ਨਵੀਂ ਦਿੱਲੀ— ਸ਼ੂਗਰ ਇਕ ਅਜਿਹਾ ਰੋਗ ਹੈ ਜਿਸ ਦਾ ਸਮੇਂ 'ਤੇ ਇਲਾਜ ਨਾ ਕਰਵਾਉਣ 'ਤੇ ਤੁਹਾਡੀਆਂ ਅੱਖਾਂ, ਨਰਵਸ ਸਿਸਟਮ, ਬਲੱਡ ਵੇਸਲਸ ਅਤੇ ਦਿਲ ਦੇ ਨਾਲ-ਨਾਲ ਹੋਰ ਅੰਗਾਂ ਨੂੰ ਵੀ ਨੁਕਸਾਨ ਪਹੁੰਚ ਸਕਦਾ ਹੈ। ਇਸ ਨੂੰ ਕੰਟਰੋਲ ਵਿਚ ਕਰਨ ਲਈ ਸਾਨੂੰ ਆਪਣੇ ਲਾਈਫ ਸਟਾਈਲ ਵਿਚ ਬਦਲਾਅ ਲਿਆ ਕੇ ਭੋਜਨ ਵਿਚ ਪੌਸ਼ਟਿਕ ਆਹਾਰ ਨੂੰ ਸ਼ਾਮਲ ਕਰਨਾ ਹੋਵੇਗਾ। ਅੱਜ ਕੱਲ੍ਹ ਬਾਜ਼ਾਰ 'ਚ ਸ਼ੂਗਰ ਨੂੰ ਕੰਟਰੋਲ ਕਰਨ ਲਈ ਬਹੁਤ ਸਾਰੀਆਂ ਦਵਾਈਆਂ ਮਿਲਦੀਆਂ ਹਨ ਪਰ ਅਸੀਂ ਤੁਹਾਨੂੰ ਇਸ ਬਿਮਾਰੀ ਨੂੰ ਕੰਟਰੋਲ ਕਰਨ ਲਈ ਇਕ ਕੁਦਰਤੀ ਇਲਾਜ ਦੱਸਾਂਗੇ। ਉਂਝ ਤਾਂ ਕੁਦਰਤੀ ਇਲਾਜ ਵਿਚ ਜੜੀ-ਬੂਟੀਆਂ ਅਤੇ ਹਿਮੋਪੈਥਿਕ ਇਲਾਜ ਵੀ ਹੁੰਦਾ ਹੈ ਪਰ ਅਸੀਂ ਤੁਹਾਨੂੰ ਅਜਿਹੇ ਘਰੇਲੂ ਨੁਸਖੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਦੀ ਵਰਤੋਂ ਨਾਲ ਤੁਸੀਂ ਸੂਗਰ ਰੋਗ ਤੋਂ ਛੁਟਕਾਰਾ ਪਾ ਸਕਦੇ ਹੋ ਆਓ ਜਾਣਦੇ ਹਾਂ ਉਨ੍ਹਾਂ ਕੁਝ ਘਰੇਲੂ ਨੁਸਖਿਆਂ ਦੇ ਬਾਰੇ...
1. ਸ਼ੂਗਰ ਰੋਗ ਨੂੰ ਠੀਕ ਕਰਨ ਲਈ ਜਾਮਨ, ਦੀਆਂ ਗਿਟਕਾਂ ਅਤੇ ਨਰਮ ਪੱਤਿਆਂ ਨੂੰ ਪੀਸ ਕੇ 4 ਚਮੱਚ ਪਾਣੀ ਵਿਚ ਪਾ ਕੇ ਛਾਣ ਕੇ 10 ਦਿਨਾਂ ਤੱਕ ਪੀਓ।
2. ਪੱਕੀ ਹੋਈ 60 ਗ੍ਰਾਮ ਜਾਮਨ ਨੂੰ 1 ਗਲਾਸ ਉਬਲੇ ਹੋਏ ਪਾਣੀ 'ਚ ਰੱਖ ਦੇ ਢੱਕ ਲਓ, ਫਿਰ ਇਸ ਨੂੰ ਤਿੰਨ ਹਿੱਸਿਆ ਵਿਚ ਵੰਡ ਕੇ ਇਕ ਦਿਨ ਵਿਚ ਤਿੰਨ ਵਾਰ ਪੀਣ ਨਾਲ ਜ਼ਿਆਦਾ ਯੂਰਿਨ ਆਉਣ ਦੀ ਸਮੱਸਿਆ ਵੀ ਘੱਟ ਹੋ ਜਾਂਦੀ ਹੈ।
3. ਜਾਮਨ ਦੀਆਂ ਸੁੱਕੀਆਂ ਹੋਈਆਂ ਗਿਟਕਾਂ ਦਾ ਚੂਰਨ ਰੋਜ਼ ਦੋ ਚਮੱਚ ਪਾਣੀ ਨਾਲ ਪੀਓ ਇਸ ਨਾਲ ਸ਼ੂਗਰ ਰੋਗ ਠੀਕ ਹੋਵੇਗਾ।
4. ਸ਼ੂਗਰ ਦੇ ਰੋਗ ਨੂੰ ਦੂਰ ਕਰਨ ਲਈ 4 ਚਮੱਚ ਮੇਥੀ ਦਾਣਾ ਕੁੱਟ ਕੇ ਸ਼ਾਮ ਨੂੰ ਪਾਣੀ ਵਿਚ ਭਿਓਂ ਕੇ ਰੱਖ ਲਓ ਅਤੇ ਸਵੇਰੇ ਚੰਗੀ ਤਰ੍ਹਾਂ ਨਾਲ ਘੋਟ ਕੇ ਪੀਓ।
5. ਟਮਾਟਰ ਦਾ ਸਲਾਦ, ਟਮਾਟਰ ਦੀ ਸਬਜ਼ੀ, ਟਮਾਟਰ ਦਾ ਰਸ ਪੀਣ ਨਾਲ ਸ਼ੁੱਗਰ ਰੋਗ ਨਹੀਂ ਰਹਿੰਦਾ।
6. ਤਾਜੇ ਬੇਲ ਪੱਤਰ ਦੇ 5 ਪੱਤੇ ਅਤੇ ਕਾਲੀਆਂ ਮਿਰਚਾਂ ਦੋਵਾਂ ਨੂੰ ਕੁੱਟ ਕੇ ਪੀਣ ਨਾਲ ਸ਼ੂਗਰ ਰੋਗ ਦੂਰ ਹੋ ਜਾਂਦਾ ਹੈ।
7. ਸ਼ੂਗਰ ਦੇ ਰੋਗੀਆਂ ਲਈ ਮੇਥੀ ਬੇਹੱਦ ਲਾਹੇਵੰਦ ਹੈ। ਮੇਥੀ ਦਾ ਸਾਗ ਬਹੁਤ ਹੀ ਫਾਇਦੇਮੰਦ ਹੁੰਦਾ ਹੈ।
8. ਦਿਨ ਵਿਚ ਤਿੰਨ ਵਾਰ 2 ਚਮੱਚ ਕਰੇਲੇ ਦੇ ਰਸ ਵਿਚ ਅੱਧਾ ਗਲਾਸ ਪਾਣੀ ਰਲਾ ਕੇ ਪੀਣ ਨਾਲ ਲਾਭ ਹੁੰਦਾ ਹੈ। ਸੁੱਕਾਏ ਹੋਏ ਕਰੇਲਿਆਂ ਦਾ ਚੂਰਨ ਲਗਭਗ ਇਕ ਚਮੱਚ ਦਿਨ ਵਿਚ ਇਕ ਵਾਰ ਲਓ। ਕਰੇਲੇ ਦੀ ਸਬਜ਼ੀ ਦੀ ਵਰਤੋਂ ਕਰੋ। ਇਸ ਨਾਲ ਵੀ ਸ਼ੂਗਰ ਰੋਗ ਤੋਂ ਕਾਫੀ ਜਲਦੀ ਛੁਟਕਾਰਾ ਮਿਲਦਾ ਹੈ।
9. ਜੌਂਅ ਅਤੇ ਛੋਲਿਆਂ ਦੇ ਆਟੇ ਦੀ ਰੋਟੀ ਖਾਣ ਨਾਲ ਸ਼ੂਗਰ ਰੋਗ ਠੀਕ ਹੁੰਦਾ ਹੈ। ਕਾਲੇ ਛੋਲੇ ਰਾਤ ਨੂੰ ਅੱਧਾ ਘੰਟਾ ਦੁੱਧ ਵਿਚ ਭਿਓਂ ਕੇ ਰੱਖ ਕੇ ਸਵੇਰੇ ਖਾਓ।
10. ਸ਼ੂਗਰ ਦੇ ਰੋਗੀ ਨੂੰ ਮਿੱਠਾ ਖਾਣ ਦਾ ਮਨ ਕਰੇ ਤਾਂ ਸ਼ਹਿਦ ਵਰਤ ਲੈਣਾ ਚਾਹੀਦਾ ਹੈ।
11. ਸ਼ੂਗਰ ਦੀ ਬੀਮਾਰੀ ਵਿਚ ਨਿੰਮ ਦੀਆਂ ਕਰੂੰਬਲਾਂ ਖਾਣ ਨਾਲ ਖੰਡ ਦੀ ਮਾਤਰਾ ਘੱਟ ਹੋ ਜਾਂਦੀ ਹੈ।
12. ਸੁੱਕੇ ਕਰੇਲੇ ਅਤੇ ਪੀਸੀ ਹੋਈ ਮੇਥੀ ਦਾ ਚੂਰਨ ਬਣਾਓ ਅਤੇ ਸਵੇਰੇ ਖਾਲੀ ਪੇਟ ਇਸ ਨੂੰ ਦੋ ਚਮੱਚ ਪਾਣੀ ਨਾਲ ਖਾਓ। ਇਸ ਨਾਲ ਸ਼ੱਕਰ ਰੋਗ ਠੀਕ ਹੋਵੇਗਾ।
13. ਅੰਬ ਦੀਆਂ ਨਰਮ ਪੱਤੀਆਂ ਲਓ ਅਤੇ ਪਾਣੀ ਵਿਚ ਨਿਚੋੜ ਕੇ ਪਾਣੀ ਪੀਣ ਨਾਲ ਸ਼ੱਕਰ ਰੋਗ ਠੀਕ ਹੁੰਦਾ ਹੈ।
ਨਾਈਟ ਸ਼ਿਫਟ ਕੰਮ ਕਰਨ ਵਾਲੀਆਂ ਔਰਤਾਂ ਨੂੰ ਹੋ ਸਕਦੀ ਹੈ ਇਹ ਬਿਮਾਰੀ
NEXT STORY