ਨਵੀਂ ਦਿੱਲੀ— ਜਿਨ੍ਹਾਂ ਘਰਾਂ ਵਿਚ ਰੁੱਖ ਅਤੇ ਪੌਦੇ ਜ਼ਿਆਦਾ ਹੁੰਦੇ ਹਨ ਉੱਥੇ ਮਧੂਮੱਖੀਆਂ ਵੀ ਜ਼ਿਆਦਾ ਦੇਖਣ ਨੂੰ ਮਿਲਦੀਆਂ ਹਨ। ਉਂਝ ਤਾਂ ਮਧੂਮੱਖੀਆਂ 'ਤੋਂ ਸਾਨੂੰ ਸ਼ਹਿਦ ਮਿਲਦਾ ਹੈ ਪਰ ਇਹ ਕੱਟ ਲਵੇ ਤਾਂ ਕਾਫੀ ਪ੍ਰੇਸ਼ਾਨੀ ਹੋ ਜਾਂਦੀ ਹੈ। ਮਧੂਮੱਖੀ ਜਿੱਥੇ ਡੰਕ ਮਾਰ ਜਾਵੇ ਤਾਂ ਉਸ ਥਾਂ 'ਤੇ ਸੋਜ਼ ਹੋ ਜਾਂਦੀ ਹੈ ਅਤੇ ਕਾਫੀ ਦਰਦ ਵੀ ਹੁੰਦਾ ਹੈ, ਜੇ ਸਹੀ ਸਮੇਂ 'ਤੇ ਇਸ ਦਾ ਇਲਾਜ ਨਾ ਕੀਤਾ ਜਾਵੇ ਤਾਂ ਇਸ ਦਾ ਜ਼ਹਿਰ ਸਰੀਰ ਵਿਚ ਫੈਲ ਜਾਂਦਾ ਹੈ। ਅਜਿਹੇ ਵਿਚ ਜਦੋਂ ਵੀ ਘਰ ਦੇ ਕਿਸੇ ਮੈਂਬਰ ਨੂੰ ਮਧੂਮੱਖੀ ਡੰਕ ਮਾਰ ਜਾਵੇ ਤਾਂ ਤੁਰੰਤ ਕੁਝ ਘਰੇਲੂ ਉਪਾਅ ਕਰਨੇ ਚਾਹੀਦੇ ਹਨ।
ਡੰਕ ਕੱਢਣ ਦੇ ਤਰੀਕੇ
1. ਲੋਹੇ ਦੀ ਚੀਜ਼
ਮਧੂਮੱਖੀ ਦੇ ਕੱਟਣ 'ਤੇ ਸੱਭ ਤੋਂ ਪਹਿਲਾਂ ਇਸ ਦਾ ਡੰਕ ਕੱਢਣਾ ਚਾਹੀਦਾ ਹੈ। ਇਸ ਲਈ ਕਿਸੇ ਵੀ ਲੋਹੇ ਦੀ ਚੀਜ਼ ਨੂੰ ਪ੍ਰਭਾਵਿਤ ਥਾਂ 'ਤੇ ਰਗੜਣਾ ਚਾਹੀਦਾ ਹੈ ਤਾਂ ਕਿ ਡੰਕ ਬਾਹਰ ਆ ਜਾਵੇ। ਇਸ ਤੋਂ ਬਾਅਦ ਕਿਸੇ ਐਂਟੀਸੈਪਟਿਕ ਸਾਬਣ ਨਾਲ ਉਸ ਥਾਂ ਨੂੰ ਸਾਫ ਕਰੋ।
2. ਸ਼ਹਿਦ
ਸ਼ਹਿਦ ਵਿਚ ਮੌਜੂਦ ਐਂਟੀਸੈਪਟਿਕ ਗੁਣ ਮਧੂਮੱਖੀ ਦੇ ਜ਼ਹਿਰ ਨੂੰ ਫੈਲਣ ਤੋਂ ਰੋਕਦੇ ਹਨ। ਡੰਕ ਕੱਢਣ ਤੋਂ ਬਾਅਦ ਪ੍ਰਭਾਵਿਤ ਥਾਂ 'ਤੇ ਸ਼ਹਿਦ ਲਗਾਓ। ਇਸ ਨਾਲ ਜ਼ਹਿਰ ਨਹੀਂ ਫੈਲੇਗਾ ਅਤੇ ਸੋਜ਼ ਵੀ ਘੱਟ ਹੋਵੇਗੀ।
3. ਬਰਫ
ਮਧੂਮੱਖੀ ਦੇ ਕੱਟਣ 'ਤੇ ਪ੍ਰਭਾਵਿਤ ਥਾਂਵਾਂ 'ਤੇ ਬਰਫ ਨਾਲ ਸਿਕਾਈ ਕਰੋ। ਇਸ ਨਾਲ ਜ਼ਹਿਰੀਲੇ ਪਦਾਰਥਾਂ ਬਾਹਰ ਨਿਕਲ ਜਾਣਗੇ ਅਤੇ ਦਰਦ ਵੀ ਘੱਟ ਹੋਵੇਗਾ।
4. ਸਿਰਕਾ
ਇਸ ਲਈ ਪ੍ਰਭਾਵਿਤ ਥਾਂਵਾਂ ਨੂੰ ਸਿਰਕੇ ਨਾਲ ਧੋਵੋ। ਇਸ ਨਾਲ ਜ਼ਹਿਰ ਦਾ ਅਸਰ ਘੱਟ ਹੋ ਜਾਂਦਾ ਹੈ ਅਤੇ ਸੋਜ਼ ਅਤੇ ਖਾਰਸ਼ ਤੋਂ ਵੀ ਰਾਹਤ ਮਿਲਦੀ ਹੈ।
5. ਟੂਥਪੇਸਟ
ਮਧੂਮੱਖੀ ਦੇ ਕੱਟਣ 'ਤੇ ਉਸ ਥਾਂ 'ਤੇ ਟੂਥਪੇਸਟ ਲਗਾਓ। ਇਸ ਨਾਲ ਸਰੀਰ ਵਿਚ ਜ਼ਹਿਰ ਨਹੀਂ ਫੈਲੇਗਾ ਅਤੇ ਦਰਦ ਵੀ ਘੱਟ ਹੋ ਜਾਂਦਾ ਹੈ।
ਬੱਚਿਆਂ ਦੀ ਸਿਹਤ ਹੀ ਨਹੀਂ, ਦੇਸ਼ ਦੀ ਇਕਾਨਮੀ ਲਈ ਵੀ ਖਤਰਾ ਹੈ ਮਾਂ ਦਾ ਦੁੱਧ ਨਾ ਪਿਲਾਉਣਾ
NEXT STORY