ਨਵੀਂ ਦਿੱਲੀ— ਕੁਝ ਲੋਕਾਂ ਦੇ ਪੈਰ ਗਰਮੀ ਦੇ ਮੌਸਮ ਵਿਚ ਵੀ ਇਕਦਮ ਠੰਡੇ ਅਤੇ ਸੁੰਨ ਹੋ ਜਾਂਦੇ ਹਨ। ਪੈਰਾਂ ਤੱਕ ਜਦੋਂ ਬਲੱਡ ਸਰਕੁਲੇਸ਼ਨ ਸਹੀਂ ਤਰੀਕੇ ਨਾਲ ਨਹੀਂ ਪਹੁੰਚ ਪਾਉਂਦਾ ਤਾਂ ਇਹ ਸਮੱਸਿਆ ਹੋ ਜਾਂਦੀ ਹੈ। ਇਸ ਤੋਂ ਇਲਾਵਾ ਜ਼ਿਆਦਾ ਸਿਗਰਟ ਦੀ ਵਰਤੋਂ ਕਰਨ ਅਤੇ ਸਰੀਰ ਵਿਚ ਪੋਸ਼ਕ ਤੱਤਾਂ ਦੀ ਕਮੀ ਹੋਣ ਦੇ ਕਾਰਨ ਵੀ ਪੈਰ ਠੰਡੇ ਪੈ ਜਾਂਦੇ ਹਨ। ਗਰਮੀ ਵਿਚ ਤਾਂ ਪੈਰਾਂ ਦਾ ਠੰਡਾ ਪੈਣਾ ਜ਼ਿਆਦਾ ਅਸਰ ਨਹੀਂ ਕਰਦਾ ਪਰ ਠੰਡ ਦੇ ਮੌਸਮ ਵਿਚ ਠੰਡੇ ਪੈਰਾਂ ਦੀ ਵਜ੍ਹਾ ਨਾਲ ਕਾਫੀ ਪ੍ਰੇਸ਼ਾਨੀ ਝੇਲਣੀ ਪੈਂਦੀ ਹੈ। ਅਜਿਹੇ ਵਿਚ ਕੁਝ ਘਰੇਲੂ ਉਪਾਅ ਕਰਕੇ ਇਸ ਸਮੱਸਿਆ ਤੋਂ ਰਾਹਤ ਪਾਈ ਜਾ ਸਕਦੀ ਹੈ। ਆਓ ਜਾਣਦੇ ਹਾਂ ਅਜਿਹੇ ਹੀ ਕੁਝ ਆਸਾਨ ਉਪਾਅ ਦੇ ਬਾਰੇ...
1. ਗਰਮ ਤੇਲ ਨਾਲ ਮਾਲਿਸ਼
ਜਦੋਂ ਵੀ ਪੈਰ ਇਕਦਮ ਠੰਡੇ ਪੈ ਜਾਣ ਤਾਂ ਗਰਮ ਤੇਲ ਨਾਲ ਤਲਿਆਂ ਦੀ ਮਸਾਜ ਕਰੋ। ਇਸ ਲਈ ਤੁਸੀਂ ਕਿਸੇ ਵੀ ਤੇਲ ਦੀ ਵਰਤੋਂ ਕਰ ਸਕਦੇ ਹੋ। ਤੇਲ ਨੂੰ ਗਰਮ ਕਰਕੇ ਇਸ ਨਾਲ 10 ਮਿੰਟ ਤੱਕ ਪੈਰਾਂ ਦੀ ਮਸਾਜ ਕਰੋ ਅਤੇ ਫਿਰ ਜੁਰਾਬਾਂ ਪਹਿਨ ਲਓ।
2. ਅਦਰਕ
ਇਸ ਲਈ ਅਦਰਕ ਦੇ ਇਕ ਟੁੱਕੜੇ ਨੂੰ 2 ਕੱਪ ਪਾਣੀ ਵਿਚ ਪਾ ਕੇ 10 ਮਿੰਟ ਤੱਕ ਉਬਾਲੋ। ਫਿਰ ਇਸ ਨੂੰ ਛਾਣ ਤੇ ਇਸ ਵਿਚ ਸ਼ਹਿਦ ਮਿਲਾ ਕੇ ਪੀਓ। ਦਿਨ ਵਿਚ 2-3 ਵਾਰ ਇਸਦੀ ਵਰਤੋਂ ਕਰਨ ਨਾਲ ਪੈਰਾਂ ਦਾ ਠੰਡਾ ਪੈਣਾ ਘੱਟ ਹੋ ਜਾਵੇਗਾ ਅਤੇ ਬਲੱਡ ਸਰਕੁਲੇਸ਼ਨ ਵੀ ਸਹੀਂ ਤਰੀਕੇ ਨਾਲ ਹੋਵੇਗਾ।
3. ਗ੍ਰੀਨ ਟੀ
ਗ੍ਰੀਨ ਟੀ ਦੀ ਵਰਤੋ ਨਾਲ ਪੈਰ ਠੰਡੇ ਪੈਣ ਦੀ ਸਮੱਸਿਆ ਤੋਂ ਛੁਟਕਾਰਾ ਮਿਲੇਗਾ। ਦਿਨ ਵਿਚ 2-3 ਕੱਪ ਗ੍ਰੀਨ ਟੀ ਪੀਣ ਨਾਲ ਜਲਦੀ ਫਾਇਦਾ ਮਿਲਦਾ ਹੈ।
4. ਲਾਲ ਮਿਰਚ
ਲਾਲ ਮਿਰਚ ਵਿਚ ਕਾਫੀ ਮਾਤਰਾ ਵਿਚ ਕਾਂਮਪਾਸਾਈਕਿਨ ਨਾਂ ਦੇ ਯੌਗਿਕ ਹੁੰਦੇ ਹਨ। ਜੋ ਪੂਰੇ ਸਰੀਰ ਵਿਚ ਬਲੱਡ ਸਰਕੁਲੇਸ਼ਨ ਨੂੰ ਠੀਕ ਤਰ੍ਹਾਂ ਨਾਲ ਪਹੁੰਚਾਉਂਦੇ ਹਨ। ਪੈਰਾਂ ਨੂੰ ਗਰਮ ਕਰਨ ਲਈ ਲਾਲ ਮਿਰਚ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਲਈ ਜਦੋਂ ਵੀ ਪੈਰ ਠੰਡੇ ਪੈਣ ਤਾਂ ਜੁਰਾਬਾਂ ਵਿਚ 1 ਛੋਟਾ ਚਮੱਚ ਲਾਲ ਮਿਰਚ ਪਾ ਕੇ ਪਹਿਨ ਲਓ।
5. ਸੇਂਧਾ ਨਮਕ
ਸਰੀਰ ਵਿਚ ਮੈਗਨੀਸ਼ੀਅਮ ਦੀ ਕਮੀ ਦੀ ਵਜ੍ਹਾ ਨਾਲ ਵੀ ਪੈਰ ਠੰਡੇ ਪੈ ਜਾਂਦੇ ਹਨ ਅਜਿਹੇ ਵਿਚ ਸੇਂਧਾ ਨਮਕ ਦੀ ਵਰਤੋਂ ਨਾਲ ਮੈਗਨੀਸ਼ੀਅਮ ਦੀ ਕਮੀ ਨੂੰ ਪੂਰਾ ਕੀਤਾ ਜਾ ਸਕਦਾ ਹੈ। ਇਸ ਲਈ ਇਕ ਟਬ ਵਿਚ ਗਰਮ ਪਾਣੀ ਭਰੋ ਅਤੇ ਇਸ ਵਿਚ ਥੋੜ੍ਹਾ ਜਿਹਾ ਸੇਂਧਾ ਨਮਕ ਪਾਓ। ਫਿਰ ਇਸ ਪਾਣੀ ਵਿਚ 15-20 ਮਿੰਟ ਤੱਕ ਪੈਰ ਡੁੱਬੋ ਕੇ ਰੱਖੋ। ਇਸ ਨਾਲ ਪੈਰਾਂ ਤੱਕ ਬਲੱਡ ਸਰਕੁਲੇਸ਼ਨ ਅਤੇ ਆਕਸੀਜਨ ਸਹੀਂ ਤਰੀਕੇ ਨਾਲ ਪਹੁੰਚੇਗਾ ਜਿਸ ਨਾਲ ਪੈਰ ਗਰਮ ਹੋ ਜਾਣਗੇ।
ਇਲਾਇਚੀ ਦੀ ਵਰਤੋਂ ਨਾਲ ਪਾਓ ਮੂੰਹ ਦੇ ਛਾਲਿਆਂ ਤੋਂ ਛੁਟਕਾਰਾ
NEXT STORY