ਨਵੀਂ ਦਿੱਲੀ— ਬਵਾਸੀਰ ਬਹੁਤ ਦੀ ਦਰਦ ਵਾਲੀ ਬੀਮਾਰੀ ਹੈ। ਅੱਜਕਲ ਇਹ ਬੀਮਾਰੀ ਆਮ ਦੇਖਣ ਨੂੰ ਮਿਲ ਰਹੀ ਹੈ। ਇਸ ਬੀਮਾਰੀ ਦਾ ਖਾਸ ਕਾਰਨ ਪਾਣੀ ਘੱਟ ਮਾਤਰਾ 'ਚ ਪੀਣਾ, ਅਨਿਯਮਿਤ ਲਾਈਫ ਸਟਾਈਲ ਅਤੇ ਖਾਣ-ਪੀਣ ਹੈ। ਬਵਾਸੀਰ ਦੋ ਤਰ੍ਹਾਂ ਦੀ ਹੁੰਦੀ ਹੈ ਖੂਨੀ ਬਵਾਸੀਰ ਅਤੇ ਮੋਕੇ ਵਾਲੀ ਬਵਾਸੀਰ। ਖੂਨੀ ਬਵਾਸੀਰ 'ਚ ਮਲਤਿਆਗ ਕਰਦੇ ਹੋਏ ਦਰਦ ਹੋਣ ਦੇ ਨਾਲ ਖੂਨ ਵੀ ਬਹੁਤ ਨਿਕਲਦਾ ਹੈ। ਮੋਕੇ ਵਾਲੀ ਬਵਾਸੀਰ 'ਚ ਦਰਦ ਅਤੇ ਖਾਰਸ਼ ਦੀ ਸਮੱਸਿਆ ਹੁੰਦੀ ਹੈ। ਇਸ ਬਵਾਸੀਰ 'ਚ ਸੋਜ ਗੁੱਦੇ ਦੇ ਬਿਲਕੁਲ ਬਾਹਰ ਹੁੰਦੀ ਹੈ। ਜੇ ਤੁਸੀਂ ਵੀ ਇਸ ਸਮੱਸਿਆ ਤੋਂ ਪ੍ਰੇਸ਼ਾਨ ਹੋ ਤਾਂ ਇਨ੍ਹਾਂ ਘਰੇਲੂ ਉਪਾਅ ਦੀ ਵਰਤੋਂ ਕਰ ਕੇ ਛੁਟਕਾਰਾ ਪਾ ਸਕਦੇ ਹੋ।
1. ਜੀਰੇ ਦੀ ਵਰਤੋਂ
ਜੀਰੇ ਨੂੰ ਵਰਤੋਂ 'ਚ ਲਿਆਉਣ ਲਈ 2 ਲੀਟਰ ਲੱਸੀ 'ਚ 50 ਗ੍ਰਾਮ ਜੀਰਾ ਪਾਊਡਰ ਅਤੇ ਥੋੜ੍ਹਾ ਜਿਹਾ ਨਮਕ ਮਿਲਾਓ। ਜਦੋਂ ਵੀ ਤੁਹਾਨੂੰ ਪਿਆਸ ਲੱਗੇ ਤਾਂ ਇਸ ਨੂੰ ਪੀਓ। ਚਾਰ ਦਿਨ ਲਗਾਤਾਰ ਇਸ ਨੂੰ ਪੀਣ ਨਾਲ ਮੋਕਿਆਂ ਦੀ ਸਮੱਸਿਆ ਠੀਕ ਹੋ ਜਾਂਦੀ ਹੈ। ਇਸ ਤੋਂ ਇਲਾਵਾ ਇਕ ਗਲਾਸ ਪਾਣੀ 'ਚ ਅੱਧਾ ਚੱਮਚ ਜੀਰਾ ਪਾਊਡਰ ਪਾ ਕੇ ਪੀ ਸਕਦੇ ਹੋ।
2. ਜਾਮਨ ਅਤੇ ਅੰਬ ਦੀ ਗੁਠਲੀ
ਖੂਨੀ ਬਵਾਸੀਰ 'ਚ ਇਹ ਬਹੁਤ ਅਸਰਦਾਰ ਉਪਾਅ ਹੈ। ਇਸ ਦੀ ਵਰਤੋਂ ਕਰਨ ਲਈ ਜਾਮਨ ਅਤੇ ਅੰਬ ਦੀ ਗੁੱਠਲੀ ਦੇ ਅੰਦਰ ਦੇ ਹਿੱਸੇ ਨੂੰ ਸੁੱਕਾ ਕੇ ਚੂਰਨ ਦੀ ਤਰ੍ਹਾਂ ਪੀਸ ਲਓ। ਰੋਜ਼ਾਨਾ ਹਲਕੇ ਗਰਮ ਪਾਣੀ ਜਾਂ ਲੱਸੀ 'ਚ ਇਕ ਚੱਮਚ ਚੂਰਨ ਨੂੰ ਮਿਲਾ ਕੇ ਪੀਓ।
3. ਇਸਬਗੋਲ
ਇਸਬਗੋਲ ਦੀ ਵਰਤੋਂ ਨਾਲ ਅਨਿਯਮਿਤ ਅਤੇ ਸਖਤ ਮਲ ਤੋਂ ਛੁਟਕਾਰਾ ਮਿਲਦਾ ਹੈ। ਇਸ ਨੂੰ ਖਾਣ ਨਾਲ ਪੇਟ ਆਸਾਨੀ ਨਾਲ ਸਾਫ ਹੋ ਜਾਂਦਾ ਹੈ। ਮਲਤਿਆਗ ਸਮੇਂ ਦਰਦ ਵੀ ਨਹੀਂ ਹੁੰਦਾ।
4. ਵੱਡੀ ਇਲਾਇਚੀ
ਬਵਾਸੀਰ ਦੇ ਉਪਚਾਰ ਲਈ ਵੱਡੀ ਇਲਾਇਚੀ ਬਹੁਤ ਹੀ ਕਾਰਗਾਰ ਉਪਾਅ ਹੈ। ਇਸ ਦੀ ਵਰਤੋਂ ਕਰਨ ਲਈ 50 ਗ੍ਰਾਮ ਵੱਡੀ ਇਲਾਇਚੀ ਨੂੰ ਤਵੇ 'ਤੇ ਰੱਖੋ ਅਤੇ ਚੰਗੀ ਤਰ੍ਹਾਂ ਨਾਲ ਭੁੰਨ ਲਓ ਅਤੇ ਫਿਰ ਠੰਡਾ ਕਰਕੇ ਪੀਸ ਲਓ। ਰੋਜ਼ਾਨਾ ਖਾਲੀ ਪੇਟ ਇਸ ਚੂਰਨ ਦੇ ਪਾਣੀ ਦੀ ਵਰਤੋਂ ਕਰੋ।
5. ਸੌਂਗੀ
ਬਵਾਸੀਰ ਨੂੰ ਖਤਮ ਕਰਨ ਲਈ ਸੌਂਗੀ ਵੀ ਫਾਇਦੇਮੰਦ ਹੁੰਦੀ ਹੈ। ਇਸ ਦੀ ਨਿਯਮਿਤ ਵਰਤੋਂ ਲਈ ਰਾਤ ਨੂੰ 100 ਗ੍ਰਾਮ ਸੌਂਗੀ ਪਾਣੀ 'ਚ ਭਿਓਂ ਕੇ ਰੱਖ ਲਓ ਅਤੇ ਸਵੇਰੇ ਉਸ ਨੂੰ ਪਾਣੀ 'ਚ ਮਸਲ ਲਓ ਅਤੇ ਰੋਜ਼ਾਨਾ ਇਸ ਦੀ ਵਰਤੋਂ ਕਰੋ।
6. ਦਾਲੀਚੀਨੀ ਚੂਰਨ
ਇਸ ਲਈ 1 ਚੱਮਚ ਸ਼ਹਿਦ 'ਚ 1/4 ਚੱਮਚ ਦਾਲਚੀਨੀ ਚੂਰਨ ਮਿਲਾਓ ਅਤੇ ਰੋਜ਼ਾਨਾ ਖਾਓ। ਬਵਾਸੀਰ ਤੋਂ ਬਹੁਤ ਜਲਦੀ ਛੁਟਕਾਰਾ ਮਿਲੇਗਾ।
ਬੱਚੇ ਦੇ ਸਰੀਰ 'ਤੋਂ ਅਨਚਾਹੇ ਵਾਲਾਂ ਨੂੰ ਹਟਾਉਣ ਲਈ ਅਪਣਾਓ ਇਹ ਘਰੇਲੂ ਨੁਸਖੇ
NEXT STORY