ਮੁੰਬਈ— ਸਿਰ ਦਰਦ ਇਕ ਗੰਭੀਰ ਸਮੱਸਿਆ ਹੈ ਜਿਸ ਤੋਂ ਅਸੀਂ ਸਾਰੇ ਹੀ ਪਰੇਸ਼ਾਨ ਹਾ। ਥੋੜ੍ਹਾ ਜਿਹਾ ਸਿਰ ਦਰਦ ਹੋਣ 'ਤੇ ਦੁਨੀਆਂ ਉੱਤੇ-ਥੱਲੇ ਹੋ ਜਾਂਦੀ ਹੈ ਅਤੇ ਕਿਸੇ ਕੰਮ 'ਚ ਵੀ ਦਿਲ ਨਹੀਂ ਲੱਗਦਾ ਪਰ ਅੱਜ ਅਸੀਂ ਤੁਹਾਡੇ ਲਈ ਕੁੱਝ ਅਜਿਹੇ ਨੁਕਸੇ ਲੈ ਕੇ ਆਏ ਹਾਂ ਜਿਸ ਨਾਲ ਤੁਸੀਂ ਆਪਣੇ ਸਿਰ ਦਰਦ ਤੋਂ ਛੁਟਕਾਰਾ ਪਾ ਸਕਦੇ ਹੋ। ਆਓ ਜਾਣਦੇ ਹਾਂ ਇਨ੍ਹਾਂ ਤਰੀਕਿਆਂ ਬਾਰੇ।
1. ਸਿਰ ਦਰਦ ਹੋਵੇ ਤਾਂ ਦਾਲਚੀਨੀ ਨੂੰ ਪਾਣੀ ਦੇ ਨਾਲ ਬਰੀਕ ਪੀਸ ਲਓ ਅਤੇ ਫਿਰ ਉਸਦਾ ਪਤਲਾ ਜਿਹਾ ਲੇਪ ਬਣਾ ਕੇ ਮੱਥੇ 'ਤੇ ਲਗਾ ਲਓ। ਜਦੋਂ ਇਹ ਸੁੱਕ ਜਾਵੇ ਤਾਂ ਸਾਫ ਕਰ ਦਿਓ। ਇਸ ਨਾਲ ਸਿਰ ਦਰਦ ਤੋਂ ਆਰਾਮ ਮਿਲੇਗਾ।
2. ਸਿਰ ਦਰਦ ਹੋਣ 'ਤੇ ਬੈੱਡ 'ਤੇ ਲੇਟ ਜਾਓ ਅਤੇ ਸਿਰ ਦੇ ਜਿਸ ਹਿੱਸੇ 'ਚ ਦਰਦ ਹੈ ਉਸਨੂੰ ਬੈੱਡ ਦੇ ਥੱਲੇ ਵਾਲੇ ਭਾਗ ਵੱਲ ਲਟਕਾ ਦਿਓ। ਜਿਸ ਹਿੱਸੇ ਵੱਲ ਸਿਰ ਦਰਦ ਹੈ ਉਸ ਹਿੱਸੇ ਵਾਲੀ ਨੱਕ ਦੇ ਹਿੱਸੇ 'ਚ ਸਰ੍ਹੋਂ ਦੇ ਤੇਲ ਦੀਆਂ ਕੁੱਝ ਬੂੰਦਾ ਪਾਓ ਅਤੇ ਉਪਰ ਵੱਲ ਖਿਚੋ। ਇਸ ਨਾਲ ਸਿਰ ਦਰਦ ਠੀਕ ਹੋ ਜਾਵੇਗਾ।
3. ਸਿਰ ਦਰਦ ਹੋਣ 'ਤੇ ਤੋਲੀਏ ਨੂੰ ਗਰਮ ਪਾਣੀ 'ਚ ਭਿਓ ਕੇ ਨਿਚੋੜ ਕੇ ਮੱਥੇ 'ਤੇ ਰੱਖੋ। ਇਸ ਨਾਲ ਸਿਰ ਦਰਦ 'ਚ ਆਰਾਮ ਮਿਲੇਗਾ।
4. ਅਦਰਕ ਜਾਂ ਫਿਰ ਸੌਂਠ ਦਾ ਪਾਊਡਰ ਵੀ ਸਿਰ ਦਰਦ ਖਤਮ ਕਰਨ 'ਚ ਆਰਾਮਦਾਇਕ ਹੁੰਦਾ ਹੈ।
ਬੀਅਰ ਪੀਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਲਾਭ
NEXT STORY