ਸਮੇਂ ਤੱਕ ਵਰਤੋਂ ਕਰਨ ਨਾਲ ਕਿਡਨੀ ਖਰਾਬ ਹੋ ਸਕਦੀ ਹੈ।
7. ਗਰਭਵਤੀ ਔਰਤ ਲਈ ਹਾਨੀਕਾਰਕ— ਡਾਕਟਰ ਦੀ ਸਲਾਹ ਲਏ ਬਿਨਾਂ ਗਰਭਵਤੀ ਔਰਤ ਨੂੰ ਪੈਰਾਸੀਟਾਮੋਲ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਇਸ ਦੀ ਵਰਤੋਂ ਕਰਨ ਨਾਲ ਪੇਟ 'ਚ ਪਲ ਰਹੇ ਬੱਚੇ ਦੇ ਵਿਕਾਸ ਦੇ ਲਈ ਖਤਰਨਾਕ ਹੋ ਸਕਦਾ ਹੈ।
ਰੋਜ਼ ਐਵੋਕਾਡੋ ਖਾਣ ਨਾਲ ਮਿਲਣਗੇ ਇਹ 9 ਫਾਇਦੇ
NEXT STORY