ਨਵੀਂ ਦਿੱਲੀ- ਹਾਰਟ ਅਟੈਕ ਇਕ ਅਜਿਹੀ ਬੀਮਾਰੀ ਹੈ ਜਿਸ ਕਾਰਨ ਜ਼ਿਆਦਾਤਰ ਲੋਕਾਂ ਦੀ ਜਾਨ ਚਲੀ ਜਾਂਦੀ ਹੈ। ਪਰ ਕੀ ਤੁਹਾਨੂੰ ਪਤਾ ਹੈ ਕਿ ਹਾਰਟ ਅਟੈਕ ਆਉਣ ਤੋਂ ਪਹਿਲਾਂ ਸਰੀਰ ਤੁਹਾਨੂੰ ਸੰਕੇਤ ਦਿੰਦਾ ਹੈ ਪਰ ਜਿਸ ਨੂੰ ਤੁਸੀਂ ਨਜ਼ਰਅੰਦਾਜ਼ ਕਰ ਦਿੰਦੇ ਹੋ। ਜਿਸ ਕਾਰਨ ਤੁਹਾਨੂੰ ਜਾਨ ਵੀ ਗਵਾਉਣੀ ਪੈ ਸਕਦੀ ਹੈ। ਅਜਿਹੇ 'ਚ ਆਓ ਜਾਣਦੇ ਹਾਂ ਹਾਰਟ ਅਟੈਕ ਕਿਉਂ ਆਉਂਦਾ ਹੈ ਅਤੇ ਇਸ ਤੋਂ ਬਚਣ ਦੇ ਕੀ ਉਪਾਅ ਹਨ?
ਇਹ ਵੀ ਪੜ੍ਹੋ- ਹੁਣ ਉਬਰ ਕੈਬ ਬੁੱਕ ਕਰਨ ਦਾ ਸਭ ਤੋਂ ਵੱਡਾ ਝੰਝਟ ਖਤਮ, ਕੰਪਨੀ ਨੇ 6 ਸ਼ਹਿਰਾਂ 'ਚ ਸ਼ੁਰੂ ਕੀਤੀ ਇਹ ਸਕੀਮ
ਹਾਰਟ ਅਟੈਕ ਕਿਉਂ ਆਉਂਦਾ ਹੈ
ਜਦੋਂ ਸਰੀਰ 'ਚ ਕੈਲੋਸਟ੍ਰੋਲ ਦੀ ਮਾਤਰਾ ਵਧ ਜਾਂਦੀ ਹੈ ਤਾਂ ਹਾਰਟ ਅਟੈਕ ਹੋਣ ਦਾ ਖਦਸ਼ਾ ਵਧ ਜਾਂਦਾ ਹੈ। ਦਰਅਸਲ ਸਰੀਰ 'ਚ ਦੋ ਤਰ੍ਹਾਂ ਦੇ ਕੋਲੈਸਟ੍ਰਾਲ ਹੁੰਦੇ ਹਨ ਪਹਿਲਾਂ ਚੰਗਾ ਅਤੇ ਦੂਜਾ ਮਾੜਾ। ਜਦੋਂ ਤੁਹਾਡੇ ਸਰੀਰ 'ਚ ਮਾੜੇ ਕੋਲੈਸਟ੍ਰਾਲ ਦੀ ਮਾਤਰਾ ਵਧ ਜਾਂਦੀ ਹੈ ਤਾਂ ਹਾਰਟ ਅਟੈਕ ਆਉਣ ਦਾ ਖਤਰਾ ਹੁੰਦਾ ਹੈ। ਦੱਸ ਦੇਈਏ ਕਿ ਵਿਗੜਦੀ ਲਾਈਫਸਟਾਈਲ ਅਤੇ ਖਰਾਬ ਖਾਣ-ਪੀਣ ਕਾਰਨ ਸਰੀਰ 'ਚ ਹਾਈ ਕੋਲੈਸਟ੍ਰੋਲ ਹੋਣ ਲੱਗਦੇ ਹਨ।
ਇਹ ਵੀ ਪੜ੍ਹੋ- 3 ਮਹੀਨਿਆਂ 'ਚ 29 ਰੁਪਏ ਕਿਲੋ ਤੱਕ ਮਹਿੰਗੀ ਹੋਈ ਅਰਹਰ ਦੀ ਦਾਲ
ਇਹ ਹਨ ਹਾਰਟ ਅਟੈਕਸ ਦੇ ਲੱਛਣ
-ਛਾਤੀ 'ਚ ਦਰਦ
-ਚੱਕਰ ਆਉਣਾ
-ਸਾਹ ਲੈਣ 'ਚ ਪਰੇਸ਼ਾਨੀ ਹੋਣਾ
ਇਸ ਤਰ੍ਹਾਂ ਨਾਲ ਕਰੋ ਆਪਣਾ ਬਚਾਅ
ਜੇਕਰ ਤੁਹਾਨੂੰ ਇਸ ਤਰ੍ਹਾਂ ਦੇ ਲੱਛਣ ਕਦੇ ਮਹਿਸੂਸ ਹੋਣ ਤਾਂ ਬਿਲਕੁੱਲ ਵੀ ਦੇਰ ਨਾ ਕਰੋ ਅਤੇ ਡਾਕਟਰ ਨੂੰ ਦਿਖਾਓ ਤਾਂ ਜੋ ਛੇਤੀ ਤੋਂ ਛੇਤੀ ਇਸ ਨਾਲ ਨਿਪਟਿਆ ਜਾ ਸਕੇ। ਕਈ ਵਾਰ ਮਰੀਜ਼ ਹਾਰਟ ਅਟੈਕ ਦੇ ਲੱਛਣਾਂ ਨੂੰ ਸਮਝਣ 'ਚ ਦੇਰ ਕਰ ਦਿੰਦਾ ਹੈ। ਅਜਿਹੇ 'ਚ ਤੁਹਾਨੂੰ ਛੋਟੇ-ਛੋਟੇ ਲੱਛਣਾਂ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਹੈ। ਦੱਸ ਦੇਈਏ ਕਿ ਜੇਕਰ ਤੁਸੀਂ ਸਮਾਂ ਰਹਿੰਦੇ ਹੀ ਹਾਰਟ ਅਟੈਕ ਦੇ ਲੱਛਣਾਂ ਨੂੰ ਸਮਝ ਲਿਆ ਹੈ ਤਾਂ ਇਸ ਤਰ੍ਹਾਂ ਆਸਾਨੀ ਨਾਲ ਨਿਪਟ ਸਕਦੇ ਹੋ।
ਇਹ ਵੀ ਪੜ੍ਹੋ-ਸਾਬਕਾ ਚੀਨੀ ਜਨਰਲ ਨੇ ਖੁੱਲ੍ਹੇਆਮ ਕਬੂਲਿਆ-ਚੀਨ ਲਈ ਪਹਿਲੀ ਪਸੰਦ ਹੈ ਪਾਕਿਸਤਾਨ
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
ਹਦਵਾਣਾ ਖਾਣ ਮਗਰੋਂ ਭੁੱਲ ਕੇ ਵੀ ਨਾ ਖਾਓ ਇਹ ਚੀਜ਼ਾਂ, ਫ਼ਾਇਦੇ ਦੀ ਜਗ੍ਹਾ ਹੋਵੇਗਾ ਨੁਕਸਾਨ
NEXT STORY