ਨਵੀਂ ਦਿੱਲੀ— ਭਾਰ ਘੱਟ ਕਰਨਾ ਅਤੇ ਚਰਬੀ ਨੂੰ ਘਟਾਉਣਾ ਦੋਵੇ ਹੀ ਵੱਖ-ਵੱਖ ਗੱਲਾਂ ਹਨ। ਅੱਜ ਕੱਲ ਅਸੀਂ ਤਰ੍ਹਾਂ-ਤਰ੍ਹਾਂ ਦੇ ਜੰਕ ਫੂਡ ਖਾਂਦੇ ਹਾਂ, ਜਿਨ੍ਹਾਂ ਵਿਚ ਖਾਦ ਪਦਾਰਥ ਅਤੇ ਪੋਸ਼ਣ ਦੇ ਨਾਮ 'ਤੇ ਕੁਝ ਵੀ ਨਹੀਂ ਪਰ ਇਸ ਨਾਲ ਫੈਟ ਬਹੁਤ ਜ਼ਿਆਦਾ ਮਿਲ ਜਾਂਦਾ ਹੈ। ਕੁਝ ਘਰੇਲੂ ਉਪਾਅ ਨਾਲ ਤੁਸੀਂ ਇਸ ਚਰਬੀ ਨੂੰ ਸਰੀਰ 'ਚੋਂ ਕੱਢ ਸਕਦੇ ਹੋ। ਜਦੋਂ ਤੁਸੀਂ ਇਸ ਫੈਟ ਨੂੰ ਸਰੀਰ 'ਚੋਂ ਕੱਢਦੇ ਹੋ ਤਾਂ ਸਰੀਰ ਦੀ ਸਫਾਈ ਹੋਵੇਗੀ। ਜਿਸ ਨਾਲ ਪੇਟ ਸਾਫ਼ ਰਹੇਗਾ ਅਤੇ ਚਮੜੀ ਚਮਕਣ ਲੱਗੇਗੀ।ਅੱਜ ਅਸੀਂ ਤੁਹਾਨੂੰ ਮੋਟਾਪਾ ਘਟਾਉਣ ਦੇ ਕੁਝ ਘਰੇਲੂ ਉਪਾਅ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਨ੍ਹਾਂ ਬਾਰੇ...
1. ਨਿੰਬੂ
ਨਿੰਬੂ ,ਸ਼ਹਿਦ ਅਤੇ ਗਰਮ ਪਾਣੀ-ਰੋਜ਼ ਸਵੇਰੇ ਖਾਲੀ ਪੇਟ ਪੀਣ ਨਾਲ ਤੁਹਾਡਾ ਪੇਟ ਠੀਕ ਰਹੇਗਾ, ਚਮੜੀ ਵੀ ਸਾਫ਼ ਹੋਵੇਗੀ ਅਤੇ ਮੋਟਾਪਾ ਵੀ ਦੂਰ ਰਹੇਗਾ।
2. ਗ੍ਰੀਨ ਟੀ
ਗ੍ਰੀਨ ਟੀ ਵਿਚ ਐਂਟੀਆਕਸੀਡੇਂਟ ਹੁੰਦੇ ਹਨ, ਜੋ ਝੁਰੜੀਆਂ ਨੂੰ ਦੂਰ ਰੱਖਦੇ ਹਨ। ਜੇਕਰ ਤੁਸੀਂ ਆਪਣਾ ਮੋਟਾਪਾ ਘਟਾਉਣਾ ਹੈ ਤਾਂ ਗ੍ਰੀਨ ਟੀ ਨੂੰ ਬਿਨ੍ਹਾਂ ਖੰਡ ਦੇ ਪਿਓ।
3. ਕੱਦੂ ਜੂਸ
ਇਹ ਇੱਕ ਪੌਸ਼ਟਿਕ ਸਬਜ਼ੀ ਹੈ। ਇਸ ਨੂੰ ਪੀਣ ਨਾਲ ਪੇਟ ਭਰ ਜਾਂਦਾ ਹੈ। ਇਸ 'ਚ ਫਾਈਬਰ ਹੁੰਦਾ ਹੈ ਅਤੇ ਇਹ ਪੇਟ ਨੂੰ ਠੰਡਕ ਪਹੁੰਚਾਉਂਦਾ ਹੈ। ਇਸ ਨੂੰ ਪੀਣ ਨਾਲ ਘੰਟਿਆਂ ਤੱਕ ਪੇਟ ਭਰਿਆ ਰਹਿੰਦਾ ਹੈ।
4. ਧਨੀਆ ਜੂਸ
ਇਸ ਜੂਸ ਨੂੰ ਪੀਣ ਨਾਲ ਕਿਡਨੀ ਸਹੀ ਰਹਿੰਦੀ ਹੈ ਅਤੇ ਮੋਟਾਪਾ ਕਾਬੂ 'ਚ ਰਹਿੰਦਾ ਹੈ। ਇਹ ਸਰੀਰ ਦੀ ਸ਼ੁੱਧੀ ਕਰਦਾ ਹੈ।
5. ਕੈਨਬੇਰੀ ਜੂਸ
ਇਸ 'ਚ ਬਹੁਤ ਜ਼ਿਆਦਾ ਵਿਟਾਮਿਨ ਸੀ ਅਤੇ ਐਂਟੀਆਕਸੀਡੇਂਟ ਹੁੰਦੇ ਹਨ, ਜੋ ਕਿ ਭਾਰ ਘੱਟ ਕਰਨ 'ਚ ਮਦਦ ਕਰਦਾ ਹੈ। ਇਸ ਦੇ ਜੂਸ 'ਚ ਨਿੰਬੂ ਜਾ ਸਿਰਕਾ ਮਿਲਾ ਕੇ ਪੀਣ ਨਾਲ ਫੈਟ ਬਰਨ ਹੁੰਦਾ ਹੈ।
6. ਮੈਪਲ ਸਿਰਪ ਅਤੇ ਪਾਣੀ
ਮੈਪਲ ਸਿਰਪ ਨੂੰ ਗਰਮ ਪਾਣੀ 'ਚ ਮਿਲਾਓ ਅਤੇ ਸਵੇਰੇ ਖਾਲੀ ਪੇਟ ਪਿਓ।
7. ਉਬਲਿਆ ਸੇਬ
ਉਬਲਿਆ ਹੋਇਆ ਸੇਬ ਸਿਹਤ ਲਈ ਬਹੁਤ ਵਧੀਆ ਹੁੰਦਾ ਹੈ ਇਸ 'ਚ ਤੁਹਾਨੂੰ ਫਾਈਬਰ ਮਿਲੇਗਾ ਅਤੇ ਆਈਰਨ ਵੀ ਹੁੰਦਾ ਹੈ। ਇਸ ਨੂੰ ਪਚਾਉਣਾ ਵੀ ਸੌਖਾ ਹੁੰਦਾ ਹੈ।
ਜੈੱਟ ਲੈਗ ਦਵਾਈ ਘੱਟ ਕਰ ਸਕਦੀ ਹੈ ਕੀਮੋਥੈਰੇਪੀ ਦਾ ਦਰਦ
NEXT STORY