ਨਵੀਂ ਦਿੱਲੀ— ਲੋਕ ਜਿਨ੍ਹਾਂ ਪਾਣੀ ਪੀਂਦੇ ਹਨ ਉਨ੍ਹਾਂ ਹੀ ਯੂਰਿਨ ਆਉਂਦਾ ਹੈ ਯੂਰਿਨ ਆਉਣ ਨਾਲ ਸਰੀਰ ਦੇ ਜ਼ਹਿਰੀਲੇ ਪਦਾਰਥ ਬਾਹਰ ਨਿਕਲ ਜਾਂਦੇ ਹਨ ਪਰ ਕੁਝ ਲੋਕ ਕੰਮ-ਕਾਜ ਵਿਚ ਇੰਨੇ ਬਿਜੀ ਹੋ ਜਾਂਦੇ ਹਨ ਕਿ ਉਨ੍ਹਾਂ ਨੂੰ ਬਾਥਰੂਮ ਜਾਣ ਦਾ ਵੀ ਸਮਾਂ ਨਹੀਂ ਮਿਲਦਾ ਅਤੇ ਉਹ ਜ਼ਿਆਦਾ ਦੇਰ ਤੱਕ ਯੂਰਿਨ ਨੂੰ ਰੋਕ ਕੇ ਰੱਖਦੇ ਹਨ। ਜ਼ਿਆਦਾ ਦੇਰ ਤੱਕ ਯੂਰਿਨ ਰੋਕ ਕੇ ਰੱਖਣ ਨਾਲ ਇਸ ਦਾ ਸਰੀਰ 'ਤੇ ਮਾੜਾ ਪ੍ਰਭਾਵ ਪੈਂਦਾ ਹੈ ਇਸ ਨਾਲ ਕਈ ਗੰਭੀਰ ਬੀਮਾਰੀਆਂ ਹੋ ਸਕਦੀਆਂ ਹਨ। ਅਜਿਹੇ ਵਿਚ ਜੇ ਤੁਸੀਂ ਵੀ ਜ਼ਿਆਦਾ ਸਮੇਂ ਤੱਕ ਯੂਰਿਨ ਰੋਕ ਕੇ ਰੱਖਦੇ ਹੋ ਤਾਂ ਇਸ ਨਾਲ ਹੋਣ ਵਾਲੀਆਂ ਸਮੱਸਿਆਵਾਂ ਦੇ ਬਾਰੇ ਇਕ ਵਾਰ ਜ਼ਰੂਰ ਜਾਣ ਲਓ।
1. ਇਨਫੇਕਸ਼ਨ
ਲੰਬੇ ਸਮੇਂ ਤੱਕ ਯੂਰਿਨ ਰੋਕਣ ਨਾਲ ਬਲੈਡਰ ਵਿਚ ਜ਼ਹਿਰੀਲੇ ਪਦਾਰਥ ਇਕੱਠੇ ਹੋ ਜਾਂਦੇ ਹਨ ਜਿਸ ਨਾਲ ਯੂਰਿਨਰੀ ਇਨਫੈਕਸ਼ਨ ਹੋਣ ਦਾ ਖਤਰਾ ਰਹਿੰਦਾ ਹੈ।
2. ਬਲੈਡਰ ਵਿਚ ਸੋਜ
ਯੂਰਿਨ ਰੋਕਣ ਦੀ ਵਜ੍ਹਾ ਨਾਲ ਬਲੈਡਰ ਵਿਚ ਸੋਜ ਹੋ ਜਾਂਦੀ ਹੈ ਜਿਸ ਨਾਲ ਯੂਰਿਨ ਕਰਦੇ ਸਮੇਂ ਤੇਜ਼ ਦਰਦ ਹੁੰਦਾ ਹੈ।
3. ਕਿਡਨੀ ਖਰਾਬ
ਯੂਰਿਨ ਦੇ ਰਸਤੇ ਸਰੀਰ ਵਿਚੋਂ ਜ਼ਹਿਰੀਲੇ ਪਦਾਰਥ ਬਾਹਰ ਨਿਕਲਦੇ ਹਨ ਪਰ ਜਦੋਂ ਜ਼ਿਆਦਾ ਦੇਰ ਤੱਕ ਇਸ ਨੂੰ ਰੋਕ ਕੇ ਰੱਖਿਆ ਜਾਂਦਾ ਹੈ ਤਾਂ ਇਹ ਕਿਡਨੀ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਅਤੇ ਇਸ ਨਾਲ ਕਿਡਨੀ ਫੇਲ ਹੋਣ ਦੀ ਵੀ ਖਤਰਾ ਰਹਿੰਦਾ ਹੈ।
4. ਗੁਰਦੇ ਵਿਚ ਪੱਥਰੀ
ਯੂਰਿਨ ਵਿਚ ਕਈ ਤਰ੍ਹਾਂ ਦੇ ਯੂਰਿਆ ਅਤੇ ਅਮੀਨੋ ਐਸਿਡ ਵਰਗੇ ਜ਼ਹਿਰੀਲੇ ਪਦਾਰਥ ਹੁੰਦੇ ਹਨ ਜਿਨ੍ਹਾਂ ਦਾ ਸਰੀਰ ਵਿਚੋਂ ਬਾਹਰ ਨਿਕਲਣਾ ਬਹੁਤ ਜ਼ਰੂਰੀ ਹੁੰਦਾ ਹੈ। ਅਜਿਹੇ ਵਿਚ ਜਦੋਂ ਅਸੀਂ ਯੂਰਿਨ ਰੋਕ ਕੇ ਰੱਖਦੇ ਹਾਂ ਤਾਂ ਇਹ ਜ਼ਹਿਰੀਲੇ ਤੱਤ ਕਿਡਨੀ ਦੇ ਆਲੇ-ਦੁਆਲੇ ਇਕੱਠੇ ਹੋ ਜਾਂਦੇ ਹਨ, ਜਿਸ ਨਾਲ ਗੁਰਦੇ ਦੀ ਪੱਥਰੀ ਹੋ ਜਾਂਦੀ ਹੈ।
ਖਾਲੀ ਪੇਟ ਪਾਣੀ ਵਿਚ ਨਮਕ ਮਿਲਾ ਕੇ ਪੀਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਫਾਇਦੇ
NEXT STORY