ਨਵੀਂ ਦਿੱਲੀ— ਕਈ ਵਾਰ ਘਰ ਬੈਠੇ ਹੀ ਸਿਹਤ ਨਾਲ ਜੁੜੀਆਂ ਕੁਝ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂ ਜਾਂਦਾ ਹੈ, ਜਿਸ ਨਾਲ ਬੜੀ ਹੜਬੜੀ ਵਿਚ ਕੁਝ ਸਮੱਝ ਨਹੀਂ ਆਉਂਦਾ ਕਿ ਕੀ ਕੀਤਾ ਜਾਵੇ। ਇਨ੍ਹਾਂ ਵਿਚੋਂ ਇਕ ਹੈ ਕੁੱਤੇ ਦਾ ਕੱਟਣਾ ਜਾਂ ਫਿਰ ਖਾਰਸ਼ ਜਾਂ ਦਾਦ ਹੋਣਾ। ਇਨ੍ਹਾਂ ਤੋਂ ਬਚਣ ਲਈ ਤੁਹਾਡੀ ਰਸੋਈ ਵਿਚ ਵਰਤਿਆਂ ਜਾਣ ਵਾਲਾ ਲਾਲ ਮਿਰਚ ਪਾਊਡਰ ਬੇਹੱਦ ਲਾਭਕਾਰੀ ਹੈ। ਇਹ ਖਾਣੇ ਵਿਚ ਤਿੱਖਾ ਜ਼ਰੂਰ ਹੁੰਦਾ ਹੈ ਪਰ ਇਸ ਵਿਚ ਅਮੀਨੋ ਐਸਿਡ, ਸਿਟ੍ਰਿਕ ਐਸਿਡ, ਕਿਊਨਿਕ ਐਸਿਡ, ਆਲਫਾ-ਐਮਿਰਿਨ ਵਰਗੇ ਹੋਰ ਵੀ ਬਹੁਤ ਜ਼ਰੂਰੀ ਤੱਤ ਮੌਜੂਦ ਹੁੰਦੇ ਹਨ, ਜੋ ਕੁੱਤੇ ਦੇ ਕੱਟਣ 'ਤੇ ਹੋਣ ਵਾਲੀ ਇਨਫੈਕਸ਼ਨ ਨੂੰ ਰੋਕਣ ਦਾ ਕੰਮ ਕਰਦੇ ਹਨ। ਇਸ ਤੋਂ ਇਲਾਵਾ ਦਾਦ ਅਤੇ ਖਾਰਸ਼ ਲਈ ਵੀ ਇਹ ਪਾਊਡਰ ਫਾਇਦੇਮੰਦ ਹੁੰਦਾ ਹੈ। ਆਓ ਜਾਣਦੇ ਹਾਂ ਕਿਸ ਤਰ੍ਹਾਂ ਨਾਲ ਲਾਲ ਮਿਰਚ ਪਾਊਡਰ ਦੀ ਵਰਤੋਂ ਕੀਤੀ ਜਾਵੇ।
1. ਕੁੱਤੇ ਦੇ ਕੱਟਣ 'ਤੇ ਇੰਝ ਲਗਾਓ ਲਾਲ ਮਿਰਚ ਪਾਊਡਰ
ਕੁੱਤੇ ਦੇ ਦੰਦ ਬਹੁਤ ਜ਼ਹਿਰੀਲੇ ਹੁੰਦੇ ਹਨ। ਇਸ ਨਾਲ ਖਤਰਨਾਕ ਰੈਬਿਜ਼ ਫੈਲਣ ਦਾ ਡਰ ਰਹਿੰਦਾ ਹੈ। ਇਸ ਲਈ ਉਂਝ ਤਾਂ ਵੈਕਸੀਨੇਸ਼ਨ ਲਗਾਉਣਾ ਬਹੁਤ ਜ਼ਰੂਰੀ ਹੈ ਪਰ ਸਰੋਂ ਦੇ ਤੇਲ ਵਿਚ ਲਾਲ ਮਿਰਚ ਪਾਊਡਰ ਮਿਲਾ ਕੇ ਲਗਾਉਣ ਨਾਲ ਇਸ ਦੀ ਵਧ ਰਹੀ ਇਨਫੈਕਸ਼ਨ ਨੂੰ ਰੋਕਿਆ ਜਾ ਸਕਦਾ ਹੈ। ਇਹ ਲੇਪ ਲਗਾਉਣ ਨਾਲ ਪਸੀਨਾ ਬਾਹਰ ਆਉਣ ਲੱਗਦਾ ਹੈ, ਜਿਸ ਨਾਲ ਕੁੱਤੇ ਦੇ ਕੱਟਣ ਨਾਲ ਉਸ ਦੀ ਲਾਰ ਵੀ ਬਾਹਰ ਆਉਣੀ ਸ਼ੁਰੂ ਹੋ ਜਾਂਦੀ ਹੈ। ਇਸ ਤੋਂ ਬਾਅਦ ਡਾਕਟਰੀ ਇਲਾਜ਼ ਕਰਵਾਉਣ ਵੀ ਬਹੁਤ ਜ਼ਰੂਰੀ ਹੈ।
2. ਦਾਦ ਅਤੇ ਖਾਰਸ਼ 'ਤੇ ਇੰਝ ਲਗਾਓ ਲਾਲ ਮਿਰਚ ਪਾਊਡਰ
ਸਰੀਰ ਵਿਚ ਇਨਫੈਕਸ਼ਨ ਹੋਣ 'ਤੇ ਦਾਦ, ਖਾਰਸ਼ ਦੀ ਪ੍ਰੇਸ਼ਾਨੀ ਹੋ ਸਕਦੀ ਹੈ। ਇਸ ਲਈ ਲਾਲ ਮਿਰਚ ਪਾਊਡਰ ਲਗਾਉਣਾ ਲਾਭਕਾਰੀ ਹੈ। ਇਸ ਨਾਲ ਜਲਣ ਤਾਂ ਹੁੰਦੀ ਹੈ ਪਰ ਇਹ ਇਨਫੈਕਸ਼ਨ ਦੂਰ ਕਰਨ ਵਿਚ ਮਦਦਗਾਰ ਹੈ। ਸਰੋਂ ਦੇ ਤੇਲ ਵਿਚ ਇਕ ਚੁਟਕੀ ਲਾਲ ਮਿਰਚ ਮਿਕਸ ਕਰਕੇ ਦਾਦ 'ਤੇ ਲਗਾਓ। ਇਸ ਨਾਲ ਜਲਦੀ ਆਰਾਮ ਮਿਲੇਗਾ।
ਰੋਜ਼ ਖਾਓ ਮੁੱਠੀ ਇਕ ਅੰਕੁਰਿਤ ਕਾਲੇ ਛੋਲੇ ਅਤੇ ਫਿਰ ਦੇਖੋ ਕਮਾਲ
NEXT STORY