ਨਵੀਂ ਦਿੱਲੀ- ਗਲਤ ਖਾਣ-ਪੀਣ ਤੇ ਅਣਹੈਲਥੀ ਲਾਈਫਸਟਾਈਲ ਕਰਕੇ ਅੱਜਕੱਲ੍ਹ ਬਹੁਤ ਸਾਰੇ ਲੋਕ ਯੂਰਿਕ ਐਸਿਡ ਦੀ ਸਮੱਸਿਆ ਨਾਲ ਪਰੇਸ਼ਾਨ ਹਨ। ਯੂਰਿਕ ਐਸਿਡ ਅਸਲ 'ਚ ਸਰੀਰ ਦੀ ਉਹ ਗੰਦਗੀ ਹੈ ਜੋ ਪਿਸ਼ਾਬ ਰਾਹੀਂ ਬਾਹਰ ਨਿਕਲਦੀ ਹੈ। ਪਰ ਜਦੋਂ ਇਸ ਦਾ ਲੈਵਲ ਸਰੀਰ 'ਚ ਵੱਧ ਜਾਂਦਾ ਹੈ ਤਾਂ ਇਹ ਜੋੜਾਂ 'ਚ ਜੰਮ ਜਾਂਦਾ ਹੈ, ਜਿਸ ਕਾਰਨ ਤੇਜ਼ ਦਰਦ ਅਤੇ ਸੋਜ ਹੋ ਸਕਦੀ ਹੈ। ਡਾਕਟਰੀ ਸਲਾਹ ਮੁਤਾਬਕ, ਕੁਝ ਖਾਣ-ਪੀਣ ਦੀਆਂ ਚੀਜ਼ਾਂ ਯੂਰਿਕ ਐਸਿਡ ਵਧਾਉਂਦੀਆਂ ਹਨ, ਇਸ ਲਈ ਮਰੀਜ਼ਾਂ ਨੂੰ ਇਨ੍ਹਾਂ ਤੋਂ ਬਚਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਛਾਤੀ 'ਚ ਦਰਦ ਹੀ ਨਹੀਂ, ਇਹ 5 ਲੱਛਣ ਵੀ ਹੋ ਸਕਦੇ ਹਨ ਹਾਰਟ ਅਟੈਕ ਦੇ ਕਾਰਨ, ਸਮੇਂ ਰਹਿੰਦੇ ਕਰੋ ਪਛਾਣ
ਇਹ ਭੋਜਨ ਯੂਰਿਕ ਐਸਿਡ ਵਧਾ ਸਕਦੇ ਹਨ
ਪਾਲਕ
ਯੂਰਿਕ ਐਸਿਡ ਵਾਲੇ ਮਰੀਜ਼ਾਂ ਨੂੰ ਪਾਲਕ ਦਾ ਸੇਵਨ ਘੱਟ ਕਰਨਾ ਚਾਹੀਦਾ ਹੈ। ਪਾਲਕ 'ਚ ਪਿਊਰੀਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜੋ ਯੂਰਿਕ ਐਸਿਡ ਵਧਾਉਂਦੀ ਹੈ। ਇਸ ਨਾਲ ਜੋੜਾਂ ਦਾ ਦਰਦ ਹੋਰ ਗੰਭੀਰ ਹੋ ਸਕਦਾ ਹੈ।
ਮਟਰ ਅਤੇ ਬੀਨਜ਼
ਮਟਰ ਅਤੇ ਬੀਨਜ਼ ਖਾਣ ਨਾਲ ਵੀ ਸਰੀਰ 'ਚ ਪਿਊਰੀਨ ਵਧਦਾ ਹੈ। ਜਿਨ੍ਹਾਂ ਲੋਕਾਂ ਨੂੰ ਯੂਰਿਕ ਐਸਿਡ ਦੀ ਸਮੱਸਿਆ ਹੈ, ਉਨ੍ਹਾਂ ਨੂੰ ਇਹ ਸਬਜ਼ੀਆਂ ਘੱਟ ਤੋਂ ਘੱਟ ਖਾਣੀਆਂ ਚਾਹੀਦੀਆਂ ਹਨ।
ਇਹ ਵੀ ਪੜ੍ਹੋ : ਲਗਾਤਾਰ ਸਰਦੀ-ਜ਼ੁਕਾਮ ਤੇ ਸਿਰਦਰਦ ਨੂੰ ਨਾ ਕਰੋ Ignore, ਹੋ ਸਕਦੈ ਖ਼ਤਰਨਾਕ ਵਾਇਰਸ ਦਾ ਸੰਕੇਤ
ਬੈਂਗਨ
ਬੈਂਗਨ 'ਚ ਮੌਜੂਦ ਪਿਊਰੀਨ ਯੂਰਿਕ ਐਸਿਡ ਦੀ ਮਾਤਰਾ ਵਧਾ ਸਕਦਾ ਹੈ। ਇਸ ਨਾਲ ਸਰੀਰ ਵਿੱਚ ਦਰਦ ਅਤੇ ਸੂਜਨ ਦੀ ਸਮੱਸਿਆ ਵਧ ਸਕਦੀ ਹੈ। ਯੂਰਿਕ ਐਸਿਡ ਵਾਲੇ ਮਰੀਜ਼ਾਂ ਲਈ ਬੈਗਨ ਦਾ ਵਧੇਰੇ ਸੇਵਨ ਨੁਕਸਾਨਦਾਇਕ ਹੋ ਸਕਦਾ ਹੈ।
ਅਰਬੀ ਦੀ ਸਬਜ਼ੀ
ਅਰਬੀ ਭਾਵੇਂ ਖਾਣ 'ਚ ਸਵਾਦ ਹੁੰਦੀ ਹੈ, ਪਰ ਇਹ ਵੀ ਯੂਰਿਕ ਐਸਿਡ ਵਧਾਉਣ ਵਾਲੀਆਂ ਸਬਜ਼ੀਆਂ 'ਚ ਸ਼ਾਮਲ ਹੈ। ਮਰੀਜ਼ਾਂ ਨੂੰ ਅਰਬੀ ਦੀ ਸਬਜ਼ੀ ਤੋਂ ਪੂਰੀ ਤਰ੍ਹਾਂ ਬਚਣਾ ਚਾਹੀਦਾ ਹੈ।
ਨਤੀਜਾ
ਡਾਕਟਰਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਲੋਕਾਂ ਨੂੰ ਯੂਰਿਕ ਐਸਿਡ ਦੀ ਸਮੱਸਿਆ ਹੈ, ਉਨ੍ਹਾਂ ਨੂੰ ਆਪਣੀ ਡਾਇਟ 'ਚ ਸਾਵਧਾਨੀ ਵਰਤਣੀ ਚਾਹੀਦੀ ਹੈ। ਘੱਟ ਪਿਊਰੀਨ ਵਾਲੇ ਭੋਜਨ, ਵੱਧ ਪਾਣੀ ਪੀਣਾ ਅਤੇ ਸਿਹਤਮੰਦ ਜੀਵਨਸ਼ੈਲੀ ਅਪਣਾਉਣਾ ਹੀ ਇਸ ਬੀਮਾਰੀ ਤੋਂ ਬਚਾਅ ਦਾ ਸਭ ਤੋਂ ਵਧੀਆ ਤਰੀਕਾ ਹੈ।
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਾਂ ਅਤੇ ਬੱਚੇ ਲਈ ਖ਼ਤਰਨਾਕ ਹੈ ਇਹ ਬੀਮਾਰੀ, ਮਨੋਰੋਗ ਮਾਹਿਰਾਂ ਦੀ ਚਿਤਾਵਨੀ
NEXT STORY