ਹੈਲਥ ਡੈਸਕ- ਅੱਖਾਂ ਨੂੰ ਸਰੀਰ ਦਾ ਦਰਪਣ ਮੰਨਿਆ ਜਾਂਦਾ ਹੈ। ਇਹ ਸਿਰਫ਼ ਖੁਸ਼ੀ, ਗ਼ਮ ਅਤੇ ਗੁੱਸੇ ਦਾ ਇਜ਼ਹਾਰ ਹੀ ਨਹੀਂ ਕਰਦੀਆਂ, ਸਗੋਂ ਕਈ ਬੀਮਾਰੀਆਂ ਦੇ ਸ਼ੁਰੂਆਤੀ ਸੰਕੇਤ ਵੀ ਦਿੰਦੀਆਂ ਹਨ। ਇਨ੍ਹਾਂ 'ਚੋਂ ਇਕ ਹੈ ਹਾਈ ਬਲਡ ਪ੍ਰੈਸ਼ਰ, ਜਿਸ ਨੂੰ 'ਸਾਇਲੈਂਟ ਕਿਲਰ' ਵੀ ਕਿਹਾ ਜਾਂਦਾ ਹੈ।
ਹਾਈ ਬਲਡ ਪ੍ਰੈਸ਼ਰ ਨਾਲ ਰੇਟਿਨਾ ਨੂੰ ਨੁਕਸਾਨ
ਜੇ ਲੰਬੇ ਸਮੇਂ ਤੱਕ ਬਲਡ ਪ੍ਰੈਸ਼ਰ ਵਧਿਆ ਰਹੇ, ਤਾਂ ਅੱਖਾਂ ਦੀ ਰੇਟਿਨਾ ਬਹੁਤ ਪ੍ਰਭਾਵਿਤ ਹੋ ਸਕਦੀ ਹੈ। ਇਸ ਨੂੰ ਹਾਈਪਰਟੈਂਸਿਵ ਰੇਟਿਨੋਪੈਥੀ ਕਿਹਾ ਜਾਂਦਾ ਹੈ। ਸ਼ੁਰੂ 'ਚ ਖੂਨ ਦੀਆਂ ਨਾੜੀਆਂ ਮੋਟੀਆਂ ਤੇ ਸਖ਼ਤ ਹੋਣ ਲੱਗਦੀਆਂ ਹਨ, ਜਿਸ ਨਾਲ ਲਚਕੀਲਾਪਨ ਘੱਟ ਜਾਂਦਾ ਹੈ। ਬਾਅਦ 'ਚ ਨਜ਼ਰ ਧੁੰਦਲੀ ਹੋ ਸਕਦੀ ਹੈ ਅਤੇ ਇਲਾਜ ਨਾ ਹੋਵੇ ਤਾਂ ਨਜ਼ਰ ਪੂਰੀ ਤਰ੍ਹਾਂ ਖ਼ਤਮ ਵੀ ਹੋ ਸਕਦੀ ਹੈ।
ਰੇਟਿਨਾ ਦੀ ਧਮਨੀ ਬਲਾਕ ਹੋਣ ਦਾ ਖ਼ਤਰਾ
ਕਈ ਵਾਰ ਬਲਡ ਪ੍ਰੈਸ਼ਰ ਇੰਨਾ ਵੱਧ ਜਾਂਦਾ ਹੈ ਕਿ ਅੱਖਾਂ 'ਚ ਖੂਨ ਜਾਂ ਤਰਲ ਪਦਾਰਥ ਦਾ ਰਿਸਾਅ ਹੋਣਾ ਸ਼ੁਰੂ ਹੋ ਜਾਂਦਾ ਹੈ, ਜਿਸ ਨਾਲ ਅੱਖਾਂ ਸੁੱਜ ਜਾਂਦੀਆਂ ਹਨ। ਜੇ ਰੇਟਿਨਾ ਦੀ ਮੁੱਖ ਧਮਨੀ ਜਾਂ ਨਸ ਬਲਾਕ ਹੋ ਜਾਵੇ, ਤਾਂ ਮਰੀਜ਼ ਨੂੰ ਅਚਾਨਕ ਨਜ਼ਰ ਜਾਣ ਦਾ ਖ਼ਤਰਾ ਬਣ ਜਾਂਦਾ ਹੈ। ਇਹ ਹਾਲਤ ਮੈਡੀਕਲ ਐਮਰਜੈਂਸੀ ਹੁੰਦੀ ਹੈ ਅਤੇ ਤੁਰੰਤ ਡਾਕਟਰੀ ਇਲਾਜ ਲੋੜੀਂਦਾ ਹੁੰਦਾ ਹੈ।
ਆਯੁਰਵੇਦ ਅਨੁਸਾਰ
ਆਯੁਰਵੇਦ ਮੁਤਾਬਕ ਅੱਖਾਂ ਵਾਤ, ਪਿੱਤ ਅਤੇ ਕਫ਼ ਤਿੰਨਾਂ ਦੋਸ਼ਾਂ ਦਾ ਸੰਤੁਲਨ ਦਰਸਾਉਂਦੀਆਂ ਹਨ। ਹਾਈ ਬਲਡ ਪ੍ਰੈਸ਼ਰ ਨੂੰ ਵਾਤ ਦੋਸ਼ ਦਾ ਅਸੰਤੁਲਨ ਮੰਨਿਆ ਜਾਂਦਾ ਹੈ। ਅੱਖਾਂ 'ਚ ਜਲਣ, ਭਾਰਾਪਨ ਤੇ ਧੁੰਦਲਾਪਨ ਇਸ ਦੇ ਸ਼ੁਰੂਆਤੀ ਸੰਕੇਤ ਹਨ।
ਮਾਹਿਰਾਂ ਦੀ ਸਲਾਹ
ਹੈਲਥ ਮਾਹਿਰਾਂ ਦਾ ਮੰਨਣਾ ਹੈ ਕਿ ਜਿਨ੍ਹਾਂ ਲੋਕਾਂ ਨੂੰ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੈ, ਉਨ੍ਹਾਂ ਨੂੰ ਸਾਲ 'ਚ ਘੱਟੋ-ਘੱਟ ਇਕ ਵਾਰ ਰੇਟਿਨਾ ਦੀ ਜਾਂਚ ਜ਼ਰੂਰ ਕਰਵਾਉਣੀ ਚਾਹੀਦੀ ਹੈ, ਤਾਂ ਜੋ ਸਮੇਂ ਰਹਿੰਦਿਆਂ ਇਸ ਖਤਰੇ ਨੂੰ ਫੜ੍ਹਿਆ ਜਾ ਸਕੇ।
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦਵਾਈ ਨਾਲ ਕੰਟਰੋਲ ਨਹੀਂ ਹੋ ਰਹੀ Blood Sugar ਤਾਂ ਖ਼ਾਲੀ ਪੇਟ ਚਬਾਓ ਇਹ ਪੱਤੀਆਂ
NEXT STORY