ਨਵੀਂ ਦਿੱਲੀ- ਮਾਨਸੂਨ ਦੇ ਮੌਸਮ ਨੇ ਦਸਤਕ ਦੇ ਦਿੱਤੀ ਹੈ। ਇਸ ਮੌਸਮ 'ਚ ਇਮਿਊਨਿਟੀ ਕਮਜ਼ੋਰ ਹੋਣ ਦੇ ਕਾਰਨ ਵਾਇਰਲ ਇੰਫੈਕਸ਼ਨ ਦਾ ਖ਼ਤਰਾ ਵੀ ਵਧ ਜਾਂਦਾ ਹੈ। ਖਾਂਸੀ, ਜ਼ੁਕਾਮ, ਬੁਖ਼ਾਰ ਵਰਗੀਆਂ ਸਮੱਸਿਆਵਾਂ ਹੋਣ ਲੱਗ ਜਾਂਦੀਆਂ ਹਨ। ਮੌਸਮੀ ਵਾਇਰਲ ਤੋਂ ਬਚਣ ਲਈ ਤੁਹਾਨੂੰ ਆਪਣੀ ਸਿਹਤ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ। ਤੁਹਾਨੂੰ ਸੂਪ ਆਪਣੀ ਖੁਰਾਕ 'ਚ ਸ਼ਾਮਲ ਕਰਨਾ ਚਾਹੀਦਾ ਹੈ। ਸੂਪ ਆਸਾਨੀ ਨਾਲ ਪਚ ਜਾਂਦੇ ਹਨ ਅਤੇ ਇਸ ਨਾਲ ਤੁਹਾਡੇ ਸਰੀਰ ਨੂੰ ਕਈ ਪੋਸ਼ਕ ਤੱਕ ਵੀ ਮਿਲਦੇ ਹਨ। ਢਿੱਡ ਲਈ ਵੀ ਸੂਪ ਬਹੁਤ ਹੀ ਫਾਇਦੇਮੰਦ ਹੁੰਦੇ ਹਨ। ਸਬਜ਼ੀ, ਮੀਟ, ਫਲ ਅਤੇ ਕਈ ਤਰ੍ਹਾਂ ਦੇ ਸੂਪ ਦਾ ਸੇਵਨ ਤੁਸੀਂ ਕਰ ਸਕਦੇ ਹੋ। ਤਾਂ ਆਓ ਜਾਣਦੇ ਹਾਂ ਕਿ ਤੁਸੀਂ ਕਿਸ ਤਰ੍ਹਾਂ ਦੇ ਸੂਪ ਆਪਣੀ ਖੁਰਾਕ 'ਚ ਸ਼ਾਮਲ ਕਰ ਸਕਦੇ ਹੋ।
ਸੂਪ ਪੀਣ ਦੇ ਫਾਇਦੇ
ਸੂਪ ਦੇ ਇਕ ਕਟੋਰੇ 'ਚ ਫਾਈਟੋਕੇਮੀਕਲਸ, ਐਂਟੀ-ਆਕਸੀਡੈਂਟ ਅਤੇ ਫਾਈਬਰ ਵਰਗੇ ਪੋਸ਼ਕ ਤੱਕ ਪਾਏ ਜਾਂਦੇ ਹਨ। ਤੁਸੀਂ ਆਪਣੀ ਮਨਪਸੰਦੀਦਾ ਸਬਜ਼ੀਆਂ ਨੂੰ ਮਿਲਾ ਕੇ ਸੂਪ ਤਿਆਰ ਕਰ ਸਕਦੇ ਹੋ। ਸਵਾਦ ਅਤੇ ਪੋਸ਼ਣ ਦੇ ਲਈ ਤੁਸੀਂ ਇਸ 'ਚ ਜੜ੍ਹੀ-ਬੂਟੀਆਂ ਨੂੰ ਵੀ ਸ਼ਾਮਲ ਕਰ ਸਕਦੇ ਹੋ।
ਮੂੰਗ ਦਾਲ-ਕੀਵੀ ਅਤੇ ਨਾਰੀਅਲ ਸੂਪ
ਤੁਸੀਂ ਮੂੰਗ ਦਾਲ-ਕੀਵੀ ਅਤੇ ਨਾਰੀਅਲ ਨਾਲ ਬਣੇ ਸੂਪ ਦਾ ਸੇਵਨ ਕਰ ਸਕਦੇ ਹੋ। ਇਸ 'ਚ ਪਾਏ ਜਾਣ ਵਾਲੇ ਤੱਤ ਪ੍ਰਤੀਰੋਧਕ ਸਮੱਰਥਾ ਵਧਾਉਣ 'ਚ ਮਦਦ ਕਰਦੇ ਹਨ। ਮੂੰਗ ਦਾਲ 'ਚ ਭਰਪੂਰ ਮਾਤਰਾ 'ਚ ਪ੍ਰੋਟੀਨ ਪਾਇਆ ਜਾਂਦਾ ਹੈ। ਤੁਸੀਂ ਇਸ ਨੂੰ ਇਕ ਚੰਗੇ ਮੀਲ ਦੇ ਤੌਰ 'ਤੇ ਲੈ ਸਕਦੇ ਹੋ। ਤੁਸੀਂ ਮੂੰਗ ਦਾਲ ਦਾ ਇਕ ਕਟੋਰਾ ਇੰਝ ਹੀ ਪੀ ਸਕਦੇ ਹੋ। ਸੂਪ ਨੂੰ ਹੋਰ ਵੀ ਰਿਚ ਬਣਾਉਣ ਲਈ ਇਸ 'ਚ ਸਬਜ਼ੀਆਂ ਵੀ ਮਿਲਾ ਸਕਦੇ ਹੋ। ਕੀਵੀ 'ਚ ਵਿਟਾਮਿਨ ਸੀ ਪਾਇਆ ਜਾਂਦਾ ਹੈ ਜੋ ਸਵਾਦਿਸ਼ਟ ਹੋਣ ਦੇ ਨਾਲ-ਨਾਲ ਪੋਸ਼ਕ ਤੱਤਾਂ ਨਾਲ ਵੀ ਭਰਪੂਰ ਹੁੰਦਾ ਹੈ।

ਕੋਰਨ ਅਤੇ ਫੁੱਲਗੋਭੀ ਸੂਪ
ਫੁੱਲਗੋਭੀ ਨੂੰ ਫਾਈਬਰ ਦਾ ਬਹੁਤ ਹੀ ਚੰਗਾ ਸਰੋਤ ਮੰਨਿਆ ਜਾਂਦਾ ਹੈ, ਇਹ ਤੁਹਾਡੇ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨ 'ਚ ਮਦਦ ਕਰਦੀ ਹੈ। ਕਾਰਨ ਦੇ ਨਾਲ ਮਿਲਾ ਕੇ ਇ ਦਾ ਸੇਵਨ ਕਰਨ ਨਾਲ ਪੋਸ਼ਕ ਤੱਤ ਹੋਰ ਵੀ ਜ਼ਿਆਦਾ ਵਧ ਜਾਂਦੇ ਹਨ। ਤੁਸੀਂ ਫੁੱਲ ਗੋਭੀ ਅਤੇ ਕਾਰਨ ਨੂੰ ਉਬਾਲ ਕੇ ਇਸ 'ਚ ਆਪਣੀ ਮਨਪਸੰਦੀਦਾ ਸਾਸ ਮਿਲਾ ਕੇ ਪੀ ਸਕਦੇ ਹੋ। ਇਹ ਸੂਪ ਭਾਰ ਘੱਟ ਕਰਨ 'ਚ ਵੀ ਮਦਦਗਾਰ ਹਨ।

ਸੀ ਫੂਡ ਨਾਲ ਬਣਿਆ ਸੂਪ
ਤੁਸੀਂ ਸਮੁੰਦਰੀ ਭੋਜਨ ਨਾਲ ਬਣੇ ਸੂਪ ਦਾ ਵੀ ਸੇਵਨ ਕਰ ਸਕਦੇ ਹੋ। ਤੁਸੀਂ ਝੀਂਗਾ, ਸਮੁੰਦਰੀ ਬਾਸ ਅਤੇ ਸਿਕਵਡ ਵਰਗੀਆਂ ਚੀਜ਼ਾਂ ਨੂੰ ਸ਼ਾਮਲ ਕਰਕੇ ਸੂਪ ਤਿਆਰ ਕਰ ਸਕਦੇ ਹੋ। ਝੀਂਗਾ ਪ੍ਰਤੀਰੱਖਿਆ ਪ੍ਰਣਾਲੀ ਲਈ ਬਹੁਤ ਹੀ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ 'ਚ ਪਾਏ ਜਾਣ ਵਾਲਾ ਜਿੰਕ ਤੁਹਾਡੇ ਸਰੀਰ ਨੂੰ ਐਂਟੀ-ਆਕਸੀਡੈਂਟ ਦਿੰਦਾ ਹੈ। ਸੀ ਫੂਡ ਪ੍ਰੋਟੀਨ ਦਾ ਵੀ ਬਹੁਤ ਹੀ ਚੰਗਾ ਸਰੋਤ ਹੁੰਦੇ ਹਨ। ਇਸ ਤੋਂ ਇਲਾਵਾ ਇਸ 'ਚ ਓਮੇਗਾ-3 ਫੈਟੀ ਐਸਿਡ ਤੁਹਾਡੇ ਦਿਲ ਅਤੇ ਇਮਿਊਨਿਟੀ ਲਈ ਵੀ ਬਹੁਤ ਹੀ ਫਾਇਦੇਮੰਦ ਹੁੰਦਾ ਹੈ।

ਮਿਕਸ ਸਬਜ਼ੀਆਂ ਦਾ ਸੂਪ
ਤੁਸੀਂ ਬਰਸਾਤੀ ਮੌਸਮ 'ਚ ਗਾਜਰ, ਸ਼ਿਮਲਾ ਮਿਰਚ, ਮਟਰ, ਲੌਕੀ ਵਰਗੀਆਂ ਸਬਜ਼ੀਆਂ ਨੂੰ ਮਿਲਾ ਕੇ ਵੀ ਸੂਪ ਤਿਆਰ ਕਰ ਸਕਦੇ ਹੋ। ਇਨ੍ਹਾਂ ਸਬਜ਼ੀਆਂ ਨੂੰ ਪਾਣੀ 'ਚ ਉਬਾਲ ਕੇ ਇਸ 'ਚ ਪਿਆਜ਼, ਲਸਣ, ਤੇਜ਼ਪੱਤਾ ਅਤੇ ਲੌਂਗ ਮਿਲਾ ਕੇ ਪੀਓ। ਇਨ੍ਹਾਂ ਸਬਜ਼ੀਆਂ 'ਚ ਪਾਏ ਜਾਣ ਵਾਲੇ ਪੋਸ਼ਕ ਤੱਤ ਬਰਸਾਤ ਦੇ ਮੌਸਮ 'ਚ ਤੁਹਾਨੂੰ ਸਿਹਤਮੰਦ ਰੱਖਣ 'ਚ ਮਦਦ ਕਰਨਗੇ। ਇਸ ਦਾ ਸੇਵਨ ਕਰਨ ਨਾਲ ਤੁਹਾਡਾ ਇਮਿਊਨ ਸਿਸਟਮ ਵੀ ਮਜ਼ਬੂਤ ਹੋਵੇਗਾ।

ਟਮਾਟਰ ਦਾ ਸੂਪ
ਟਮਾਟਰ 'ਚ ਵਿਟਾਮਿਨ-ਏ, ਵਿਟਾਮਿਨ ਸੀ ਅਤੇ ਐਂਟੀ-ਆਕਸੀਡੈਂਟਸ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ ਜੋ ਤੁਹਾਡੀ ਇਮਿਨਊਨਿਟੀ ਨੂੰ ਮਜ਼ਬੂਤ ਕਰਨ 'ਚ ਮਦਦ ਕਰਦੇ ਹਨ। ਇਸ ਨਾਲ ਬਣੇ ਸੂਪ ਦਾ ਸੇਵਨ ਕਰਨ ਨਾਲ ਤੁਹਾਡਾ ਪਾਚਨ ਤੰਤਰ ਵੀ ਮਜ਼ਬੂਤ ਹੁੰਦਾ ਹੈ ਅਤੇ ਖਾਣਾ ਵੀ ਆਸਾਨੀ ਨਾਲ ਪਚ ਜਾਂਦਾ ਹੈ। ਇਸ ਤੋਂ ਇਲਾਵਾ ਇਹ ਸੂਪ ਤੁਹਾਨੂੰ ਐਨਰਜੀ ਦੇਣ 'ਚ ਵੀ ਸਹਾਇਤਾ ਕਰਦਾ ਹੈ। ਟਮਾਟਰ 'ਚ ਪਾਇਆ ਜਾਣ ਵਾਲਾ ਲਾਈਕੋਪਿਨ ਨਾਂ ਦਾ ਤੱਤ ਸਕਿਨ ਦੇ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਇਹ ਸੂਪ ਤੁਹਾਡੀ ਸਿਹਤ ਦੇ ਨਾਲ-ਨਾਲ ਸਕਿਨ ਲਈ ਵੀ ਫਾਇਦੇਮੰਦ ਹੁੰਦਾ ਹੈ।

ਪਾਲਕ ਦਾ ਸੂਪ
ਪਾਲਕ 'ਚ ਵੀ ਭਰਪੂਰ ਮਾਤਰਾ 'ਚ ਆਇਰਨ ਪਾਇਆ ਜਾਂਦਾ ਹੈ। ਇਸ 'ਚ ਪਾਏ ਜਾਣ ਵਾਲੇ ਗੁਣ ਤੁਹਾਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਬਚਾਅ ਕਰਨ 'ਚ ਮਦਦ ਕਰਦੇ ਹਨ। ਪਾਲਕ 'ਚ ਫਾਈਬਰ ਅਤੇ ਕੈਲਸ਼ੀਅਮ ਵੀ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ। ਇਹ ਪੋਸ਼ਕ ਤੱਤ ਤੁਹਾਡੇ ਢਿੱਡ ਲਈ ਵੀ ਬਹੁਤ ਹੀ ਫਾਇਦੇਮੰਦ ਹੁੰਦੇ ਹਨ। ਇਸ ਤੋਂ ਇਲਾਵਾ ਇਹ ਤੁਹਾਡੀ ਇਮਿਊਨਿਟੀ ਮਜ਼ਬੂਤ ਕਰਨ 'ਚ ਵੀ ਮਦਦ ਕਰਦੇ ਹਨ।

ਚਾਹ ਨਾਲ ਖਾਂਦੇ ਹੋ ਨਮਕੀਨ ਤਾਂ ਹੋ ਜਾਵੋ ਸਾਵਧਾਨ, ਸਿਹਤ ਨੂੰ ਹੋ ਸਕਦਾ ਹੈ ਨੁਕਸਾਨ!
NEXT STORY