ਨਵੀਂ ਦਿੱਲੀ (ਬਿਊਰੋ) ਕਈ ਲੋਕ ਸਰੀਰ ਵਿਚ ਛੋਟੀ-ਮੋਟੀ ਸੱਟ ਲੱਗਣ ਜਾਂ ਦਰਦ ਦੀ ਸ਼ਿਕਾਇਤ ਹੋਣ 'ਤੇ ਰਾਹਤ ਪਾਉਣ ਲਈ ਦਵਾਈਆਂ ਦਾ ਸਹਾਰਾ ਲੈਂਦੇ ਹਨ। ਮਾਹਰਾਂ ਮੁਤਾਬਕ ਇਹਨਾਂ ਛੋਟੀਆਂ-ਮੋਟੀਆਂ ਸਮੱਸਿਆਵਾਂ ਤੋਂ ਬਚਣ ਲਈ ਤੁਹਾਨੂੰ ਕਿਚਨ ਵਿਚ ਮੌਜੂਦ ਚੀਜ਼ਾਂ ਖਾਣੀਆਂ ਚਾਹੀਦੀਆਂ ਹਨ। ਇੱਥੇ ਦੱਸ ਦਈਏ ਕਿ ਲਸਣ, ਹਲਦੀ, ਲੌਂਗ, ਪੁਦੀਨਾ ਆਦਿ ਚੀਜ਼ਾਂ ਵਿਚ ਐਂਟੀ ਆਕਸੀਡੈਂਟਸ, ਐਂਟੀ-ਬੈਕਟੀਰੀਅਲ ਅਤੇ ਦਵਾਈ ਭਰਪੂਰ ਗੁਣ ਪਾਏ ਜਾਂਦੇ ਹਨ। ਆਯੁਰਵੇਦ ਮੁਤਾਬਕ ਇਹ ਸਾਰੀਆਂ ਚੀਜ਼ਾਂ ਕੁਦਰਤੀ ਪੇਨ ਕਿੱਲਰ ਦੀ ਤਰ੍ਹਾਂ ਕੰਮ ਕਰਦੀਆਂ ਹਨ। ਅੱਜ ਅਸੀਂ ਤੁਹਾਨੂੰ ਇਹਨਾਂ ਆਯੁਰਵੈਦਿਕ ਚੀਜ਼ਾਂ ਦੀ ਜਾਣਕਾਰੀ ਦੇਣ ਜਾ ਰਹੇ ਹਾਂ।
ਲੌਂਗ
ਦੰਦਾਂ ਦੇ ਦਰਦ ਤੋਂ ਛੁਟਕਾਰਾ ਪਾਉਣ ਲਈ ਲੌਂਗ ਕੁਦਰਤੀ ਪੇਨ ਕਿੱਲਰ ਦੀ ਤਰ੍ਹਾਂ ਕੰਮ ਕਰਦਾ ਹੈ। ਇਸ ਵਿਚ ਮੌਜੂਦ ਐਂਟੀ ਵਾਇਰਲ, ਐਂਟੀ-ਇੰਨਫਲੇਮੇਟਰੀ, ਚਿਕਿਤਸਕ ਗੁਣ ਆਦਿ ਗੁਣ ਦੰਦਾਂ ਅਤੇ ਮਸੂੜਿਆਂ ਵਿਚ ਸੋਜ ਅਤੇ ਇਸ ਨਾਲ ਜੁੜੀਆਂ ਹੋਰ ਸਮੱਸਿਆਵਾਂ ਤੋਂ ਆਰਾਮ ਦਿਵਾਉਂਦੇ ਹਨ। ਲੌਂਗ ਦੇ ਤੇਲ ਨੂੰ ਕੌਟਨ ਵਿਚ ਡੁਬੋ ਕੇ ਦੰਦ ਵਿਚ ਦਰਦ ਵਾਲੀ ਜਗ੍ਹਾ ਦਬਾ ਕੇ ਕੁਝ ਦੇਰ ਰੱਖਣ ਨਾਲ ਰਾਹਤ ਮਿਲਦੀ ਹੈ। ਇਸ ਦੇ ਇਲਾਵਾ ਲੌਂਗ ਦੀਆਂ 2 ਕਲੀਆਂ ਚਬਾਉਣ ਨਾਲ ਵੀ ਆਰਾਮ ਮਿਲਦਾ ਹੈ।
ਲਸਣ
ਲਸਣ ਵਿਚ ਮੌਜੂਦ ਪੋਸ਼ਕ ਤੱਤ, ਐਂਟੀ-ਆਕਸੀਡੈਂਟਸ ਅਤੇ ਚਿਕਿਤਸਕ ਗੁਣ ਸਿਹਤ ਨੂੰ ਠੀਕ ਰੱਖਣ ਵਿਚ ਮਦਦ ਕਰਦੇ ਹਨ। ਇਸ ਨੂੰ ਖਾਣ ਨਾਲ ਇਨਫੈਕਸ਼ਨ ਤੋਂ ਬਚਾਅ ਰਹਿੰਦਾ ਹੈ। ਉੱਥੇ ਮਾਨਸੂਨ ਵਿਚ ਕਈ ਲੋਕਾਂ ਨੂੰ ਕੰਨ ਦਰਦ ਦੀ ਸ਼ਿਕਾਇਤ ਹੁੰਦੀ ਹੈ। ਅਜਿਹੇ ਵਿਚ ਲਸਣ ਦੀਆਂ ਕੁਝ ਕਲੀਆਂ ਨੂੰ ਸਰੋਂ ਦੇ ਦੇਲ ਵਿਚ ਗਰਮ ਕਰੋ। ਫਿਰ ਤੇਲ ਨੂੰ ਹਲਕਾ ਠੰਡਾ ਕਰ ਕੇ ਛਾਣ ਲਵੋ। ਹੁਣ ਇਸ ਦੀਆਂ 2-3 ਬੂੰਦਾਂ ਕੰਨ ਵਿਚ ਪਾਓ। ਦਿਨ ਵਿਚ 2-3 ਵਾਰ ਇਸ ਉਪਾਅ ਨੂੰ ਕਰੋ। ਇਸ ਨਾ ਕੁਝ ਹੀ ਦਿਨਾਂ ਵਿਚ ਕੰਨ ਦਰਦ ਦੀ ਸ਼ਿਕਾਇਤ ਦੂਰ ਹੋਵੇਗੀ।
ਧਨੀਆ
ਐਸੀਡਿਟੀ, ਅਪਚ, ਪੇਟ ਵਿਚ ਦਰਦ, ਜਲਨ ਆਦਿ ਦੀ ਸਮੱਸਿਆ ਹੋਣ 'ਤੇ ਧਨੀਆ ਖਾਣਾ ਕਾਰਗਰ ਮੰਨਿਆ ਜਾਂਦਾ ਹੈ। ਇਕ ਗਿਲਾਸ ਲੱਸੀ ਵਿਚ ਚੁਟਕੀ ਭਰ ਭੁੰਨਿਆ ਹੋਇਆ ਸੁੱਕਾ ਧਨੀਆ ਮਿਲਾ ਕੇ ਪੀਣ ਨਾਲ ਗੈਸ ਅਤੇ ਪੇਟ ਸੰਬੰਧੀ ਹੋਰ ਸਮੱਸਿਆਵਾਂ ਤੋਂ ਆਰਾਮ ਮਿਲਦਾ ਹੈ। ਇਸ ਦੇ ਇਲਾਵਾ ਇਸ ਦੀ ਚਟਨੀ ਬਣਾ ਕੇ ਖਾਣਾ ਵੀ ਲਾਭਕਾਰੀ ਹੁੰਦਾ ਹੈ।
ਹਲਦੀ
ਹਲਦੀ ਪੋਸ਼ਕ ਤੱਤ, ਐਂਟੀ-ਬੈਕਟੀਰੀਅਲ, ਐਂਟੀ-ਵਾਇਰਲ ਅਤੇ ਚਿਕਿਤਸਕ ਗੁਣਾਂ ਨਾਲ ਭਰਪੂਰ ਹੁੰਦੀ ਹੈ। ਇਸ ਦੀ ਵਰਤੋਂ ਗੰਭੀਰ ਸੱਟ, ਪੁਰਾਣੇ ਦਰਦ, ਸੋਜ਼ ਅਤੇ ਅੰਦਰੂਨੀ ਜ਼ਖਮ ਤੋਂ ਛੁਟਕਾਰਾ ਪਾਉਣ ਲਈ ਕੀਤੀ ਜਾਂਦੀ ਹੈ। ਆਯੁਰਵੇਦ ਮੁਤਾਬਕ ਰੋਜ਼ਾਨਾ ਸੌਣ ਤੋਂ ਪਹਿਲਾਂ ਹਲਦੀ ਵਾਲਾ ਦੁੱਧ ਪੀਣ ਨਾਲ ਇਮਿਊਨਿਟੀ ਬੂਸਟ ਹੁੰਦੀ ਹੈ। ਥਕਾਵਟ,ਕਮਜ਼ੋਰੀ ਦੂਰ ਹੋ ਕੇ ਸਰੀਰ ਦਾ ਬੀਮਾਰੀਆਂ ਤੋਂ ਬਚਾਅ ਰਹਿੰਦਾ ਹੈ।
ਅਨਾਨਾਸ
ਪਾਚਨ ਠੀਕ ਰੱਖਣ ਅਤੇ ਪੇਟ ਸੰਬੰਧੀ ਸਮੱਸਿਆਵਾਂ ਤੋਂ ਬਚਣ ਲਈ ਅਨਾਨਾਸ ਖਾਣਾ ਬੈਸਟ ਮੰਨਿਆ ਜਾਂਦਾ ਹੈ। ਇਸ ਨੂੰ ਖਾਣ ਜਾਂ ਜੂਸ ਪੀਣ ਨਾਲ ਪੇਟ ਫੁੱਲਣਾ, ਮਨ ਖਰਾਬ ਹੋਣਾ ਅਤੇ ਪੇਟ ਸੰਬੰਧੀ ਪਰੇਸ਼ਾਨੀਆਂ ਤੋਂ ਛੁਟਕਾਰਾ ਮਿਲਦਾ ਹੈ। ਇਸ ਦੇ ਇਲਾਵਾ ਸਰੀਰ ਵਿਚ ਸੋਜ਼ ਦੀ ਸਮੱਸਿਆ ਤੋਂ ਵੀ ਆਰਾਮ ਮਿਲਦਾ ਹੈ।
ਪੁਦੀਨਾ
ਪੁਦੀਨੇ ਵਿਚ ਐਂਟੀ-ਆਕਸੀਡੈਂਟਸ, ਐਂਟੀ-ਬੈਕਟੀਰੀਅਲ, ਐਂਟੀ-ਇੰਫਲੇਮੇਟਰੀ, ਪੋਸ਼ਕ ਤੱਤ ਅਤੇ ਚਿਕਿਤਸਕ ਗੁਣ ਹੁੰਦੇ ਹਨ। ਇਸ ਨਾਲ ਬਣੀ ਚਾਹ ਲੈਣ ਨਾਲ ਸਰੀਰ, ਸਿਰ ਅਤੇ ਮਾਂਸਪੇਸ਼ੀਆਂ ਵਿਚ ਦਰਦ ਤੋਂ ਆਰਾਮ ਮਿਲਦਾ ਹੈ। ਇਸ ਦੇ ਇਲਾਵਾ ਇਸ ਦੀ ਚਾਹ ਪੀਣ ਨਾਲ ਪਾਚਨ ਠੀਕ ਰੱਖਣ ਵਿਚ ਮਦਦ ਮਿਲਦੀ ਹੈ। ਅਜਿਹੇ ਵਿਚ ਪੇਟ ਦਰਦ, ਅਪਚ, ਐਸੀਡਿਟੀ ਆਦਿ ਸਮੱਸਿਆਵਾਂ ਤੋਂ ਬਚਾਅ ਰਹਿੰਦਾ ਹੈ।
ਪੜ੍ਹੋ ਇਹ ਅਹਿਮ ਖਬਰ - ਕੋਵਿਡ-19 ਤੋ ਠੀਕ ਹੋਣ ਮਗਰੋਂ ਡਾਈਟ 'ਚ ਜ਼ਰੂਰ ਸ਼ਾਮਲ ਕਰੋ ਪ੍ਰੋਟੀਨ ਨਾਲ ਭਰਪੂਰ ਇਹ ਚੀਜ਼ਾਂ
ਆਈਸ ਟ੍ਰੀਟਮੈਂਟ
ਮਾਂਸਪੇਸ਼ੀਆਂ ਵਿਚ ਖਿੱਚ, ਸਰੀਰ ਵਿਚ ਕਿਤੇ ਕੱਟਣ, ਮੋਚ ਜਾਂ ਝਰੀਟ ਦੀ ਦਰਦ ਤੋਂ ਰਾਹਤ ਲਈ ਤੁਸੀਂ ਆਈਸ ਟ੍ਰੀਟਮੈਂਟ ਲੈ ਸਕਦੇ ਹੋ। ਇਸ ਲਈ ਤੁਸੀਂ ਕੱਪੜੇ ਵਿਚ ਬਰਫ ਦੇ ਟੁੱਕੜੇ ਰੱਖ ਕੇ ਪ੍ਰਭਾਵਿਤ ਜਗ੍ਹਾ 'ਤੇ ਸੇਕ ਕਰ ਸਕਦੇ ਹੋ। ਇਸ ਨਾਲ ਤੁਹਾਨੂੰ ਜਲਦ ਹੀ ਦਰਦ ਅਤੇ ਸੋਜ ਤੋਂ ਰਾਹਤ ਮਿਲੇਗੀ। ਇਸ ਦੇ ਨਾਲ ਹੀ ਉਸ ਜਗ੍ਹਾ 'ਤੇ ਖੂਨ ਜੰਮਣ ਦੀ ਪਰੇਸ਼ਾਨੀ ਵੀ ਨਹੀਂ ਹੁੰਦੀ ਹੈ। ਸਰੀਰ ਦੀ ਅਕੜਨ ਦੂਰ ਹੋ ਕੇ ਲਚੀਲਾਪਨ ਆਉਂਦਾ ਹੈ।
ਬਲੂ ਬੈਰੀਜ
ਮੂਤਰ ਮਾਰਗ ਵਿਚ ਇਨਫੈਕਸ਼ਨ ਜਾਂ ਜਲਨ ਤੋਂ ਰਾਹਤ ਦਿਵਾਉਣ ਵਿਚ ਬਲੂ ਬੈਰੀਜ ਫਾਇਦੇਮੰਦ ਮੰਨੀ ਜਾਂਦੀ ਹੈ। ਤੁਸੀਂ ਇਸ ਨੂੰ ਫਰੂਟ ਸਲਾਦ, ਜੂਸ, ਸਮੂਦੀ, ਸ਼ੇਕ ਆਦਿ ਦੀ ਤਰ੍ਹਾਂ ਰੋਜ਼ਾਨਾ ਖੁਰਾਕ ਵਿਚ ਲੈ ਸਕਦੇ ਹੋ।
Covid-19 ਤੋਂ ਠੀਕ ਹੋਣ ਮਗਰੋਂ ਡਾਈਟ 'ਚ ਜ਼ਰੂਰ ਸ਼ਾਮਲ ਕਰੋ ਪ੍ਰੋਟੀਨ ਨਾਲ ਭਰਪੂਰ ਇਹ ਚੀਜ਼ਾਂ
NEXT STORY