ਜਲੰਧਰ (ਬਿਊਰੋ)– ਅੱਜ ਦੀ ਰੁਝੇਵਿਆਂ ਭਰੀ ਜੀਵਨ ਸ਼ੈਲੀ ’ਚ ਚਮੜੀ ਦੀ ਦੇਖਭਾਲ ਬਹੁਤ ਮੁਸ਼ਕਿਲ ਹੋ ਜਾਂਦੀ ਹੈ। ਖਾਣ-ਪੀਣ ਦੀਆਂ ਗਲਤ ਆਦਤਾਂ ਤੇ ਕਸਰਤ ਦੀ ਕਮੀ ਕਾਰਨ ਵਿਅਕਤੀ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪ੍ਰਦੂਸ਼ਣ ਤੇ ਠੰਡ ਚਮੜੀ ਦੀ ਚਮਕ ਖੋਹ ਲੈਂਦੀ ਹੈ। ਇਸ ਦੇ ਨਾਲ ਹੀ ਹਰ ਕੋਈ ਵ੍ਹਾਈਟਹੈੱਡਸ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੈ।
ਚਿਹਰੇ ’ਤੇ ਤੇਲ ਤੇ ਗੰਦਗੀ ਜਮ੍ਹਾ ਹੋਣ ਕਾਰਨ ਇਹ ਇਕ ਬਿਲਡਅੱਪ ਦਾ ਰੂਪ ਧਾਰਨ ਕਰ ਲੈਂਦੀ ਹੈ, ਜਿਸ ਕਾਰਨ ਚਿਹਰੇ ’ਤੇ ਵ੍ਹਾਈਟਹੈੱਡਸ ਦਿਖਾਈ ਦੇਣ ਲੱਗ ਪੈਂਦੇ ਹਨ। ਇਹ ਸਾਡੇ ਚਿਹਰੇ ਦੀ ਸੁੰਦਰਤਾ ਨੂੰ ਘਟਾਉਂਦਾ ਹੈ। ਇਸ ਨਾਲ ਕਿੱਲ ਤੇ ਮੁਹਾਸੇ ਹੋ ਜਾਂਦੇ ਹਨ। ਅੱਜ ਅਸੀਂ ਤੁਹਾਨੂੰ ਵ੍ਹਾਈਟਹੈੱਡਸ ਨੂੰ ਦੂਰ ਕਰਨ ਦਾ ਆਸਾਨ ਤਰੀਕਾ ਦੱਸਣ ਜਾ ਰਹੇ ਹਾਂ।
ਇਹ ਖ਼ਬਰ ਵੀ ਪੜ੍ਹੋ : Health Tips: ਸਾਵਧਾਨ! ਹਾਈ ਬਲੱਡ ਪ੍ਰੈਸ਼ਰ ਕਾਰਨ ਤੁਹਾਡੀ ਚਮੜੀ ’ਤੇ ਹੋ ਸਕਦੀਆਂ ਨੇ ਇਹ ਸਮੱਸਿਆਵਾਂ
ਮੁਲਤਾਨੀ ਮਿੱਟੀ ਦੀ ਕਰੋ ਵਰਤੋਂ
ਵ੍ਹਾਈਟਹੈੱਡਸ ਨੂੰ ਹਟਾਉਣ ਲਈ ਤੁਸੀਂ ਮੁਲਤਾਨੀ ਮਿੱਟੀ ਦਾ ਫੇਸ ਪੈਕ ਬਣਾ ਸਕਦੇ ਹੋ ਤੇ ਇਸ ਨੂੰ ਆਪਣੇ ਚਿਹਰੇ ’ਤੇ ਲਗਾ ਸਕਦੇ ਹੋ। ਇਹ ਸਭ ਤੋਂ ਵਧੀਆ ਵਿਕਲਪ ਹੈ। ਇਹ ਚਿਹਰੇ ’ਤੇ ਜਮ੍ਹਾ ਤੇਲ ਨੂੰ ਦੂਰ ਕਰਦਾ ਹੈ। ਇਹ ਮਰੇ ਹੋਏ ਸੈੱਲਾਂ ਨੂੰ ਹਟਾ ਕੇ ਚਮਕ ਲਿਆਉਣ ’ਚ ਵੀ ਮਦਦ ਕਰਦਾ ਹੈ। ਤੁਸੀਂ ਮੁਲਤਾਨੀ ਮਿੱਟੀ ਨੂੰ ਹਲਕੇ ਹੱਥਾਂ ਨਾਲ ਰਗੜ ਕੇ ਵਰਤ ਸਕਦੇ ਹੋ। ਇਸ ਤੋਂ ਬਾਅਦ ਸੁੱਕਣ ’ਤੇ ਚਿਹਰਾ ਧੋ ਲਓ।
ਤੇਲ ਨਾਲ ਮਾਲਸ਼ ਕਰੋ
ਵ੍ਹਾਈਟਹੈੱਡਸ ਨੂੰ ਦੂਰ ਕਰਨ ਲਈ ਤੇਲ ਦੀ ਮਾਲਸ਼ ਬਹੁਤ ਫ਼ਾਇਦੇਮੰਦ ਹੁੰਦੀ ਹੈ। ਤੇਲ ਦੀ ਮਾਲਸ਼ ਖ਼ੂਨ ਦੇ ਪ੍ਰਵਾਹ ਨੂੰ ਸੁਧਾਰਦੀ ਹੈ ਤੇ ਰੋਮਾਂ ਤੋਂ ਗੰਦਗੀ ਨੂੰ ਦੂਰ ਕਰਦੀ ਹੈ। ਤੁਸੀਂ ਆਪਣੀ ਚਮੜੀ ਦੀ ਕਿਸਮ ਦੇ ਅਨੁਸਾਰ ਤੇਲ ਦੀ ਵਰਤੋਂ ਕਰ ਸਕਦੇ ਹੋ। ਖੁਸ਼ਕ ਚਮੜੀ ਵਾਲੇ ਲੋਕਾਂ ਲਈ ਬਦਾਮ ਜਾਂ ਨਾਰੀਅਲ ਦਾ ਤੇਲ ਫ਼ਾਇਦੇਮੰਦ ਹੁੰਦਾ ਹੈ। ਤੇਲਯੁਕਤ ਚਮੜੀ ਵਾਲੇ ਲੋਕਾਂ ਲਈ ਸਕਵਾਲੇਨ ਤੇਲ ਇਕ ਵਧੀਆ ਵਿਕਲਪ ਹੈ। ਇਹ ਤੁਹਾਡੇ ਖੁੱਲ੍ਹੇ ਰੋਮਾਂ ਨੂੰ ਬੰਦ ਨਹੀਂ ਕਰਦਾ।
ਦਹੀਂ ਦੀ ਕਰੋ ਵਰਤੋਂ
ਚਿਹਰੇ ਤੋਂ ਤੇਲ ਤੇ ਗੰਦਗੀ ਨੂੰ ਦੂਰ ਕਰਨ ਲਈ ਦਹੀਂ ਦੀ ਵਰਤੋਂ ਕਰਨੀ ਚਾਹੀਦੀ ਹੈ। ਦਹੀਂ ਦੀ ਵਰਤੋਂ ਪੁਰਾਣੇ ਸਮੇਂ ਤੋਂ ਚਿਹਰੇ ਦੀ ਸੁੰਦਰਤਾ ਲਈ ਕੀਤੀ ਜਾਂਦੀ ਰਹੀ ਹੈ। ਇਹ ਚਿਹਰੇ ਤੋਂ ਵ੍ਹਾਈਟਹੈੱਡਸ ਨੂੰ ਦੂਰ ਕਰਨ ’ਚ ਮਦਦ ਕਰਦਾ ਹੈ। ਇਸ ਦੇ ਲਈ 1 ਚਮਚਾ ਚੌਲਾਂ ਦੇ ਆਟੇ ’ਚ 2 ਚਮਚੇ ਦਹੀਂ ਪਾ ਕੇ ਚੰਗੀ ਤਰ੍ਹਾਂ ਮਿਲਾਓ। ਇਸ ਤੋਂ ਬਾਅਦ ਇਸ ਨੂੰ ਚਿਹਰੇ ’ਤੇ ਲਗਾਓ ਤੇ 15 ਮਿੰਟ ਲਗਾ ਕੇ ਰੱਖੋ। ਜਦੋਂ ਇਹ ਸੁੱਕ ਜਾਵੇ ਤਾਂ ਹਲਕੇ ਹੱਥਾਂ ਨਾਲ ਚਿਹਰੇ ਦੀ ਮਾਲਸ਼ ਕਰਦਿਆਂ ਪਾਣੀ ਨਾਲ ਧੋ ਲਓ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਜੇਕਰ ਤੁਹਾਨੂੰ ਵੀ ਵ੍ਹਾਈਟਹੈੱਡਸ ਦੀ ਮੁਸ਼ਕਿਲ ਹੈ ਤਾਂ ਇਹ ਨੁਸਖ਼ੇ ਕਾਫੀ ਹੱਦ ਤਕ ਤੁਹਾਡੀ ਮਦਦ ਕਰਨਗੇ।
Health: ਸਰੀਰ ਲਈ ਫ਼ਾਇਦੇਮੰਦ ਹੁੰਦੈ 'ਧਨੀਏ ਦੇ ਬੀਜ', ਇੰਝ ਇਸਤੇਮਾਲ ਕਰਨ ਨਾਲ ਦੂਰ ਹੋਣਗੀਆਂ ਕਈ ਬੀਮਾਰੀਆਂ
NEXT STORY