ਨਵੀਂ ਦਿੱਲੀ— ਪ੍ਰੋਟੀਨ ਸਿਹਤ ਲਈ ਬਹੁਤ ਹੀ ਲਾਭਕਾਰੀ ਹੈ, ਹੱਡੀਆਂ ਦੀ ਮਜ਼ਬੂਤੀ ਲਈ ਇਹ ਬਹੁਤ ਜ਼ਰੂਰੀ ਹੁੰਦੇ ਹਨ। ਸਰੀਰ ਵਿਚ ਇਸ ਦੀ ਕਮੀ ਹੋਣ 'ਤੇ ਬਹੁਤ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਨ੍ਹਾਂ ਲੱਛਣਾ ਨੂੰ ਪਹਿਚਾਨ ਕੇ ਤੁਸੀਂ ਸਰੀਰ ਵਿਚ ਹੋ ਰਹੀ ਪ੍ਰੋਟੀਨ ਦੀ ਕਮੀ ਦਾ ਪਤਾ ਜਲਦੀ ਲਗਾ ਸਕਦੇ ਹੋ।
1. ਖੂਨ ਦੀ ਕਮੀ
ਪ੍ਰੋਟੀਨ ਦੀ ਕਮੀ ਹੋਣ 'ਤੇ ਸਰੀਰ ਵਿਚ ਖੂਨ ਦੀ ਕਮੀ ਹੋਣੀ ਸ਼ੁਰੂ ਹੋ ਜਾਂਦੀ ਹੈ। ਖੂਨ ਵਿਚ ਸਫੇਦ ਖੂਨ ਦੀਆਂ ਕੋਸ਼ੀਕਾਵਾਂ ਦੀ ਗਿਣਤੀ ਘੱਟ ਹੋਣ ਨਾਲ ਰੋਗਾਂ ਨਾਲ ਲੜਣ ਦੀ ਤਾਕਤ ਘੱਟ ਹੋਣ ਲੱਗਦੀ ਹੈ। ਇਸ ਤਰ੍ਹਾਂ ਦੇ ਲੱਛਣ ਦਿਖਾਈ ਦਿੰਦੇ ਹਨ ਤਾਂ ਸਮਝ ਲਓ ਕਿ ਸਰੀਰ ਵਿਚ ਪ੍ਰੋਟੀਨ ਦੀ ਕਮੀ ਹੋ ਰਹੀ ਹੈ।
2. ਥਕਾਵਟ
ਪ੍ਰੋਟੀਨ ਦੀ ਕਮੀ ਨਾਲ ਸਰੀਰ ਵਿਚ ਕਮਜ਼ੋਰੀ ਦਿੱਖਣ ਲੱਗਦੀ ਹੈ। ਜ਼ਿਆਦਾ ਮਾਤਰਾ ਵਿਚ ਪ੍ਰੋਟੀਨ ਲੈਣ ਨਾਲ ਸਰੀਰਕ ਕਮਜ਼ੋਰੀ ਦੂਰ ਹੋਣ ਲੱਗਦੀ ਹੈ ਅਤੇ ਇਸ ਕਾਰਨ ਖੂਨ ਵਿਚ ਸ਼ੱਕਰ ਦਾ ਸਤਰ ਘੱਟ ਹੋਣਾ। ਜਿਸ ਨਾਲ ਥਕਾਵਟ ਪੈਦਾ ਹੁੰਦੀ ਹੈ ਪ੍ਰੋਟੀਨ ਦੀ ਕਮੀ ਨਾਲ ਵਾਰ-ਵਾਰ ਭੁੱਖ ਮਹਿਸੂਸ ਹੁੰਦੀ ਹੈ।
3. ਡਲ ਸਕਿਨ
ਸਿਹਤਮੰਦ ਚਮੜੀ ਲਈ ਵੀ ਪ੍ਰੋਟੀਨ ਜ਼ਰੂਰੀ ਹੁੰਦੇ ਹਨ। ਇਸ ਦੀ ਕਮੀ ਹੋ ਜਾਣ ਨਾਲ ਚਮੜੀ ਡਲ ਹੋ ਜਾਂਦੀ ਹੈ ਅਤੇ ਵਾਲ ਝੜਣ ਲੱਗਦੇ ਹਨ ਅਤੇ ਨਹੁੰ ਵੀ ਕਮਜ਼ੋਰ ਹੋਣੇ ਸ਼ੁਰੂ ਹੋ ਜਾਂਦੇ ਹਨ।
4. ਮਾਸਪੇਸ਼ੀਆ ਵਿਚ ਦਰਦ
ਪ੍ਰੋਟੀਨ ਦੀ ਵਰਤੋਂ ਕਰਨ ਨਾਲ ਮਾਸਪੇਸ਼ੀਆਂ ਵਿਚ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ। ਇਸ ਨਾਲ ਸਰੀਰ ਵਿਚ ਲਚੀਲਾਪਨ ਘੱਟ ਹੋਣ ਲੱਗਦਾ ਹੈ ਅਤੇ ਜੋੜਾਂ ਵਿਚ ਅਕੜਣ ਆਉਣੀ ਸ਼ੁਰੂ ਹੋ ਜਾਂਦੀ ਹੈ।
ਜੇ ਤੁਸੀਂ ਵੀ ਖਾਂਦੇ ਹੋ ਜ਼ਿਆਦਾ ਪਿਆਜ ਤਾਂ ਹੋ ਜਾਓ ਸਾਵਧਾਨ
NEXT STORY