ਜਲੰਧਰ: ਸਿਰ ਦਰਦ ਦੀ ਸ਼ਿਕਾਇਤ ਹੋਣਾ ਬਹੁਤ ਹੀ ਸਾਧਾਰਣ ਗੱਲ ਹੈ ਪਰ ਇਸ ਨਾਲ ਸਾਡਾ ਸਾਰਾ ਦਿਨ ਖਰਾਬ ਹੋ ਜਾਂਦਾ ਹੈ। ਸਿਰ ਦਰਦ ਦਾ ਸਿੱਧਾ ਅਸਰ ਸਾਡੇ ਵਪਾਰ ਅਤੇ ਕੰਮ ਤੇ ਪੈਂਦਾ ਹੈ। ਸਾਧਾਰਨ ਤੌਰ ਤੇ ਇਸ ਸਥਿਤੀ ’ਚ ਲੋਕ ਤੁਰੰਤ ਹੀ ਦਰਦ ਤੋਂ ਛੁਟਕਾਰਾ ਪ੍ਰਾਪਤ ਕਰਨ ਲਈ ਦਵਾਈਆਂ ਲੈਂਦੇ ਹਨ ਪਰ ਹਰ ਵਾਰ ਦਵਾਈਆਂ ਲੈਣਾ ਠੀਕ ਨਹੀਂ ਕਿਉਂਕਿ ਇਨ੍ਹਾਂ ਦਵਾਈਆਂ ਨਾਲ ਕਈ ਤਰ੍ਹਾਂ ਦੇ ਸਾਈਡ ਇਫ਼ੈਕਟ ਹੋ ਜਾਂਦੇ ਹਨ। ਜੋ ਕਿ ਸਾਨੂੰ ਸ਼ੁਰੂ ’ਚ ਨਜ਼ਰ ਨਹੀਂ ਆਉਦੇ ਪਰ ਇਨ੍ਹਾਂ ਦੇ ਖਤਰਨਾਕ ਨਤੀਜੇ ਭਵਿੱਖ ‘ਚ ਸਾਹਮਣੇ ਆਉਂਦੇ ਹਨ। ਇਸ ਲਈ ਜੇਕਰ ਤੁਸੀਂ ਚਾਹੁੰਦੇ ਹੋ ਤਾਂ ਘਰੇਲੂ ਨੁਸਖ਼ਿਆਂ ਨਾਲ ਸਿਰ ਦਰਦ ਤੇ ਕਾਬੂ ਪਾ ਸਕਦੇ ਹੋ। ਇਨ੍ਹਾਂ ‘ਚ ਬਹੁਤ ਕੁਝ ਹੈ ਜੋ ਕਿ ਤਹਾਨੂੰ ਆਪਣੀ ਰਸੋਈ ’ਚ ਹੀ ਲੱਭ ਜਾਵੇਗਾ।
ਇਹ ਵੀ ਪੜ੍ਹੋ:ਦਿਲ ਦਾ ਮਰੀਜ਼ ਬਣਾ ਦੇਵੇਗੀ ਪ੍ਰੋਟੀਨ ਦੀ ਜ਼ਿਆਦਾ ਵਰਤੋਂ, ਜਾਣੋ ਕਿੰਝ
1. ਸਿਰ ਦਰਦ ਨੂੰ ਦੂਰ ਕਰਨ ਦੇ ਲਈ ਸਿਰਕੇ ਦਾ ਇਸਤੇਮਾਲ ਕਰਨਾ ਲਾਭਦਾਇਕ ਹੋਵੇਗਾ ਇਕ ਕੱਪ ਗਰਮ ਪਾਣੀ ’ਚ ਇਕ ਵੱਡਾ ਚਮਚਾ ਸਿਰਕਾ ਮਿਲਾ ਲਓ। ਸਿਰ ਦਰਦ ’ਚ ਸਿਰਕੇ ਅਤੇ ਗਰਮ ਪਾਣੀ ਦਾ ਇਹ ਘੋਲ ਬੜਾ ਲਾਭਦਾਇਕ ਹੋਵੇਗਾ। ਇਸ ਗੱਲ ਦਾ ਧਿਆਨ ਰੱਖੋ ਕਿ ਇਸ ਨੂੰ ਪੀਣ ਤੋਂ ਬਾਅਦ 15 ਮਿੰਟ ਬਾਅਦ ਤੱਕ ਕੁਝ ਖਾਣਾ ਜਾਂ ਪੀਣਾ ਨਹੀਂ।
ਇਹ ਵੀ ਪੜ੍ਹੋ:Beauty Tips: ਟਮਾਟਰ ਵੀ ਬਣਾਉਂਦੈ ਤੁਹਾਡੇ ਚਿਹਰੇ ਨੂੰ ਚਮਕਦਾਰ, ਇੰਝ ਕਰੋ ਵਰਤੋਂ
2. ਜੇਕਰ ਸਿਰ ਦਰਦ ਥੋੜਾ ਹੋ ਰਿਹਾ ਹੈ ਤੇ ਗ੍ਰੀਨ ਟੀ ਪੀਣਾ ਵੀ ਲਾਭਦਾਇਕ ਹੈ। ਗ੍ਰੀਨ ਟੀ ’ਚ ਐਂਟੀ-ਆਕਸੀਡੈਂਟ ਹੁੰਦੇ ਹਨ ਜੋ ਕਿ ਸਿਰ ਦਰਦ ਨੂੰ ਘੱਟ ਕਰਨ ’ਚ ਮਦਦ ਕਰਦੇ ਹਨ। ਤੁਸੀ ਚਾਹੋ ਤਾਂ ਇਸ ’ਚ ਸ਼ਹਿਦ ਵੀ ਮਿਲਾ ਸਕਦੇ ਹੋ। ਜੇਕਰ ਸਿਰ ਦਰਦ ਤੇਜ਼ ਹੋ ਰਿਹਾ ਹੈ ਤਾਂ ਇਸ ’ਚ ਦਾਲਚੀਨੀ ਵੀ ਮਿਲਾ ਸਕਦੇ ਹੋ।
3. ਚਾਹ ਪੀਣ ਨਾਲ ਵੀ ਸਿਰ ਦਰਦ ਦੂਰ ਹੋ ਜਾਂਦਾ ਹੈ। ਮਸਾਲੇ ਦੇ ਰੂਪ ’ਚ ਤੁਸੀਂ ਦਾਲਚੀਨੀ ਅਤੇ ਕਾਲੀ ਮਿਰਚ ਮਿਲਾ ਸਕਦੇ ਹੋ। ਤੁਸੀਂ ਚੀਨੀ ਦੀ ਜਗ੍ਹਾ ਸ਼ਹਿਦ ਦੀ ਵੀ ਵਰਤੋਂ ਕਰ ਸਕਦੇ ਹੋ। ਜੇਕਰ ਤੁਹਾਨੂੰ ਅਦਰਕ ਦਾ ਸਵਾਦ ਪਸੰਦ ਹੈ ਤਾਂ ਤੁਸੀ ਇਸ ’ਚ ਅਦਰਕ ਵੀ ਮਿਲਾ ਸਕਦੇ ਹੋ। ਅਦਰਕ ਵੀ ਸਾਨੂੰ ਦਰਦ ਤੋਂ ਰਾਹਤ ਦਿੰਦਾ ਹੈ।
ਨੋਟ: ਇਸ ਆਰਟੀਕਲ ਬਾਰੇ ਤੁਹਾਡੀ ਕੀ ਰਾਏ ਹੈ ਕੁਮੈਂਟ ਕਰਕੇ ਦੱਸੋ
Health Tips: ‘ਬਹੁਤ ਮਹੱਤਵਪੂਰਨ ਹੈ ਦਿਲ ਦੀ ਭੂਮਿਕਾ’
NEXT STORY