ਨਵੀਂ ਦਿੱਲੀ— ਛੋਟੇ-ਛੋਟੇ ਬੱਚੇ ਤਾਂ ਸਾਰਿਆਂ ਨੂੰ ਬਹੁਤ ਕਿਊਟ ਲੱਗਦੇ ਹਨ ਪਰ ਕੁਝ ਬੱਚਿਆਂ ਦੇ ਸਰੀਰ 'ਤੇ ਮਹੀਨ ਵਾਲ ਹੁੰਦੇ ਹਨ, ਜੋ ਦੇਖਣ 'ਚ ਬਿਲਕੁਲ ਵੀ ਚੰਗੇ ਨਹੀਂ ਲੱਗਦੇ। ਕਈ ਵਾਰ ਤਾਂ ਇਹ ਕੁਝ ਹਫਤਿਆਂ ਬਾਅਦ ਆਪਣੇ ਆਪ ਝੜ ਜਾਂਦੇ ਹਨ ਅਤੇ ਕਈ ਵਾਰ ਜਲਦੀ ਨਹੀਂ ਝੜਦੇ। ਜਿਸ ਕਾਰਨ ਉਨ੍ਹਾਂ ਦੀਆਂ ਮਾਵਾਂ ਚਿੰਤਾ ਲੈਣ ਲੱਗਦੀਆਂ ਹਨ। ਇਹ ਬਹੁਤ ਹੀ ਮਹੀਨ ਹੁੰਦੇ ਹਨ ਅਤੇ ਆਸਾਨੀ ਨਾਲ ਦੇਖੇ ਜਾ ਸਕਦੇ ਹਨ। ਜੇ ਤੁਸੀਂ ਵੀ ਬੱਚੇ ਦੇ ਵਾਲਾਂ ਨੂੰ ਦੇਖ ਕੇ ਪ੍ਰੇਸ਼ਾਨ ਹੋ ਤਾਂ ਅੱਜ ਅਸੀਂ ਤੁਹਾਨੂੰ ਕੁਝ ਉਪਾਅ ਬਾਰੇ ਦੱਸਣ ਜਾ ਰਹੇ ਹਾਂ ਜਿਸ ਦੀ ਵਰਤੋਂ ਕਰਕੇ ਤੁਸੀਂ ਅਨਚਾਹੇ ਵਾਲਾਂ ਨੂੰ ਆਸਾਨੀ ਨਾਲ ਹਟਾ ਸਕਦੇ ਹੋ।
1. ਮਸੂਰ ਦੀ ਦਾਲ ਅਤੇ ਦੁੱਧ
ਇਸ ਦੀ ਵਰਤੋਂ ਕਰਨ ਤੋਂ ਪਹਿਲਾਂ ਬੱਚੇ ਦੀ ਜੈਤੂਨ ਤੇਲ ਨਾਲ ਮਾਲਿਸ਼ ਕਰੋ। ਫਿਰ ਵਾਲਾਂ ਵਾਲੀ ਥਾਂ 'ਤੇ ਮਸੂਰ ਦੀ ਦਾਲ ਅਤੇ ਦੁੱਧ ਦੀ ਪੇਸਟ ਬਣਾ ਕੇ ਹੌਲੀ-ਹੌਲੀ ਮਸਾਜ਼ ਕਰੋ। ਕੁਝ ਦਿਨਾਂ 'ਚ ਹੀ ਫਾਇਦਾ ਨਜ਼ਰ ਆਉਣ ਲੱਗੇਗਾ।

2. ਆਟਾ ਅਤੇ ਵੇਸਣ
ਇਸ ਨੂੰ ਲਗਾਉਣ ਲਈ ਆਟੇ ਅਤੇ ਵੇਸਣ ਨੂੰ ਮਿਕਸ ਕਰਕੇ ਗੁੰਨ ਲਓ ਅਤੇ ਫਿਰ ਇਸ ਨਾਲ ਬੱਚੇ ਦੇ ਸਰੀਰ 'ਤੇ ਲੇਪ ਕਰੋ। ਇਸ ਨੂੰ ਆਰਾਮ ਨਾਲ ਕਰੋ ਤਾਂ ਕਿ ਬੱਚੇ ਨੂੰ ਤਕਲੀਫ ਨਾ ਹੋਵੇ। ਇਸ ਨਾਲ ਵਾਲ ਜੜ੍ਹ ਤੋਂ ਮੁਲਾਇਮ ਹੋ ਕੇ ਆਪਣੇ ਆਪ ਹੀ ਝੜ ਜਾਣਗੇ।
3. ਚੰਦਨ ਅਤੇ ਹਲਦੀ ਪਾਊਡਰ
ਇਹ ਉਪਾਅ ਬੱਚੇ ਨੂੰ ਨਹਾਉਣ ਤੋਂ ਕੁਝ ਘੰਟੇ ਪਹਿਲਾਂ ਵਰਤੋਂ ਕਰੋ। ਇਸ ਨੂੰ ਵਰਤੋਂ 'ਚ ਲਿਆਉਣ ਲਈ ਚੰਦਨ ਅਤੇ ਹਲਦੀ ਪਾਊਡਰ 'ਚ ਦੁੱਧ ਮਿਲਾ ਕੇ ਪੇਸਟ ਤਿਆਰ ਕਰ ਲਓ। ਕੁਝ ਹਫਤੇ ਬਾਅਦ ਫਰਕ ਨਜ਼ਰ ਆਉਣ ਲੱਗੇਗਾ।

4. ਦੁੱਧ ਅਤੇ ਮੁਲਤਾਨੀ ਮਿੱਟੀ
ਨਵਜੰਮੇ ਬੱਚੇ ਦੇ ਸਰੀਰ ਤੋਂ ਵਾਲਾਂ ਨੂੰ ਉਤਾਰਣ ਲਈ ਦੁੱਧ ਅਤੇ ਮੁਲਤਾਨੀ ਮਿੱਟੀ ਵੀ ਕਾਫੀ ਫਾਇਦੇਮੰਦ ਹੁੰਦੀ ਹੈ। ਇਸ ਦੀ ਵਰਤੋਂ ਕਰਨ ਲਈ ਦੁੱਧ 'ਚ ਮੁਲਤਾਨੀ ਮਿੱਟੀ ਪਾ ਕੇ ਪੇਸਟ ਬਣਾ ਕੇ ਇਸ ਲੇਪ ਨੂੰ ਉਨ੍ਹਾਂ ਦੇ ਸਰੀਰ 'ਤੇ ਲਗਾਓ।
5. ਦੁੱਧ ਅਤੇ ਬ੍ਰੈੱਡ ਦੀ ਕਰੋ ਵਰਤੋਂ
ਵਾਲਾਂ ਨੂੰ ਹਟਾਉਣ ਲਈ ਦੁੱਧ ਅਤੇ ਬ੍ਰੈੱਡ ਦੀ ਵਰਤੋਂ ਕਰ ਸਕਦੇ ਹੋ। ਕੱਚੇ ਦੁੱਧ 'ਚ ਬ੍ਰੈੱਡ ਦਾ ਪੀਸ ਪਾ ਕੇ ਬੱਚਿਆਂ ਦੇ ਸਰੀਰ ਦੀ ਮਾਲਿਸ਼ ਕਰੋ।

ਇਹ ਹਨ ਸਰੀਰ 'ਚ ਕੈਲਸ਼ੀਅਮ ਦੀ ਕਮੀ ਹੋਣ ਦੇ ਲੱਛਣ
NEXT STORY