ਨਵੀਂ ਦਿੱਲੀ: ਮੋਟਾਪਾ ਅੱਜ ਦੇ ਸਮੇਂ ’ਚ ਕਈ ਲੋਕਾਂ ਦੀ ਪਰੇਸ਼ਾਨੀ ਬਣ ਗਿਆ ਹੈ। ਵਧੇ ਹੋਏ ਭਾਰ ਨਾਲ ਸਰੀਰ ’ਤੇ ਬੁਰਾ ਅਸਰ ਪੈਣ ਨਾਲ ਬਿਮਾਰੀਆਂ ਲੱਗਣ ਦਾ ਖ਼ਤਰਾ ਵੀ ਜ਼ਿਆਦਾ ਰਹਿੰਦਾ ਹੈ। ਅਜਿਹੇ ’ਚ ਬਹੁਤ ਸਾਰੇ ਲੋਕ ਭਾਰ ਘੱਟ ਕਰਨ ਲਈ ਡਾਈਟਿੰਗ ਅਤੇ ਕਸਰਤ ਦਾ ਸਹਾਰਾ ਲੈਂਦੇ ਹਨ ਪਰ ਗੱਲ ਖੁਰਾਕ ਦੀ ਕਰੀਏ ਤਾਂ ਇਸ ’ਚ ਕੁਝ ਅਜਿਹੀਆਂ ਚੀਜ਼ਾਂ ਹੈਲਦੀ ਹੋਣ ਕਾਰਨ ਭਾਰ ਘੱਟ ਕਰਨ ਦੀ ਜਗ੍ਹਾ ਵਧਾਉਣ ਦਾ ਕੰਮ ਕਰਦੀਆਂ ਹਨ। ਜੀ ਹਾਂ, ਇਸ ਦੌਰਾਨ 5 ਅਜਿਹੇ ਫ਼ਲ ਹਨ ਜਿਸ ਨੂੰ ਖਾਣ ਨਾਲ ਭਾਰ ਵਧਣ ਦਾ ਸਾਹਮਣਾ ਕਰਨਾ ਪੈਂਦਾ ਹੈ।
ਭਾਰ ਘਟਾਉਣ ਦੌਰਾਨ ਇਨ੍ਹਾਂ ਫ਼ਲਾਂ ਨੂੰ ਖਾਣ ਤੋਂ ਬਚੋ
ਮਾਹਿਰਾਂ ਮੁਤਾਬਕ ਭਾਰ ਘਟਾਉਣ ਦੌਰਾਨ ਫ਼ਲ ਅਤੇ ਤਾਜ਼ੀਆਂ ਸਬਜ਼ੀਆਂ ਦੀ ਵਰਤੋਂ ਕਰਨੀ ਚਾਹੀਦੀ ਹੈ। ਅਸਲ ’ਚ ਇਸ ’ਚ ਪੋਸ਼ਕ ਤੱਕ ਅਤੇ ਐਂਟੀ-ਆਕਸੀਡੈਂਟ ਗੁਣ ਹੁੰਦੇ ਹਨ। ਅਜਿਹੇ ’ਚ ਸਰੀਰ ਦਾ ਬਿਹਤਰ ਵਿਕਾਸ ਹੋਣ ਦੇ ਨਾਲ ਭਾਰ ਘੱਟ ਕਰਨ ’ਚ ਮਦਦ ਮਿਲਦੀ ਹੈ ਪਰ ਫਿਰ ਵੀ 5 ਅਜਿਹੇ ਫ਼ਲ ਹਨ ਜੋ ਤੇਜ਼ੀ ਨਾਲ ਭਾਰ ਵਧਾਉਣ ਦਾ ਕੰਮ ਕਰਦੇ ਹਨ। ਅਜਿਹੇ ’ਚ ਭਾਰ ਘਟਾਉਣ ਦੇ ਦੌਰਾਨ ਇਨ੍ਹਾਂ ਨਾ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਚੱਲੋ ਜਾਣਦੇ ਹਾਂ ਉਨ੍ਹਾਂ ਫ਼ਲਾਂ ਦੇ ਬਾਰੇ ’ਚ...
ਕੇਲਾ: ਬਾਡੀ ਬਣਾਉਣ ਲਈ ਕੇਲਾ ਖਾਣਾ ਬਿਹਤਰ ਆਪਸ਼ਨ ਹੈ। ਇਸ ’ਚ ਫਾਈਬਰ, ਪੋਟਾਸ਼ੀਅਮ, ਐਂਟੀ-ਆਕਸੀਡੈਂਟ ਗੁਣ ਜ਼ਿਆਦਾ ਹੁੰਦੇ ਹਨ। ਅਜਿਹੇ ’ਚ ਇਸ ਦੀ ਵਰਤੋਂ ਨਾਲ ਇਮਿਊਨਿਟੀ ਵਧਣ ਦੇ ਨਾਲ ਬਿਮਾਰੀਆਂ ਤੋਂ ਬਚਾਅ ਰਹਿੰਦਾ ਹੈ। ਨਾਲ ਹੀ ਪਾਚਨ ਤੰਤਰ ਮਜ਼ਬੂਤ ਹੁੰਦਾ ਹੈ ਪਰ ਉੱਧਰ ਭਾਰ ਘਟਾਉਣ ਵਾਲੇ ਲੋਕਾਂ ਨੂੰ ਇਸ ਦੀ ਵਰਤੋਂ ਨਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਅਸਲ ’ਚ ਇਕ ਮੀਡੀਅਮ ਸਾਈਜ਼ ਕੇਲੇ ’ਚ 14-15 ਗ੍ਰਾਮ ਚੀਨੀ ਪਾਈ ਜਾਂਦੀ ਹੈ। ਅਜਿਹੇ ’ਚ ਇਸ ਦੀ ਵਰਤੋਂ ਨਾਲ ਭਾਰ ਘੱਟ ਹੋਣ ਦੀ ਜਗ੍ਹਾ ਵਧਣ ਦੀ ਪ੍ਰੇਸ਼ਾਨੀ ਦਾ ਸਾਹਮਣਾ ਕਰਨ ਪੈ ਸਕਦਾ ਹੈ।
ਇਹ ਵੀ ਪੜ੍ਹੋ:Beauty Tips: ਚਿਹਰੇ ਦੀ ਖ਼ੂਬਸੂਰਤੀ ਵਧਾਉਣ ਦੇ ਨਾਲ-ਨਾਲ ਵਾਲ਼ਾਂ ਲਈ ਵੀ ਲਾਹੇਵੰਦ ਹੈ ਗੁਲਾਬ ਜਲ
ਐਵੋਕਾਡੋ: ਐਵੋਕਾਡੋ ਖਾਣ ’ਚ ਸੁਆਦ ਹੋਣ ਦੇ ਨਾਲ ਸਿਹਤ ਦਾ ਖਜ਼ਾਨਾ ਹੁੰਦਾ ਹੈ ਪਰ 100 ਗ੍ਰਾਮ ਐਵੋਕਾਡੋ ’ਚ ਕਰੀਬ 160 ਕੈਲੋਰੀਜ਼ ਪਾਈ ਜਾਂਦੀ ਹੈ। ਨਾਲ ਹੀ ਇਸ ’ਚ ਫੈਟ ਵੀ ਜ਼ਿਆਦਾ ਮਾਤਰਾ ’ਚ ਹੁੰਦੀ ਹੈ। ਅਜਿਹੇ ’ਚ ਭਾਰ ਘੱਟ ਹੋਣ ਦੀ ਜਗ੍ਹਾ ਵਧਣ ਦੀ ਸਮੱਸਿਆ ਹੋ ਸਕਦੀ ਹੈ। ਅਜਿਹੇ ’ਚ ਇਸ ਨੂੰ ਘੱਟ ਜਾਂ ਨਾ ਖਾਣ ’ਚ ਹੀ ਭਲਾਈ ਹੈ।
ਅੰਗੂਰ:ਅੰਗੂਰ ’ਚ ਐਂਟੀ-ਆਕਸੀਡੈਂਟ ਗੁਣ ਹੁੰਦੇ ਹਨ। ਅਜਿਹੇ ’ਚ ਇਸ ਦੀ ਵਰਤੋਂ ਕਰਨ ਨਾਲ ਦਿਲ ਅਤੇ ਦਿਮਾਗ ਸਿਹਤਮੰਦ ਰਹਿੰਦਾ ਹੈ ਪਰ 1 ਕੱਪ ਅੰਗੂਰ ’ਚ 15-16 ਗ੍ਰਾਮ ਚੀਨੀ ਅਤੇ 67 ਗ੍ਰਾਮ ਕੈਲੋਰੀਜ਼ ਪਾਈ ਜਾਂਦੀ ਹੈ। ਅਜਿਹੇ ’ਚ ਇਹ ਤੇਜ਼ੀ ਨਾਲ ਭਾਰ ਵਧਾਉਣ ਦਾ ਕੰਮ ਕਰਦਾ ਹੈ। ਇਸ ਲਈ ਮੋਟਾਪੇ ਦਾ ਸ਼ਿਕਾਰ ਅਤੇ ਡਾਈਟਿੰਗ ਕਰ ਰਹੇ ਲੋਕਾਂ ਨੂੰ ਇਸ ਦੀ ਵਰਤੋਂ ਭੁੱਲ ਕੇ ਵੀ ਨਹੀਂ ਕਰਨੀ ਚਾਹੀਦੀ।
ਇਹ ਵੀ ਪੜ੍ਹੋ:Beauty Tips: ਚਿਹਰੇ ਦੀ ਖ਼ੂਬਸੂਰਤੀ ਵਧਾਉਣ ਦੇ ਨਾਲ-ਨਾਲ ਵਾਲ਼ਾਂ ਲਈ ਵੀ ਲਾਹੇਵੰਦ ਹੈ ਗੁਲਾਬ ਜਲ
ਕਿਸ਼ਮਿਸ਼ ਅਤੇ ਸੁੱਕਾ ਆਲੂਬੁਖਾਰਾ:ਡਾਈਟਿੰਗ ਦੌਰਾਨ ਕਿਸ਼ਮਿਸ਼ ਅਤੇ ਸੁੱਕੇ ਆਲੂਬੁਖਾਰੇ ਦੀ ਵਰਤੋਂ ਘੱਟ ਕਰਨੀ ਚਾਹੀਦੀ ਹੈ। ਇਸ ’ਚ ਕੈਲੋਰੀ ਅਤੇ ਫੈਟ ਜ਼ਿਆਦਾ ਹੋਣ ਦੇ ਨਾਲ ਪਾਣੀ ਬਿਲਕੁੱਲ ਵੀ ਨਹੀਂ ਹੁੰਦਾ ਹੈ। 1 ਕੱਪ ਕਿਸ਼ਮਿਸ਼ ’ਚ ਕਰੀਬ 500 ਗ੍ਰਾਮ ਕੈਲੋਰੀ ਪਾਈ ਜਾਂਦੀ ਹੈ। ਅਜਿਹੇ ’ਚ ਭਾਰ ਵਧਣ ਦੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਮੋਟਾਪੇ ਤੋਂ ਪਰੇਸ਼ਾਨ ਅਤੇ ਡਾਈਟਿੰਗ ਕਰਨ ਵਾਲਿਆਂ ਨੂੰ ਇਸ ਦੀ ਵਰਤੋਂ ਘੱਟ ਜਾਂ ਨਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
ਅੰਬ: ਅੰਬ ਤਾਂ ਲਗਭਗ ਹਰ ਕਿਸੇ ਦਾ ਪਸੰਦੀਦਾ ਫ਼ਲ ਹੈ। ਗਰਮੀ ’ਚ ਮਿਲਣ ਵਾਲੇ ਇਸ ਫ਼ਲ ਨੂੰ ਖਾਣ ਦੀ ਹਰ ਕੋਈ ਉਡੀਕ ਕਰਦਾ ਹੈ ਪਰ ਗੱਲ ਇਸ ’ਚ ਚੀਨੀ ਦੀ ਕਰੀਏ ਤਾਂ ਕਰੀਬ 1 ਮੀਡੀਆ ਸਾਈਜ਼ ਅੰਬ ’ਚ 30-32 ਗ੍ਰਾਮ ਚੀਨੀ ਪਾਈ ਜਾਂਦੀ ਹੈ। ਇਸ ’ਚ ਕੈਲੋਰੀ ਭਰਪੂਰ ਮਾਤਰਾ ’ਚ ਹੋਣ ਕਾਰਨ ਅੰਬ ਦੀ ਵਰਤੋਂ ਕਰਨੀ ਭਾਰ ਵਧਾਉਣ ਦਾ ਕੰਮ ਕਰਦੀ ਹੈ। ਅਜਿਹੇ ’ਚ ਭਾਰ ਘਟਾਉਣ ਵਾਲਿਆਂ ਨੂੰ ਇਸ ਦੀ ਵਰਤੋਂ ਤੋਂ ਪਰਹੇਜ਼ ਰੱਖਣਾ ਚਾਹੀਦਾ। ਇਸ ਤੋਂ ਇਲਾਵਾ ਅੰਬ ਨੂੰ ਇਕ ਸੀਮਿਤ ਮਾਤਰਾ ’ਚ ਹੀ ਖਾਓ।
ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।
ਅੱਖਾਂ ਨਾਲ ਸਬੰਧਿਤ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਅਜਮਾਓ ਇਹ ਨੁਕਤੇ
NEXT STORY