ਨਵੀਂ ਦਿੱਲੀ— ਲੋਕਾਂ ਦਾ ਲਾਈਫ ਸਟਾਈਲ ਅੱਜਕਲ ਬਹੁਤ ਬਦਲ ਗਿਆ ਹੈ। ਪਹਿਲਾਂ ਲੋਕ ਸਵੇਰੇ ਜਲਦੀ ਉਠਦੇ ਅਤੇ ਰਾਤ ਨੂੰ ਜਲਦੀ ਸੋਂਦੇ ਸੀ। ਉਨ੍ਹਾਂ ਦਾ ਖਾਣੇ ਦਾ ਸਮਾਂ ਵੀ ਨਿਯਮ ਮੁਤਾਬਕ ਹੀ ਹੁੰਦਾ ਸੀ। ਇਸੇ ਵਜ੍ਹਾ ਨਾਲ ਉਹ ਸਿਹਤਮੰਦ ਜੀਵਨ ਜਿਉਂਦੇ ਹਨ ਪਰ ਅੱਜਕਲ ਲੋਕ ਰਾਤ ਨੂੰ ਖਾਣਾ ਵੀ ਦੇਰ ਨਾਲ ਹੀ ਖਾਂਦੇ ਹਨ, ਜਿਸ ਨਾਲ ਉਨ੍ਹਾਂ ਦਾ ਸੋਂਣ ਦਾ ਸਮਾਂ ਅਤੇ ਸਿਹਤ ਦੋਣੋ ਹੀ ਪ੍ਰਭਾਵਿਤ ਹੁੰਦੇ ਹਨ। ਤੁਸੀਂ ਵੀ ਲੇਟ ਨਾਈਟ ਡਿਨਰ ਦੇ ਆਦਿ ਹੋ ਤਾਂ ਇਕ ਵਾਰ ਇਸ ਦੇ ਨਾਲ ਹੋਣ ਵਾਲੇ ਨੁਕਸਾਨ ਬਾਰੇ ਜਾਣਨਾ ਬਹੁਤ ਜ਼ਰੂਰੀ ਹੈ ਹੋ ਸਕਦਾ ਹੈ ਕਿ ਸਿਹਤ ਨਾਲ ਜੁੜੀਆਂ ਪ੍ਰੇਸ਼ਾਨੀਆਂ ਦੀ ਵਜ੍ਹਾ ਤੁਹਾਡਾ ਰਾਤ ਨੂੰ ਦੇਰ ਨਾਲ ਖਾਣਾ ਖਾਣਾ ਹੋ ਸਕਦਾ ਹੈ।
1. ਕੋਲੈਸਟਰੋਲ
ਜਦੋਂ ਤੁਸੀਂ ਰਾਤ ਨੂੰ ਬਹੁਤ ਦੇਰ ਨਾਲ ਖਾਣਾ ਖਾਂਦੇ ਹੋ ਤਾਂ ਇਸ ਨੂੰ ਪਚਾਉਣ ਵਿਚ ਪ੍ਰੇਸ਼ਾਨੀ ਹੁੰਦੀ ਹੈ, ਜਿਸ ਨਾਲ ਕੋਲੈਸਟਰੋਲ ਵਧਣ ਅਤੇ ਦਿਲ ਦੀਆਂ ਬੀਮਾਰੀਆਂ ਹੋਣ ਦਾ ਖਤਰਾ ਰਹਿੰਦਾ ਹੈ।
2. ਤਣਾਅ
ਖਾਣਾ ਦੇਰ ਨਾਲ ਖਾ ਰਹੇ ਹੋ ਤਾਂ ਇਸ ਨਾਲ ਨੀਂਦ ਵਿਚ ਦਿੱਕਤ ਆਉਣੀ ਸ਼ੁਰੂ ਹੋ ਜਾਂਦੀ ਹੈ, ਜਿਸ ਨਾਲ ਸਵੇਰੇ ਸਾਰਾ ਦਿਨ ਥਕਾਵਟ ਰਹਿੰਦੀ ਹੈ ਅਤੇ ਤਣਾਅ ਪੈਦਾ ਹੋਣ ਲੱਗਦਾ ਹੈ। ਤਣਾਅ ਮੁਕਤ ਜ਼ਿੰਦਗੀ ਚਾਹੁੰਦੇ ਹੋ ਤਾਂ ਰਾਤ ਨੂੰ ਜਲਦੀ ਖਾਣਾ ਖਾਓ।
3. ਹਾਈ ਬਲੱਡ ਪ੍ਰੈਸ਼ਰ
ਖਾਣਾ ਖਾਣ ਦੇ ਬਾਅਦ ਕੋਈ ਕੰਮ ਨਾ ਕਰਨ ਨਾਲ ਸਰੀਰ ਖਾਣਾ ਪਚਾ ਨਹੀਂ ਪਾਉਂਦਾ, ਜਿਸ ਨਾਲ ਹਾਈ ਬੀ. ਪੀ. ਦੀ ਪ੍ਰੇਸ਼ਾਨੀ ਵੀ ਹੋਣ ਲੱਗਦੀ ਹੈ।
4. ਡਾਈਬੀਟੀਜ਼
ਖਾਣਾ ਖਾਣ ਦੇ ਬਾਅਦ ਅਕਸਰ ਲੋਕ ਮਿੱਠਾ ਵੀ ਖਾਂਦੇ ਹਨ, ਜਿਸ ਨਾਲ ਬਲੱਡ ਸ਼ੂਗਰ ਦਾ ਲੇਵਲ ਵਧਣਾ ਸ਼ੁਰੂ ਹੋ ਜਾਂਦਾ ਹੈ, ਜੋ ਬਾਅਦ ਵਿਚ ਪ੍ਰੇਸ਼ਾਨੀ ਦਾ ਕਾਰਨ ਬਣ ਸਕਦਾ ਹੈ। ਰਾਤ ਨੂੰ ਜਲਦੀ ਖਾਣਾ ਖਾਓ ਅਤੇ ਸੈਰ ਵੀ ਜ਼ਰੂਰ ਕਰੋ।
5. ਅਪਚ
ਜਿਨ੍ਹਾਂ ਲੋਕਾਂ ਨੂੰ ਅਪਚ ਦੀ ਪ੍ਰੇਸ਼ਾਨੀ ਰਹਿੰਦੀ ਹੈ, ਉਨ੍ਹਾਂ ਨੂੰ ਕਦੀਂ ਵੀ ਦੇਰ ਨਾਲ ਖਾਣਾ ਨਹੀਂ ਖਾਣਾ ਚਾਹੀਦਾ। ਇਸ ਨਾਲ ਪ੍ਰੇਸ਼ਾਨੀ ਹੋਰ ਵੀ ਵਧ ਸਕਦੀ ਹੈ।
6. ਨੀਂਦ ਨਾ ਆਉਣਾ
ਕਈ ਵਾਰ ਰਾਤ ਨੂੰ ਦੇਰ ਨਾਲ ਖਾਣਾ ਖਾਣ ਨਾਲ ਫੂਡ ਪਾਈਪ ਵਿਚ ਆਉਣਾ ਸ਼ੁਰੂ ਹੋ ਜਾਂਦਾ ਹੈ, ਜਿਸ ਨਾਲ ਬੇਚੈਨੀ ਅਤੇ ਘਬਰਾਹਟ ਵੀ ਹੋਣ ਲੱਗਦੀ ਹੈ ਅਤੇ ਰਾਤ ਨੂੰ ਨੀਂਦ ਵੀ ਨਹੀਂ ਆਉਂਦੀ।
ਮਧੂਮੱਖੀ ਦੇ ਕੱਟਣ 'ਤੇ ਤੁਰੰਤ ਕਰੋ ਇਨ੍ਹਾਂ ਘਰੇਲੂ ਨੁਸਖਿਆਂ ਦੀ ਵਰਤੋ
NEXT STORY